ਰੇਲ ਮੰਤਰਾਲਾ
ਕਾਰੋਬਾਰ ਕਰਨ ਵਿੱਚ ਸੁਗਮਤਾ ਦੇ ਲਈ ਗਵਰਨੈਂਸ ਵਿੱਚ ਸੁਧਾਰ
ਰੇਲਵੇ ਨੇ ਆਰਡੀਐੱਸਓ ਵਿੱਚ ਵੈਂਡਰ ਦੀ ਪ੍ਰਵਾਨਗੀ ਦੇ ਲਈ ਆਵੇਦਨ ਕਰਨ ਲਈ ਵੈਂਡਰ ਆਵੇਦਨ ਸ਼ੁਲਕ ਘਟਾਏ
ਐੱਮਐੱਸਐੱਮਈ ਨੂੰ ਹੁਲਾਰਾ ਦੇਣ ਦੇ ਲਈ ਹੀ ਘੱਟ ਸ਼ੁਲਕ ਦਾ ਵਿਸ਼ੇਸ਼ ਪ੍ਰਾਵਧਾਨ ਰੱਖਿਆ ਗਿਆ ਹੈ
ਇਸ ਪਹਿਲ ਨਾਲ ਉਦਯੋਗ ਜਗਤ ਦੇ ਲਈ ਕਾਰੋਬਾਰ ਕਰਨ ਦੀ ਲਾਗਤ ਘਟ ਜਾਵੇਗੀ, ‘ਮੇਕ ਇਨ ਇੰਡੀਆ’ ਨੂੰ ਮਿਲੇਗੀ ਨਵੀਂ ਗਤੀ
Posted On:
27 JAN 2022 5:41PM by PIB Chandigarh
ਭਾਰਤੀ ਰੇਲਵੇ ਆਪਣੀ ਸਪਲਾਈ ਚੇਨ ਦੇ ਨਾਲ ਵੱਧ ਤੋਂ ਵੱਧ ਉਦਯੋਗ ਸਾਂਝੇਦਾਰਾਂ ਨੂੰ ਜੋੜਣ ਦੇ ਲਈ ਨਿਰੰਤਰ ਪ੍ਰਯਤਨ ਕਰ ਰਹੀ ਹੈ ਅਤੇ ਉਦਯੋਗ ਜਗਤ ਦੇ ਲਈ ਕਾਰੋਬਾਰ ਕਰਨ ਵਿੱਚ ਸੁਗਮਤਾ ਨੂੰ ਵਧਾਉਣ ਦੇ ਲਈ ਇਸ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਗਏ ਹਨ। ਇਨ੍ਹਾਂ ਕਦਮਾਂ ਨੇ ਨਾ ਸਿਰਫ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ, ਪ੍ਰਭਾਵਕਾਰੀ ਅਤੇ ਅਸਾਨ ਬਣਾ ਦਿੱਤਾ ਹੈ, ਬਲਕਿ ਉਦਯੋਗ ਜਗਤ ਦੇ ਲਈ ਕਾਰੋਬਾਰ ਕਰਨ ਦੀ ਲਾਗਤ ਨੂੰ ਵੀ ਘੱਟ ਕਰ ਦਿੱਤਾ ਹੈ।
ਵੈਂਡਰਾਂ ਦੇ ਏਕਲ-ਸੰਯੋਜਨ ਅਨੁਮੋਦਨ ਦੇ ਲਈ ਏਕੀਕ੍ਰਿਤ ਵੈਂਡਰ ਅਨੁਮੋਦਨ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਵੈਂਡਰਾਂ ਨੂੰ ਆਵੇਦਨ ਜਮਾਂ ਕਰਨ ਤੋਂ ਲੈ ਕੇ ਭੁਗਤਾਨ, ਸੰਚਾਰ ਅਤੇ ਅੰਤਿਮ ਅਨੁਮੋਦਨ ਤੱਕ ਵੈਂਡਰ ਪ੍ਰਵਾਨਗੀ ਦੇ ਲਈ ਪੂਰਨ ਸਿੰਗਲ-ਵਿੰਡੋ ਔਨਲਾਈਨ ਪ੍ਰਕਿਰਿਆ ਸੁਲਭ ਕਰਵਾਈ ਜਾਂਦੀ ਹੈ। ਇਹੀ ਨਹੀਂ, ਇਸ ਦੇ ਤਹਿਤ ਵੈਂਡਰਾਂ ਨੂੰ ਸਾਰੇ ਸੰਬੰਧਿਤ ਵੇਰਵਿਆਂ, ਰੇਖਾਚਿਤ੍ਰ ਤੇ ਨਿਰਦੇਸ਼ਾਂ ਤੱਕ ਮੁਫਤ ਔਨਲਾਈਨ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵੈਂਡਰ ਦੇ ਆਵੇਦਨ ਦੀ ਤਾਜ਼ਾ ਸਥਿਤੀ ਨੂੰ ਔਨਲਾਈਨ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਉਨ੍ਹਾਂ ਸੰਪਰਕ ਕੇਂਦਰਾਂ ਦੀ ਸੰਖਿਆ ਘੱਟ ਕਰ ਦਿੱਤੀ ਗਈ ਹੈ ਜਿੱਥੇ ਕੋਈ ਵੈਂਡਰ ਅਨੁਮੋਦਨ ਏਜੰਸੀ ਦੇ ਨਾਲ ਸੰਵਾਦ ਕਰ ਸਕਦਾ ਹੈ।
ਰੇਲਵੇ ਨੇ ਇਸ ਦਿਸ਼ਾ ਵਿੱਚ ਇੱਕ ਹੋਰ ਫੈਸਲਾ ਲਿਆ ਹੈ, ਜਿਸ ਦੇ ਤਹਿਤ ਚੁਣੇ ਹੋਏ ਸੁਰੱਖਿਆ ਮੁੱਦਿਆਂ ਦੇ ਲਈ ਆਰਡੀਐੱਸਓ ਵਿੱਚ ਵੈਂਡਰ ਦੀ ਪ੍ਰਵਾਨਗੀ ਦੇ ਲਈ ਆਵੇਦਨ ਕਰਨ ਲਈ ਵੈਂਡਰ ਆਵੇਦਨ ਸ਼ੁਲਕ ਨੂੰ ਘੱਟ ਕਰ ਦਿੱਤਾ ਗਿਆ ਹੈ। ਆਰਡੀਐੱਸਓ ਅਨੁਮੋਦਨ ਦੇ ਲਈ ਵੈਂਡਰ ਆਵੇਦਨ ਸ਼ੁਲਕ ਐੱਮਐੱਸਐੱਮਈ ਨੂੰ ਛੱਡ ਕੇ ਹੋਰਾਂ ਦੇ ਲਈ 2.5 ਲੱਖ ਰੁਪਏ ਅਤੇ ਐੱਮਐੱਸਐੱਮਈ ਦੇ ਲਈ 1.5 ਲੱਖ ਰੁਪਏ ਸੀ। ਇਸ ਨੂੰ ਹੁਣ 2.5 ਲੱਖ ਰਪੁਏ ਤੋਂ ਘਟਾ ਕੇ 15000 ਰੁਪਏ ਅਤੇ 1.5 ਲੱਖ ਰੁਪਏ ਤੋਂ ਘਟਾ ਕੇ 10000 ਰੁਪਏ ਕਰ ਦਿੱਤਾ ਗਿਆ ਹੈ। ਐੱਮਐੱਸਐੱਮਈ ਨੂੰ ਹੁਲਾਰਾ ਦੇਣ ਦੇ ਲਈ ਹੀ ਘੱਟ ਸ਼ੁਲਕ ਦਾ ਵਿਸ਼ੇਸ਼ ਪ੍ਰਾਵਧਾਨ ਰੱਖਿਆ ਗਿਆ ਹੈ।
ਇਸ ਪਹਿਲ ਨਾਲ ਉਦਯੋਗ ਜਗਤ ਦੇ ਲਈ ਕਾਰੋਬਾਰ ਕਰਨ ਦੀ ਲਾਗਤ ਹੋਰ ਘੱਟ ਹੋ ਜਾਵੇਗੀ ਅਤੇ ‘ਮੇਕ ਇਨ ਇੰਡੀਆ’ ਨੂੰ ਨਵੀਂ ਗਤੀ ਮਿਲੇਗੀ। ਇਸ ਨਾਲ ਰੇਲਵੇ ਵੀ ਲਾਭਵੰਦ ਹੋਵੇਗੀ ਕਿਉਂਕਿ ਉਸ ਦੀ ਸਪਲਾਈ ਚੇਨ ਵਿੱਚ ਹੋਰ ਵੀ ਅਧਿਕ ਵੈਂਡਰ ਜੁੜ ਜਾਣਗੇ।
*********
ਆਰਕੇਜੇ/ਐੱਮ
(Release ID: 1793115)
Visitor Counter : 166