ਗ੍ਰਹਿ ਮੰਤਰਾਲਾ
ਰਾਸ਼ਟਰਪਤੀ ਨੇ ਜੀਵਨ ਰਕਸ਼ਾ ਪਦਕ ਸੀਰੀਜ਼ ਪੁਰਸਕਾਰ - 2021 ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
25 JAN 2022 3:33PM by PIB Chandigarh
ਰਾਸ਼ਟਰਪਤੀ ਨੇ 51 ਵਿਅਕਤੀਆਂ ਨੂੰ ਜੀਵਨ ਰਕਸ਼ਾ ਪਦਕ ਸੀਰੀਜ਼ ਪੁਰਸਕਾਰ - 2021 ਪ੍ਰਦਾਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚ 6 ਨੂੰ ਸਰਵੋਤਮ ਜੀਵਨ ਰਕਸ਼ਾ ਪਦਕ, 16 ਨੂੰ ਉੱਤਮ ਜੀਵਨ ਰਕਸ਼ਾ ਪਦਕ ਅਤੇ 29 ਵਿਅਕਤੀਆਂ ਨੂੰ ਜੀਵਨ ਰਕਸ਼ਾ ਪਦਕ ਸ਼ਾਮਲ ਹਨ। ਪੰਜ ਨੂੰ ਮਰਨ ਉਪਰੰਤ ਮੈਡਲ ਦਿੱਤਾ ਗਿਆ ਹੈ।
ਜੀਵਨ ਰਕਸ਼ਾ ਪਦਕ ਸੀਰੀਜ਼ ਪੁਰਸਕਾਰ ਕਿਸੇ ਵਿਅਕਤੀ ਦੀ ਜਾਨ ਬਚਾਉਣ ਲਈ ਮਨੁੱਖੀ ਸੁਭਾਅ ਦੇ ਸ਼ਲਾਘਾਯੋਗ ਕੰਮ ਲਈ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ਇੰਨ੍ਹਾਂ ਦੇ ਨਾਮ ਹਨ - ਸਰਵੋਤਮ ਜੀਵਨ ਰਕਸ਼ਾ ਪਦਕ, ਉੱਤਮ ਜੀਵਨ ਰਕਸ਼ਾ ਪਦਕ ਅਤੇ ਜੀਵਨ ਰਕਸ਼ਾ ਪਦਕ। ਜੀਵਨ ਦੇ ਹਰ ਖੇਤਰ ਦੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਪਾਤਰ ਹਨ। ਇਹ ਪੁਰਸਕਾਰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।
ਇਹ ਪੁਰਸਕਾਰ (ਪਦਕ, ਕੇਂਦਰੀ ਗ੍ਰਹਿ ਮੰਤਰੀ ਦੁਆਰਾ ਹਸਤਾਖਰਿਤ ਪ੍ਰਮਾਣ ਪੱਤਰ ਅਤੇ ਯਕਮੁਸ਼ਤ ਮੁਦਰਾ ਭੱਤਾ) ਸਬੰਧਿਤ ਕੇਂਦਰੀ ਮੰਤਰਾਲੇ/ਸੰਸਥਾ/ਰਾਜ ਸਰਕਾਰ, ਜਿਸ ਨਾਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਵਿਅਕਤੀ ਸਬੰਧਿਤ ਹੈ, ਉਸ ਦੇ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ।
ਮੈਡਲ ਜੇਤੂਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
**********
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1792671)
Visitor Counter : 226