ਰੇਲ ਮੰਤਰਾਲਾ
azadi ka amrit mahotsav

ਭਰਤੀ ਪ੍ਰਕਿਰਿਆ ‘ਤੇ ਆਮ ਤੌਰ 'ਤੇ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫਏਕਿਊਜ਼)

Posted On: 27 JAN 2022 7:18PM by PIB Chandigarh

 

 

 

ਲੜੀ ਨੰ.

ਪ੍ਰਸ਼ਨ

ਉੱਤਰ

1

ਆਰਆਰਬੀ ਕੀ ਹੈ?

ਇਸ ਦੀ ਭੂਮਿਕਾ ਅਤੇ ਕੰਮਕਾਜ ਕੀ ਹੈ?

ਰੇਲਵੇ ਭਰਤੀ ਬੋਰਡ (ਆਰਆਰਬੀ) ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੇ ਅਧੀਨ ਕਾਰਜ ਕਰਦਾ ਹੈ। ਇਹ ਮੁੱਖ ਤੌਰ ‘ਤੇ ਗਰੁੱਪ ‘ਸੀ’ ਦੇ ਕਰਮਚਾਰੀਆਂ ਦੀ ਭਰਤੀ ਦੇ ਲਈ ਜਵਾਬਦੇਹੀ ਹੈ।

ਦੇਸ਼ ਭਰ ਵਿੱਚ 21 ਆਰਆਰਬੀ ਹਨ।

ਹਰੇਕ ਆਰਆਰਬੀ ਵਿੱਚ  ਇੱਕ ਚੇਅਰਮੈਨ, ਅਤੇ ਇੱਕ ਮੈਂਬਰ ਸਕੱਤਰ ਅਤੇ ਇੱਕ ਸਹਾਇਕ ਸਕੱਤਰ ਅਤੇ ਸਹਾਇਕ ਨੋਨ-ਗਜ਼ਟਿਡ ਕਰਮਚਾਰੀ ਹੁੰਦੇ ਹਨ।

2

ਆਰਆਰਬੀ ਦੁਆਰ ਪਹਿਲਾਂ ਕੀਤੀਆਂ ਗਈਆਂ ਭਰਤੀਆਂ

ਆਰਆਰਬੀ ਨੇ ਵਰ੍ਹੇ 2018 ਤੋਂ ਲੈ ਕੇ ਹੁਣ ਤੱਕ 2,83,747 ਅਸਾਮੀਆਂ ਨੂੰ ਨੋਟੀਫਾਈ ਕੀਤਾ ਹੈ ਅਤੇ 1.32 ਲੱਖ ਤੋਂ ਵੀ ਵੱਧ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਹੈ। ਬਾਕੀ ਅਸਾਮੀਆਂ ਦੀਆਂ ਪੋਸਟਾਂ ‘ਤੇ ਭਰਤੀ ਦੀ ਪ੍ਰਕਿਰਿਆ ਚਲ ਰਹੀ ਹੈ। ਆਰਆਰਬੀ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਪਿਛਲੇ ਸਾਢੇ ਤਿੰਨ ਵਰ੍ਹਿਆਂ ਵਿੱਚ ਲਗਭਗ 4 ਕਰੋੜ ਉਮੀਦਵਾਰਾਂ ਦੇ ਲਈ ਸੀਬੀਟੀ ਆਯੋਜਿਤ ਕੀਤੇ ਹਨ।

3.

ਭਾਰਤੀ ਪ੍ਰਕਿਰਿਆ, ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਨਾਲ ਦੋਵੇਂ ਪੜਾਵਾਂ ਵਿੱਚ ਕਿਉਂ ਆਯੋਜਿਤ ਕੀਤੀ ਜਾਂਦੀ ਹੈ?

 

ਜੇਕਰ ਨੋਟੀਫਿਕੇਸ਼ਨ ਲਈ ਆਵੇਦਨ ਕਰਨ ਵਾਲੇ ਉਮੀਦਵਾਰਾਂ ਦੀ ਸੰਖਿਆ ਵੱਡੀ ਹੈ ਅਤੇ ਇੱਕ ਕਰੋੜ ਤੋਂ ਵੱਧ ਹੈ, ਤਾਂ ਸੀਬੀਟੀ ਦੇ ਦੋ ਪੜਾਵਾਂ ਵਿੱਚ ਆਯੋਜਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿੱਚ ਪਹਿਲੇ ਪੜਾਅ ਦਾ ਉਪਯੋਗ ਦੂਸਰੇ ਪੜਾਅ ਦੇ ਲਈ ਉਪਯੁਕਤ ਉਮੀਦਵਾਰਾਂ ਦੀ ਸਕ੍ਰੀਨਿੰਗ ਦੇ ਲਈ ਕੀਤਾ ਜਾਂਦਾ ਹੈ ਅਤੇ ਦੂਸਰੇ ਪੜਾਅ ਵਿੱਚ ਸੀਮਤ ਉਮੀਦਵਾਰਾਂ ਦੇ ਨਾਲ ਸੀਬੀਟੀ ਆਯੋਜਿਤ ਕੀਤੀ ਜਾਂਦੀ ਹੈ, ਤਾਕਿ ਵਿਆਪਕ ਤੌਰ ‘ਤੇ ਨੋਰਮਲਾਜ਼ੇਸ਼ਨ ਨਾ ਹੋਵੇ ਅਤੇ ਅੰਤਿਮ ਯੋਗਤਾ ਵਧੇਰੇ ਨਿਆਂਪੂਰਨ ਅਤੇ ਨਿਰਪੱਖ ਹੋਵੇ।

 

4.

ਸੀਬੀਟੀ ਦੇ ਦੂਸਰੇ ਪੜਾਅ ਦੇ ਲਈ ਉਮੀਦਵਾਰਾਂ ਦੀ ਸੰਖਿਆਪਤ ਸੂਚੀ (ਸ਼ੌਰਟਲਿਸਟ) ਤਿਆਰ ਕਰਨ ਦਾ ਅਧਾਰ ਕੀ ਹੈ?

 

2015 ਦੇ ਰੇਲਵੇ ਭਰਤੀ ਬੋਰਡ ਮੈਨੁਅਲ ਦੇ ਅਨੁਸਾਰ, ਗੈਰ ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ (ਐੱਨਟੀਪੀਸੀ) ਦੇ ਦੂਸਰੇ ਪੜਾਅ ਦੀ ਸੀਬੀਟੀ ਦੇ ਲਈ ਨੋਟੀਫਾਈਡ ਅਸਾਮੀਆਂ ਦੇ 10 ਗੁਣਾ ਉਮੀਦਵਾਰਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸੰਖਿਆ ਉਸ ਸੀਮਾ ਤੱਕ ਸੀਮਤ ਹੈ ਜਿਸ ਨੂੰ ਵਿਆਪਕ ਨੋਰਮਲਾਈਜ਼ੇਸ਼ਨ ਤੋਂ ਬਚਣ ਦੇ ਲਈ ਇੱਕ ਜਾਂ ਸੀਮਤ ਸ਼ਿਫਟਾਂ ਵਿੱਚ ਪ੍ਰਬੰਧਿਤ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਪਹਿਲੇ ਪੜਾਅ ਸੀਬੀਟੀ ਦੇ ਮਾਧਿਅਮ ਨਾਲ ਸ਼ੁਰੂਆਤੀ ਸਕ੍ਰੀਨਿੰਗ ਦੇ ਬਾਅਦ ਯੋਗਤਾ ਤੈਅ ਕਰਨ ਦੇ ਲਈ ਲੋੜੀਂਦੇ ਉਮੀਦਵਾਰ ਉਪਲੱਬਧ ਹਨ।

ਪਹਿਲਾਂ ਦੀ ਸਕ੍ਰੀਨਿੰਗ ਰੋਜ਼ਗਾਰ ਅਧਿਸੂਚਨਾ (ਸੀਈਐੱਨ) 02/2010 (ਗ੍ਰੈਜੁਏਟਾਂ ਦੇ ਲਈ) ਅਤੇ ਸੀਈਐੱਨ 04/2010 (10+2 ਦੇ ਲਈ) ਵਿੱਚ ਇਸ ਦਾ ਪਾਲਨ ਕੀਤਾ ਗਿਆ ਸੀ, ਜਿੱਥੇ ਕੁੱਲ ਅਸਾਮੀਆਂ ਤੋਂ 10 ਗੁਣਾ ਜ਼ਿਆਦਾ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੀ ਸੀਬੀਟੀ ਦੇ ਲਈ ਬੁਲਾਇਆ ਗਿਆ ਸੀ, ਜਦੋਂਕਿ ਸੀਈਐੱਨ 03/2015 (ਗ੍ਰੈਜੁਏਟ) ਦੇ ਲਈ ਪਹਿਲਾਂ ਇਸ ਨੂੰ 15 ਗੁਣਾ ਤੱਕ ਵਧਾਇਆ ਗਿਆ ਸੀ।

 

5.

ਐੱਨਟੀਪੀਸੀ ਐਗਜ਼ਾਮ ਦੇ ਦੂਸਰੇ ਪੜਾਅ ਦੇ ਸੀਬੀਟੀ ਦੇ ਲਈ ਕਿੰਨ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ?

 

ਗ੍ਰੈਜੁਏਟ ਅਤੇ ਬਾਰ੍ਹਵੀਂ (10+2) ਪਾਸ ਉਮੀਦਵਾਰਾਂ ਦੇ ਲਈ ਇੱਕ ਹੀ ਰੱਖਿਆ ਗਿਆ ਹੈ। ਸੀਈਐੱਨ ਵਿੱਚ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਅਧਿਸੂਚਿਤ ਅਸਾਮੀਆਂ ਦੇ 20 ਗੁਣਾ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੇ ਸੀਬੀਟੀ ਦੇ ਲਈ ਬੁਲਾਇਆ ਜਾਵੇਗਾ ਤਾਕਿ ਪਹਿਲੇ ਪੜਾਅ ਦੇ ਸੀਬੀਟੀ ਦੇ ਮਾਧਿਅਮ ਨਾਲ ਜਾਂਚ (ਸਕ੍ਰੀਨਿੰਗ) ਦੇ ਬਾਅਦ ਲੋੜੀਂਦੀ ਸੰਖਿਆ ਵਿੱਚ ਉਮੀਦਵਾਰਾਂ ਨੂੰ ਦੂਸਰੇ ਪੜਾਅ ਦੇ ਸੀਬੀਟੀ ਵਿੱਚ ਸ਼ਾਮਲ ਹੋਣ ਦਾ ਅਵਸਰ ਦਿੱਤਾ ਜਾ ਸਕੇ।

 

6.

7 ਲੱਖ ਰੋਲ ਨੰਬਰਾਂ ਦੀ ਬਜਾਏ 7 ਲੱਖ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ?

ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਦੂਸਰੇ ਪੜਾਅ ਦੇ ਸੀਬੀਟੀ ਦੇ ਲਈ 7 ਲੱਖ ਅਲੱਗ-ਅਲੱਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਕਿਉਂਕਿ ਦੂਸਰੇ ਪੜਾਅ ਵਿੱਚ ਪੰਜ ਅਲੱਗ-ਅਲੱਗ ਪੱਧਰਾਂ ਦੇ ਸੀਬੀਟੀ ਹੁੰਦੇ ਹਨ ਅਤੇ ਇੱਕ ਉਮੀਦਵਾਰ ਨੂੰ ਪਾਤ੍ਰਤਾ, ਯੋਗਤਾ ਅਤੇ ਵਿਕਲਪ ਦੇ ਅਨੁਸਾਰ ਇੱਕ ਤੋਂ ਵੱਧ ਪੱਧਰਾਂ ਦੇ ਲਈ ਚੋਣ ਕੀਤੀ ਜਾ ਸਕਦੀ ਹੈ, ਇਸ ਲਈ 7 ਲੱਖ ਰੋਲ ਨੰਬਰਾਂ ਦੀ ਸੂਚੀ ਵਿੱਚ ਕੁਝ ਨਾਮ ਇੱਕ ਤੋਂ ਵੱਧ ਸੂਚੀ ਵਿੱਚ ਦਿਖਾਈ ਦੇਣਗੇ।

7.

ਆਰਆਰਬੀ ਨੇ ਦਿੱਤੀ ਗਈ ਅਸਾਮੀਆਂ ਦੇ ਸਿਰਫ 4-5 ਗੁਣਾ ਉਮੀਦਵਾਰਾਂ ਨੂੰ ਹੀ ਸ਼ੌਰਟਲਿਸਟ ਕੀਤਾ ਹੈ।

ਜਿਵੇਂ ਕਿ ਅਧਿਸੂਚਨਾ ਦੇ ਪੈਰਾ 13 ਵਿੱਚ ਦੱਸਿਆ ਗਿਆ ਹੈ ਇਹ ਸ਼ੌਰਟਲਿਸਟ, ਅਧਿਸੂਚਿਤ ਅਸਾਮੀਆਂ ਦੇ 20 ਗੁਣਾ ਦੀ ਦਰ ਦੀ ਪੱਧਰ/ਪੋਸਟ ਦੇ ਹਿਸਾਬ ਨਾਲ ਕੀਤੀ ਗਈ ਹੈ। ਇਨ੍ਹਾਂ ਸੂਚੀਆਂ ਵਿੱਚ 7,05,446 ਰੋਲ ਨੰਬਰ ਹਨ ਜੋ 35,281 ਅਧਿਸੂਚਿਤ ਅਸਾਮੀਆਂ ਦਾ 20 ਗੁਣਾ ਹੈ।

8.

ਪਹਿਲਾਂ ਇੱਕ ਪੋਸਟ ਦੇ ਲਈ 10 ਉਮੀਦਵਾਰ ਪ੍ਰਤਿਯੋਗਿਤਾ ਕਰਦੇ ਸਨ ਹੁਣ ਇੱਕ ਉਮੀਦਵਾਰ 10 ਪੋਸਟਾਂ ਦੇ ਲਈ ਪਤਿਯੋਗਿਤਾ ਕਰੇਗਾ।

ਆਖਿਰ ਵਿੱਚ, 35,281 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਯੋਗਤਾ ਅਤੇ ਪ੍ਰੈਫਰੈਂਸ ਦੇ ਮੁਤਾਬਿਕ ਇੱਕ ਪੋਸਟ ‘ਤੇ ਇੱਕ ਹੀ ਉਮੀਦਾਵਰ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਪ੍ਰਕਾਰ ਕੋਈ ਪੋਸਟ ਖਾਲ੍ਹੀ ਨਹੀਂ ਰਹੇਗੀ।

9.

ਗ੍ਰੈਜੁਏਟ ਅਤੇ 10+2 ਪੱਧਰ ਦੀਆਂ ਪੋਸਟਾਂ, ਦੋਵਾਂ ਦੇ ਲਈ ਯੋਗ ਹੋਣ ਦਾ ਗੈਰ-ਵਾਜਿਬ ਫਾਇਦਾ ਗ੍ਰੈਜੁਏਟ ਬਿਨੈਕਾਰਾਂ ਨੂੰ ਮਿਲ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਅਗਰ ਗ੍ਰੈਜੁਏਟ ਅਤੇ 10+2 ਪੱਧਰ ਦੀਆਂ ਪੋਸਟਾਂ ਦੇ ਲਈ ਅਲੱਗ-ਅਲੱਗ ਨੋਟੀਫਿਕੇਸ਼ਨਾਂ ਹੁੰਦੀਆਂ, ਤਾਂ ਉਨ੍ਹਾਂ ਨੂੰ ਦੋ ਅਲੱਗ-ਅਲੱਗ ਪਰੀਖਿਆਵਾਂ ਵਿੱਚ ਸਫਲ ਹੋਣਾ ਪੈਂਦਾ।

ਸਮਾਂ, ਊਰਜਾ ਅਤੇ ਸ਼੍ਰਮ ਬਚਾਉਣ ਦੇ ਲਈ ਗ੍ਰੈਜੁਏਟ ਅਤੇ 10+2 ਪੱਧਰ ਦੀਆਂ ਪੋਸਟਾਂ ਦੇ ਲਈ ਭਰਤੀਆਂ ਦਾ ਏਕੀਕਰਣ ਕੀਤਾ ਗਿਆ ਹੈ ਜੋ ਕੋਵਿਡ-19 ਮਹਾਮਾਰੀ ਦੇ ਦੌਰਾਨ ਉਪਯੋਗੀ ਸਾਬਤ ਹੋਇਆ ਹੈ। ਨਾਲ ਹੀ, ਸੀਬੀਟੀ 1 ਦੇ ਮਾਨਕਾਂ ਨੂੰ 10+2 ਪੱਧਰ ਦਾ ਰੱਖਿਆ ਗਿਆ ਹੈ ਤਾਕਿ 10+2 ਪੱਧਰ ਦੇ ਵਿਦਿਆਰਥੀਆਂ ਨੂੰ ਨੁਕਸਾਨ ਨਾ ਹੋਵੇ ਅਤੇ ਇਹ ਸਿਰਫ ਸੀਬੀਟੀ 2 ਵਿੱਚ ਹੈ ਜਿੱਥੇ ਸਾਰੇ ਪੱਧਰਾਂ ਵਿੱਚ ਮਾਨਕ ਅਲੱਗ-ਅਲੱਗ ਹੋਣਗੇ।

10.

 ਐੱਨਟੀਪੀਸੀ ਦੇ ਨਤੀਜਿਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਦੇ ਲਈ ਰੇਲਵੇ ਨੇ ਕੀ ਕੀਤਾ ਹੈ?

 

 

ਆਰਆਰਬੀ ਨੇ ਐੱਨਟੀਪੀਸੀ ਦੇ ਦੂਸਰੇ ਪੜਾਅ ਸੀਬੀਟੀ ਅਤੇ ਲੇਵਲ 1 ਦੇ ਪਹਿਲੇ ਪੜਾਅ ਸੀਬੀਟੀ ਨੂੰ ਸਥਗਿਤ ਕਰ ਦਿੱਤਾ ਹੈ।

ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ ਅਧਿਕਾਰ ਕਮੇਟੀ ਬਣਾਈ ਗਈ ਹੈ ਜੋ ਮੌਜੂਦਾ ਸ਼ੌਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਪ੍ਰਭਾਵਿਤ ਕੀਤੇ ਬਗੈਰ ਐੱਨਟੀਪੀਸੀ ਪਰੀਖਿਆ ਦੇ ਪਹਿਲੇ ਪੜਾਅ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਨਤੀਜਿਆਂ ਨੂੰ ਲੈ ਕੇ ਅਤੇ ਸੀਈਐੱਨ ਆਰਆਰਸੀ 01-2019 ਵਿੱਚ ਦੂਸਰੇ ਪੜਾਅ ਦੇ ਸੀਬੀਟੀ ਨੂੰ ਸ਼ਾਮਲ ਕਰਨ ਨੂੰ ਲੈ ਕੇ ਉਮੀਦਵਾਰਾਂ ਦੁਆਰਾ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਅਤੇ ਸ਼ੰਕਾਵਾਂ ਦੇ ਮਾਮਲੇ ਨੂੰ ਦੇਖੇਗੀ।

11.

ਵਿਦਿਆਰਥੀ ਆਪਣੀ ਸ਼ਿਕਾਇਤ ਕਮੇਟੀ ਵਿੱਚ ਕਿਵੇਂ ਦਰਜ ਕਰਾ ਸਕਦੇ ਹਨ?

 

ਉਮੀਦਵਾਰ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਨਿਮਨਲਿਖਿਤ ਈ-ਮੇਲ ਦੇ ਜ਼ਰੀਏ ਭੇਜ ਕੇ ਕਮੇਟੀ ਨੂੰ ਦਰਜ ਕਰਾ ਸਕਦੇ ਹਨ: rrbcommittee@railnet.gov.in 

ਆਰਆਰਬੀ ਦੇ ਸਾਰੇ ਚੇਅਰਪਰਸਨਸ ਨੂੰ ਵੀ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਨੂੰ ਪ੍ਰਾਪਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸ਼ਿਕਾਇਤਾਂ ਨੂੰ ਦਰਜ ਕਰਨ ਦੀ ਸੁਵਿਧਾ ਦੇ ਲਈ ਪੂਰੇ ਦੇਸ਼ ਵਿੱਚ ਵਿਭਿੰਨ ਖੇਤਰੀ ਅਤੇ ਮੰਡਲ ਹੈੱਡਕੁਆਰਟਰਾਂ ‘ਤੇ ਆਉਟਰੀਚ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।

12.

ਕਮੇਟੀ ਦੇ ਕੋਲ ਸ਼ਿਕਾਇਤ ਦਰਜ ਕਰਨ ਦੀ ਅੰਤਿਮ ਮਿਤੀ ਕੀ ਹੈ?

 

ਉਮੀਦਵਾਰਾਂ ਨੂੰ ਆਪਣੀ ਸ਼ਿਕਾਇਤਾਂ ਨੂੰ ਦਾਖਲ ਕਰਨ ਦੇ ਲਈ 16 ਫਰਵਰੀ 2022 ਤੱਕ ਤਿੰਨ ਸਪਤਾਹ ਦਾ ਸਮਾਂ ਦਿੱਤਾ ਗਿਆ ਹੈ।

 

13.

ਸ਼ਿਕਾਇਤਾਂ ਦੇ ਸਮਾਧਾਨ ਦੇ ਲਈ ਕਮੇਟੀ ਦੀ ਸਮੇਂ-ਸੀਮਾ ਕੀ ਹੈ?

 

ਕਮੇਟੀ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਬਾਅਦ 04 ਮਾਰਚ, 2022 ਤੱਕ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗੀ।

14.

ਭਰਤੀ ਪ੍ਰਕਿਰਿਆ ਵਿੱਚ ਦੇਰੀ ਕਿਉਂ ਹੋਈ ਹੈ?

ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਅਤੇ ਵਿਭਿੰਨ ਰਾਜਾਂ ਦੁਆਰਾ ਇਸ ਮਹਾਮਾਰੀ ਦੀ ਵਜ੍ਹਾ ਨਾਲ ਲਗਾਏ ਗਏ ਵਿਭਿੰਨ ਪ੍ਰਤੀਬੰਧਾਂ ਦੇ ਕਾਰਨ ਭਰਤੀ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ। ਸੋਸ਼ਲ ਡਿਸਟੈਂਸਿੰਗ ਦੇ ਮਾਪਦੰਡਾਂ ਦੇ ਕਾਰਨ ਸੀਬੀਟੀ ਦੀ ਸਮਰੱਥਾ ਵੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਸ਼ਿਫਟਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਸੀਈਐੱਨ 01/2019 ਦੇ ਪਹਿਲੇ ਪੜਾਅ ਸੀਬੀਟੀ ਵਿੱਚ 133 ਸ਼ਿਫਟ ਸ਼ਾਮਲ ਸਨ।

 

 

***********


ਆਰਕੇਜੇ/ਐੱਮ
 


(Release ID: 1793205) Visitor Counter : 219