ਰੇਲ ਮੰਤਰਾਲਾ

ਰੇਲਵੇ ਨੇ ਐੱਨਟੀਪੀਸੀ ਸੀਬੀਟੀ-1 ਨਤੀਜੇ ਨੂੰ ਲੈ ਕੇ ਉਮੀਦਵਾਰਾਂ ਦੀਆਂ ਚਿੰਤਾਵਾਂ ਉੱਤੇ ਵਿਚਾਰ ਕਰਨ ਲਈ ਉੱਚ ਅਧਿਕਾਰ ਕਮੇਟੀ ਦਾ ਗਠਨ ਕੀਤਾ


ਉਮੀਦਵਾਰ 16 ਫਰਵਰੀ , 2022 ਤੱਕ ਆਪਣੀ ਸ਼ਿਕਾਇਤ ਕਮੇਟੀ ਦੇ ਸਾਹਮਣੇ ਰੱਖ ਸਕਦੇ ਹਨ

Posted On: 26 JAN 2022 11:16AM by PIB Chandigarh

ਰੇਲਵੇ ਭਰਤੀ ਬੋਰਡ (ਆਰਆਰਬੀ)ਦੁਆਰਾ 14-15 ਜਨਵਰੀ 2022 ਨੂੰ ਜਾਰੀ ਨੋਨ-ਟੈਕਨੀਕਲ ਲੋਕਪ੍ਰਿਯ ਸ਼੍ਰੇਣੀਆਂ (ਐੱਨਟੀਪੀਸੀ) ਦੀ ਕੇਂਦਰੀਕ੍ਰਿਤ ਰੋਜ਼ਗਾਰ ਨੋਟੀਫਿਕੇਸ਼ਨ ਸੀਈਐੱਨ 01 / 2019  ਦੇ ਪਹਿਲੇ ਪੜਾਅ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਨਤੀਜਿਆਂ ਦੇ ਸੰਬੰਧ ਵਿੱਚ ਉਮੀਦਵਾਰਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਅਤੇ ਸ਼ੰਕਾਵਾਂ ਉੱਤੇ ਗੌਰ ਕਰਨ ਲਈ ਇੱਕ ਉੱਚ ਅਧਿਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ ।

ਇਹ ਕਮੇਟੀ ਉਮੀਦਵਾਰਾਂ ਦੁਆਰਾ ਉਠਾਏ ਗਏ ਨਿਮਨਲਿਖਿਤ ਮੁੱਦਿਆਂ ਉੱਤੇ ਵਿਚਾਰ ਕਰੇਗੀ ਅਤੇ ਆਪਣੀਆਂ ਰਿਕਮੈਂਡੇਸ਼ਨਜ਼ ਦੇਵੇਗੀ:

1.ਸੀਈਐੱਨ 01/2019 (ਐੱਨਟੀਪੀਸੀ) ਦੇ ਪਹਿਲੇ ਪੜਾਅ ਸੀਬੀਟੀ ਦੇ ਨਤੀਜੇ ਅਤੇ ਸ਼ਾਰਟਲਿਸਟ ਕੀਤੇ ਗਏ ਮੌਜੂਦਾ ਉਮੀਦਵਾਰਾਂ ਨੂੰ ਪ੍ਰਭਾਵਿਤ ਕੀਤੇ ਬਿਨਾ ਦੂਜੇ ਪੜਾਅ ਦੀ ਸੀਬੀਟੀ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਉਪਯੋਗ ਕੀਤੀ ਜਾਣ ਵਾਲੀ ਕਾਰਜਪ੍ਰਣਾਲੀ

2.  ਸੀਈਐੱਨ ਆਰਆਰਸੀ 01/2019 ਵਿੱਚ ਦੂਜੇ ਪੜਾਅ ਦੇ ਸੀਬੀਟੀ ਦਾ ਸਮਾਵੇਸ਼ਨ

ਉਮੀਦਵਾਰ ਆਪਣੀਆਂ ਚਿੰਤਾਵਾਂ ਅਤੇ ਸੁਝਾਵਾਂ ਨੂੰ ਨਿਮਨਲਿਖਿਤ ਈਮੇਲ ਆਈਡੀ ਉੱਤੇ ਕਮੇਟੀ ਨੂੰ ਭੇਜ ਸਕਦੇ  ਹਨ :

rrbcommittee@railnet.gov.in

ਵੱਖ-ਵੱਖ ਆਰਆਰਬੀ ਦੇ ਸਾਰੇ ਚੇਅਰਪਰਸਨਜ਼ ਨੂੰ ਵੀ ਆਪਣੇ ਮੌਜੂਦਾ ਚੈਨਲਾਂ ਰਾਹੀਂ ਉਮੀਦਵਾਰਾਂ ਦੀਆਂ ਰਿਕਮੈਂਡੇਸ਼ਨਜ ਨੂੰ ਪ੍ਰਾਪਤ ਕਰਨ ਇਨ੍ਹਾਂ ਰਿਕਮੈਂਡੇਸ਼ਨਜ ਨੂੰ ਸੰਕਲਿਤ ਕਰਨ ਅਤੇ ਉੱਚ ਅਧਿਕਾਰ ਕਮੇਟੀ ਨੂੰ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਹੈ ।

ਉਮੀਦਵਾਰਾਂ ਨੂੰ ਆਪਣੀਆਂ ਰਿਕਮੈਂਡੇਸ਼ਨਜ ਨੂੰ ਪੇਸ਼ ਕਰਨ ਲਈ 16.02.2022 ਤੱਕ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਕਮੇਟੀ ਇਨ੍ਹਾਂ ਰਿਕਮੈਂਡੇਸ਼ਨਜ ਦੀ ਜਾਂਚ ਕਰਨ ਦੇ ਬਾਅਦ 04.03.2022 ਤੱਕ ਆਪਣੀਆਂ ਰਿਕਮੈਂਡੇਸ਼ਨਜ ਪੇਸ਼ ਕਰੇਗੀ ।

ਉਪਰ ਦੀ ਇਨ੍ਹਾਂ ਗੱਲਾਂ ਦੇ ਮੱਦੇਨਜ਼ਰ, 15 ਫਰਵਰੀ 2022 ਤੋਂ ਸ਼ੁਰੂ ਹੋ ਰਹੇ ਸੀਈਐੱਨ 01/2019  (ਐੱਨਟੀਪੀਸੀ) ਦੇ ਦੂਜੇ ਪੜਾਅ ਦੇ ਸੀਬੀਟੀ ਅਤੇ 23 ਫਰਵਰੀ ਨੂੰ ਸ਼ੁਰੂ ਹੋ ਰਹੇ ਸੀਈਐੱਨ ਆਰਆਰਸੀ 01/2019 ਦੇ ਪਹਿਲੇ ਪੜਾਅ ਦੇ ਸੀਬੀਟੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ।

 ***********

ਆਰਜੇਕੇ/ਐੱਮ



(Release ID: 1792875) Visitor Counter : 178