ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਯਾਣ ਅੰਨ ਯੋਜਨਾ ਦੇ ਤਹਿਤ ਮੇਰੀ ਸਰਕਾਰ ਹਰੇਕ ਗ਼ਰੀਬ ਪਰਿਵਾਰ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਉਪਲਬਧ ਕਰਵਾ ਰਹੀ ਹੈ : ਰਾਸ਼ਟਰਪਤੀ
ਇਹ 2 ਲੱਖ 60 ਹਜ਼ਾਰ ਕਰੋੜ ਰੁਪਏ ਦੇ ਖਰਚੇ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਭੋਜਨ ਵਿਤਰਣ ਪ੍ਰੋਗਰਾਮ ਹੈ, ਜੋ ਪਿਛਲੇ 19 ਮਹੀਨਿਆਂ ਤੋਂ 80 ਕਰੋੜ ਲਾਭਾਰਥੀਆਂ ਨੂੰ ਸਹਾਇਤਾ ਪਹੁੰਚਾ ਰਿਹਾ ਹੈ: ਰਾਸ਼ਟਰਪਤੀ
ਸਰਕਾਰ ਨੇ ਰਿਕਾਰਡ ਉਤਪਾਦਨ ਦੇ ਨਾਲ ਸਮਾਨਤਾ ਲਿਆਉਣ ਦੇ ਲਈ ਰਿਕਾਰਡ ਖਰੀਦ ਕੀਤੀ: ਰਾਸ਼ਟਰਪਤੀ
Posted On:
31 JAN 2022 3:50PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾਉਣ ਦੇ ਲਈ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ‘ਤੇ ਰੋਸ਼ਨੀ ਪਾਈ। ਇਸ ਤੋਂ ਇਲਾਵਾ, ਸ਼੍ਰੀ ਕੋਵਿੰਦ ਨੇ ਅਨਾਜ ਦੇ ਰਿਾਕਰਡ ਉਤਪਾਦਨ ਸਦਕਾ ਕੀਤੀ ਗਈ ਖਰੀਦ ਨੂੰ ਵੀ ਰੇਖਾਂਕਿਤ ਕੀਤਾ।
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਰੋਨਾ ਸੰਕਟ ਕਾਲ ਦੇ ਦੌਰਾਨ ਕਈ ਪ੍ਰਮੁੱਖ ਦੇਸ਼ਾਂ ਨੇ ਅਨਾਜ ਦੀ ਕਮੀ ਨੂੰ ਝੱਲਿਆ ਹੈ ਅਤੇ ਭੁੱਖਮਰੀ ਦਾ ਸਾਹਮਣਾ ਵੀ ਕੀਤਾ ਹੈ। ਲੇਕਿਨ ਮੇਰੀ ਸੰਵੇਦਨਸ਼ੀਲ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਬੀਤੇ 100 ਸਾਲਾਂ ਵਿੱਚ ਆਈ ਸਭ ਤੋਂ ਭਿਆਨਕ ਮਹਾਮਾਰੀ ਦੇ ਦੌਰਾਨ ਕੋਈ ਵੀ ਇਨਸਾਨ ਭੁੱਖਾ ਨਾ ਰਹੇ। ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਯਾਣ ਅੰਨ ਯੋਜਨਾ ਦੇ ਤਹਿਤ ਹਰੇਕ ਗ਼ਰੀਬ ਪਰਿਵਾਰ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਇਹ 2 ਲੱਖ 60 ਹਜ਼ਾਰ ਕਰੋੜ ਰੁਪਏ ਦੇ ਖਰਚੇ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਫੂਡ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਹੈ, ਜੋ ਪਿਛਲੇ 19 ਮਹੀਨਿਆਂ ਤੋਂ 80 ਕਰੋੜ ਲਾਭਾਰਥੀਆਂ ਨੂੰ ਸਹਾਇਤਾ ਪਹੁੰਚਾ ਰਿਹਾ ਹੈ। ਵਰਤਮਾਨ ਪਰਿਸਥਿਤੀਆਂ ਦੇ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੋਣ ਦੇ ਕਾਰਨ ਸਰਕਾਰ ਨੇ ਇਸ ਯੋਜਨਾ ਨੂੰ ਮਾਰਚ 2022 ਤੱਕ ਵਧਾ ਦਿੱਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਮਹਾਮਾਰੀ ਦੇ ਬਾਵਜੂਦ, ਸਾਡੇ ਕਿਸਾਨਾਂ ਨੇ 2020-21 ਵਿੱਚ 30 ਕਰੋੜ ਟਨ ਤੋਂ ਜ਼ਿਆਦਾ ਆਨਾਜ ਅਤੇ 33 ਕਰੋੜ ਟਨ ਬਾਗਵਾਨੀ ਉਤਪਾਦਾਂ ਦਾ ਉਤਪਾਦਨ ਕੀਤਾ। ਸਰਕਾਰ ਨੇ ਰਿਕਾਰਡ ਉਤਪਾਦਨ ਦੇ ਨਾਲ ਸਮਾਨਤਾ ਲਿਆਉਣ ਦੇ ਲਈ ਰਿਕਾਰਡ ਖਰੀਦ ਕੀਤੀ ਹੈ। ਸਰਕਾਰ ਨੇ ਹਾੜੀ ਫਸਲ ਸੀਜ਼ਨ ਦੇ ਦੌਰਾਨ 433 ਲੱਕ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਿਸ ਨਾਲ ਲਗਭਗ 50 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਉਣੀ ਫਸਲ ਸੀਜ਼ਨ ਦੇ ਦੇ ਦੌਰਾਨ ਰਿਕਾਰਡ ਮਾਤਰਾ ਵਿੱਚ 900 ਲੱਕ ਮੀਟ੍ਰਿਕ ਟਨ ਧਾਨ ਦੀ ਖਰੀਦ ਕੀਤੀ ਗਈ ਜਿਸ ਨਾਲ 1 ਕਰੋੜ 60 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ।
*****
ਡੀਜੇਐੱਨ/ਐੱਨਐੱਸ
(Release ID: 1794035)
Visitor Counter : 106