ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਬਜਟ ਨੂੰ ਨਵੇਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਤਿਹਾਸਿਕ ਬਜਟ ਕਰਾਰ ਦਿੱਤਾ

Posted On: 01 FEB 2022 4:39PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਮ ਬਜਟ ਨੂੰ ਨਵੇਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਤਿਹਾਸਿਕ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਸਲ ਵਿੱਚ 21ਵੀਂ ਸਦੀ ਦਾ ਦ੍ਰਿਸ਼ਟੀਕੋਣ ਦਰਸਾਉਂਦਾ ਹੈ ਅਤੇ ਆਰਥਿਕ ਮੋਰਚੇ ‘ਤੇ ਟੀਚਾ ਅਤੇ ਪ੍ਰਾਥਮਿਕਤਾਵਾਂ ਇਸ ਬਜਟ ਵਿੱਚ ਪਹਿਲਾਂ ਹੀ ਤੈਅ ਕਰ ਲਈਆਂ ਗਈਆਂ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਕਿਸਾਨ, ਗ੍ਰਾਮੀਣ ਭਾਰਤ, ਕ੍ਰਿਸ਼ੀ ਕਾਰਜ ਕਰਨ ਵਾਲੇ ਸਮਾਜ, ਆਦਿਵਾਸੀ ਭਾਰਤੀ, ਪਿੰਡ, ਗ਼ਰੀਬ, ਮਜ਼ਦੂਰ ਆਦਿ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਅਤੇ ਇਨ੍ਹਾਂ ਸਾਰੇ ਖੇਤਰਾਂ ਦੇ ਕਲਿਆਣ ਨੂੰ ਸਰਵਉੱਚ ਪ੍ਰਾਥਮਿਕਤਾ ਦਿੰਦੇ ਹੋਏ ਬਜਟ ਤਿਆਰ ਕੀਤਾ ਗਿਆ ਹੈ। 

ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਜ ਨੂੰ ਦੂਸਰੀ ਸਰਵਉੱਚ ਪ੍ਰਾਥਮਿਕਤਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅਸਲ ਵਿੱਚ ਬੇਹਦ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਭਾਰਤ ਮਾਲਾ ਅਤੇ ਸਾਗਰ ਮਾਲਾ ਦੇ ਨਾਲ ਕੰਮ ਕਰਨ ਦਾ ਅਵਸਰ ਮਿਲਿਆ ਹੈ ਅਤੇ ਹੁਣ ਪਰਬਤ ਮਾਲਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਹੁਣ ਸਾਡੇ ਕੋਲ ਰੋਪ ਵੇਅ ਹੈ, ਕੇਬਲ ਕਾਰ ਹੈ ਜੋ ਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਪਹਾੜੀ ਖੇਤਰ ਲਈ ਇੱਕ ਵੱਡਮੁੱਲਾ ਉਪਹਾਰ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉੱਤਰ ਪੂਰਬੀ ਭਾਰਤ, ਉੱਤਰਾਖੰਡ, ਹਿਮਾਚਲ ਅਤੇ ਕਸ਼ਮੀਰ ਜਿਹੇ ਰਾਜਾਂ ਨੂੰ ਫਾਇਦਾ ਹੁੰਦਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਨਾ ਕੇਵਲ ਵਸਤੂਆਂ ਬਲਕਿ ਟੂਰਿਜ਼ਮ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਰੋਜ਼ਗਾਰ ਦੀਆਂ ਅਧਿਕ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਜਟ  ਪ੍ਰਧਾਨ ਮੰਤਰੀ ਨੇ ਨਵੇਂ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਅਤੇ ਉਹ ਦੇਸ਼ ਨੂੰ ਇੱਕ ਉਤਕ੍ਰਿਸ਼ਟ ਬਜਟ ਦੇਣ ਲਈ ਵਿੱਤ ਮੰਤਰੀ ਦੇ ਆਭਾਰੀ ਹਨ।

********


ਐੱਮਜੇਪੀਐੱਸ



(Release ID: 1794749) Visitor Counter : 132