ਸਿੱਖਿਆ ਮੰਤਰਾਲਾ
azadi ka amrit mahotsav

ਐਡਸਿਲ ਨੇ ਸਾਲ 2020-2021 ਲਈ 11.5 ਕਰੋੜ ਰੁਪਏ ਦਾ ਲਾਭਅੰਸ਼ ਦਾ ਭੁਗਤਾਨ ਕੀਤਾ

Posted On: 27 JAN 2022 6:56PM by PIB Chandigarh

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਤਹਿਤ ਕੇਂਦਰੀ ਜਨਤਕ ਉਪਕ੍ਰਮ ਮਿਨੀ ਰਤਨ ਸ਼੍ਰੇਣੀ-1 ਐਡਸਿਲ (ਇੰਡੀਆ) ਲਿਮਿਟਿਡ ਨੇ ਸਾਲ 2020-2021 ਲਈ 11.5 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਕੀਤਾ।

ਕੰਪਨੀ ਨੇ ਸਾਲ 2020-21 ਦੇ ਦੌਰਾਨ 332.83 ਕਰੋੜ ਰੁਪਏ (ਹੁਣ ਤੱਕ ਦਾ ਸਭ ਤੋਂ ਵੱਧ ਟਰਨਓਵਰ) ਦਾ ਕਾਰੋਬਾਰ ਅਤੇ 36.89 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਲਾਭ(ਪੀਏਟੀ) ਦਰਜ ਕੀਤਾ।

ਭਾਰਤ ਸਰਕਾਰ ਦੇ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ 27 ਜਨਵਰੀ 2022 ਨੂੰ  ਐਡਸਿਲ ਦੇ ਸੀਐੱਮਡੀ ਸ਼੍ਰੀ ਮਨੋਜ ਕੁਮਾਰ ਨਾਲ ਐਡੀਸ਼ਨਲ ਸਕੱਤਰ (ਟੀਈ) ਸ਼੍ਰੀ ਰਾਕੇਸ਼ ਰੰਜਨ, ਡਿਪਟੀ ਸਕੱਤਰ (ਟੀਸੀ) ਸ਼੍ਰੀ ਪਾਂਡੇ ਪ੍ਰਦੀਪ ਕੁਮਾਰ ਅਤੇ ਮੰਤਰਾਲੇ ਅਤੇ ਐਡਸਿਲ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚੈੱਕ ਪ੍ਰਾਪਤ ਕੀਤਾ।

ਡਾ. ਸੁਭਾਸ਼ ਸਰਕਾਰ ਨੇ ਐਡਸਿਲ ਨੂੰ ਲਗਾਤਾਰ ਲਾਭ ਅਰਜਿਤ ਕਰਨ ਅਤੇ ਲਾਭਅੰਸ਼ ਭੁਗਤਾਨ ਕਰਨ ਵਾਲੇ ਸੰਗਠਨ ਦੇ ਰੂਪ ਵਿੱਚ ਵਧਾਈ ਦਿੱਤੀ ਜੋ ਮਾਹਮਾਰੀ ਦੇ ਦੌਰਾਨ ਵੀ ਜਾਰੀ ਰਿਹਾ। ਉਨ੍ਹਾਂ ਨੇ ਐਡਸਿਲ ਨੂੰ ਸਲਾਹਕਾਰ, ਡਿਜੀਟਲ ਅਤੇ ਵਿਦੇਸ਼ੀ ਸਿੱਖਿਆ ਸੇਵਾਵਾਂ ਦੇ ਖੇਤਰ ਵਿੱਚ ਦੇਸ਼ ਵਿੱਚ ਮੋਹਰੀ ਸੰਗਠਨ ਹੋਣ ਤੇ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਡਸਿਲ ਦੇ ਕੌਸ਼ਲ ਵਿਕਾਸ ਸੇਵਾਵਾਂ ਦੇ ਨਤੀਜੇਸਦਕਾ ਯੁਵਾਵਾਂ ਦੇ ਕੌਸ਼ਲ ਵਿੱਚ ਵਾਧਾ ਹੋਵੇਗਾ। ਜੋ ਰੋਜ਼ਗਾਰ ਸਿਰਜਨ ਦੇ ਮਾਮਲੇ ਵਿੱਚ ਇੱਕ ਸਕਾਰਾਤਮਕ ਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗਾ। ਉਨ੍ਹਾਂ ਨੇ ਐਡਸਿਲ ਲਈ ਨਵੀਆਂ ਉਚਾਈਆਂ ਤੱਕ ਪਹੁੰਚਣ ਦੀ ਕਾਮਨਾ ਕੀਤੀ। 

*****

MJPS/AK


(Release ID: 1793204) Visitor Counter : 143


Read this release in: Tamil , Tamil , English , Urdu , Hindi