ਵਿੱਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2021-22 ਲਈ ਦਸੰਬਰ 2021 ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ

Posted On: 31 JAN 2022 4:16PM by PIB Chandigarh

ਭਾਰਤ ਸਰਕਾਰ ਦੇ ਦਸੰਬਰ, 2021 ਤੱਕ ਦੇ ਮਾਸਿਕ ਖਾਤਿਆਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਮੁੱਖ ਨੁਕਤੇ ਹੇਠਾਂ ਦਿੱਤੇ ਗਏ ਹਨ: -

ਭਾਰਤ ਸਰਕਾਰ ਨੇ ਦਸੰਬਰ, 2021 ਤੱਕ 17,61,692 ਕਰੋੜ ਰੁਪਏ (ਕੁੱਲ ਰਸੀਦਾਂ ਦੇ 2021-22 ਦੇ ਅਨੁਸਾਰੀ ਬੀਈ ਦਾ 89.1%) ਪ੍ਰਾਪਤ ਕੀਤੇ ਹਨ, ਜਿਸ ਵਿੱਚ 14,73,809 ਕਰੋੜ ਰੁਪਏ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ), ਅਤੇ 2,59,414 ਕਰੋੜ ਰੁਪਏ ਗ਼ੈਰ-ਟੈਕਸ ਮਾਲੀਆ ਅਤੇ 28,469 ਕਰੋੜ ਰੁਪਏ ਗ਼ੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਗ਼ੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਵਿੱਚ 19,105 ਕਰੋੜ ਰੁਪਏ ਦੇ ਕਰਜ਼ਿਆਂ ਦੀ ਰਿਕਵਰੀ ਅਤੇ 9,364 ਕਰੋੜ ਰੁਪਏ ਦੀਆਂ ਫੁਟਕਲ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਦਸੰਬਰ, 2021 ਤੱਕ ਭਾਰਤ ਸਰਕਾਰ ਦੁਆਰਾ ਟੈਕਸਾਂ ਦੇ ਹਿੱਸੇ ਦੀ ਵੰਡ ਵਜੋਂ 4,50,310 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟ੍ਰਾਂਸਫਰ ਕੀਤੇ ਗਏ ਹਨ।

ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖ਼ਰਚ 25,21,058 ਕਰੋੜ ਰੁਪਏ (2021-22 ਦੇ ਅਨੁਸਾਰੀ ਬੀਈ ਦਾ 72.4%) ਹੈ, ਜਿਸ ਵਿੱਚੋਂ 21,29,414 ਕਰੋੜ ਰੁਪਏ ਮਾਲੀਆ ਖਾਤੇ ’ਤੇ ਖ਼ਰਚੇ ਗਏ ਹਨ ਅਤੇ 3,91,644 ਕਰੋੜ ਰੁਪਏ ਪੂੰਜੀ ਖਾਤੇ ’ਤੇ ਖ਼ਰਚੇ ਗਏ ਹਨ। ਕੁੱਲ ਮਾਲੀਆ ਖ਼ਰਚੇ ਵਿੱਚੋਂ, 5,64,414 ਕਰੋੜ ਰੁਪਏ ਵਿਆਜ ਦੇ ਭੁਗਤਾਨ ਦੇ ਖਾਤੇ ’ਤੇ ਅਤੇ 2,71,374 ਕਰੋੜ ਰੁਪਏ ਮੁੱਖ ਸਬਸਿਡੀਆਂ ਦੇ ਖਾਤੇ ’ਤੇ ਖ਼ਰਚੇ ਗਏ ਹਨ।

 

 

 ********

ਆਰਐੱਮ/ਕੇਐੱਮਐੱਨ


(Release ID: 1794016) Visitor Counter : 135


Read this release in: Kannada , English , Urdu , Hindi