ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਬਜਟ 2022-23 ਵਿੱਚ ਖੇਲੋ ਇੰਡੀਆ ਯੋਜਨਾ ਦੀ ਵੰਡ ਵਿੱਚ 48% ਤੱਕ ਦਾ ਵਾਧਾ


ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਖੇਲੋ ਇੰਡੀਆ ਯੋਜਨਾ ਜਾਰੀ ਰੱਖਣ ਨੂੰ ਮੰਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਦਾ ਆਭਾਰ ਵਿਅਕਤ ਕੀਤਾ

Posted On: 02 FEB 2022 7:49PM by PIB Chandigarh

ਖੇਡਾਂ ਵਿੱਚ ਵਿਆਪਕ ਭਾਗੀਦਾਰੀ ਅਤੇ ਉਤਕ੍ਰਿਸ਼ਟ ਪ੍ਰਦਰਸ਼ਨ ਨੂੰ ਹੁਲਾਰਾ ਦੇਣ ਦੇ ਦੋਹਰੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਤੋਂ ਸਰਕਾਰ ਨੇ 3165.50 ਕਰੋੜ ਰੁਪਏ ਦੇ ਖਰਚ ਨਾਲ 15ਵੇਂ ਵਿੱਤ ਕਮਿਸ਼ਨ ਦੀ ਮਿਆਦ (2021-22 ਤੋਂ 2025-26) ਦੇ ਦੌਰਾਨ “ਖੇਲੋ ਇੰਡੀਆ–ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ” ਯੋਜਨਾ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ  ਠਾਕੁਰ ਨੇ ‘ਖੇਲੋ ਇੰਡੀਆ’ ਯੋਜਨਾ ਜਾਰੀ ਰੱਖਣ ਨੂੰ ਮੰਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਆਭਾਰ ਵਿਅਕਤ ਕੀਤਾ ।  ਉਨ੍ਹਾਂ ਨੇ ਕਿਹਾ,  “ਮੈਂ ਮੰਤਰਾਲੇ ਅਤੇ ਸਾਰੇ ਹਿਤਧਾਰਕਾਂ ਦੇ ਵੱਲੋਂ,  ਪ੍ਰਧਾਨ ਮੰਤਰੀ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ ਕਿ ਉਨ੍ਹਾਂ ਨੇ ‘ਖੇਲੋ ਇੰਡੀਆ’ ਯੋਜਨਾ ਦੀ ਮਿਆਦ ਅਗਲੇ ਪੰਜ ਸਾਲਾਂ ਲਈ ਵਧਾਉਣ  ਦੇ ਨਾਲ-ਨਾਲ ਬਜਟ 2022 ਵਿੱਚ ਇਸ ਦੀ ਬਜਟੀ ਵੰਡ ਵਿੱਚ 48 % ਤੱਕ ਦਾ ਵਾਧਾ ਕਰਕੇ ਅਤੇ ਇਸ ਨੂੰ ਪੀਐੱਮ ਪੁਰਸਕਾਰ ਯੋਜਨਾ ਵਿੱਚ ਸ਼ਾਮਿਲ ਕਰਕੇ ਇਸ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਈ। ”

 ‘ਖੇਲੋ ਇੰਡੀਆ’ ਯੋਜਨਾ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਪ੍ਰਮੁੱਖ ਕੇਂਦਰੀ ਯੋਜਨਾ ਹੈ।  ਇਸ ਦਾ ਉਦੇਸ਼ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਹੁਲਾਰਾ ਦੇਣਾ ਅਤੇ ਖੇਡਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨਾ ਅਤੇ ਇਸ ਪ੍ਰਕਾਰ ਜਨਤਾ ਨੂੰ ਖੇਡਾਂ ਦੀ ਸ਼ਕਤੀ ਦੇ ਕ੍ਰਾਸ-ਕਟਿੰਗ ਪ੍ਰਭਾਵ ਦੇ ਰਾਹੀਂ ਉਸ ਦਾ ਉਪਯੋਗ ਕਰਨ ਦਾ ਮੌਕੇ ਦੇਣਾ ਹੈ। ਖੇਲੋ ਇੰਡੀਆ ਪ੍ਰੋਗਰਾਮ ਦੇ ਅਨੁਸਾਰ ਖੇਡ ਦੇ ਮੈਦਾਨ ਦਾ ਵਿਕਾਸ; ਕਮਿਊਨਿਟੀ ਕੋਚਿੰਗ ਵਿਕਾਸ;  ਸਮੁਦਾਇਕ ਖੇਡਾਂ ਨੂੰ ਹੁਲਾਰ ਦੇਣਾ;  

ਸਕੂਲ ਅਤੇ ਯੂਨੀਵਰਸਿਟੀ ਦੋਵੇਂ ਪੱਧਰਾਂ ‘ਤੇ ਗ੍ਰਾਮੀਣ/ ਸਵਦੇਸ਼ੀ ਖੇਡਾਂ,  ਦਿਵਿਯਾਂਗਜਨਾਂ  ਦੇ ਖੇਡਾਂ ਅਤੇ ਮਹਿਲਾਵਾਂ ਦੇ ਖੇਡਾਂ ਲਈ ਇੱਕ ਮਜ਼ਬੂਤ ਖੇਡ ਮੁਕਾਬਲੇ ਸੰਰਚਨਾ ਦੀ ਸਥਾਪਨਾ ਕਰਨਾ; ਚੋਣੀਆਂ ਯੂਨੀਵਸਿਟੀਆਂ ਵਿੱਚ ਖੇਡ ਉਤਕ੍ਰਿਸ਼ਟਤਾ ਕੇਂਦਰਾਂ ਦਾ ਨਿਰਮਾਣ ਕਰਨ ਸਹਿਤ ਖੇਡਾਂ ਦੀ ਬੁਨਿਆਦੀ ਸੁਵਿਧਾਵਾਂ ਵਿੱਚ ਮੌਜੂਦ ਮਹੱਤਵਪੂਰਣ ਖਾਮੀਆਂ ਨੂੰ ਦੂਰ ਕਰਨਾ;  ਪ੍ਰਤਿਭਾਵਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦਾ ਵਿਕਾਸ ਕਰਨਾ;  ਖੇਡ ਅਕਾਦਮੀਆਂ ਨੂੰ ਸਹਾਇਤਾ ਦੇਣਾ;  ਸਕੂਲੀ ਬੱਚਿਆਂ ਲਈ ਰਾਸ਼ਟਰੀ ਸਰੀਰਕ ਫਿਟਨੈੱਸ ਅਭਿਯਾਨ;  ਅਤੇ ਸ਼ਾਂਤੀ ‘ਤੇ ਵਿਕਾਸ ਲਈ ਖੇਡ ਦਾ ਲਾਗੂਕਰਨ ਕੀਤਾ ਜਾਣਾ ਸ਼ਾਮਿਲ ਹੈ।

ਮੌਜੂਦਾ ਖੇਲੋ ਇੰਡੀਆ ਯੋਜਨਾ ਦੇ ਮੁੱਢਲੇ ਉਦੇਸ਼ਾਂ,  ਵਿਜ਼ਨ ਅਤੇ ਸੰਰਚਨਾ ਨੂੰ ਬਰਕਰਾਰ ਰੱਖਿਆ ਗਿਆ ਹੈ।  ਹਾਲਾਂਕਿ ਮੌਜੂਦਾ ਯੋਜਨਾ ਨੂੰ ਲਾਗੂ ਕਰਨ ਦੇ ਨਾਲ-ਨਾਲ ਤੀਸਰੇ ਪੱਖ ਦੇ ਮੁਲਾਂਕਣਕਰਤਾ ਦੇ ਮੁਲਾਂਕਣ/ਸਿਫਾਰਿਸ਼ਾਂ ਦੇ ਲਾਗੂਕਰਨ ਦੇ ਦੌਰਾਨ ਇਸ ਮੰਤਰਾਲੇ ਦੇ ਅਨੁਭਵ ਦੇ ਅਧਾਰ ‘ਤੇ ਯੋਜਨਾ  ਦੇ ਸੰਘਟਕਾਂ ਨੂੰ ਪੁਨਰਵਿਵਸਥਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਯੁਕਤੀਸੰਗਤ ਬਣਾਇਆ ਗਿਆ ਹੈ।  ਅਜਿਹਾ ਉਨ੍ਹਾਂ ਨੂੰ ਮਿਲਦੇ-ਜੁਲਦੇ ਵੱਡੇ ਸੰਘਟਕਾਂ ਦੇ ਨਾਲ ਮਿਸ਼ਰਿਤ/ਸ਼ਾਮਿਲ ਕਰਕੇ ਕੀਤਾ ਗਿਆ ਹੈ।  ਇਸ ਪ੍ਰਕਾਰ ਮੌਜੂਦਾ 12 ਸੰਘਟਕਾਂ ਨੂੰ ਨਿਮਨਲਿਖਤ ਪੰਜ ਸੰਘਟਕਾਂ ਵਿੱਚ ਸਮਿੱਲਤ ਕੀਤਾ ਗਿਆ ਹੈ :-

 

ਖੇਡ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਅੱਪਗ੍ਰੇਡੇਸ਼ਨ ਕਰਨਾ 

  1. ਖੇਡ ਮੁਕਾਬਲਿਆਂ ਅਤੇ ਪ੍ਰਤਿਭਾ ਵਿਕਾਸ

  2. ਖੇਲੋ ਇੰਡੀਆ ਸੈਂਟਰ ਅਤੇ ਖੇਡ ਅਕਾਦਮੀਆਂ

  3. ਫਿਟ ਇੰਡੀਆ ਮੂਵਮੈਂਟ

  4. ਖੇਡ ਦੇ ਰਾਹੀਂ ਸ਼ਮੂਲੀਅਤ ਨੂੰ ਹੁਲਾਰਾ ਦੇਣਾ

ਮੋਟੇ ਤੌਰ ‘ਤੇ ਇਸ ਯੋਜਨਾ ਦੀਆਂ ਹੋਰ ਵਿਸ਼ੇਸ਼ਤਾਵਾਂ ਨੂੰ ਸਥਾਪਿਤ ਵਧੀਆ ਪ੍ਰਥਾਵਾਂ ਦੀ ਨਿਰੰਤਰਤਾ ਅਤੇ ਮਜ਼ਬੂਤੀ ਲਈ ਬਰਕਰਾਰ ਰੱਖਿਆ ਗਿਆ ਹੈ।  ਇਸ ਦੇ ਇਲਾਵਾ, ਯੋਜਨਾ ਨੂੰ ਸਹਾਇਤਾ ਦੇਣ ਅਤੇ ਉਸ ਦੀ ਸੰਰਚਨਾ ਅਤੇ ਮਨਜ਼ੂਰੀ ਪ੍ਰਕ੍ਰਿਆ ਨੂੰ ਸਰਲ ਬਣਾਉਣ ਦੇ ਨਾਲ ਹੀ ਨਾਲ ਅਤਿਰਿਕਤ ਅਤੇ ਵਿਵਸਥਾਗਤ ਕਮੀਆਂ ਨੂੰ ਦੂਰ ਕਰਕੇ ਇਸ ਨੂੰ ਯੁਕਤੀਸੰਗਤ ਬਣਾਇਆ ਗਿਆ ਹੈ।  ਨਾਲ ਹੀ,  ਖੇਲੋ ਇੰਡੀਆ ਵਿੰਟਰ ਗੇਮਸ ਨੂੰ ਖੇਡ ਮੁਕਾਬਲਿਆਂ ਅਤੇ ਪ੍ਰਤਿਭਾ ਵਿਕਾਸ ਸੰਘਟਕ ਦੇ ਤਹਿਤ ਸ਼ਾਮਿਲ ਕੀਤਾ ਗਿਆ ਹੈ।  ਫਿਟ ਇੰਡੀਆ ਮੂਵਮੈਂਟ ਨੂੰ ਅਲੱਗ ਅਤੇ ਸਮਰਪਿਤ ਸੰਘਟਕ  ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

 

ਇਸ ਯੋਜਨਾ ਵਿੱਚ ਮੁੱਖ ਰੂਪ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਅਵਸਰ ਦੇਣ ਲਈ ਰਾਸ਼ਟਰੀ ਪੱਧਰੀ ਮੰਚ ਬਣਾਉਣ ਅਤੇ ਖਿਡਾਰੀਆਂ ਨੂੰ ਤਿਆਰ ਕਰਨ ਅਤੇ ਵਿੱਤੀ ਸਹਾਇਤਾ ਦੇਣ ਲਈ ਉਨ੍ਹਾਂ ਦੀ ਪਹਿਚਾਣ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।  ਖੇਲੋ ਇੰਡੀਆ ਗੇਮਸ ਇਸ ਕੋਸ਼ਿਸ਼ ਵਿੱਚ ਮੋਹਰੀ ਰਹੇ ਹਨ।  2017 ਤੋਂ 2021 ਤੱਕ,  ਖੇਲੋ ਇੰਡੀਆ ਸਕੂਲ ਐਂਡ ਯੂਥ ਗੇਮਸ ਦੇ ਤਿੰਨ ਸੰਸਕਰਨ, ਖੇਲੋ ਇੰਡੀਆ ਯੂਨੀਵਰਸਿਟੀ ਗੈਮਸ ਦਾ ਇੱਕ ਸੰਸਕਰਨ ਅਤੇ ਖੇਲੋ ਇੰਡੀਆ ਵਿੰਟਰ ਗੈਮਸ  ਦੇ ਦੋ ਸੰਸਕਰਣਾਂ ਦਾ ਆਯੋਜਨ ਕਰਕੇ ਪ੍ਰਤਿਭਾਸ਼ਾਲੀ ਯੁਵਾ ਖਿਡਾਰੀਆਂ ਨੂੰ ਖੇਲੋ ਇੰਡੀਆ ਸਕਾਲਰਸ਼ਿਪ ਜਿੱਤਣ ਅਤੇ ਅਤਿਆਧੁਨਿਕ ਖੇਡ ਪਰਿਸਰਾਂ ਵਿੱਚ ਸਭ ਤੋਂ ਉੱਤਮ ਟ੍ਰੇਨਰ ਦੁਆਰਾ ਉੱਚ ਪੱਧਰੀ ਮੁਕਾਬਲੇ ਲਈ ਟ੍ਰੇਨਿੰਗ ਕਰਨ ਦਾ ਮੌਕਾ ਦਿੱਤਾ ਗਿਆ ਹੈ।  

ਇਸ ਖੇਡਾਂ ਵਿੱਚ 20,000 ਤੋਂ ਅਧਿਕ ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਕਰੀਬ 3,000 ਖਿਡਾਰੀਆਂ ਦੀ ਪਹਿਚਾਣ ਖੇਲੋ ਇੰਡੀਆ ਐਥਲੀਟਸ (ਕੇਆਈਏ) ਦੇ ਰੂਪ ਵਿੱਚ ਕੀਤੀ ਗਈ ਹੈ,  ਜੋ ਵਰਤਮਾਨ ਵਿੱਚ ਸਾਈ ਕੇਂਦਰਾਂ ਦੇ ਨਵੇਂ ਸਵਰੂਪ ਖੇਲੋ ਇੰਡੀਆ ਅਕਾਦਮੀਆਂ ਵਿੱਚ ਟ੍ਰੇਨਿੰਗ ਲੈ ਰਹੇ ਹਨ ਅਤੇ ਉਨ੍ਹਾਂ ਟ੍ਰੇਨਿੰਗ, ਉਪਕਰਨ, ਖੁਰਾਕ ਅਤੇ ਸਿੱਖਿਆ ਲਈ ਸਹਾਇਤਾ ਦੇ ਇਲਾਵਾ ਪ੍ਰਤੀ ਮਹੀਨਾ 10,000 ਰੁਪਏ ਦਾ ਆਉਟ ਆਵ੍ ਪਾਕੇਟ ਭੱਤਾ ਵੀ ਦਿੱਤਾ ਜਾਂਦਾ ਹੈ।

ਖੇਲੋ ਇੰਡੀਆ ਯੋਜਨਾ ਨਾਲ ਜੁੜਿਆ ਖੇਡ ਬੁਨਿਆਦੀ ਢਾਂਚੇ ਦਾ ਉਪਯੋਗ ਅਤੇ ਨਿਰਮਾਣ/ ਅੱਪਗ੍ਰੇਡ ਦੇ ਤਹਿਤ ਖੇਡਾਂ ਨਾਲ ਸੰਬੰਧਿਤ ਢਾਂਚਾਗਤ ਪ੍ਰੋਜੈਕਟਾਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਦੇ ਅੱਪਗ੍ਰੇਡ ਲਈ ਸਹਾਇਤਾ ਗ੍ਰਾਂਟ ਵੀ ਦਿੱਤੀ ਗਈ ਹੈ।  ਇਸ ਮੰਤਰਾਲੇ ਨੇ ਪਿਛਲੇ 5 ਸਾਲਾਂ ਦੇ ਦੌਰਾਨ,  ਵੱਖ-ਵੱਖ ਸ਼੍ਰੇਣੀਆਂ ਦੀਆਂ ਖੇਡਾਂ ਅਤੇ ਖਿਡਾਰੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੇਸ਼ ਭਰ ਵਿੱਚ 2, 328.39 ਕਰੋੜ ਰੁਪਏ ਮੁੱਲ ਦੀ ਵੱਖ-ਵੱਖ ਪ੍ਰਕਾਰ ਦੇ 282 ਖੇਡ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ,

*******

ਐੱਨਬੀ/ਓਏ


(Release ID: 1795155) Visitor Counter : 153


Read this release in: Urdu , English , Hindi , Telugu