ਜਹਾਜ਼ਰਾਨੀ ਮੰਤਰਾਲਾ

ਵੀ.ਓ. ਚਿਦੰਬਰਨਾਰ ਪੋਰਟ ਨੇ ਸਭ ਤੋਂ ਲੰਬੇ ਵਿੰਡਮਿਲ ਬਲੇਡਸਸ ਦੀ ਹੈਂਡਲਿੰਗ ਕੀਤੀ

Posted On: 24 JAN 2022 12:37PM by PIB Chandigarh

ਇਸ ਹਫਤੇ 81.50 ਮੀਟਰ ਦੀ ਲੰਬਾਈ ਵਾਲੇ ਵਿੰਡਮਿਲ ਬਲੇਡਸ ਦੀ ਹੈਂਡਲਿੰਗ ਕਰਕੇ ਵੀ.ਓ.ਚਿਦੰਬਰਨਾਰ ਪੋਰਟ ਨੇ ਇੱਕ ਹੋਰ ਉਪਲੱਬਧੀ ਹਾਸਿਲ ਕੀਤੀ ਹੈ। ਬੀਓਸੀ ਪੋਰਟ ਨੇ ਹੁਣ ਤੱਕ ਇਸ ਤਰ੍ਹਾਂ ਦੇ ਜਿੰਨ੍ਹੇ ਵੀ ਵਿੰਡ ਬਲੇਡਸ ਦੀ ਹੈਂਡਲਿੰਗ ਕੀਤੀ ਹੈ ਉਨ੍ਹਾਂ ਵਿੱਚੋਂ ਇਹ ਸਭ ਤੋਂ ਲੰਬਾ ਹੈ। ਕਾਰਗੋ ਅਤੇ ਇਸ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਵਰਕਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹੋਏ ਅਤਿਆਧੁਨਿਕ ਸਾਵਧਾਨੀ ਦੇ ਨਾਲ ਪੋਰਟ ਦੇ ਹਾਈਡ੍ਰੋਲਿਕ ਕ੍ਰੇਨ ਦਾ ਉਪਯੋਗ ਕਰਕੇ 81.50 ਮੀਟਰ ਲੰਬੇ ਵਿੰਡ ਬਲੇਡਸ (ਹਰ ਇੱਕ ਦਾ ਵਜਨ 25 ਟਨ) ਦੀ ਲੋਡਿੰਗ ਕੀਤੀ ਗਈ।

ਵਾਹਕ (ਸ਼ਿਪਰਸ) ਕੰਪਨੀ ਮੈਸਰਸ ਨੌਰਡੈਕਸ ਮੈਨੂਫੈਕਚਰਿੰਗ ਇੰਡੀਆ ਪ੍ਰਾਇਵੇਡ ਲਿਮਿਟੇਡ ਨੇ ਇਸ ਤਰ੍ਹਾਂ ਦੇ ਬਹੁਤ ਵੱਡੇ ਆਕਾਰ ਦੇ ਕਾਰਗੋ ਦੀ ਹੈਂਡਲਿੰਗ ਵਿੱਚ ਵੀਓਸੀ ਪੋਰਟ ਦੀ ਸਮਰੱਥਾ ਅਤੇ ਕੁਸ਼ਲਤਾ ਦੀ ਸ਼ਲਾਘਾ ਕੀਤੀ ਹੈ। ਵੈਂਗਲ (ਲਾਲ ਪਹਾੜੀ ਦੇ ਕੋਲ, ਚੇੱਨਈ) ਤੋਂ ਤੁਤੀਕੋਰੀਨ ਤੱਕ ਵਿੰਡਮਿਲ ਬਲੇਡਸ ਅਤੇ ਟਾਵਰਾਂ ਨੂੰ ਵਿਸ਼ੇਸ਼ ਰਿਟ੍ਰੈਕਟੇਬਲ ਵਿੰਡ ਬਲੇਡਸ ਅਤੇ ਟਾਵਰ ਟ੍ਰਾਂਸਪੋਰਟੇਸ਼ਨ ਟਰੱਕ ਦਾ ਉਪਯੋਗ ਕਰਕੇ ਸੁਰੱਖਿਆ ਤਰੀਕੇ ਨਾਲ ਲਿਜਾਇਆ ਗਿਆ।

ਇਸ ਲਈ 18 ਜਨਵਰੀ, 2022 ਨੂੰ 142.8 ਮੀਟਰ ਦੀ ਕੁੱਲ ਲੰਬਾਈ (ਐੱਲਓਏ) ਵਾਲੇ ਪੋਰਟ ‘ਐੱਮ.ਵੀ.ਐੱਮਵਾਈਐੱਸ ਦੇਜਨੇਵਾ’ ਨੂੰ ਪੋਰਟ ‘ਤੇ ਲਗਾਇਆ ਗਿਆ। ਇਸ ‘ਤੇ 81.50 ਮੀਟਰ ਲੰਬਾਈ ਵਾਲੇ 6 ਵਿੰਡ ਬਲੇਡਸ ਅਤੇ 77.10 ਮੀਟਰ ਲੰਬਾਈ ਵਾਲੇ 12 ਵਿੰਡ ਬਲੇਡਾਂ ਦੀ ਲੋਡਿੰਗ ਦੇ ਪੂਰਾ ਹੋਣ ‘ਤੇ ਪੋਰਟ 20 ਜਨਵਰੀ, 2022 ਨੂੰ ਵੀਓਸੀ ਪੋਰਟ ਤੋਂ ਜਰਮਨੀ ਦੇ ਰੋਸਟੋਕ ਪੋਰਟ ਲਈ ਰਵਾਨਾ ਹੋਏ।

 

ਵੀ.ਓ.ਚਿਦੰਬਰਨਾਰ ਪੋਰਟ ਵਿੰਡਮਿਲ ਬਲੇਡਸ ਅਤੇ ਟਾਵਰਾਂ ਦੀ ਹੈਂਡਲਿੰਗ ਵਿੱਚ ਇੱਕ ਜ਼ਿਕਰਯੋਗ ਵਾਧਾ ਦਰਜ ਕੀਤਾ ਹੈ। ਬੀਤੇ ਸਾਲ ਦੇ ਦੌਰਾਨ ਪੋਰਟ ਨੇ 2898 ਵਿੰਡਮਿਲ ਬਲੇਡਸ ਅਤੇ 1248  ਵਿੰਡਮਿਲ ਟਾਵਰਾਂ ਦੀ ਹੈਂਡਲਿੰਗ ਕੀਤੀ ਸੀ।

 

ਪੋਰਟ ਨੇ ਬੁਨਿਆਦੀ ਢਾਂਚੇ ਜਿਵੇਂ ਕਿ ਲੋੜੀਂਦਾ ਭੰਡਾਰਣ ਸਥਾਨ ਅਤੇ ਪੋਰਟ ਤੱਕ ਭੀੜਭਾੜ ਮੁਕਤ 8 ਲੇਨ ਦੀਆਂ ਸੜਕਾਂ ਅਤੇ ਨਿਰਵਿਘਨ ਰਾਸ਼ਟਰੀ ਰਾਜਮਾਰਗ ਕਨੈਕਟੀਵਿਟੀ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਵੇਸਟਸ, ਨੋਰਡੈਕਸ, ਸੀਮੇਂਸ, ਐੱਲਐੱਮ ਪਾਵਰ ਅਤੇ ਜੀਈ ਜਿਹੇ ਵਿੰਡਮਿਲ ਬਲੇਡਸ ਦੇ ਗਲੋਬਲ ਨਿਰਮਾਤਾ ਲਗਾਤਾਰ ਵਿੰਡਮਿਲ ਬਲੇਡਸ ਦੇ ਨਿਰਯਾਤ ਲਈ ਆਪਣੇ ਪਸੰਦੀਦਾ ਗੇਟਵੇ ਪੋਰਟ ਦੇ ਰੂਪ ਵਿੱਚ ਬੀਓਸੀ ਪੋਰਟ ਦਾ ਉਪਯੋਗ ਕਰ ਰਹੇ ਹਨ।

 

************

ਐੱਮਜੇਪੀਐੱਸ/ਐੱਮਐੱਸ/ਇਰਸ਼ਦ



(Release ID: 1793110) Visitor Counter : 102