ਰੇਲ ਮੰਤਰਾਲਾ
azadi ka amrit mahotsav

ਰੇਲਵੇ ਭਰਤੀ ਬੋਰਡ (ਆਰਆਰਬੀ) ਦੀ ਐੱਨਟੀਪੀਸੀ ਪ੍ਰੀਖਿਆ ਨੂੰ ਲੈ ਕੇ ਉਮੀਦਵਾਰਾਂ ਦੁਆਰਾ ਜਤਾਏ ਗਏ ਸਰੋਕਾਰਾਂ ਅਤੇ ਸ਼ੰਕਿਆਂ ਦਾ ਨਿਪਟਾਰਾ ਕਰਨ ਲਈ ਤੁਰੰਤ ਕਾਰਵਾਈ ਕੀਤੀ


ਉਮੀਦਵਾਰ/ਚਾਹਵਾਨ ਉਮੀਦਵਾਰਾਂ ਦੀਆਂ ਸ਼ਿਕਾਇਤਾਂ ‘ਤੇ ਗ਼ੌਰ ਕਰਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ

Posted On: 28 JAN 2022 3:56PM by PIB Chandigarh

ਰੇਲਵੇ ਦਾ ਧਿਆਨ ਆਰਆਰਬੀਸ (RRBs) ਕੇਂਦਰੀਕ੍ਰਿਤ ਰੋਜ਼ਗਾਰ ਨੋਟਿਸ (ਸੀਈਐੱਨ-CEN) ਨੰਬਰ 01/2019 (ਨਾਨ-ਟੈਕਨੀਕਲ ਪਾਪੂਲਰ ਸ਼੍ਰੇਣੀਆਂ - ਗ੍ਰੈਜੂਏਟ ਅਤੇ ਅੰਡਰ-ਗ੍ਰੈਜੂਏਟ ਲਈ) - ਜਿਸ ਦੇ ਨਤੀਜੇ 14.01.2022 ਨੂੰ ਘੋਸ਼ਿਤ ਕੀਤੇ ਗਏ ਸਨ, ਦੇ ਤਹਿਤ ਚੱਲ ਰਹੀ ਭਰਤੀ ਪ੍ਰੀਖਿਆ ਦੇ ਦੂਸਰੇ ਪੜਾਅ ਲਈ ਉਮੀਦਵਾਰਾਂ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਕੁਝ ਉਮੀਦਵਾਰਾਂ ਦੁਆਰਾ ਉਠਾਏ ਗਏ ਸਰੋਕਾਰਾਂ ਵੱਲ ਆਕਰਸ਼ਿਤ ਕੀਤਾ ਗਿਆ ਹੈ। ਆਰਆਰਬੀ ਨੇ ਐੱਨਟੀਪੀਸੀ ਦੇ ਦੂਸਰੇ ਪੜਾਅ ਦੀ ਸੀਬੀਟੀ ਅਤੇ ਪਹਿਲੇ ਪੜਾਅ ਦੇ ਸੀਬੀਟੀ ਨੂੰ ਮੁਲਤਵੀ ਕਰ ਦਿੱਤਾ ਹੈ।

 

 ਮੌਜੂਦਾ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਅਤੇ ਸੀਈਐੱਨ ਆਰਆਰਸੀ 01/2019 ਦੀ ਸ਼ੁਰੂਆਤ ਨਾਲ, ਐੱਨਟੀਪੀਸੀ ਪ੍ਰੀਖਿਆ ਦੇ ਪਹਿਲੇ ਪੜਾਅ ਦੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਨਤੀਜਿਆਂ ਦੇ ਸੰਬੰਧ ਵਿੱਚ ਉਮੀਦਵਾਰਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ‘ਤੇ ਗੌਰ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਹਾਈ-ਪਾਵਰ ਕਮੇਟੀ ਪਹਿਲਾਂ ਹੀ ਬਣਾਈ ਗਈ ਹੈ। ਉਮੀਦਵਾਰ ਆਪਣੇ ਸਰੋਕਾਰ ਅਤੇ ਸੁਝਾਅ ਕਮੇਟੀ ਨੂੰ 16.02.2022 ਤੱਕ ਹੇਠਾਂ ਦਿੱਤੇ ਈਮੇਲ ਆਈਡੀ: rrbcommittee@railnet.gov.in 'ਤੇ ਦਰਜ ਕਰਵਾ ਸਕਦੇ ਹਨ। ਕਮੇਟੀ ਇਨ੍ਹਾਂ ਸਰੋਕਾਰਾਂ ਦੀ ਜਾਂਚ ਕਰਨ ਤੋਂ ਬਾਅਦ 04 ਮਾਰਚ, 2022 ਤੱਕ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰੇਗੀ।

 

 ਹਾਲਾਂਕਿ, ਪਿਛੋਕੜ ਦੇ ਵੇਰਵੇ ਅਤੇ ਹੁਣ ਤੱਕ ਅਪਣਾਈ ਗਈ ਪ੍ਰਕਿਰਿਆ ਦੱਸਣ ਲਈ ਹੇਠਾਂ ਦਰਸਾਇਆ ਗਿਆ ਹੈ।

 

 ਭਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਰਵਾਏ ਗਏ ਦੋ-ਪੜਾਅ ਦੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) 'ਤੇ ਉਠਾਏ ਗਏ ਸਵਾਲਾਂ 'ਤੇ ਉਮੀਦਵਾਰਾਂ ਦੁਆਰਾ ਉਠਾਏ ਗਏ ਸਰੋਕਾਰਾਂ ਦੇ ਜਵਾਬ ਵਿੱਚ, ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨੋਟੀਫਿਕੇਸ਼ਨ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਸੰਖਿਆ ਜ਼ਿਆਦਾ ਹੈ ਅਤੇ ਇੱਕ ਕਰੋੜ ਤੋਂ ਵੱਧ ਹੈ, ਤਾਂ, ਸੀਬੀਟੀ ਨੂੰ ਦੋ ਪੜਾਵਾਂ ਵਿੱਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਪਹਿਲੇ ਪੜਾਅ ਦੀ ਵਰਤੋਂ ਦੂਸਰੇ ਪੜਾਅ ਦੇ ਸੀਬੀਟੀ ਲਈ ਯੋਗ ਉਮੀਦਵਾਰਾਂ ਦੀ ਸਕ੍ਰੀਨਿੰਗ ਕਰਨ ਲਈ ਕੀਤੀ ਜਾਂਦੀ ਹੈ ਅਤੇ ਦੂਸਰੇ ਪੜਾਅ ਦੀ ਪ੍ਰੀਖਿਆ ਸੀਮਿਤ ਉਮੀਦਵਾਰਾਂ ਨਾਲ ਕਰਵਾਈ ਜਾਂਦੀ ਹੈ, ਤਾਂ ਜੋ ਕੋਈ ਵਿਆਪਕ ਸਾਧਾਰਨੀਕਰਨ ਨਾ ਹੋਵੇ ਅਤੇ ਅੰਤਮ ਯੋਗਤਾ ਵਧੇਰੇ ਸਹੀ ਅਤੇ ਨਿਰਪੱਖ ਹੋਵੇ।

    

 ਦੂਸਰੇ ਪੜਾਅ ਦੇ ਸੀਬੀਟੀ ਲਈ ਸ਼ਾਰਟਲਿਸਟ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ 'ਤੇ ਚਿੰਤਾਵਾਂ ਦੇ ਸੰਬੰਧ ਵਿੱਚ, ਰੇਲਵੇ ਨੇ ਕਿਹਾ ਹੈ ਕਿ ਕੇਂਦਰੀਕ੍ਰਿਤ ਰੋਜ਼ਗਾਰ ਨੋਟੀਫਿਕੇਸ਼ਨ (ਸੀਈਐੱਨ) 01/2019 ਲਈ, ਪਹਿਲੇ ਪੜਾਅ ਦੀ ਸੀਬੀਟੀ ਨੂੰ ਗ੍ਰੈਜੂਏਟ ਅਤੇ ਬਾਰ੍ਹਵੀਂ (10+2) ਪਾਸ ਉਮੀਦਵਾਰਾਂ ਲਈ ਆਮ ਕਰ ਦਿੱਤਾ ਗਿਆ ਹੈ, ਸੀਈਐੱਨ ਵਿੱਚ ਇਹ ਪ੍ਰਸਤਾਵਿਤ ਹੈ ਕਿ ਅਧਿਸੂਚਿਤ ਅਸਾਮੀਆਂ ਤੋਂ 20 ਗੁਣਾ ਵੱਧ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੇ ਸੀਬੀਟੀ ਲਈ ਬੁਲਾਇਆ ਜਾਵੇਗਾ, ਤਾਂ ਜੋ ਪਹਿਲੇ ਪੜਾਅ ਦੇ ਸੀਬੀਟੀ ਦੁਆਰਾ ਸਕ੍ਰੀਨਿੰਗ ਤੋਂ ਬਾਅਦ ਉਚਿਤ ਸੰਖਿਆ ਵਿੱਚ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੇ ਸੀਬੀਟੀ ਲਈ ਹਾਜ਼ਰ ਹੋਣ ਦਾ ਮੌਕਾ ਦਿੱਤਾ ਜਾ ਸਕੇ। 

 

 "7 ਲੱਖ ਰੋਲ ਨੰਬਰਾਂ ਲਈ ਨਹੀਂ, ਬਲਕਿ 7 ਲੱਖ ਉਮੀਦਵਾਰਾਂ ਲਈ ਸੌਰਟਲਿਸਟਿੰਗ ਕੀਤੀ ਜਾਣੀ ਚਾਹੀਦੀ ਹੈ" ਦੇ ਸਵਾਲ 'ਤੇ ਉਲਝਣ ਨੂੰ ਦੂਰ ਕਰਨ ਲਈ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ 7 ਲੱਖ ਵੱਖਰੇ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੀ ਸੀਬੀਟੀ ਲਈ ਸੌਰਟਲਿਸਟ ਕੀਤਾ ਜਾਵੇਗਾ। ਕਿਉਂਕਿ ਦੂਸਰੇ ਪੜਾਅ ਵਿੱਚ ਪੰਜ ਵਿਭਿੰਨ ਪੱਧਰਾਂ ਦੇ ਸੀਬੀਟੀ ਸ਼ਾਮਲ ਹੁੰਦੇ ਹਨ ਅਤੇ ਪਾਤਰਤਾ, ਯੋਗਤਾ ਅਤੇ ਵਿਕਲਪ ਦੇ ਅਨੁਸਾਰ ਇੱਕ ਉਮੀਦਵਾਰ ਨੂੰ ਇੱਕ ਤੋਂ ਵੱਧ ਪੱਧਰਾਂ ਲਈ ਸ਼ਾਰਟਲਿਸਟ ਕੀਤਾ ਜਾ ਸਕਦਾ ਹੈ, ਇਸ ਲਈ 7 ਲੱਖ ਰੋਲ ਨੰਬਰਾਂ ਦੀਆਂ ਸੂਚੀਆਂ ਵਿੱਚ ਕੁਝ ਨਾਮ ਇੱਕ ਤੋਂ ਵੱਧ ਸੂਚੀਆਂ ਵਿੱਚ ਦਿਖਾਈ ਦੇ ਸਕਦੇ ਹਨ। ਨੋਟੀਫਿਕੇਸ਼ਨ ਦੇ ਪੈਰਾ 13 ਵਿੱਚ ਵੇਰਵੇ ਅਨੁਸਾਰ ਅਧਿਸੂਚਿਤ ਅਸਾਮੀਆਂ ਦੇ 20 ਗੁਣਾ ਦੀ ਦਰ ਨਾਲ ਪੱਧਰ/ਪੋਸਟ ਅਨੁਸਾਰ ਸ਼ੌਰਟਲਿਸਟ ਤਿਆਰ ਕੀਤੀ ਗਈ ਹੈ। ਸੂਚੀਆਂ ਵਿੱਚ 7,05,446 ਰੋਲ ਨੰਬਰ ਹਨ ਜੋ ਕਿ 35,281 ਅਧਿਸੂਚਿਤ ਅਸਾਮੀਆਂ ਤੋਂ 20 ਗੁਣਾ ਵਧੇਰੇ ਹਨ। ਅੰਤ ਵਿੱਚ, 35,281 ਵਿਭਿੰਨ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਮੈਰਿਟ ਅਤੇ ਪ੍ਰਾਥਮਿਕਤਾ ਦੇ ਅਧਾਰ 'ਤੇ ਸਿਰਫ਼ ਇੱਕ ਹੀ ਅਹੁਦੇ ਲਈ ਇੱਕ ਉਮੀਦਵਾਰ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਲਈ ਕੋਈ ਅਸਾਮੀ ਖਾਲ੍ਹੀ ਨਹੀਂ ਰਹੇਗੀ।

 

 ਗ੍ਰੈਜੂਏਟ ਉਮੀਦਵਾਰਾਂ ਨੂੰ ਗ੍ਰੈਜੂਏਟ ਅਤੇ ਬਾਰ੍ਹਵੀਂ (10+2) ਪੱਧਰ 'ਤੇ ਅਸਾਮੀਆਂ ਲਈ ਯੋਗ ਬਣਨ ਲਈ ਅਨੁਚਿਤ ਲਾਭ ਸੰਬੰਧੀ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ, ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਸਮਾਂ, ਊਰਜਾ ਅਤੇ ਕੋਸ਼ਿਸ਼ਾਂ ਦੀ ਬਚਤ ਕਰਨ ਦੇ ਮੱਦੇਨਜ਼ਰ, ਗ੍ਰੈਜੂਏਟ ਅਤੇ ਬਾਰ੍ਹਵੀਂ (10+2) ਪੱਧਰ ਦੀਆਂ ਅਸਾਮੀਆਂ ਲਈ ਭਰਤੀਆਂ ਦਾ ਏਕੀਕਰਣ ਕੀਤਾ ਗਿਆ ਹੈ। ਇਹ ਕਦਮ ਕੋਵਿਡ-19 ਮਹਾਮਾਰੀ ਦੌਰਾਨ ਲਾਭਦਾਇਕ ਸਾਬਿਤ ਹੋਇਆ ਹੈ। ਨਾਲ ਹੀ, ਕੰਪਿਊਟਰ ਅਧਾਰਿਤ ਟੈਸਟ 1 (ਸੀਬੀਟੀ 1) ਦੇ ਮਾਪਦੰਡ ਬਾਰ੍ਹਵੀਂ (10+2) ਪੱਧਰ ਦੇ ਰੱਖੇ ਗਏ ਹਨ ਤਾਂ ਜੋ ਬਾਰ੍ਹਵੀਂ (10+2) ਪੱਧਰ ਦੇ ਵਿਦਿਆਰਥੀਆਂ ਨੂੰ ਨੁਕਸਾਨ ਨਾ ਹੋਵੇ ਅਤੇ ਸਿਰਫ਼ ਸੀਬੀਟੀ 2 ਵਿੱਚ ਹੀ ਵਿਭਿੰਨ ਪੱਧਰਾਂ 'ਤੇ ਵੱਖੋ-ਵੱਖਰੇ ਮਾਪਦੰਡ ਹੋਣਗੇ।

 

 ਭਰਤੀ ਪ੍ਰਕਿਰਿਆ ਵਿੱਚ ਦੇਰੀ ਦੇ ਸੰਬੰਧ ਵਿੱਚ, ਰੇਲਵੇ ਨੇ ਕਿਹਾ ਹੈ ਕਿ ਮਾਰਚ 2020 ਤੋਂ ਕੋਵਿਡ 19 ਮਹਾਮਾਰੀ ਅਤੇ ਵਿਭਿੰਨ ਰਾਜਾਂ ਦੁਆਰਾ ਇਸ ਸੰਬੰਧ ਵਿੱਚ ਲਗਾਈਆਂ ਗਈਆਂ ਵਿਭਿੰਨ ਪਾਬੰਦੀਆਂ ਕਾਰਨ ਭਰਤੀ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ। ਸਮਾਜਿਕ ਦੂਰੀ ਦੇ ਨਿਯਮਾਂ ਦੇ ਕਾਰਨ ਸੀਬੀਟੀ ਦੁਆਰਾ ਸਮਰੱਥਾ ਦੀ ਵਰਤੋਂ ਵੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਸ਼ਿਫਟਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਸੀਈਐੱਨ 01/2019 ਦੇ ਪਹਿਲੇ ਪੜਾਅ ਦੇ ਸੀਬੀਟੀ ਵਿੱਚ 133 ਸ਼ਿਫਟਾਂ ਰੱਖੀਆਂ ਗਈਆਂ ਸਨ। 

 

 

 ********

 

ਆਰਕੇਜੇ/ਐੱਮ


(Release ID: 1793427) Visitor Counter : 177