ਵਿੱਤ ਮੰਤਰਾਲਾ

ਸਾਲ 2021-22 ਵਿੱਚ ਭਾਰਤ ਦੇ ਵਿਦੇਸ਼ੀ ਵਪਾਰ ‘ਚ ਮਜ਼ਬੂਤੀ ਨਾਲ ਸੁਧਾਰ ਹੋਇਆ


ਭਾਰਤ 2021-22 ਦੇ ਲਈ ਨਿਰਧਾਰਿਤ 400 ਬਿਲੀਅਨ ਅਮਰੀਕੀ ਡਾਲਰ ਦੇ ਅਭਿਲਾਸ਼ੀ ਵਸਤੂ ਨਿਰਯਾਤ ਲਕਸ਼ ਨੂੰ ਹਾਸਲ ਕਰਨ ਦੇ ਰਸਤੇ ’ਤੇ ਬਿਹਤਰ ਤਰ੍ਹਾਂ ਨਾਲ ਅੱਗੇ ਵੱਧ ਰਿਹਾ ਹੈ

ਖੇਤੀਬਾੜੀ ਅਤੇ ਸਬੰਧਿਤ ਉਤਪਾਦਾਂ ਦੇ ਨਿਰਯਾਤ ਵਿੱਚ 23.2 ਫੀਸਦੀ ਦਾ ਵਾਧਾ

ਆਰਥਿਕ ਸਮੀਖਿਆ ਦਸਦੀ ਹੈ ਕਿ ਭਾਰਤ ਵਿੱਚ ਮਜ਼ਬੂਤ ਪੂੰਜੀ ਪ੍ਰਵਾਹ ਨਾਲ ਵਿਦੇਸ਼ੀ ਮੁਦਰਾ ਭੰਡਾਰ ਤੇਜ਼ੀ ਨਾਲ ਇਕੱਠਾ ਹੋਇਆ

ਨਵੰਬਰ, 2021 ਦੇ ਅੰਤ ਵਿੱਚ ਭਾਰਤ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਵਿਦੇਸ਼ੀ ਮੁਦਰਾ ਭੰਡਾਰ ਵਾਲਾ ਦੇਸ਼ ਸੀ

ਚਾਲੂ ਵਰ੍ਹੇ ਦੇ ਦੌਰਾਨ ਭਾਰਤ ਦੇ ਵਿਦੇਸ਼ੀ ਖੇਤਰ ਦਾ ਲਚੀਲਾਪਣ ਅਰਥਵਿਵਸਥਾ ਵਿੱਚ ਵਿਕਾਸ ਦੇ ਪੁਨਰ ਉਥਾਨ ਦੇ ਲਈ ਚੰਗਾ ਸੰਕੇਤ ਹੈ

ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ ਵਿਦੇਸ਼ੀ ਖੇਤਰ ਬਾਹਰੀ ਝਟਕਿਆਂ ਦਾ ਸਾਹਮਣਾ ਕਰਨ ਦੇ ਲਈ ਚੰਗੀ ਤਰ੍ਹਾਂ ਨਾਲ ਤਿਆਰ ਹੈ

Posted On: 31 JAN 2022 2:59PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾਮਣ ਨੇ ਸੋਮਵਾਰ ਨੂੰ ਸੰਸਦ ਵਿੱਚ ਆਰਥਿਕ ਸਮੀਖਿਆ 2021-22 ਪੇਸ਼ ਕਰਦੇ ਹੋਏ ਕਿਹਾ ਕਿ ਪਿਛਲੇ ਵਰ੍ਹੇ ਦੀ ਮਹਾਮਾਰੀ ਤੋਂ ਪੈਦਾ ਹੋਈ ਮੰਦੀ ਤੋਂ ਬਾਅਦ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਮਜ਼ਬੂਤੀ ਨਾਲ ਸੁਧਾਰ ਹੋਇਆ ਹੈ, ਇਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਦਾ ਤੇਜ਼ੀ ਨਾਲ ਪ੍ਰਵਾਹ ਹੋਇਆ ਹੈ। ਚਾਲੂ ਵਰ੍ਹੇ ਦੇ ਦੌਰਾਨ ਭਾਰਤ ਦੇ ਵਿਦੇਸ਼ੀ ਖੇਤਰ ਦੀ ਪਿਛਲੀ ਵਿਵਸਥਾ ਪ੍ਰਾਪਤ ਕਰਨ ਦੀ ਸ਼ਕਤੀ (ਲਚੀਲਾਪਨ) ਅਰਥਵਿਵਸਥਾ ਵਿੱਚ ਵਿਕਾਸ ਦੇ ਪੁਨਰ ਉਥਾਨ ਦੇ ਲਈ ਚੰਗਾ ਸੰਕੇਤ ਹੈ। ਹਾਲਾਂਕਿ ਸਾਲ 2022-23 ਦੇ ਦੌਰਾਨ ਕੋਵਿਡ-19 ਦੇ ਨਵੇਂ ਵੈਰੀਐਂਟਸ ਦੇ ਨਾਲ ਗਲੋਬਲ ਤਰਲਤਾ ਦੇ ਸਖ਼ਤ ਹੋਣ ਦੇ ਘਟਦੇ ਹੋਏ ਜੋਖਿਮ ਅਤੇ ਸੰਸਾਰਕ ਵਸਤੂਆਂ ਦੇ ਮੁੱਲਾਂ ਵਿੱਚ ਲਗਾਤਾਰ ਅਸਥਿਰਤਾ, ਉੱਚ ਮਾਲ ਢੁਆਈ ਲਾਗਤ ਭਾਰਤ ਦੇ ਲਈ ਚੁਣੌਤੀ ਹੋ ਸਕਦੀ ਹੈ।

ਵਿਦੇਸ਼ੀ ਵਪਾਰ ਪ੍ਰਦਰਸ਼ਨ

ਸਮੀਖਿਆ ਇਹ ਦਰਸਾਉਂਦੀ ਹੈ ਕਿ ਗਲੋਬਲ ਮੰਗ ਵਿੱਚ ਦੁਬਾਰਾ ਵਾਧੇ ਦੇ ਨਾਲ-ਨਾਲ ਘਰੇਲੂ ਗਤੀਵਿਧੀ ਦੇ ਪੁਨਰ ਉਥਾਨ ਨੂੰ ਦੇਖਦੇ ਹੋਏ ਭਾਰਤ ਦੇ ਵਸਤੂ ਆਯਾਤ ਅਤੇ ਨਿਰਯਾਤ ਵਿੱਚ ਜ਼ੋਰਦਾਰ ਉਛਾਲ ਆਇਆ ਹੈ ਅਤੇ ਇਹ ਚਾਲੂ ਵਰ੍ਹੇ ਦੇ ਦੌਰਾਨ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ਨੂੰ ਪਾਰ ਕਰ ਗਿਆ ਹੈ। ਸਰਕਾਰ ਦੁਆਰਾ ਸਹੀ ਸਮੇਂ ’ਤੇ ਕੀਤੀ ਗਈ ਪਹਿਲ ਨਾਲ ਵੀ ਨਿਰਯਾਤ ਦੇ ਪੁਨਰ ਉਥਾਨ ਵਿੱਚ ਸਹਾਇਤਾ ਮਿਲੀ ਹੈ। ਅਪ੍ਰੈਲ-ਨਵੰਬਰ, 2021 ਵਿੱਚ ਅਮਰੀਕਾ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਚੀਨ ਹੀ ਸਿਖਰ ਦੀਆਂ ਨਿਰਯਾਤ ਮੰਜ਼ਿਲਾਂ ਬਣੇ ਰਹੇ, ਜਦੋਂਕਿ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਭਾਰਤ ਦੇ ਲਈ ਸਭ ਤੋਂ ਵੱਡੇ ਆਯਾਤ ਸਰੋਤ ਰਹੇ। ਕਮਜ਼ੋਰ ਟੂਰਿਜ਼ਮ ਰੈਵੇਨਿਊ ਦੇ ਬਾਵਜੂਦ ਅਪ੍ਰੈਲ-ਦਸੰਬਰ, 2021 ਦੇ ਦੌਰਾਨ ਸੇਵਾਵਾਂ ਤੋਂ ਹੋਣ ਵਾਲੀ ਸ਼ੁੱਧ ਆਮਦਨੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਸੀ ਅਜਿਹਾ ਮਜ਼ਬੂਤ ਸੌਫਟਵੇਅਰ ਅਤੇ ਵਪਾਰਕ ਆਮਦਨ ਦੇ ਕਾਰਨ ਉਦੋਂ ਸੰਭਵ ਹੋਇਆ ਜਦੋਂ ਆਮਦਨੀ ਅਤੇ ਭੁਗਤਾਨ ਦੋਵਾਂ ਨੇ ਹੀ ਆਪਣੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਨੂੰ ਪਾਰ ਕਰ ਲਿਆ ਸੀ।

 

ਆਰਥਿਕ ਸਮੀਖਿਆ ਇਹ ਦਰਸਾਉਂਦੀ ਹੈ ਕਿ ਕੈਲੰਡਰ ਵਰ੍ਹੇ 2021 ਦੀ ਪਹਿਲੀ ਛਮਾਹੀ ਵਿੱਚ ਗਲੋਬਲ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਦੇਖੀ ਗਈ ਜਿਸ ਨਾਲ ਵਸਤੂ ਵਪਾਰ ਆਪਣੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਉੱਚੇ ਪੱਧਰ ਤੱਕ ਪਹੁੰਚ ਗਿਆ ਹੈ। ਸਮੀਖਿਆ ਇਹ ਵੀ ਦਰਸਾਉਂਦੀ ਹੈ ਕਿ ਭਾਰਤ ਦੇ ਵਸਤੂ ਨਿਰਯਾਤ ਵਿੱਚ ਗਲੋਬਲ ਰੁਝਾਨ ਦਾ ਅਨੁਸਰਣ ਕੀਤਾ ਅਤੇ ਅਪ੍ਰੈਲ-ਦਸੰਬਰ, 2021 ਦੇ ਦੌਰਾਨ ਵਸਤੂ ਨਿਰਯਾਤ ਵਿੱਚ 49.7 ਫੀਸਦੀ ਦਾ ਵਾਧਾ ਹੋਇਆ ਜਦੋਂਕਿ 2019-20 (ਅਪ੍ਰੈਲ-ਦਸੰਬਰ) ਦੀ ਤੁਲਨਾ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਵਾਧਾ 26.5 ਫੀਸਦੀ ਰਿਹਾ ਸੀ। ਸਮੀਖਿਆ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਨੇ ਸਾਲ 2021-22 ਦੇ ਲਈ ਨਿਰਧਾਰਿਤ 400 ਬਿਲੀਅਨ ਅਮਰੀਕੀ ਡਾਲਰ ਦੇ ਆਪਣੇ ਅਭਿਲਾਸ਼ੀ ਨਿਰਯਾਤ ਲਕਸ਼ ਦਾ 75 ਫੀਸਦੀ ਤੋਂ ਜ਼ਿਆਦਾ ਲਕਸ਼ ਪਹਿਲਾਂ ਹੀ ਹਾਸਲ ਕਰ ਲਿਆ ਹੈ ਅਤੇ ਇਹ ਆਪਣਾ ਲਕਸ਼ ਹਾਸਲ ਕਰਨ ਦੇ ਰਾਹ ’ਤੇ ਬਿਹਤਰ ਤਰ੍ਹਾਂ ਨਾਲ ਅੱਗੇ ਵਧ ਰਿਹਾ ਹੈ। ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਪ੍ਰਮੁੱਖ ਅਰਥਵਿਵਸਥਾਵਾਂ ਦੁਆਰਾ  ਵਿੱਤੀ ਪ੍ਰੋਤਸਾਹਨ ਦੇ ਐਲਾਨ ਦੇ ਕਾਰਨ ਬਜ਼ਾਰਾਂ ਵਿੱਚ ਤੇਜ਼ੀ ਨਾਲ ਹੋਈ ਰਿਕਵਰੀ, ਉਪਭੋਗਤਾ ਖਰਚ ਵਿੱਚ ਵਾਧਾ, ਬੱਚਤਾਂ ਅਤੇ ਖ਼ਰਚ ਕਰਨ ਯੋਗ ਆਮਦਨ ਵਿੱਚ ਵਾਧਾ ਅਤੇ ਸਰਕਾਰ ਦੁਆਰਾ ਨਿਰਯਾਤ ਨੂੰ ਜ਼ੋਰਦਾਰ ਪ੍ਰੋਤਸਾਹਨ ਦੇਣ ਦੇ ਕਾਰਨ ਸਾਲ 2021-22 ਵਿੱਚ ਨਿਰਯਾਤ ਵਿੱਚ ਵਾਧਾ ਹੋਇਆ ਹੈ। ਨਿਰਯਾਤ ਵਿੱਚ ਵਾਧਾ ਵਿਆਪਕ ਆਧਾਰ ਵਾਲਾ ਰਿਹਾ ਹੈ। ਭਾਰਤ ਦਾ ਖੇਤੀ ਨਿਰਯਾਤ ਲਗਾਤਾਰ ਚੰਗਾ ਚਲ ਰਿਹਾ ਹੈ। ਅਪ੍ਰੈਲ-ਨਵੰਬਰ, 2021 ਦੇ ਦੌਰਾਨ ਖੇਤੀ ਅਤੇ ਸਬੰਧਿਤ ਉਤਪਾਦਾਂ ਦੇ ਨਿਰਯਾਤ ਵਿੱਚ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 23.3 ਫੀਸਦੀ ਵਾਧਾ ਹੋਇਆ ਹੈ। ਸਮੀਖਿਆ ਇਹ ਸਿਫ਼ਾਰਸ਼ ਕਰਦੀ ਹੈ ਕਿ ਮੁਕਤ ਵਪਾਰ ਸਮਝੌਤਿਆਂ ਨੂੰ ਪ੍ਰੋਤਸਾਹਨ ਦੇਣ ਨਾਲ ਭਾਰਤ ਦੇ ਨਿਰਯਾਤ  ਵਿਭਿੰਨਤਾ ਦੇ ਲਈ ਸੰਸਥਾਗਤ ਪ੍ਰਬੰਧਾਂ ਨੂੰ ਉਪਲਬਧ ਕਰਾਉਣ ਵਿੱਚ ਮਦਦ ਮਿਲੇਗੀ।

ਵਸਤੂ ਆਯਾਤ ਦੇ ਮੁੱਦੇ ’ਤੇ ਆਰਥਿਕ ਸਮੀਖਿਆ ਇਹ ਦਰਸਾਉਂਦੀ ਹੈ ਕਿ ਭਾਰਤ ਵਿੱਚ ਘਰੇਲੂ ਮੰਗ ਦਾ ਪੁਨਰ ਉਥਾਨ ਹੋਇਆ ਹੈ ਜਿਸ ਨਾਲ ਮਜ਼ਬੂਤ ਆਯਾਤ ਵਾਧਾ ਹੋਇਆ ਹੈ। ਅਪ੍ਰੈਲ-ਦਸੰਬਰ, 2021 ਵਿੱਚ ਵਸਤੂ ਆਯਾਤ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 68.9 ਫੀਸਦੀ ਦੀ ਦਰ ਨਾਲ ਅਤੇ ਅਪ੍ਰੈਲ-ਦਸੰਬਰ 2019 ਦੀ ਤੁਲਨਾ ਵਿੱਚ 21.9 ਫੀਸਦੀ ਵਧਿਆ ਹੈ ਅਤੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਸਮੀਖਿਆ ਇਹ ਦਰਸਾਉਂਦੀ ਹੈ ਕਿ ਭਾਰਤ ਦੇ ਆਯਾਤ ਸਰੋਤਾਂ ਦੀ ਵਿਭਿੰਨਤਾ ਵਿੱਚ ਵਾਧਾ ਹੋਇਆ ਹੈ ਅਤੇ ਇਹ ਅਪ੍ਰੈਲ-ਨਵੰਬਰ ਮਿਆਦ ਵਿੱਚ ਚੀਨ ਦਾ ਹਿੱਸਾ 17.7 ਤੋਂ ਘਟ ਕੇ 15.5 ਫੀਸਦੀ ਤੱਕ ਰਹਿਣ ਨੂੰ ਦਰਸਾਉਂਦਾ ਹੈ। ਸਮੀਖਿਆ ਇਹ ਵੀ ਦਰਸਾਉਂਦੀ ਹੈ ਕਿ ਵਸਤੂ ਵਪਾਰ ਘਾਟਾ ਅਪ੍ਰੈਲ-ਦਸੰਬਰ, 2021 ਵਿੱਚ ਵਧ ਕੇ 142.4 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ।

ਸੇਵਾਵਾਂ ਵਿੱਚ ਵਪਾਰ

ਭਾਰਤ ਨੇ ਕੋਵਿਡ-19 ਤੋਂ ਬਾਅਦ ਦੀ ਮਿਆਦ ਵਿੱਚ ਵਿਸ਼ਵ ਸੇਵਾ ਵਪਾਰ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਿਆ ਹੈ। ਅਪ੍ਰੈਲ-ਦਸੰਬਰ 2021 ਦੇ ਦੌਰਾਨ ਸੇਵਾ ਨਿਰਯਾਤ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 18.4 ਫੀਸਦੀ ਵਾਧੇ ਦੇ ਨਾਲ ਇਹ 177.7 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਸਮੀਖਿਆ ਇਹ ਦਰਸਾਉਂਦੀ ਹੈ ਕਿ ਸੇਵਾ ਨਿਰਯਾਤ ਵਿੱਚ ਮਜ਼ਬੂਤ ਵਾਧੇ ਵਿੱਚ ਸਰਕਾਰ ਦੁਆਰਾ ਚਲਾਏ ਗਏ ਪ੍ਰਮੁੱਖ ਸੁਧਾਰਾਂ ਦਾ ਵੀ ਯੋਗਦਾਨ ਹੈ। ਅਪ੍ਰੈਲ-ਦਸੰਬਰ, 2021 ਵਿੱਚ ਸੇਵਾ ਆਯਾਤ 21.5 ਫੀਸਦੀ ਵਧ ਕੇ 103.3 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ।

ਚਾਲੂ ਖਾਤਾ ਬਕਾਇਆ

ਆਰਥਿਕ ਸਮੀਖਿਆ ਦਸਦੀ ਹੈ ਕਿ ਭਾਰਤ ਦਾ ਚਾਲੂ ਖ਼ਾਤਾ ਵਿੱਤ ਵਰ੍ਹੇ 2021-22 ਦੀ ਪਹਿਲੀ ਛਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ ਦੇ 0.2 ਫੀਸਦੀ ਘਾਟੇ ਵਿੱਚ ਪਰਿਵਰਤਿਤ ਹੋ ਗਿਆ ਜਿਸ ਵਿੱਚ ਮੁੱਖ ਰੂਪ ਨਾਲ ਵਪਾਰ ਖਾਤੇ ਵਿੱਚ ਘਾਟੇ ਦਾ ਯੋਗਦਾਨ ਹੈ। ਸਾਲ 2021-22 ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਪੂੰਜੀ ਪ੍ਰਵਾਹ ਵਧ ਕੇ 65.6 ਬਿਲੀਅਨ ਅਮਰੀਕੀ ਡਾਲਰ ਦੇ ਪੱਧਰ ’ਤੇ ਰਿਹਾ, ਅਜਿਹਾ ਬਾਹਰੀ ਨਿਵੇਸ਼ ਦੇ ਲਗਾਤਾਰ ਪ੍ਰਵਾਹ, ਸ਼ੁੱਧ ਵਿਦੇਸ਼ੀ ਵਣਜ ਕਰਜ਼, ਜ਼ਿਆਦਾ ਬੈਂਕਿੰਗ ਪੂੰਜੀ ਅਤੇ ਜ਼ਿਆਦਾ ਸਪੈਸ਼ਲ ਡਰਾਇੰਗ ਰਾਈਟਸ (ਐੱਸਡੀਆਰ) ਦੀ ਐਲੋਕੇਸ਼ਨ ਦੇ ਕਾਰਨ ਹੋਇਆ। ਭਾਰਤ ਦਾ ਬਾਹਰੀ ਕਰਜ਼ ਸਤੰਬਰ, 2021 ਦੇ ਅੰਤ ਤੱਕ ਵਧ ਕੇ 593.1 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਜੋ ਇੱਕ ਸਾਲ ਪਹਿਲਾਂ 556.8 ਬਿਲੀਅਨ ਅਮਰੀਕੀ ਡਾਲਰ ਸੀ। ਇਹ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੁਆਰਾ ਐੱਸਡੀਆਰ ਐਲੋਕੇਸ਼ਨ ਦੇ ਨਾਲ-ਨਾਲ ਉੱਚ ਵਪਾਰਕ ਕਰਜ਼ ਨੂੰ ਦਰਸਾਉਂਦਾ ਹੈ।

ਪੂੰਜੀ ਖਾਤਾ

ਆਰਥਿਕ ਸਮੀਖਿਆ ਦਰਸਾਉਂਦੀ ਹੈ ਕਿ ਵਰਤਮਾਨ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਵਿਦੇਸ਼ੀ ਨਿਵੇਸ਼ ਪ੍ਰਵਾਹ ਵਿੱਤ ਵਰ੍ਹੇ 2021 ਦੀ ਇਸੇ ਮਿਆਦ ਦੀ ਤੁਲਨਾ ਵਿੱਚ 25.4 ਬਿਲੀਅਨ ਅਮਰੀਕੀ ਡਾਲਰ ਤੋਂ ਕੁਝ ਘੱਟ ਰਿਹਾ। ਨਵੰਬਰ, 2021 ਤੱਕ ਉਪਲਬਧ ਅੰਕੜਿਆਂ ਦੇ ਅਨੁਸਾਰ ਸ਼ੁੱਧ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) ਅਤੇ ਕੁੱਲ ਐੱਫਡੀਆਈ ਪ੍ਰਵਾਹ ਮੁੱਖ ਰੂਪ ਨਾਲ ਘੱਟ ਇਕੁਇਟੀ ਨਿਵੇਸ਼ ਦੇ ਕਾਰਨ ਘੱਟ ਰਿਹਾ। ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਸੰਸਾਰਕ ਅਨਿਸ਼ਚਿਤਤਾਵਾਂ ਦੇ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਅਸਥਿਰ ਬਣਿਆ ਰਿਹਾ।

ਭੁਗਤਾਨ ਸੰਤੁਲਨ ਬਕਾਇਆ ਅਤੇ ਵਿਦੇਸ਼ੀ ਮੁਦਰਾ ਭੰਡਾਰ

ਆਰਥਿਕ ਸਮੀਖਿਆ ਇਹ ਦਰਸਾਉਂਦੀ ਹੈ ਕਿ ਮਜ਼ਬੂਤ ਪੂੰਜੀ ਪ੍ਰਵਾਹ ਆਮ ਵਰਤਮਾਨ ਲੇਖਾ ਘਾਟੇ ਦੇ  ਵਿੱਤ ਪੋਸ਼ਣ ਦੇ ਲਈ ਲੋੜੀਂਦਾ ਸੀ ਜਿਸਦੇ ਨਤੀਜੇ ਵਜੋਂ ਸਾਲ 2021-22 ਦੀ ਪਹਿਲੀ ਛਿਮਾਹੀ ਵਿੱਚ 63.1 ਬਿਲੀਅਨ ਅਮਰੀਕੀ ਡਾਲਰ ਦਾ ਕੁੱਲ ਭੁਗਤਾਨ ਸੰਤੁਲਨ ਸਰਪਲੱਸ ਸੀ ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ 600 ਬਿਲੀਅਨ ਅਮਰੀਕੀ ਡਾਲਰ ਦੇ ਮਹੱਤਵਪੂਰਨ ਬਿੰਦੂ ਨੂੰ ਪਾਰ ਕਰਕੇ 31 ਦਸੰਬਰ, 633.6 ਬਿਲੀਅਨ ਪੱਧਰ ਨੂੰ ਛੂਹ ਗਿਆ। ਨਵੰਬਰ, 2021 ਦੇ ਅੰਤ ਵਿੱਚ ਭਾਰਤ ਚੀਨ, ਜਾਪਾਨ ਅਤੇ ਸਵਿਟਜ਼ਰਲੈਂਡ ਤੋਂ ਬਾਅਦ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਵਿਦੇਸ਼ੀ ਮੁਦਰਾ ਭੰਡਾਰ ਧਾਰਕ ਦੇਸ਼ ਸੀ।

ਐਕਸਚੇਂਜ ਰੇਟ ਵਿੱਚ ਗਤੀਵਿਧੀ ਦੇ ਮੁੱਦੇ ਦੇ ਬਾਰੇ ਵਿੱਚ ਆਰਥਿਕ ਸਮੀਖਿਆ ਇਹ ਦਰਸਾਉਂਦੀ ਹੈ ਕਿ ਰੁਪਏ ਨੇ ਅਪ੍ਰੈਲ-ਦਸੰਬਰ, 2021 ਦੇ ਦੌਰਾਨ ਅਮਰੀਕੀ ਡਾਲਰ ਦੀ ਤੁਲਨਾ ਵਿੱਚ ਦੋਵੇਂ ਦਿਸ਼ਾਵਾਂ ਵਿੱਚ ਗਤੀਵਿਧੀ ਦਰਸ਼ਾਈ ਹੈ ਫਿਰ ਵੀ ਮਾਰਚ, 2021 ਦੀ ਤੁਲਨਾ ਵਿੱਚ ਦਸੰਬਰ, 2021 ਵਿੱਚ ਰੁਪਏ ਦਾ 3.4 ਫੀਸਦੀ ਡੈਪ੍ਰੀਸੇਸ਼ਨ ਹੋਇਆ। ਫਿਰ ਵੀ ਉੱਭਰਦੇ ਹੋਏ ਬਜ਼ਾਰ ਦਿੱਗਜਾਂ ਦੀ ਤੁਲਨਾ ਵਿੱਚ ਰੁਪਏ ਦੀ ਡੈਪ੍ਰੀਸੇਸ਼ਨ ਬਹੁਤ ਘੱਟ ਰਹੀ ਅਤੇ ਯੂਰੋ, ਜਪਾਨੀ ਯੈੱਨ ਅਤੇ ਪੌਂਡ ਸਟਰਲਿੰਗ ਦੇ ਮੁਕਾਬਲੇ ਇਸ ਵਿੱਚ ਮਜ਼ਬੂਤੀ ਰਹੀ।

 

ਵਿਦੇਸ਼ੀ ਕਰਜ਼

ਸਤੰਬਰ, 2021 ਦੇ ਅਖੀਰ ਵਿੱਚ ਭਾਰਤ ਦਾ ਵਿਦੇਸ਼ੀ ਕਰਜ਼ 593.1 ਬਿਲੀਅਨ ਡਾਲਰ ਸੀ ਜੋ ਜੂਨ, 2021 ਦੇ ਪੱਧਰ ’ਤੇ 3.9 ਫੀਸਦੀ ਤੋਂ ਜ਼ਿਆਦਾ ਸੀ। ਆਰਥਿਕ ਸਮੀਖਿਆ ਇਹ ਦਰਸ਼ਾਉਂਦੀ ਹੈ ਕਿ ਮਾਰਚ, 2021 ਦੇ ਅਖੀਰ ਵਿੱਚ ਭਾਰਤ ਦੇ ਵਿਦੇਸ਼ੀ ਕਰਜ਼ ਨੇ ਸੰਕਟ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਲਿਆ ਸੀ, ਇਹ ਸਤੰਬਰ, 2021 ਦੇ ਅਖੀਰ ਵਿੱਚ ਐੱਨਆਰਆਈ ਜਮ੍ਹਾਂ ਰਾਸ਼ੀਆਂ ਤੋਂ ਪੁਨਰ ਉਥਾਨ ਦੀ ਮਦਦ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੁਆਰਾ ਵਨ-ਆਫ ਵਾਧੂ ਐੱਸਡੀਆਰ ਅਲਾਟਮੈਂਟ ਦੀ ਮਦਦ ਨਾਲ ਦ੍ਰਿੜ੍ਹ ਹੋ ਗਿਆ। ਕੁੱਲ ਵਿਦੇਸ਼ੀ ਕਰਜ਼ ਵਿੱਚ ਲਘੂ ਮਿਆਦ ਕਰਜ਼ ਦੀ ਹਿੱਸੇਦਾਰੀ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ। ਇਹ ਹਿੱਸੇਦਾਰੀ ਜੋ ਮਾਰਚ, 2021 ਦੇ ਅੰਤ ਵਿੱਚ 17.7 ਫੀਸਦੀ ਸੀ ਸਤੰਬਰ ਦੇ ਅੰਤ ਵਿੱਚ 17 ਫੀਸਦੀ ਹੋ ਗਈ। ਸਮੀਖਿਆ ਇਹ ਦਰਸਾਉਂਦੀ ਹੈ ਕਿ ਮੱਧਮ ਮਿਆਦ ਨਜ਼ਰੀਏ ਨਾਲ ਭਾਰਤ ਦਾ ਵਿਦੇਸ਼ੀ ਕਰਜ਼ ਉੱਭਰਦੀ ਹੋਈ ਬਜ਼ਾਰ ਅਰਥਵਿਵਸਥਾ ਦੇ ਲਈ ਆਂਕੇ ਗਏ ਆਦਰਸ਼ਕ ਕਰਜ਼ ਤੋਂ ਲਗਾਤਾਰ ਘੱਟ ਚਲ ਰਿਹਾ ਹੈ।

ਭਾਰਤ ਦੀ ਲਚੀਲਾਪਣ ਸ਼ਕਤੀ (ਰੀਸਾਈਲਾਂਸ)

ਆਰਥਿਕ ਸਮੀਖਿਆ ਦਰਸਾਉਂਦੀ ਹੈ ਕਿ ਭੰਡਾਰ ਵਿੱਚ ਭਾਰੀ ਵਾਧੇ ਨਾਲ ਵਿਦੇਸ਼ੀ ਮੁਦਰਾ ਭੰਡਾਰਾਂ ਤੋਂ ਕੁੱਲ ਵਿਦੇਸ਼ੀ ਕਰਜ਼, ਲਘੂ ਮਿਆਦ ਕਰਜ਼ ਨਾਲ ਵਿਦੇਸ਼ੀ ਐਕਸਚੇਂਜ ਭੰਡਾਰ ਜਿਹੇ ਬਾਹਰੀ ਸੰਵੇਦੀ ਸੂਚਕ ਅੰਕਾਂ ਵਿੱਚ ਸੁਧਾਰ ਨੂੰ ਵਧਾਵਾ ਮਿਲਿਆ। ਵੱਧਦੇ ਹੋਏ ਮੁਦਰਾ ਸਫਿਤੀ ਦਬਾਵਾਂ ਦੀ ਪ੍ਰਤੀਕਿਰਿਆ ਵਿੱਚ ਫੇਡ ਸਮੇਤ ਪ੍ਰਣਾਲੀਗਤ ਰੂਪ ਨਾਲ ਮਹੱਤਵਪੂਰਨ ਕੇਂਦਰੀ ਬੈਂਕਾਂ ਦੁਆਰਾ ਮੁਦਰਾ ਨੀਤੀ ਦੇ ਤੇਜ਼ੀ ਨਾਲ ਆਮ ਹੋਣ ਦੀ ਸੰਭਾਵਨਾ ਤੋਂ ਪੈਦਾ ਹੋਈ ਗਲੋਬਲ ਤਰਲਤਾ ਦੀ ਸੰਭਾਵਨਾ ਦਾ ਸਾਹਮਣਾ ਕਰਨ ਦੇ ਲਈ ਭਾਰਤ ਦਾ ਬਾਹਰੀ ਖੇਤਰ ਲਚੀਲਾ ਹੈ।

 

************

ਆਰਐੱਮ/ ਵਾਈਬੀ/ ਬੀਵਾਈ



(Release ID: 1794039) Visitor Counter : 240