ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫ਼ੋਂ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ 810ਵੇਂ ਉਰਸ ਦੇ ਮੌਕੇ 'ਤੇ ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਵਿਖੇ "ਚਾਦਰ" ਚੜ੍ਹਾਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੂਫੀ-ਸੰਤਾਂ ਦਾ ਦਰਸ਼ਨ, ਦ੍ਰਿਸ਼ਟੀ ਅਤੇ ਸੰਸਕ੍ਰਿਤੀ ਅਤੇ ਸਮਾਵੇਸ਼ੀ ਸਸ਼ਕਤੀਕਰਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਭਾਰਤ ਨੂੰ “ਵਿਸ਼ਵ ਗੁਰੂ” ਬਣਾਉਣ ਦਾ “ਪ੍ਰਭਾਵੀ ਮੰਤਰ” ਹੈ: ਸ਼੍ਰੀ ਨਕਵੀ

Posted On: 06 FEB 2022 5:54PM by PIB Chandigarh

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫ਼ੋਂ ਰਾਜਸਥਾਨ ਵਿੱਚ ਅਜਮੇਰ ਸ਼ਰੀਫ ਦਰਗਾਹ ਵਿਖੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ 810ਵੇਂ ਉਰਸ ਦੇ ਮੌਕੇ ਤੇ ਚਾਦਰ” ਚੜ੍ਹਾਈ। ਸ਼੍ਰੀ ਨਕਵੀ ਨੇ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹਿਆਜਿਸ ਵਿੱਚ ਉਨ੍ਹਾਂ ਨੇ ਸਲਾਨਾ ਉਰਸ ਦੇ ਮੌਕੇ 'ਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਪੈਰੋਕਾਰਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਦੁਨੀਆ ਭਰ ਵਿੱਚ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ 810ਵੇਂ ਉਰਸ ਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਵਧਾਈਆਂ ਅਤੇ ਨਿੱਘੀਆਂ ਸ਼ੁਭਕਾਮਨਾਵਾਂ। ਅਜਮੇਰ ਸ਼ਰੀਫ ਨੂੰ ਚਾਦਰ” ਭੇਟ ਕਰਕੇਮੈਂ ਮਹਾਨ ਸੂਫ਼ੀ ਸੰਤ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂਜਿਨ੍ਹਾਂ ਨੇ ਪੂਰੀ ਦੁਨੀਆ ਲਈ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ। ਅਨੇਕਤਾ ਵਿੱਚ ਏਕਤਾ ਭਾਰਤ ਦੀ ਪਹਿਚਾਣ ਹੈ। ਦੇਸ਼ ਵਿੱਚ ਵੱਖ-ਵੱਖ ਸੰਪਰਦਾਵਾਂਭਾਈਚਾਰਿਆਂ ਅਤੇ ਵਿਸ਼ਵਾਸਾਂ ਦੀ ਸਦਭਾਵਨਾ ਭਰਪੂਰ ਸਹਿ-ਹੋਂਦ ਹੀ ਸਾਡੀ ਤਾਕਤ ਹੈ।"

ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਮਹਾਨ ਸੰਤਾਂਮਹਾਤਮਾਵਾਂਪੀਰਫਕੀਰਾਂ ਨੇ ਵੱਖ-ਵੱਖ ਦੌਰ ਵਿੱਚ ਦੇਸ਼ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਸ਼ਾਨਦਾਰ ਪਰੰਪਰਾ ਵਿਚ ਸਮਾਜ ਨੂੰ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦਾ ਨਾਮ ਪੂਰੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ।"

ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਅੱਗੇ ਕਿਹਾ, "ਗ਼ਰੀਬ ਨਵਾਜ਼ ਦਾ ਫਲਸਫਾ ਅਤੇ ਸਿਧਾਂਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਸਦਭਾਵਨਾ ਅਤੇ ਭਾਈਚਾਰੇ ਦਾ ਪ੍ਰਤੀਕ ਉਰਸਸ਼ਰਧਾਲੂਆਂ ਦੀ ਆਸਥਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਵਿਸ਼ਵਾਸ ਨਾਲਦਰਗਾਹ ਅਜਮੇਰ ਸ਼ਰੀਫ ਵਿਖੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਸਲਾਨਾ ਉਰਸ ਦੇ ਮੌਕੇ 'ਤੇਮੈਂ ਦੇਸ਼ ਦੀ ਖੁਸ਼ਹਾਲੀ ਅਤੇ ਸਮ੍ਰਿਧੀ ਲਈ ਪ੍ਰਾਰਥਨਾ ਕਰਦਾ ਹਾਂ।"

ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦੁਆਰਾ ਭੇਟ ਕੀਤੀ ਗਈ "ਚਾਦਰ" ਦਾ ਦਿਲੋਂ ਸੁਆਗਤ ਕੀਤਾ।

ਇਸ ਮੌਕੇ 'ਤੇਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੂਫੀ-ਸੰਤਾਂ ਦੀ ਫਿਲਾਸਫੀਦ੍ਰਿਸ਼ਟੀ ਅਤੇ ਸੰਸਕ੍ਰਿਤੀ ਅਤੇ ਸਮਾਵੇਸ਼ੀ ਸਸ਼ਕਤੀਕਰਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਭਾਰਤ ਨੂੰ "ਵਿਸ਼ਵ ਗੁਰੂ" ਬਣਾਉਣ ਦਾ "ਪ੍ਰਭਾਵਸ਼ਾਲੀ ਮੰਤਰ" ਹੈ।

ਮੰਤਰੀ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਆਸ ਅਤੇ ਭਰੋਸੇ ਨਾਲ ਸ਼੍ਰੀ ਮੋਦੀ ਵੱਲ ਸ਼ਾਂਤੀ ਦੇ ਮਾਰਗਦਰਸ਼ਕ” ਵਜੋਂ ਦੇਖ ਰਿਹਾ ਹੈ। ਇਹ ਇਨ੍ਹਾਂ ਸੂਫੀ ਸੰਤਾਂ ਦੇ ਅਸ਼ੀਰਵਾਦ ਅਤੇ ਸਮਾਜ ਦੁਆਰਾ ਸ਼੍ਰੀ ਮੋਦੀ ਨੂੰ ਮਿਲੇ ਸਹਿਯੋਗ ਦਾ ਨਤੀਜਾ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਗ਼ਰੀਬ ਨਵਾਜ਼ ਦਾ ਜੀਵਨ ਸਾਨੂੰ ਫਿਰਕੂ ਅਤੇ ਸਮਾਜਿਕ ਸਦਭਾਵਨਾ ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਏਕਤਾ ਉਨ੍ਹਾਂ ਤਾਕਤਾਂ ਨੂੰ ਹਰਾ ਸਕਦੀ ਹੈਜੋ ਸਮਾਜ ਵਿੱਚ ਫੁੱਟ ਅਤੇ ਟਕਰਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਰੁੱਝੀਆਂ ਹੋਈਆਂ ਹਨ। ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੀਆਂ ਸਿੱਖਿਆਵਾਂ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਭਾਰਤ ਦੀ ਸੰਸਕ੍ਰਿਤੀ ਅਤੇ ਪ੍ਰਤੀਬੱਧਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਹਨ।

 

 

 **********

ਐੱਨਏਓ



(Release ID: 1796021) Visitor Counter : 122