ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਜੇਐੱਨਪੀਟੀ ਨੇ 2021 ਵਿੱਚ 5.63 ਮਿਲੀਅਨ ਟੀਈਯੂ ਦੇ ਰਿਕਾਰਡ ਕਾਰਗੋ ਦਾ ਨਿਪਟਾਰਾ

Posted On: 28 JAN 2022 11:40AM by PIB Chandigarh

ਭਾਰਤ ਦੇ ਪ੍ਰਮੁੱਖ ਕੰਟੇਨਰ ਪੋਰਟ ਜਵਾਹਰਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦੀ ਮਾਲ ਦੀ ਲੋਡਿੰਗ-ਅਣਲੋਡਿੰਗ ਗਤੀਵਿਧੀਆਂ ਤੇਜੀ ਨਾਲ ਵਧਦੀਆਂ ਜਾ ਰਹੀਆਂ ਹਨ। ਉਸ ਨੇ ਇਹ ਤੇਜ਼ੀ ਬਰਕਰਾਰ ਰੱਖਦੇ ਹੋਏ ਵਰ੍ਹੇ 2021 ਵਿੱਚ 5.63 ਮਿਲੀਅਨ ਟੀਈਯੂ ਯਾਨੀ 5,631,949 ਟੀਈਯੂ ਦੇ ਸਮਾਨ ਦਾ ਨਿਪਟਾਰਾ ਕੀਤਾ ਜਦਕਿ 2020 ਦੀ ਇਸੇ ਮਿਆਦ ਦੇ ਦੌਰਾਨ ਕੁੱਲ ਮਾਲ ਨਿਪਟਾਨ 4.47 ਮਿਲੀਅਨ ਟੀਈਯੂ (4,474,878 ਟੀਈਯੂ) ਸੀ। ਇਸ ਤਰ੍ਹਾਂ ਪਿਛਲੇ ਸਾਲ ਦੀ ਤੁਲਨਾ ਵਿੱਚ ਮਾਲ ਨਿਪਟਾਰੇ ਵਿੱਚ 25.86% ਵਧਾ ਦਰਜ ਕੀਤਾ ਗਿਆ। ਇਹ ਭਾਰਤ ਦੇ ਕਿਸੇ ਵੀ ਪੋਰਟ ਦੁਆਰਾ ਸਰਵਉੱਚ ਨਿਰਯਾਤ-ਆਯਾਤ ਮਾਲ ਨਿਪਟਾਨ ਵੀ ਹੈ।

ਸਾਲ 2021 ਦੇ ਦੌਰਾਨ ਨਾਹਵਾ ਸ਼ੇਵਾ ਇੰਟਰਨੈਸ਼ਨਲ ਕੰਟੇਨਰ ਟਰਮੀਨਲ (ਐੱਨਐੱਸਆਈਸੀਟੀ) ਨੇ 1.17 ਮਿਲੀਅਨ ਟੀਈਯੂ (1,166,019) ਮਾਲ ਨਿਪਟਾਨ ਅਤੇ ਭਾਰਤ ਮੁੰਬਈ ਕੰਟੇਨਰ ਟਰਮੀਨਲ ਪ੍ਰਾਈਵੇਟ ਲਿਮਿਟਿਡ (ਬੀਐੱਮਸੀਟੀ) ਨੇ 1.17 ਮਿਲੀਅਨ ਟੀਈਯੂ (1,170,502) ਮਾਲ ਨਿਪਟਾਨ ਕੀਤਾ, ਜੋ ਪਹਿਲੀ ਬਾਰ ਇੱਕ ਸਾਲ ਵਿੱਚ 10 ਲੱਖ ਟੀਈਯੂ ਨੂੰ ਪਾਰ ਕਰ ਗਿਆ। ਵਿੱਤੀ ਸਾਲ 2021-22 ਨੇ ਅਪ੍ਰੈਲ ਤੋਂ ਦਸੰਬਰ 2021 ਦੀ ਮਿਆਦ ਦੇ ਦੌਰਾਨ ਜੇਐੱਨਪੀਟੀ ਵਿੱਚ ਮਾਲ ਨਿਪਟਾਰਾ 4,177,211 ਟੀਈਯੂ ਸੀ, ਜੋ ਪਿਛਲੇ ਸਾਲ ਦੀ ਇਸੀ ਮਿਆਦ ਦੇ ਦੌਰਾਨ ਹੋਏ 3,222,093  ਟੀਈਯੂ ਮਾਲ ਨਿਪਟਾਨ ਦੀ ਤੁਲਨਾ ਵਿੱਚ 29.64% ਅਧਿਕ ਹੈ।

ਪੋਰਟ ਦੇ ਕੰਮਕਾਜ ਲਈ ਕਰਮਚਾਰੀਆਂ ਅਤੇ ਹਿਤਧਾਰਕਾਂ ਨੂੰ ਵਧਾਈ ਦਿੰਦੇ ਹੋਏ ਜੇਐੱਨਪੀਟੀ ਦੇ ਚੇਅਰਮੈਨ ਸ਼੍ਰੀ ਸੰਜੈ ਸੇਠੀ ਨੇ ਕਿਹਾ ਕਿ ਸਾਲ ਦੇ ਦੌਰਾਨ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਇਸ ਕੰਮਕਾਜ ਤੋਂ ਪਤਾ ਚਲਦਾ ਹੈ ਕਿ ਅਸੀਂ ਸਭ ਭਾਰਤ ਦੀ ਆਰਥਿਕ ਵਾਧੇ ਦੇ ਪ੍ਰਤੀ ਕਿੰਨੇ ਪ੍ਰਤੀਬੱਧ ਹਨ। ਦੁਨੀਆ ਮਹਾਮਾਰੀ ਤੋਂ ਉਭਰ ਰਹੀ ਹੈ ਅਤੇ ਵਧਦੀ ਮੰਗ ਪੂਰੀ ਕਰਨ ਲਈ ਪੋਰਟ ਨੇ ਇਹ ਟੀਚਾ ਨਿਰਧਾਰਿਤ ਕੀਤਾ ਹੈ ਕਿ ਉਹ ਆਪਣੇ ਹਿਤਧਾਰਕਾਂ ਲਈ ਹਰ ਗਤੀਵਿਧੀਆਂ ਦਾ ਸੰਚਾਲਨ ਕਰੇਗਾ ਹਿਤਧਾਰਕਾਂ ਦੇ ਲੌਜਿਸਟਿਕ ਖਰਚ ਨੂੰ ਮੱਦੇਨਜਰ ਰੱਖਦੇ ਹੋਏ ਉਨ੍ਹਾਂ ਦੇ ਮਾਲ ਨੂੰ ਸਮੇਂ ‘ਤੇ ਸੁਰੱਖਿਅਤ ਰੂਪ ਤੋਂ ਨਿਪਟਾਏਗਾ।

ਇਸ ਸਾਲ ਜੇਐੱਨਪੀਟੀ ਨੇ ‘ਸਾਗਰਮਾਲਾ’ ਪ੍ਰੋਜੈਕਟ ਦੇ ਤਹਿਤ ਤੱਟੀ ਸ਼ਿਪਿੰਗ ਲਈ ਨਵੀਂ ਸਮਰਪਿਤ ਗੋਦੀ ਦਾ ਟੈਸਟਿੰਗ ਸੰਚਾਲਨ ਸ਼ੁਰੂ ਕਰ ਦਿੱਤਾ ਹੈ ਤਾਕਿ ਤੱਟੀ ਮਾਲ ਆਵਾਜਾਈ ਵਿੱਚ ਤੇਜ਼ੀ ਲਿਆਈ ਜਾ ਸਕੇ। ਜੇਐੱਨਪੀਟੀ ਦੇ ਉਤਕ੍ਰਿਸ਼ਟ ਕੇਂਦਰੀ ਪਾਰਕਿੰਗ ਪਲਾਜਾ, ਇੱਕ ਮੋਬਾਈਲ ਐੱਪ-ਜੇਐੱਨਪੀ-ਸੀਪੀਪੀ ਅਤੇ ਈ-ਵਾਲੇਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਉਪਯੋਗਕਰਤਾਵਾਂ ਨੂੰ ਸੀਪੀਪੀ ਗਤੀਵਿਧੀਆਂ ਦੀ ਵਾਸਤਵਿਕ ਸਮੇਂ ਵਿੱਚ ਜਾਣਕਾਰੀ ਮਿਲੇਗੀ। ਇਸ ਦੇ ਇਲਾਵਾ ਸੀਪੀਪੀ ਵਿੱਚ ਫੈਕਟਰੀ ਦੁਆਰਾ ਸੀਲਡ ਨਿਰਯਾਤ ਕੰਟੇਨਰਾਂ ਦੀ ਜਾਂਚ ਦੇ ਲਈ ਕਸਟਮ ਜਾਂਚ ਸੁਵਿਧਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।

ਇੱਕ ਮਹੱਤਵਪੂਰਨ ਕਦਮ ਦੇ ਤਹਿਤ ਐਗਜ਼ਿਮ ਕਾਰਗੋ ਨੂੰ ਰੇਲ ਦੁਆਰਾ ਲਿਆਏ ਜਾਣ ਦੇ ਕਾਰਜ ਨੂੰ ਫਿੱਟ ਕਰਨ ਲਈ ਜੇਐੱਨਪੀਟੀ ਨੇ ਸਮਾਨ ਕੰਟੇਨਰਾਂ ਤੋਂ 660 ਸੈਂਟੀਮੀਟਰ ਤੋਂ ਘੱਟ ਉਚਾਈ ਵਾਲੇ ਕੰਟੇਨਰਾਂ (ਡੋਰਫ ਕੰਟੇਨਰ) ਦੇ ਵਾਸਤੇ ਰੇਲ ਸੇਵਾ ਸ਼ੁਰੂ ਕਰ ਦਿੱਤੀ ਹੈ ਜਿਸ ‘ਤੇ ਇੱਕ ਦੇ ਉਪਰ ਦੂਜਾ ਕੰਟੇਨਰ ਰੱਖਿਆ ਜਾ ਸਕਦਾ ਹੈ। ਇਸ ਕਦਮ ਤੋਂ ਐਗਜ਼ਿਮ ਸਮੁਦਾਏ ਲਈ ਉਨ੍ਹਾਂ ਦੀ ਲੌਜਿਸਟਿਕ ਕੀਮਤ ਵਿੱਚ ਕਮੀ ਆਏਗੀ ਅਤੇ ਉਨ੍ਹਾਂ ਪ੍ਰਤੀਯੋਗੀ ਕੀਮਤ ਮਿਲੇਗੀ ਅਤੇ ਜੇਐੱਨਪੀਟੀ ਵਿੱਚ ਰੇਲ-ਕਾਰਗੋ ਗਤੀਵਿਧੀ ਵਿੱਚ ਵਾਧਾ ਹੋਵੇਗਾ।

************

ਐੱਮਜੇਪੀਐੱਸ/ਐੱਮਐੱਸ


(Release ID: 1793425) Visitor Counter : 111