ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਕੱਲ੍ਹ ਰਾਸ਼ਟਰੀ ਬਾਲੜੀ ਦਿਵਸ ਮੌਕੇ ਰੰਗੋਲੀ ਉਤਸਵ ‘ਉਮੰਗ’ ਮਨਾਏਗਾ
ਹਿੱਸਾ ਲੈਣ ਵਾਲੀਆਂ ਟੀਮਾਂ ਦੇਸ਼ ਭਰ ਦੇ 50 ਤੋਂ ਵੱਧ ਵਿਸ਼ੇਸ਼ ਸਥਾਨਾਂ ’ਤੇ ਰੰਗੋਲੀ ਦੀਆਂ ਸਜਾਵਟਾਂ ਕਰਨਗੀਆਂ
प्रविष्टि तिथि:
23 JAN 2022 11:34AM by PIB Chandigarh
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਭਾਰਤ ਸਰਕਾਰ ਦੀ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਦੀ ਇੱਕ ਪਹਿਲ ਹੈ। ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ, ਸੱਭਿਆਚਾਰਕ ਮੰਤਰਾਲਾ 24 ਜਨਵਰੀ 2022 ਨੂੰ ਰੰਗੋਲੀ ਮੇਕਿੰਗ ਸਮਾਗਮ 'ਉਮੰਗ ਰੰਗੋਲੀ ਉਤਸਵ' ਦਾ ਆਯੋਜਨ ਕਰ ਰਿਹਾ ਹੈ। ਇਸ ਦਿਨ ਨੂੰ ਹਰ ਸਾਲ 'ਰਾਸ਼ਟਰੀ ਬਾਲੜੀ ਦਿਵਸ' ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਸ ਦਿਨ ਦੀ ਯਾਦ ਵਿੱਚ ਪੂਰੇ ਦੇਸ਼ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਸ਼ਨਾਂ ਦੇ ਤਹਿਤ ਬਾਲੜੀਆਂ ਲਈ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਈਵੈਂਟ ਦੌਰਾਨ ਇਹ ਤਜਵੀਜ਼ ਹੈ ਕਿ ਹਿੱਸਾ ਲੈਣ ਵਾਲੀਆਂ ਟੀਮਾਂ ਲਗਭਗ ਇੱਕ ਕਿਲੋਮੀਟਰ ਲੰਬਾਈ ਦੀਆਂ ਸੜਕਾਂ ਅਤੇ ਚੌਕਾਂ 'ਤੇ ਰੰਗੋਲੀ ਸਜਾਉਣਗੀਆਂ ਜਿਨ੍ਹਾਂ ਦਾ ਨਾਮ ਦੇਸ਼ ਦੀਆਂ ਮਹਿਲਾ ਸੁਤੰਤਰਤਾ ਸੈਨਾਨੀਆਂ ਜਾਂ ਮਹਿਲਾ ਰੋਲ ਮਾਡਲਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਰੰਗੋਲੀ ਦੀ ਸਜਾਵਟ ਦੇਸ਼ ਭਰ ਵਿੱਚ 50 ਤੋਂ ਵੱਧ ਸਥਾਨਾਂ 'ਤੇ ਕੀਤੀ ਜਾ ਰਹੀ ਹੈ। ਇਸ ਸਮਾਗਮ ਰਾਹੀਂ 'ਬਾਲੜੀ ਦਿਵਸ' ਅਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਦਾ ਇਹ ਇੱਕ ਵਧੀਆ ਮੌਕਾ ਹੋਵੇਗਾ।
*********
ਐੱਨਬੀ/ਐੱਸਕੇ
(रिलीज़ आईडी: 1791980)
आगंतुक पटल : 260