ਪ੍ਰਧਾਨ ਮੰਤਰੀ ਦਫਤਰ

ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ ਦਾ ਮੂਲ-ਪਾਠ

Posted On: 22 JAN 2022 3:18PM by PIB Chandigarh

ਨਮਸਕਾਰ! 

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਸਨਮਾਨਿਤ ਮੁੱਖ ਮੰਤਰੀਗਣ,  ਲੈਫਟੀਨੈਂਟ ਗਵਰਨਰਸਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਸਾਰੇ ਸਾਥੀਰਾਜਾਂ ਦੇ ਸਾਰੇ ਮੰਤਰੀਵਿਭਿੰਨ ਮੰਤਰਾਲਿਆਂ ਦੇ ਸਕੱਤਰ ਅਤੇ ਸੈਂਕੜੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਕਲੈਕਟਰ- ਕਮਿਸ਼ਨਰਹੋਰ ਮਹਾਨੁਭਾਵਦੇਵੀਓ ਅਤੇ ਸੱਜਣੋਂ,

ਜੀਵਨ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਆਪਣੀਆਂ ਆਕਾਂਖਿਆਵਾਂ ਦੇ  ਲਈ ਦਿਨ ਰਾਤ ਮਿਹਨਤ (ਪਰਿਸ਼੍ਰਮ) ਕਰਦੇ ਹਨ ਅਤੇ ਕੁਝ ਮਾਤਰਾ ਵਿੱਚ ਉਨ੍ਹਾਂ ਨੂੰ ਪੂਰਾ ਵੀ ਕਰਦੇ ਹਨ। ਲੇਕਿਨ ਜਦੋਂ ਦੂਸਰਿਆਂ ਦੀਆਂ ਆਕਾਂਖਿਆਵਾਂਆਪਣੀਆਂ ਆਕਾਂਖਿਆਵਾਂ ਬਣ ਜਾਣਜਦੋਂ ਦੂਸਰਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਆਪਣੀ ਸਫ਼ਲਤਾ ਦਾ ਪੈਮਾਨਾ ਬਣ ਜਾਣਤਾਂ ਫਿਰ ਉਹ ਕਰਤੱਵ ਪਥ ਇਤਿਹਾਸ ਰਚਦਾ ਹੈ। ਅੱਜ ਅਸੀਂ ਦੇਸ਼ ਦੇ Aspirational Districts-ਆਕਾਂਖੀ (ਖ਼ਾਹਿਸ਼ੀ) ਜ਼ਿਲ੍ਹਿਆਂ ਵਿੱਚ ਇਹੀ ਇਤਿਹਾਸ ਬਣਦੇ ਹੋਏ ਦੇਖ ਰਹੇ ਹਾਂ। ਮੈਨੂੰ ਯਾਦ ਹੈ, 2018 ਵਿੱਚ ਇਹ ਅਭਿਯਾਨ ਸ਼ੁਰੂ ਹੋਇਆ ਸੀਤਾਂ ਮੈਂ ਕਿਹਾ ਸੀ ਕਿ ਜੋ ਇਲਾਕੇ ਦਹਾਕਿਆਂ ਤੋਂ ਵਿਕਾਸ ਤੋਂ ਵੰਚਿਤ ਹਨਉਨ੍ਹਾਂ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਅਵਸਰਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਸੁਭਾਗ‍ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਤਾਂ ਆਪ ਇਸ ਅਭਿਯਾਨ ਦੀਆਂ ਅਨੇਕਾਂ ਉਪਲਬਧੀਆਂ ਦੇ ਨਾਲ ਅੱਜ ਇੱਥੇ ਉਪਸਥਿਤ ਹੋ। ਮੈਂ ਆਪ ਸਭ ਨੂੰ ਤੁਹਾਡੀ ਸਫ਼ਲਤਾ ਦੇ ਲਈ ਵਧਾਈ ਦਿੰਦਾ ਹਾਂ,  ਤੁਹਾਡੇ ਨਵੇਂ ਲਕਸ਼ਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਮੁੱਖ ਮੰਤਰੀਆਂ ਦਾ ਵੀ ਅਤੇ ਰਾਜਾਂ ਦਾ ਵੀ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ,  ਮੈਂ ਦੇਖਿਆ ਕਿ ਅਨੇਕ ਜ਼ਿਲ੍ਹਿਆਂ ਵਿੱਚ ਹੋਣਹਾਰ ਅਤੇ ਬੜੇ ਤੇਜ਼ ਤਰਾਰ ਨੌਜਵਾਨ ਅਫ਼ਸਰਾਂ ਨੂੰ ਲਗਾਇਆ ਹੈਇਹ ਆਪਣੇ ਆਪ ਵਿੱਚ ਇੱਕ ਸਹੀ ਰਣਨੀਤੀ ਹੈ। ਉਸੇ ਪ੍ਰਕਾਰ ਨਾਲ ਜਿੱਥੇ vacancy ਸੀ ਉਸ ਨੂੰ ਭਰਨ ਵਿੱਚ ਵੀ priority ਦਿੱਤੀ ਹੈ। ਤੀਸਰਾ ਮੈਂ ਦੇਖਿਆ ਹੈ ਕਿ ਉਨ੍ਹਾਂ ਨੇ tenure ਨੂੰ ਵੀ stable ਰੱਖਿਆ ਹੈ। ਯਾਨੀ ਇੱਕ ਤਰ੍ਹਾਂ ਨਾਲ aspirational districts ਵਿੱਚ ਹੋਣਹਾਰ ਲੀਡਰਸ਼ਿਪ,  ਹੋਣਹਾਰ ਟੀਮ ਦੇਣ ਦਾ ਕੰਮ ਮੁੱਖ ਮੰਤਰੀਆਂ ਨੇ ਕੀਤਾ ਹੈ। ਅੱਜ ਸ਼ਨੀਵਾਰ ਹੈਛੁੱਟੀ ਦਾ ਮੂਡ ਹੁੰਦਾ ਹੈਉਸ ਦੇ ਬਾਵਜੂਦ ਵੀ ਸਾਰੇ ਆਦਰਯੋਗ ਮੁੱਖ ਮੰਤਰੀ ਸਮਾਂ ਕੱਢ ਕੇ ਇਸ ਵਿੱਚ ਸਾਡੇ ਨਾਲ ਜੁੜੇ ਹਨ। ਆਪ ਸਭ ਵੀ ਛੁੱਟੀ ਮਨਾਏ ਬਿਨਾ ਅੱਜ ਇਸ ਪ੍ਰੋਗਰਾਮ ਵਿੱਚ ਜੁੜੇ ਹੋ। ਇਹ ਦਿਖਾਉਂਦਾ ਹੈ ਕਿ aspirational district ਦਾ ਰਾਜਾਂ ਦਾ ਮੁੱਖ ਮੰਤਰੀਆਂ ਦੇ ਦਿਲ ਵਿੱਚ ਵੀ ਕਿਤਨਾ ਮਹੱਤ‍ਵ ਹੈ। ਉਹ ਵੀ ਆਪਣੇ ਰਾਜ‍ ਵਿੱਚ ਇਸ ਪ੍ਰਕਾਰ ਨਾਲ ਜੋ ਪਿੱਛੇ ਰਹਿ ਗਏ ਹਨ,  ਉਨ੍ਹਾਂ ਨੂੰ ਰਾਜ ਦੀ ਬਰਾਬਰੀ ਵਿੱਚ ਲਿਆਉਣ ਲਈ ਕਿਤਨੇ ਦ੍ਰਿੜਨਿਸ਼ਚਈ ਹਨਇਹ ਇਸ ਬਾਤ ਦਾ ਸਬੂਤ ਹੈ।

ਸਾਥੀਓ

ਅਸੀਂ ਦੇਖਿਆ ਹੈ ਕਿ ਇੱਕ ਤਰਫ਼ ਬਜਟ ਵਧਦਾ ਰਿਹਾਯੋਜਨਾਵਾਂ ਬਣਦੀਆਂ ਰਹੀਆਂਅੰਕੜਿਆਂ ਵਿੱਚ ਆਰਥਿਕ ਵਿਕਾਸ ਵੀ ਹੁੰਦਾ ਦਿਖਿਆਲੇਕਿਨ ਫਿਰ ਵੀ ਆਜ਼ਾਦੀ ਦੇ 75 ਸਾਲਇਤਨੀ ਬੜੀ ਲੰਬੀ ਯਾਤਰਾ ਦੇ ਬਾਅਦ ਵੀ ਦੇਸ਼ ਵਿੱਚ ਕਈ ਜ਼ਿਲ੍ਹੇ ਪਿੱਛੇ ਹੀ ਰਹਿ ਗਏ। ਸਮੇਂ ਦੇ ਨਾਲ ਇਨ੍ਹਾਂ ਜ਼ਿਲ੍ਹਿਆਂ ’ਤੇ ਪਿਛੜੇ ਜ਼ਿਲ੍ਹੇ ਦਾ ਟੈਗ ਲਗਾ ਦਿੱਤਾ ਗਿਆ। ਇੱਕ ਤਰਫ਼ ਦੇਸ਼ ਦੇ ਸੈਂਕੜੇ ਜ਼ਿਲ੍ਹੇ ਪ੍ਰਗਤੀ  ਕਰਦੇ ਰਹੇਦੂਸਰੀ ਤਰਫ਼ ਇਹ ਪਿਛੜੇ ਜ਼ਿਲ੍ਹੇ ਹੋਰ ਪਿੱਛੇ ਹੁੰਦੇ ਚਲੇ ਗਏ। ਪੂਰੇ ਦੇਸ਼ ਦੀ ਪ੍ਰਗਤੀ ਦੇ ਅੰਕੜਿਆਂ ਨੂੰ ਵੀ ਇਹ ਜ਼ਿਲ੍ਹੇ ਨੀਚੇ ਕਰ ਦਿੰਦੇ ਸਨ। ਸਮੁੱਚੇ ਤੌਰ ’ਤੋਂ ਜਦੋਂ ਪਰਿਵਰਤਨ ਨਜ਼ਰ ਨਹੀਂ ਆਉਂਦਾ ਹੈਤਾਂ ਜੋ ਜ਼ਿਲ੍ਹੇ ਅੱਛਾ ਕਰ ਰਹੇ ਹਨਉਨ੍ਹਾਂ ਵਿੱਚ ਵੀ ਨਿਰਾਸ਼ਾ ਆਉਂਦੀ ਹੈ ਅਤੇ ਇਸ ਲਈ ਦੇਸ਼ ਨੇ ਇਨ੍ਹਾਂ ਪਿੱਛੇ ਰਹਿ ਗਏ ਜ਼ਿਲ੍ਹਿਆਂ ਦੀ Hand Holding ’ਤੇ ਵਿਸ਼ੇਸ਼ ਧਿਆਨ ਦਿੱਤਾ। ਅੱਜ Aspirational Districts, ਦੇਸ਼ ਦੇ ਅੱਗੇ ਵਧਣ ਦੇ ਅਵਰੋਧ ਨੂੰ ਸਮਾਪਤ ਕਰ ਰਹੇ ਹਨ। ਆਪ ਸਭ ਦੇ ਪ੍ਰਯਾਸਾਂ ਨਾਲ, Aspirational Districts, ਅੱਜ ਗਤੀਰੋਧਕ ਦੀ ਬਜਾਇ ਗਤੀਵਰਧਕ ਬਣ ਰਹੇ ਹਨ। ਜੋ ਜ਼ਿਲ੍ਹੇ ਪਹਿਲਾਂ ਕਦੇ ਤੇਜ਼ ਪ੍ਰਗਤੀ ਕਰਨ ਵਾਲੇ ਮੰਨੇ ਜਾਂਦੇ ਸਨਅੱਜ ਕਈ ਪੈਰਾਮੀਟਰਸ ਵਿੱਚ ਇਹ Aspirational Districts ਉਨ੍ਹਾਂ ਜ਼ਿਲ੍ਹਿਆਂ ਤੋਂ ਵੀ ਅੱਛਾ ਕੰਮ ਕਰਕੇ ਦਿਖਾ ਰਹੇ ਹਨ। ਅੱਜ ਇੱਥੇ ਇਤਨੇ ਮਾਣਯੋਗ ਮੁੱਖ ਮੰਤਰੀ ਜੁੜੇ ਹੋਏ ਹਨ। ਉਹ ਵੀ ਮੰਨਣਗੇ ਕਿ ਉਨ੍ਹਾਂ ਦੇ ਇੱਥੋਂ ਦੇ ਆਕਾਂਖੀ ਜ਼ਿਲ੍ਹਿਆਂ ਨੇ ਕਮਾਲ ਦਾ ਕੰਮ ਕੀਤਾ ਹੈ।

ਸਾਥੀਓ

Aspirational Districts ਇਸ ਵਿੱਚ ਵਿਕਾਸ ਦੇ ਇਸ ਅਭਿਯਾਨ ਨੇ ਸਾਡੀਆਂ ਜ਼ਿੰਮੇਦਾਰੀਆਂ ਨੂੰ ਕਈ ਤਰ੍ਹਾਂ ਨਾਲ expand ਅਤੇ redesign ਕੀਤਾ ਹੈ। ਸਾਡੇ ਸੰਵਿਧਾਨ ਦਾ ਜੋ ਆਇਡੀਆ ਅਤੇ ਸੰਵਿਧਾਨ ਦਾ ਜੋ ਸਪਿਰਿਟ ਹੈਉਸ ਨੂੰ ਮੂਰਤ ਸਰੂਪ ਦਿੰਦਾ ਹੈ। ਇਸ ਦਾ ਅਧਾਰ ਹੈਕੇਂਦਰ-ਰਾਜ ਅਤੇ ਸਥਾਨਕ ਪ੍ਰਸ਼ਾਸਨ ਦਾ ਟੀਮ ਵਰਕ। ਇਸ ਦੀ ਪਹਿਚਾਣ ਹੈ- ਫੈਡਰਲ ਸਟ੍ਰਕਚਰ ਵਿੱਚ ਸਹਿਯੋਗ ਦਾ ਵਧਦਾ ਕਲਚਰ। ਅਤੇ ਸਭ ਤੋਂ ਅਹਿਮ ਬਾਤਜਿਤਨੀ ਜ਼ਿਆਦਾ ਜਨ-ਭਾਗੀਦਾਰੀਜਿਤਨੀ efficient monitoring ਉਤਨੇ ਹੀ ਬਿਹਤਰ ਪਰਿਣਾਮ।

ਸਾਥੀਓ

Aspirational Districts ਵਿੱਚ ਵਿਕਾਸ ਦੇ ਲਈ ਪ੍ਰਸ਼ਾਸਨ ਅਤੇ ਜਨਤਾ ਦੇ ਦਰਮਿਆਨ ਸਿੱਧਾ ਕਨੈਕਟ,  ਇੱਕ ਇਮੋਸ਼ਨਲ ਜੁੜਾਅ ਬਹੁਤ ਜ਼ਰੂਰੀ ਹੈ। ਇੱਕ ਤਰ੍ਹਾਂ ਨਾਲ ਗਵਰਨੈਂਸ ਦਾ ‘ਟੌਪ ਟੂ ਬੌਟਮ’ ਅਤੇ ‘ਬੌਟਮ ਟੂ ਟੌਪ’ ਫ਼ਲੋ। ਅਤੇ ਇਸ ਅਭਿਯਾਨ ਦਾ ਮਹੱਤਵਪੂਰਨ ਪਹਿਲੂ ਹੈ - ਟੈਕਨੋਲੋਜੀ ਅਤੇ ਇਨੋਵੇਸ਼ਨ! ਜੈਸਾ ਕ‌ਿ ਅਸੀਂ ਹੁਣੇ ਦੀਆਂ presentations ਵਿੱਚ ਵੀ ਦੇਖਿਆਜੋ ਜ਼ਿਲ੍ਹੇਟੈਕਨੋਲੋਜੀ ਦਾ ਜਿਤਨਾ ਜ਼ਿਆਦਾ ਇਸਤੇਮਾਲ ਕਰ ਰਹੇ ਹਨਗਵਰਨੈਂਸ ਅਤੇ ਡਿਲਿਵਰੀ ਦੇ ਜਿਤਨੇ ਨਵੇਂ ਤਰੀਕੇ ਇਨੋਵੇਟ ਕਰ ਰਹੇ ਹਨਉਹ ਉਤਨਾ ਹੀ ਬਿਹਤਰ ਪਰਫ਼ੌਰਮ ਕਰ ਰਹੇ ਹਨ। ਅੱਜ ਦੇਸ਼ ਦੇ ਅਲੱਗ- ਅਲੱਗ ਰਾਜਾਂ ਤੋਂ Aspirational Districts ਦੀਆਂ ਕਿੰਨੀਆਂ ਹੀ ਸਕਸੈੱਸ ਸਟੋਰੀਜ਼ ਸਾਡੇ ਸਾਹਮਣੇ ਹਨ। ਮੈਂ ਦੇਖ ਰਿਹਾ ਸੀਅੱਜ ਮੈਨੂੰ ਪੰਜ ਹੀ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕਰਨ ਦਾ ਅਵਸਰ ਮਿਲਿਆ।  ਲੇਕਿਨ ਬਾਕੀ ਜੋ ਇੱਥੇ ਬੈਠੇ ਹਨਮੇਰੇ ਸਾਹਮਣੇ ਸੈਂਕੜੇ ਅਧਿਕਾਰੀ ਬੈਠੇ ਹਨ। ਹਰ ਇੱਕ ਦੇ ਪਾਸ ਕੋਈ ਨਾ ਕੋਈ success story ਹੈ। ਹੁਣ ਦੇਖੋ ਸਾਡੇ ਸਾਹਮਣੇ ਅਸਾਮ ਦੇ ਦਰਾਂਗ ਦਾਬਿਹਾਰ ਦੇ ਸ਼ੇਖਪੁਰਾ ਦਾਤੇਲੰਗਾਨਾ ਦੇ ਭਦ੍ਰਾਦ੍ਰੀ ਕੋਠਾਗੁਡਮ ਦਾ ਉਦਾਹਰਣ ਹੈ। ਇਨ੍ਹਾਂ ਜ਼ਿਲ੍ਹਿਆਂ ਨੇ ਦੇਖਦੇ ਹੀ ਦੇਖਦੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਹੈ। ਪੂਰਬ-ਉੱਤਰ ਵਿੱਚ ਅਸਾਮ ਦੇ ਗੋਲਪਾਰਾ ਅਤੇ ਮਣੀਪੁਰ ਦੇ ਚੰਦੇਲ ਜ਼ਿਲ੍ਹਿਆਂ ਨੇ ਪਸ਼ੂਆਂ ਦੇ ਵੈਕਸੀਨੇਸ਼ਨ ਨੂੰ ਸਾਲ ਵਿੱਚ 20 ਪ੍ਰਤੀਸ਼ਤ ਤੋਂ 85 ਪ੍ਰਤੀਸ਼ਤ ’ਤੇ ਪਹੁੰਚਾ ਦਿੱਤਾ ਹੈ। ਬਿਹਾਰ ਵਿੱਚ ਜਮੁਈ ਅਤੇ ਬੇਗੂਸਰਾਏ ਜਿਹੇ ਜ਼ਿਲ੍ਹੇਜਿੱਥੇ 30 ਪ੍ਰਤੀਸ਼ਤ ਆਬਾਦੀ ਨੂੰ ਵੀ ਬਮੁਸ਼ਕਿਲ ਦਿਨ ਭਰ ਵਿੱਚ ਇੱਕ ਬਾਲਟੀ ਪੀਣ ਦਾ ਨਸੀਬ ਹੁੰਦਾ ਸੀਉੱਥੇ ਹੁਣ 90 ਪ੍ਰਤੀਸ਼ਤ ਆਬਾਦੀ ਨੂੰ ਪੀਣ ਦਾ ਸਾਫ਼ ਪਾਣੀ ਮਿਲ ਰਿਹਾ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕਿਤਨੇ ਹੀ ਗ਼ਰੀਬਾਂਕਿਤਨੀਆਂ ਮਹਿਲਾਵਾਂਕਿਤਨੇ ਬੱਚਿਆਂ ਬਜ਼ੁਰਗਾਂ ਦੇ ਜੀਵਨ ਵਿੱਚ ਸੁਖਦ ਬਦਲਾਅ ਆਇਆ ਹੈ। ਅਤੇ ਮੈਂ ਇਹ ਕਹਾਂਗਾ ਕਿ ਇਹ ਸਿਰਫ਼ ਅੰਕੜੇ ਨਹੀਂ ਹਨ। ਹਰ ਅੰਕੜੇ ਦੇ ਨਾਲ ਕਿਤਨੇ ਹੀ ਜੀਵਨ ਜੁੜੇ ਹੋਏ ਹਨ। ਇਨ੍ਹਾਂ ਅੰਕੜਿਆਂ ਵਿੱਚ ਆਪ ਜੈਸੇ ਹੋਣਹਾਰ ਸਾਥੀਆਂ ਦੇ ਕਿਤਨੇ ਹੀ Man-hours ਲਗੇ ਹਨ, Man-power ਲਗਿਆ ਹੈ,  ਇਸ ਦੇ ਪਿੱਛੇ ਆਪ ਸਭਆਪ ਸਭ ਲੋਕਾਂ ਦੀ ਤਪ-ਤਪੱਸਿਆ ਅਤੇ ਪਸੀਨਾ ਲਗਿਆ ਹੈ। ਮੈਂ ਸਮਝਦਾ ਹਾਂਇਹ ਬਦਲਾਅਇਹ ਅਨੁਭਵ ਤੁਹਾਡੇ ਪੂਰੇ ਜੀਵਨ ਦੀ ਪੂੰਜੀ ਹੈ।

ਸਾਥੀਓ

Aspirational Districts ਵਿੱਚ ਦੇਸ਼ ਨੂੰ ਜੋ ਸਫ਼ਲਤਾ ਮਿਲ ਰਹੀ ਹੈਉਸ ਦਾ ਇੱਕ ਬੜਾ ਕਾਰਨ ਅਗਰ ਮੈਂ ਕਹਾਂਗਾ ਤਾਂ ਉਹ ਹੈ Convergence ਅਤੇ ਹੁਣੇ ਕਰਨਾਟਕਾ ਦੇ ਸਾਡੇ ਅਧਿਕਾਰੀ ਨੇ ਦੱਸਿਆ ਕਿ  Silos ਵਿੱਚੋਂ ਕਿਵੇਂ ਬਾਹਰ ਆਏ। ਸਾਰੇ ਸੰਸਾਧਨ ਉਹੀ ਹਨਸਰਕਾਰੀ ਮਸ਼ੀਨਰੀ ਉਹੀ ਹੈ,  ਅਧਿਕਾਰੀ ਉਹੀ ਹਨ ਲੇਕਿਨ ਪਰਿਣਾਮ ਅਲੱਗ-ਅਲੱਗ ਹੈ। ਕਿਸੇ ਵੀ ਜ਼ਿਲ੍ਹੇ ਨੂੰ ਜਦੋਂ ਇੱਕ ਯੂਨਿਟ ਦੇ ਤੌਰ ’ਤੇ ਇੱਕ ਇਕਾਈ ਦੇ ਤੌਰ ’ਤੇ ਦੇਖਿਆ ਜਾਂਦਾ ਹੈਜਦੋਂ ਜ਼ਿਲ੍ਹੇ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਜਾਂਦਾ ਹੈਤਾਂ ਅਧਿਕਾਰੀਆਂ ਨੂੰ ਆਪਣੇ ਕਾਰਜਾਂ ਦੀ ਵਿਸ਼ਾਲਤਾ ਦੀ ਅਨੁਭੂਤੀ ਹੁੰਦੀ ਹੈ। ਅਧਿਕਾਰੀਆਂ ਨੂੰ ਵੀ ਆਪਣੀ ਭੂਮਿਕਾ ਦੇ ਮਹੱਤਵ ਦਾ ਅਹਿਸਾਸ ਹੁੰਦਾ ਹੈਇੱਕ Purpose of Life ਫੀਲ ਹੁੰਦਾ ਹੈ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੋ ਬਦਲਾਅ ਆ ਰਹੇ ਹੁੰਦੇ ਹਨ ਅਤੇ ਜੋ ਨਤੀਜੇ ਦਿਖਦੇ ਹਨਉਨ੍ਹਾਂ ਦੇ ਜ਼ਿਲ੍ਹੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਜੋ ਬਦਲਾਅ ਦਿਖਦੇ ਹਨਅਧਿਕਾਰੀਆਂ ਨੂੰ,  ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨੂੰ ਇਸ ਦਾ Satisfaction ਮਿਲਦਾ ਹੈ। ਅਤੇ ਇਹ Satisfaction ਕਲਪਨਾ ਤੋਂ ਪਰੇ ਹੁੰਦਾ ਹੈਸ਼ਬਦਾਂ ਤੋਂ ਪਰੇ ਹੁੰਦਾ ਹੈ। ਇਹ ਮੈਂ ਖ਼ੁਦ ਦੇਖਿਆ ਹੈ ਜਦੋਂ ਇਹ ਕੋਰੋਨਾ ਨਹੀਂ ਸੀ ਤਾਂ ਮੈਂ ਨਿਯਮ ਬਣਾ ਰੱਖਿਆ ਸੀ ਕਿ ਅਗਰ ਕਿਸੇ ਵੀ ਰਾਜ ਵਿੱਚ ਜਾਂਦਾ ਸੀਤਾਂ Aspirational District  ਦੇ ਲੋਕਾਂ ਨੂੰ ਬੁਲਾਉਂਦਾ ਸੀਉਨ੍ਹਾਂ ਅਧਿਕਾਰੀਆਂ ਦੇ ਨਾਲ ਖੁੱਲ੍ਹ ਦੇ ਬਾਤਾਂ ਕਰਦਾ ਸੀਚਰਚਾ ਕਰਦਾ ਸੀ ਉਨ੍ਹਾਂ ਨਾਲ ਹੀ ਬਾਤਚੀਤ ਦੇ ਬਾਅਦ ਮੇਰਾ ਇਹ ਅਨੁਭਵ ਬਣਿਆ ਹੈ ਕਿ Aspirational Districts ਵਿੱਚ ਜੋ ਕੰਮ ਕਰ ਰਹੇ ਹਨਉਨ੍ਹਾਂ ਵਿੱਚ ਕੰਮ ਕਰਨ ਦੀ ਸੰਤੁਸ਼ਟੀ ਦੀ ਇੱਕ ਅਲੱਗ ਹੀ ਭਾਵਨਾ  ਪੈਦਾ ਹੋ ਜਾਂਦੀ ਹੈ। ਜਦੋਂ ਕੋਈ ਸਰਕਾਰੀ ਕੰਮ ਇੱਕ ਜੀਵੰਤ ਲਕਸ਼ ਬਣ ਜਾਂਦਾ ਹੈਜਦੋਂ ਸਰਕਾਰੀ ਮਸ਼ੀਨਰੀ ਇੱਕ ਜੀਵੰਤ ਇਕਾਈ ਬਣ ਜਾਂਦੀ ਹੈਟੀਮ ਸਪਿਰਿਟ ਨਾਲ ਭਰ ਜਾਂਦੀ ਹੈਟੀਮ ਇੱਕ ਕਲਚਰ ਨੂੰ ਲੈ ਕੇ ਅੱਗੇ ਵਧਦੀ ਹੈਤਾਂ ਨਤੀਜੇ ਵੈਸੇ ਹੀ ਆਉਂਦੇ ਹਨਜੈਸੇ ਅਸੀਂ Aspirational Districts ਵਿੱਚ ਦੇਖ ਰਹੇ ਹਾਂ। ਇੱਕ ਦੂਸਰੇ ਦਾ ਸਹਿਯੋਗ ਕਰਦੇ ਹੋਏਇੱਕ ਦੂਸਰੇ ਨਾਲ Best Practices ਸ਼ੇਅਰ ਕਰਦੇ ਹੋਏਇੱਕ ਦੂਸਰੇ ਤੋਂ ਸਿੱਖਦੇ ਹੋਏਇੱਕ ਦੂਸਰੇ ਨੂੰ ਸਿਖਾਉਂਦੇ ਹੋਏਜੋ ਕਾਰਜਸ਼ੈਲੀ ਵਿਕਸਿਤ ਹੁੰਦੀ ਹੈਉਹ Good Governance ਦੀ ਬਹੁਤ ਬੜੀ ਪੂੰਜੀ ਹੈ।

ਸਾਥੀਓ

Aspirational Districts - ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਜੋ ਕੰਮ ਹੋਇਆ ਹੈਉਹ ਵਿਸ਼ਵ ਦੀਆਂ ਬੜੀਆਂ-ਬੜੀਆਂ ਯੂਨੀਵਰਸਿਟੀਜ ਦੇ ਲਈ ਵੀ ਅਧਿਐਨ ਦਾ ਵਿਸ਼ਾ ਹੈ। ਪਿਛਲੇ ਸਾਲਾਂ ਵਿੱਚ ਦੇਸ਼ ਦੇ ਲਗਭਗ ਹਰ ਖ਼ਾਹਿਸ਼ੀ ਜ਼ਿਲ੍ਹੇ ਵਿੱਚ ਜਨ-ਧਨ ਖਾਤਿਆਂ ਵਿੱਚ ਤੋਂ ਗੁਣਾ ਦਾ ਵਾਧਾ ਹੋਇਆ ਹੈ। ਲਗਭਗ ਹਰ ਪਰਿਵਾਰ ਨੂੰ ਸ਼ੌਚਾਲਯ ਮਿਲਿਆ ਹੈਹਰ ਪਿੰਡ ਤੱਕ ਬਿਜਲੀ ਪਹੁੰਚੀ ਹੈ। ਅਤੇ ਬਿਜਲੀ ਸਿਰਫ਼ ਗ਼ਰੀਬ  ਦੇ ਘਰ ਵਿੱਚ ਨਹੀਂ ਪਹੁੰਚੀ ਹੈ ਬਲਕਿ ਲੋਕਾਂ ਦੇ ਜੀਵਨ ਵਿੱਚ ਊਰਜਾ ਦਾ ਸੰਚਾਰ ਹੋਇਆ ਹੈਦੇਸ਼ ਦੀ ਵਿਵਸਥਾ ’ਤੇ ਇਨ੍ਹਾਂ ਖੇਤਰਾਂ ਦੇ ਲੋਕਾਂ ਦਾ ਭਰੋਸਾ ਵਧਿਆ ਹੈ।

ਸਾਥੀਓ

ਸਾਨੂੰ ਆਪਣੇ ਇਨ੍ਹਾਂ ਪ੍ਰਯਾਸਾਂ ਤੋਂ ਬਹੁਤ ਕੁਝ ਸਿੱਖਣਾ ਹੈ। ਇੱਕ ਜ਼ਿਲ੍ਹੇ ਨੂੰ ਦੂਸਰੇ ਜ਼ਿਲ੍ਹੇ ਦੀਆਂ ਸਫ਼ਲਤਾਵਾਂ ਤੋਂ ਸਿੱਖਣਾ ਹੈਦੂਸਰੇ ਦੀਆਂ ਚੁਣੌਤੀਆਂ ਦਾ ਆਕਲਨ ਕਰਨਾ ਹੈ। ਕਿਵੇਂ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਸਾਲ ਦੇ ਅੰਦਰ ਗਰਭਵਤੀ ਮਹਿਲਾਵਾਂ ਦਾ ਪਹਿਲੀ ਤਿਮਾਹੀ ਵਿੱਚ ਰਜਿਸਟ੍ਰੇਸ਼ਨ 37 ਪ੍ਰਤੀਸ਼ਤ ਤੋਂ ਵਧ ਕੇ 97 ਪ੍ਰਤੀਸ਼ਤ ਹੋ ਗਿਆਕਿਵੇਂ ਅਰੁਣਾਚਲ ਦੇ ਨਾਮਸਾਈ ਵਿੱਚਹਰਿਆਣਾ ਦੇ ਮੇਵਾਤ ਵਿੱਚ ਅਤੇ ਤ੍ਰਿਪੁਰਾ ਦੇ ਧਲਾਈ ਵਿੱਚ institutional delivery 40-45 ਪ੍ਰਤੀਸ਼ਤ ਤੋਂ ਵਧ ਕੇ 90 ਪ੍ਰਤੀਸ਼ਤ ’ਤੇ ਪਹੁੰਚ ਗਈ? ਕਿਵੇਂ ਕਰਨਾਟਕਾ ਦੇ ਰਾਇਚੂਰ ਵਿੱਚਨਿਯਮਿਤ ਅਤਿਰਿਕਤ ਪੋਸ਼ਣ ਪਾਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਸੰਖਿਆ 70 ਪ੍ਰਤੀਸ਼ਤ ਤੋਂ ਵਧ ਕੇ 97 ਪ੍ਰਤੀਸ਼ਤ ਹੋ ਗਈਕਿਵੇਂ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚਗ੍ਰਾਮ ਪੰਚਾਇਤ ਪੱਧਰ ’ਤੇ ਕੌਮਨ ਸਰਵਿਸ ਸੈਂਟਰਸ ਦੀ ਕਵਰੇਜ 67 ਪ੍ਰਤੀਸ਼ਤ ਤੋਂ ਵਧ ਕੇ 97 ਪ੍ਰਤੀਸ਼ਤ ਹੋ ਗਈਜਾਂ ਫਿਰ ਛੱਤੀਸਗੜ੍ਹ ਦੇ ਸੁਕਮਾ ਵਿੱਚਜਿੱਥੇ 50 ਫੀਸਦੀ ਤੋਂ ਵੀ ਘੱਟ ਬੱਚਿਆਂ ਦਾ ਟੀਕਾਕਰਣ ਹੋ ਪਾਉਂਦਾ ਸੀਉੱਥੇ ਹੁਣ 90 ਪ੍ਰਤੀਸ਼ਤ ਟੀਕਾਕਰਣ ਹੋ ਰਿਹਾ ਹੈ। ਇਨ੍ਹਾਂ ਸਭ ਸਕਸੈੱਸ ਸਟੋਰੀਜ਼ ਵਿੱਚ ਪੂਰੇ ਦੇਸ਼ ਦੇ ਪ੍ਰਸ਼ਾਸਨ ਦੇ ਲਈ ਅਨੇਕਾਂ ਨਵੀਆਂ-ਨਵੀਆਂ ਬਾਤਾਂ ਸਿੱਖਣ ਜਿਹੀਆਂ ਹਨਅਨੇਕ ਨਵੇਂ-ਨਵੇਂ ਸਬਕ ਵੀ ਹਨ।

ਸਾਥੀਓ

ਤੁਸੀਂ ਤਾਂ ਦੇਖਿਆ ਹੈ ਕਿ Aspirational Districts ਵਿੱਚ ਜੋ ਲੋਕ ਰਹਿੰਦੇ ਹਨਉਨ੍ਹਾਂ ਵਿੱਚ ਅੱਗੇ ਵਧਣ ਦੀ ਕਿਤਨੀ ਤੜਪ ਹੁੰਦੀ ਹੈਕਿਤਨੀ ਜ਼ਿਆਦਾ ਆਕਾਂਖਿਆ ਹੁੰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੇ ਆਪਣੇ ਜੀਵਨ ਦਾ ਬਹੁਤ ਲੰਬਾ ਸਮਾਂ ਅਭਾਵ ਵਿੱਚਅਨੇਕ ਮੁਸ਼ਕਿਲਾਂ ਵਿੱਚ ਗੁਜਾਰਿਆ ਹੈ। ਹਰ ਛੋਟੀ-ਛੋਟੀ ਚੀਜ਼ ਲਈ ਉਨ੍ਹਾਂ ਨੂੰ ਮਸ਼ੱਕਤ ਕਰਨੀ ਪਈ ਹੈਸੰਘਰਸ਼ ਕਰਨਾ ਪਿਆ ਹੈ। ਉਨ੍ਹਾਂ ਨੇ ਇਤਨਾ ਅੰਧਕਾਰ ਦੇਖਿਆ ਹੁੰਦਾ ਹੈ ਕਿ ਉਨ੍ਹਾਂ ਵਿੱਚਇਸ ਅੰਧਕਾਰ ਤੋਂ ਬਾਹਰ ਨਿਕਲਣ ਦੀ ਜ਼ਬਰਦਸਤ ਅਧੀਰਤਾ ਹੁੰਦੀ ਹੈ। ਇਸ ਲਈ ਉਹ ਲੋਕ ਸਾਹਸ ਦਿਖਾਉਣ ਦੇ ਲਈ ਤਿਆਰ ਹੁੰਦੇ ਹਨਰਿਸਕ ਉਠਾਉਣ ਦੇ ਲਈ ਤਿਆਰ ਹੁੰਦੇ ਹਨ ਅਤੇ ਜਦੋਂ ਵੀ ਅਵਸਰ ਮਿਲਦਾ ਹੈਉਸ ਦਾ ਪੂਰਾ ਲਾਭ ਉਠਾਉਂਦੇ ਹਨ। Aspirational Districts ਵਿੱਚ ਜੋ ਲੋਕ ਰਹਿੰਦੇ ਹਨਜੋ ਸਮਾਜ ਹੈਸਾਨੂੰ ਉਸ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈਪਹਿਚਾਣਨਾ ਚਾਹੀਦਾ ਹੈ। ਅਤੇ ਮੈਂ ਮੰਨਦਾ ਹਾਂਇਸ ਦਾ ਵੀ ਬਹੁਤ ਪ੍ਰਭਾਵ Aspirational Districts ਵਿੱਚ ਹੋ ਰਹੇ ਕਾਰਜਾਂ ’ਤੇ ਦਿਖਦਾ ਹੈ। ਇਨ੍ਹਾਂ ਖੇਤਰਾਂ ਦੀ ਜਨਤਾ ਵੀ ਤੁਹਾਡੇ ਨਾਲ ਆ ਕੇ ਕੰਮ ਕਰਦੀ ਹੈ। ਵਿਕਾਸ ਦੀ ਚਾਹਨਾਲ ਚਲਣ ਦੀ ਰਾਹ ਬਣ ਜਾਂਦੀ ਹੈ। ਅਤੇ ਜਦੋਂ ਜਨਤਾ ਠਾਨ ਲਵੇਸ਼ਾਸਨ ਪ੍ਰਸ਼ਾਸਨ ਠਾਨ ਲਵੇਤਾਂ ਫਿਰ ਕੋਈ ਪਿੱਛੇ ਕਿਵੇਂ ਰਹਿ ਸਕਦਾ ਹੈ। ਫਿਰ ਤਾਂ ਅੱਗੇ ਹੀ ਜਾਣਾ ਹੈਅੱਗੇ ਹੀ ਵਧਣਾ ਹੈ। ਅਤੇ ਅੱਜ ਇਹੀ Aspirational Districts ਦੇ ਲੋਕ ਕਰ ਰਹੇ ਹਨ।

ਸਾਥੀਓ,

ਪਿਛਲੇ ਸਾਲ ਅਕਤੂਬਰ ਵਿੱਚ ਮੈਨੂੰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਜਨਤਾ ਦੀ ਸੇਵਾ ਕਰਦੇ ਹੋਏ 20 ਸਾਲ ਤੋਂ ਵੀ ਅਧਿਕ ਸਮਾਂ ਹੋ ਗਿਆ। ਉਸ ਤੋਂ ਪਹਿਲਾਂ ਵੀ ਮੈਂ ਦਹਾਕਿਆਂ ਤੱਕ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਪ੍ਰਸ਼ਾਸਨ ਦੇ ਕੰਮ ਨੂੰ, ਕੰਮ ਕਰਨ ਦੇ ਤਰੀਕੇ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ, ਪਰਖਿਆ ਹੈ। ਮੇਰਾ ਅਨੁਭਵ ਹੈ ਕਿ ਨਿਰਣੈ ਪ੍ਰਕਿਰਿਆ ਵਿੱਚ ਜੋ Silos ਹੁੰਦੇ ਹਨ, ਉਸ ਨਾਲ ਜ਼ਿਆਦਾ ਨੁਕਸਾਨ, Implementation ਵਿੱਚ ਜੋ Silos ਹੁੰਦਾ ਹੈ, ਤਦ ਉਹ ਨੁਕਸਾਨ ਭਿਅੰਕਰ ਹੁੰਦਾ ਹੈ। ਅਤੇ Aspirational Districts ਨੇ ਇਹ ਸਾਬਤ ਕੀਤਾ ਹੈ ਕਿ Implementation ਵਿੱਚ Silos ਖ਼ਤਮ ਹੋਣ ਨਾਲ, ਸੰਸਾਧਨਾਂ ਦਾ Optimum Utilisation ਹੁੰਦਾ ਹੈ। Silos ਜਦੋਂ ਖ਼ਤਮ ਹੁੰਦੇ ਹਨ ਤਾਂ 1+1, 2 ਨਹੀਂ ਬਣਦਾ, Silos ਜਦੋਂ ਖ਼ਤਮ ਹੋ ਜਾਂਦੇ ਹਨ ਤਾਂ 1 ਅਤੇ 1, 11 ਬਣ ਜਾਂਦਾ ਹੈ। ਇਹ ਸਮਰੱਥਾ, ਇਹ ਸਮੂਹਿਕ ਸ਼ਕਤੀ, ਸਾਨੂੰ ਅੱਜ Aspirational Districts ਵਿੱਚ ਨਜ਼ਰ ਆ ਰਹੀ ਹੈ। ਸਾਡੇ ਆਕਾਂਖੀ ਜ਼ਿਲ੍ਹਿਆਂ ਨੇ ਇਹ ਦਿਖਾਇਆ ਹੈ ਕਿ ਅਗਰ ਅਸੀਂ ਗੁਡ ਗਵਰਨੈਂਸ ਦੇ ਬੇਸਿਕ ਸਿਧਾਂਤਾਂ ਨੂੰ ਫੌਲੋ ਕਰੀਏ, ਤਾਂ ਘੱਟ ਸੰਸਾਧਨਾਂ ਵਿੱਚ ਵੀ ਬੜੇ ਪਰਿਣਾਮ ਆ ਸਕਦੇ ਹਨ। ਅਤੇ ਇਸ ਅਭਿਯਾਨ ਵਿੱਚ ਜਿਸ ਅਪ੍ਰੋਚ ਦੇ ਨਾਲ ਕੰਮ ਕੀਤਾ ਗਿਆ, ਉਹ ਆਪਣੇ ਆਪ ਵਿੱਚ ਅਭੂਤਪੂਰਵ ਹੈ। ਆਕਾਂਖੀ ਜ਼ਿਲ੍ਹਿਆਂ ਵਿੱਚ ਦੇਸ਼ ਦੀ ਪਹਿਲੀ ਅਪ੍ਰੋਚ ਰਹੀ- ਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਮੂਲਭੂਤ ਸਮੱਸਿਆਵਾਂ ਨੂੰ ਪਹਿਚਾਣਨ ‘ਤੇ ਖ਼ਾਸ ਕੰਮ ਕੀਤਾ ਗਿਆ। ਇਸ ਦੇ ਲਈ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸਿੱਧਾ ਪੁੱਛਿਆ ਗਿਆ, ਉਨ੍ਹਾਂ ਨਾਲ ਜੁੜਿਆ ਗਿਆ। ਸਾਡੀ ਦੂਸਰੀ ਅਪ੍ਰੋਚ ਰਹੀ ਕਿ – ਆਕਾਂਖੀ ਜ਼ਿਲ੍ਹਿਆਂ ਦੇ ਅਨੁਭਵਾਂ ਦੇ ਅਧਾਰ ‘ਤੇ ਅਸੀਂ ਕਾਰਜਸ਼ਾਲੀ ਵਿੱਚ ਨਿਰੰਤਰ ਸੁਧਾਰ ਕੀਤਾ। ਅਸੀਂ ਕੰਮ ਦਾ ਤਰੀਕਾ ਐਸਾ ਤੈਅ ਕੀਤਾ, ਜਿਸ ਵਿੱਚ Measurable indicators ਦਾ selection ਹੋਵੇ, ਜਿਸ ਵਿੱਚ ਜ਼ਿਲ੍ਹੇ ਦੀ ਵਰਤਮਾਨ ਸਥਿਤੀ ਦੇ ਆਕਲਨ ਦੇ ਨਾਲ ਪ੍ਰਦੇਸ਼ ਅਤੇ ਦੇਸ਼ ਦੀ ਸਭ ਤੋਂ ਬਿਹਤਰ ਸਥਿਤੀ ਨਾਲ ਤੁਲਨਾ ਹੋਵੇ, ਜਿਸ ਵਿੱਚ ਪ੍ਰੋਗਰੈੱਸ ਦੀ ਰੀਅਲ ਟਾਈਮ monitoring ਹੋਵੇ, ਜਿਸ ਵਿੱਚ ਦੂਸਰੇ ਜ਼ਿਲ੍ਹਿਆਂ ਦੇ ਨਾਲ healthy Competition ਹੋਵੇ, ਅਤੇ ਬੈਸਟ ਪ੍ਰੈਕਟਿਸਿਸ ਨੂੰ replicate ਕਰਨ ਦੀ ਉਮੰਗ ਹੋਵੇ, ਉਤਸ਼ਾਹ ਹੋਵੇ, ਪ੍ਰਯਾਸ ਹੋਵੇ। ਇਸ ਅਭਿਯਾਨ ਦੇ ਦੌਰਾਨ ਤੀਸਰੀ ਅਪ੍ਰੋਚ ਇਹ ਰਹੀ ਕਿ ਅਸੀਂ ਐਸੇ ਗਵਰਨੈਂਸ reforms ਕੀਤੇ ਜਿਸ ਨਾਲ ਜ਼ਿਲ੍ਹਿਆਂ ਵਿੱਚ ਇੱਕ ਪ੍ਰਭਾਵੀ ਟੀਮ ਬਣਾਉਣ ਵਿੱਚ ਮਦਦ ਮਿਲੀ। ਜਿਵੇਂ, ਨੀਤੀ ਆਯੋਗ ਦੇ ਪ੍ਰੈਜੈਂਟੇਸ਼ਨ ਵਿੱਚ ਹੁਣੇ ਇਹ ਗੱਲ ਦੱਸੀ ਗਈ ਕਿ ਔਫਿਸਰਸ ਦੇ stable tenure ਨਾਲ ਨੀਤੀਆਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਬਹੁਤ ਮਦਦ ਮਿਲੀ। ਅਤੇ ਇਸ ਦੇ ਲਈ ਮੈਂ ਮੁੱਖ ਮੰਤਰੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦਾ ਮੈਂ ਅਭਿਨੰਦਨ ਕਰਦਾ ਹਾਂ। ਆਪ ਸਭ ਤਾਂ ਇਨ੍ਹਾਂ ਅਨੁਭਵਾਂ ਤੋਂ  ਖ਼ੁਦ ਗੁਜਰੇ ਹੋਏ ਹੋ। ਮੈਂ ਇਹ ਗੱਲ ਇਸ ਲਈ ਦੁਹਰਾਈ ਤਾਕਿ ਲੋਕਾਂ ਨੂੰ ਇਹ ਪਤਾ ਚਲ ਸਕੇ ਕਿ ਗੁਡ ਗਵਰਨੈਂਸ ਦਾ ਪ੍ਰਭਾਵ ਕੀ ਹੁੰਦਾ ਹੈ। ਜਦੋਂ ਅਸੀਂ emphasis on basics ਦੇ ਮੰਤਰ ‘ਤੇ ਚਲਦੇ ਹਾਂ, ਤਾਂ ਉਸ ਦੇ ਨਤੀਜੇ ਵੀ ਮਿਲਦੇ ਹਨ। ਅਤੇ ਅੱਜ ਮੈਂ ਇਸ ਵਿੱਚ ਇੱਕ ਹੋਰ ਚੀਜ਼ ਜੋੜਨਾ ਚਾਹਾਂਗਾ। ਆਪ ਸਭ ਦਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਫੀਲਡ ਵਿਜ਼ਿਟ ਦੇ ਲਈ, inspection ਅਤੇ night halt ਦੇ ਲਈ detailed guidelines ਵੀ ਬਣਾਈਆਂ ਜਾਣ, ਇੱਕ ਮਾਡਲ ਵਿਕਸਿਤ ਹੋਵੇ। ਤੁਸੀਂ ਦੇਖਣਾ, ਤੁਹਾਨੂੰ ਸਭ ਨੂੰ ਇਸ ਤੋਂ ਕਿਤਨਾ ਜ਼ਿਆਦਾ ਲਾਭ ਹੋਵੇਗਾ।

ਸਾਥੀਓ,

ਆਕਾਂਖੀ ਜ਼ਿਲ੍ਹਿਆਂ ਵਿੱਚ ਮਿਲੀਆਂ ਸਫ਼ਲਤਾਵਾਂ ਨੂੰ ਦੇਖਦੇ ਹੋਏ, ਦੇਸ਼ ਨੇ ਹੁਣ ਆਪਣੇ ਲਕਸ਼ਾਂ ਦਾ ਹੋਰ ਵਿਸਤਾਰ ਕੀਤਾ ਹੈ। ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦਾ ਲਕਸ਼ ਹੈ ਸੇਵਾਵਾਂ ਅਤੇ ਸੁਵਿਧਾਵਾਂ ਦਾ ਸ਼ਤ ਪ੍ਰਤੀਸ਼ਤ saturation! ਯਾਨੀ, ਅਸੀਂ ਹੁਣ ਤੱਕ ਜੋ ਉਪਲਬਧੀਆਂ ਹਾਸਲ ਕੀਤੀਆਂ ਹਨ, ਉਸ ਦੇ ਅੱਗੇ ਸਾਨੂੰ ਇੱਕ ਲੰਬੀ ਦੂਰੀ ਤੈਅ ਕਰਨੀ ਹੈ। ਅਤੇ ਬੜੇ ਪੱਧਰ ‘ਤੇ ਕੰਮ ਕਰਨਾ ਹੈ। ਸਾਡੇ ਜ਼ਿਲ੍ਹੇ ਵਿੱਚ ਹਰ ਪਿੰਡ ਤੱਕ ਰੋਡ ਕਿਵੇਂ ਪਹੁੰਚੇ, ਹਰ ਪਾਤਰ ਵਿਅਕਤੀ ਦੇ ਪਾਸ ਆਯੁਸ਼ਮਾਨ ਭਾਰਤ ਕਾਰਡ ਕਿਵੇਂ ਪਹੁੰਚੇ, ਬੈਂਕ ਅਕਾਊਂਟ ਦੀ ਵਿਵਸਥਾ ਕਿਵੇਂ ਹੋਵੇ, ਕੋਈ ਵੀ ਗ਼ਰੀਬ ਪਰਿਵਾਰ ਉੱਜਵਲਾ ਗੈਸ ਕਨੈਕਸ਼ਨ ਤੋਂ ਵੰਚਿਤ ਨਾ ਰਹੇ, ਹਰ ਯੋਗ ਵਿਅਕਤੀ ਨੂੰ ਸਰਕਾਰ ਦੇ ਬੀਮਾ ਦਾ ਲਾਭ ਮਿਲੇ, ਪੈਨਸ਼ਨ ਅਤੇ ਮਕਾਨ ਜਿਹੀਆਂ ਸੁਵਿਧਾਵਾਂ ਦਾ ਲਾਭ ਮਿਲੇ, ਇਹ ਹਰ ਇੱਕ ਜ਼ਿਲ੍ਹੇ ਦੇ ਲਈ ਇੱਕ time bound target ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਹਰ ਜ਼ਿਲ੍ਹੇ ਨੂੰ ਅਗਲੇ ਦੋ ਸਾਲਾਂ ਦੇ ਲਈ ਆਪਣਾ ਇੱਕ ਵਿਜ਼ਨ ਤੈਅ ਕਰਨਾ ਚਾਹੀਦਾ ਹੈ। ਆਪ ਐਸੇ ਕੋਈ ਵੀ 10 ਕੰਮ ਤੈਅ ਕਰ ਸਕਦੇ ਹੋ, ਜਿਨ੍ਹਾਂ ਨੂੰ ਅਗਲੇ 3 ਮਹੀਨਿਆਂ ਵਿੱਚ ਪੂਰਾ ਕੀਤਾ ਜਾ ਸਕੇ, ਅਤੇ ਉਨ੍ਹਾਂ ਤੋਂ ਸਾਧਾਰਣ ਮਾਨਵੀ ਦੀ ease of living ਵਧੇ। ਇਸੇ ਤਰ੍ਹਾਂ, ਕੋਈ 5 ਟਾਸਕ ਐਸੇ ਤੈਅ ਕਰੋ ਜਿਨ੍ਹਾਂ ਨੂੰ ਆਪ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਾਲ ਜੋੜ ਕੇ ਪੂਰਾ ਕਰੋਂ। ਇਹ ਕੰਮ ਇਸ ਇਤਿਹਾਸਿਕ ਕਾਲਖੰਡ ਵਿੱਚ ਤੁਹਾਡੀਆਂ, ਤੁਹਾਡੇ ਜ਼ਿਲ੍ਹੇ ਦੀਆਂ, ਜ਼ਿਲ੍ਹੇ ਦੇ ਲੋਕਾਂ ਦੀਆਂ ਇਤਿਹਾਸਿਕ ਉਪਲਬਧੀਆਂ ਬਣਨੀਆਂ ਚਾਹੀਦੀਆਂ ਹਨ। ਜਿਸ ਤਰ੍ਹਾਂ ਦੇਸ਼ ਆਕਾਂਖੀ ਜ਼ਿਲ੍ਹਿਆਂ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰ ਰਿਹਾ ਹੈ, ਵੈਸੇ ਹੀ ਜ਼ਿਲ੍ਹੇ ਵਿੱਚ ਆਪ ਬਲੌਕ ਲੈਵਲ ‘ਤੇ ਆਪਣੀਆਂ ਪ੍ਰਾਥਮਿਕਤਾਵਾਂ ਅਤੇ ਲਕਸ਼ ਤੈਅ ਕਰ ਸਕਦੇ ਹੋ। ਤੁਹਾਨੂੰ ਜਿਸ ਜ਼ਿਲ੍ਹੇ ਦੀ ਜ਼ਿੰਮੇਦਾਰੀ ਮਿਲੀ ਹੈ, ਅਤੇ ਉਸ ਦੀਆਂ ਖੂਬੀਆਂ ਨੂੰ ਵੀ ਜ਼ਰੂਰ ਪਹਿਚਾਣੋ, ਉਨ੍ਹਾਂ ਨਾਲ ਜੁੜੋ। ਇਨ੍ਹਾਂ ਖੂਬੀਆਂ ਵਿੱਚ ਹੀ ਜ਼ਿਲ੍ਹੇ ਦਾ potential ਛਿਪਿਆ ਹੁੰਦਾ ਹੈ। ਤੁਸੀਂ ਦੇਖਿਆ ਹੈ, ‘ਵੰਨ ਡਿਸਟ੍ਰਿਕਟ, ਵੰਨ ਪ੍ਰੋਡਕਟ’ ਜ਼ਿਲ੍ਹੇ ਦੀਆਂ ਖੂਬੀਆਂ ‘ਤੇ ਹੀ ਅਧਾਰਿਤ ਹੈ। ਤੁਹਾਡੇ ਲਈ ਇਹ ਇੱਕ ਮਿਸ਼ਨ ਹੋਣਾ ਚਾਹੀਦਾ ਹੈ ਕਿ ਆਪਣੇ ਡਿਸਟ੍ਰਿਕਟ ਨੂੰ ਨੈਸ਼ਨਲ ਅਤੇ ਗਲੋਬਲ ਪਹਿਚਾਣ ਦੇਣੀ ਹੈ। ਯਾਨੀ ਵੋਕਲ ਫੌਰ ਲੋਕਲ ਦਾ ਮੰਤਰ ਆਪ ਆਪਣੇ ਜ਼ਿਲ੍ਹਿਆਂ ‘ਤੇ ਵੀ ਲਾਗੂ ਕਰੋ। ਇਸ ਦੇ ਲਈ ਤੁਹਾਨੂੰ  ਜ਼ਿਲ੍ਹੇ ਦੇ ਪਰੰਪਰਾਗਤ ਪ੍ਰੋਡਕਟਸ ਨੂੰ, ਪਹਿਚਾਣ ਨੂੰ, ਸਕਿੱਲਸ ਨੂੰ ਪਹਿਚਾਣਨਾ ਹੋਵੇਗਾ ਅਤੇ ਵੈਲਿਊ ਚੇਨਸ ਨੂੰ ਮਜ਼ਬੂਤ ਕਰਨਾ ਹੋਵੇਗਾ। ਡਿਜੀਟਲ ਇੰਡੀਆ ਦੇ ਰੂਪ ਵਿੱਚ ਦੇਸ਼ ਇੱਕ silent revolution  ਦਾ ਸਾਖੀ ਬਣ ਰਿਹਾ ਹੈ। ਸਾਡਾ ਕੋਈ ਵੀ ਜ਼ਿਲ੍ਹਾ ਇਸ ਵਿੱਚ ਪਿੱਛੇ ਨਹੀਂ ਛੁਟਣਾ ਚਾਹੀਦਾ ਹੈ। ਡਿਜੀਟਲ ਇਨਫ੍ਰਾਸਟ੍ਰਕਚਰ ਸਾਡੇ ਹਰ ਪਿੰਡ ਤੱਕ ਪਹੁੰਚੇ, ਸੇਵਾਵਾਂ ਅਤੇ ਸੁਵਿਧਾਵਾਂ ਦੀ ਡੋਰ ਸਟੈੱਪ ਡਿਲਿਵਰੀ ਦਾ ਜ਼ਰੀਆ ਬਣੇ, ਇਹ ਬਹੁਤ ਜ਼ਰੂਰੀ ਹੈ। ਨੀਤੀ ਆਯੋਗ ਦੀ ਰਿਪੋਰਟ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੀ ਪ੍ਰਗਤੀ ਅਪੇਕਸ਼ਾ(ਅਪੇਖਿਆ) ਤੋਂ ਧੀਮੀ ਆਈ ਹੈ, ਉਨ੍ਹਾਂ ਦੇ DMs ਨੂੰ, ਸੈਂਟਰਲ ਪ੍ਰਭਾਰੀ ਆਫਿਸਰਸ ਨੂੰ ਵਿਸ਼ੇਸ਼ ਪ੍ਰਯਾਸ ਕਰਨਾ ਹੋਵੇਗਾ। ਮੈਂ ਨੀਤੀ ਆਯੋਗ ਨੂੰ ਵੀ ਕਹਾਂਗਾ ਕਿ ਆਪ ਇੱਕ ਐਸਾ mechanism ਬਣਾਓ ਜਿਸ ਨਾਲ ਸਾਰੇ ਜ਼ਿਲ੍ਹਿਆਂ ਦੇ DMs ਦੇ ਦਰਮਿਆਨ ਰੈਗੂਲਰ interaction  ਹੁੰਦਾ ਰਹੇ। ਹਰ ਜ਼ਿਲ੍ਹਾ ਇੱਕ ਦੂਸਰੇ ਦੀਆਂ ਬੈਸਟ practices ਨੂੰ ਆਪਣੇ ਇੱਥੇ ਲਾਗੂ ਕਰ ਸਕੇ। ਕੇਂਦਰ ਦੇ ਸਾਰੇ ਮੰਤਰਾਲੇ ਵੀ ਉਨ੍ਹਾਂ ਸਾਰੇ challenges ਨੂੰ document ਕਰਨ, ਜੋ ਅਲੱਗ-ਅਲੱਗ  ਜ਼ਿਲ੍ਹਿਆਂ ਵਿੱਚ ਸਾਹਮਣੇ ਆ ਰਹੇ ਹਨ। ਇਹ ਵੀ ਦੇਖੋ ਕਿ ਇਸ ਵਿੱਚ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤੋਂ ਕਿਵੇਂ ਮਦਦ ਮਿਲ ਸਕਦੀ ਹੈ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਇੱਕ ਹੋਰ ਚੈਲੰਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਇੱਕ ਨਵਾਂ ਲਕਸ਼ ਵੀ ਦੇਣਾ ਚਾਹੁੰਦਾ ਹਾਂ। ਇਹ ਚੈਲੰਜ ਦੇਸ਼ ਦੇ 22 ਰਾਜਾਂ ਦੇ 142 ਜ਼ਿਲ੍ਹਿਆਂ ਦੇ ਲਈ ਹੈ। ਇਹ ਜ਼ਿਲ੍ਹੇ ਵਿਕਾਸ ਦੀ ਦੌੜ ਵਿੱਚ ਪਿੱਛੇ ਨਹੀਂ ਹਨ। ਇਹ aspirational district ਦੀ category ਵਿੱਚ ਨਹੀਂ ਹਨ। ਇਹ ਕਾਫੀ ਅੱਗੇ ਨਿਕਲੇ ਹੋਏ ਹਨ। ਲੇਕਿਨ ਅਨੇਕ ਪੈਰਾਮੀਟਰ ਵਿੱਚ ਅੱਗੇ ਹੋਣ ਦੇ ਬਾਵਜੂਦ ਵੀ ਇੱਕ ਅੱਧ ਦੋ ਪੈਰਾਮੀਟਰਸ ਐਸੇ ਹਨ ਜਿਸ ਵਿੱਚ ਉਹ ਪਿੱਛੇ ਰਹਿ ਗਏ ਹਨ। ਅਤੇ ਤਦੇ ਮੈਂ ਮੰਤਰਾਲਿਆਂ ਨੂੰ ਕਿਹਾ ਸੀ ਕਿ ਉਹ ਆਪਣੇ-ਆਪਣੇ ਮੰਤਰਾਲੇ ਵਿੱਚ ਐਸਾ ਕੀ-ਕੀ ਹੈ ਜੋ ਢੂੰਡ ਸਕਦੇ ਹੋ। ਕਿਸੇ ਨੇ ਦਸ ਜ਼ਿਲ੍ਹੇ ਢੂੰਡੇ, ਤਾਂ ਕਿਸੇ ਨੇ ਛੇ ਜ਼ਿਲ੍ਹੇ ਢੂੰਡੇ, ਠੀਕ ਹੈ, ਹਾਲੇ ਇਤਨਾ ਆਇਆ ਹੈ। ਜੈਸੇ ਕੋਈ ਇੱਕ ਜ਼ਿਲ੍ਹਾ ਹੈ ਜਿੱਥੇ ਬਾਕੀ ਸਭ ਤਾਂ ਬਹੁਤ ਅੱਛਾ ਹੈ ਲੇਕਿਨ ਉੱਥੇ ਕੁਪੋਸ਼ਣ ਦੀ ਦਿੱਕਤ ਹੈ। ਇਸੇ ਤਰ੍ਹਾਂ ਕਿਸੇ ਜ਼ਿਲ੍ਹੇ ਵਿੱਚ ਸਾਰੇ ਇੰਡੀਕੇਟਰਸ ਠੀਕ ਹਨ ਲੇਕਿਨ ਉਹ ਐਜੂਕੇਸ਼ਨ ਵਿੱਚ ਪਿਛੜ ਰਿਹਾ ਹੈ। ਸਰਕਾਰ ਦੇ ਅਲੱਗ-ਅਲੱਗ ਮੰਤਰਾਲਿਆਂ ਨੇ, ਅਲੱਗ-ਅਲੱਗ ਵਿਭਾਗਾਂ ਨੇ ਐਸੇ 142 ਜ਼ਿਲ੍ਹਿਆਂ ਦੀ ਇੱਕ ਲਿਸਟ ਤਿਆਰ ਕੀਤੀ ਹੈ। ਜਿਨ੍ਹਾਂ ਇੱਕ-ਦੋ ਪੈਰਾਮੀਟਰਸ ‘ਤੇ ਇਹ ਅਲੱਗ-ਅਲੱਗ 142 ਜ਼ਿਲ੍ਹੇ ਪਿੱਛੇ ਹਨ, ਹੁਣ ਉੱਥੇ ਵੀ ਅਸੀਂ ਉਸੇ ਕਲੈਕਟਿਵ ਅਪ੍ਰੋਚ ਦੇ ਨਾਲ ਕੰਮ ਕਰਨਾ ਹੈ, ਜਿਵੇਂ ਅਸੀਂ Aspiration Districts ਵਿੱਚ ਕਰਦੇ ਹਾਂ। ਇਹ ਸਾਰੀਆਂ ਸਰਕਾਰਾਂ ਦੇ ਲਈ, ਭਾਰਤ ਸਰਕਾਰ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਜੋ ਸਰਕਾਰੀ ਮਸ਼ੀਨਰੀ ਹੈ, ਉਸ ਦੇ ਲਈ ਇੱਕ ਨਵਾਂ ਅਵਸਰ ਵੀ ਹੈ, ਨਵਾਂ ਚੈਲੰਜ ਵੀ ਹੈ। ਇਸ ਚੈਲੰਜ ਨੂੰ ਹੁਣ ਅਸੀਂ ਮਿਲ ਕੇ ਪੂਰਾ ਕਰਨਾ ਹੈ। ਇਸ ਵਿੱਚ ਮੈਨੂੰ ਮੇਰੇ ਆਪਣੇ ਸਾਰੇ ਮੁੱਖ ਮੰਤਰੀ ਸਾਥੀਆਂ ਦਾ ਵੀ ਸਹਿਯੋਗ ਹਮੇਸ਼ਾ ਮਿਲਦਾ ਰਿਹਾ ਹੈ, ਅੱਗੇ ਵੀ ਮਿਲਦਾ ਰਹੇਗਾ, ਮੈਨੂੰ ਪੂਰਾ ਵਿਸ਼ਵਾਸ ਹੈ।

ਸਾਥੀਓ,

ਹਾਲੇ ਕੋਰੋਨਾ ਦਾ ਸਮਾਂ ਵੀ ਚਲ ਰਿਹਾ ਹੈ। ਕੋਰੋਨਾ ਨੂੰ ਲੈ ਕੇ ਤਿਆਰੀ, ਉਸ ਦਾ ਮੈਨੇਜਮੈਂਟ, ਅਤੇ ਕੋਰੋਨਾ ਦੇ ਦਰਮਿਆਨ ਵੀ ਵਿਕਾਸ ਦੀ ਰਫ਼ਤਾਰ ਨੂੰ ਬਣਾਈ ਰੱਖਣਾ, ਇਸ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੀ ਬੜੀ ਭੂਮਿਕਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਵੀ ਹੁਣੇ ਤੋਂ ਕੰਮ ਹੋਣਾ ਚਾਹੀਦਾ ਹੈ।

ਸਾਥੀਓ,

ਸਾਡੇ ਰਿਸ਼ੀਆਂ ਨੇ ਕਿਹਾ ਹੈ- “ਜਲ ਬਿੰਦੁ ਨਿਪਾਤੇਨ ਕ੍ਰਮਸ਼: ਪੂਰਯਤੇ ਘਟ:” (''जल बिन्दु निपातेन क्रमशः पूर्यते घट:'') ਅਰਥਾਤ, ਬੂੰਦ ਬੂੰਦ ਨਾਲ ਹੀ ਪੂਰਾ ਘੜਾ ਭਰਦਾ ਹੈ। ਇਸ ਲਈ, ਆਕਾਂਖੀ ਜ਼ਿਲ੍ਹਿਆਂ ਵਿੱਚ ਤੁਹਾਡਾ ਇੱਕ ਇੱਕ ਪ੍ਰਯਾਸ ਤੁਹਾਡੇ ਜ਼ਿਲ੍ਹੇ ਨੂੰ ਨਵੇਂ ਆਯਾਮ ਤੱਕ ਲੈ ਕੇ ਜਾਵੇਗਾ। ਇੱਥੇ ਜੋ ਸਿਵਿਲ ਸਰਵਿਸਿਸ ਦੇ ਨਾਲ ਜੁੜੇ ਹਨ, ਉਨ੍ਹਾਂ ਨੂੰ ਮੈਂ ਇੱਕ ਹੋਰ ਗੱਲ ਯਾਦ ਕਰਨ ਨੂੰ ਮੈਂ ਕਹਾਂਗਾ। ਆਪ ਉਹ ਦਿਨ ਜ਼ਰੂਰ ਯਾਦ ਕਰੋ ਜਦੋਂ ਤੁਹਾਡਾ ਇਸ ਸਰਵਿਸ ਵਿੱਚ ਪਹਿਲਾ ਦਿਨ ਸੀ। ਆਪ ਦੇਸ਼ ਦੇ ਲਈ ਕਿਤਨਾ ਕੁਝ ਕਰਨਾ ਚਾਹੁੰਦੇ ਸੀ, ਕਿਤਨੇ ਜੋਸ਼ ਨਾਲ ਭਰੇ ਹੋਏ ਸੀ, ਕਿਤਨੇ ਸੇਵਾ ਭਾਵ ਨਾਲ ਭਰੇ ਹੋਏ ਸੀ। ਅੱਜ ਉਸੇ ਜਜ਼ਬੇ ਦੇ ਨਾਲ ਤੁਹਾਨੂੰ ਫਿਰ ਅੱਗੇ ਵਧਣਾ ਹੈ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਕਰਨ ਦੇ ਲਈ, ਪਾਉਣ ਦੇ ਲਈ ਬਹੁਤ ਕੁਝ ਹੈ। ਇੱਕ-ਇੱਕ ਆਕਾਂਖੀ ਜ਼ਿਲ੍ਹੇ ਦਾ ਵਿਕਾਸ ਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ‘ਤੇ ਨਵੇਂ ਭਾਰਤ ਦਾ ਜੋ ਸੁਪਨਾ ਅਸੀਂ ਦੇਖਿਆ ਹੈ, ਉਨ੍ਹਾਂ ਦੇ ਪੂਰੇ ਹੋਣ ਦਾ ਰਸਤਾ ਸਾਡੇ ਇਨ੍ਹਾਂ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਹੋ ਕੇ ਹੀ ਜਾਂਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਆਪ ਆਪਣੇ ਪ੍ਰਯਾਸਾਂ ਵਿੱਚ ਕੋਈ ਕੋਰ ਕਸਰ ਨਹੀਂ ਛੱਡੋਗੇ। ਦੇਸ਼ ਜਦੋਂ ਆਪਣੇ ਸੁਪਨੇ ਪੂਰੇ ਕਰੇਗਾ, ਤਾਂ ਉਸ ਦੇ ਸਵਰਣਿਮ ਅਧਿਆਇ ਵਿੱਚ ਇੱਕ ਬੜੀ ਭੂਮਿਕਾ ਆਪ ਸਭ ਸਾਥੀਆਂ ਦੀ ਵੀ ਹੋਵੇਗੀ। ਇਸੇ ਵਿਸ਼ਵਾਸ ਦੇ ਨਾਲ, ਮੈਂ ਸਾਰੇ ਮੁੱਖ ਮੰਤਰੀਆਂ ਦਾ ਧੰਨਵਾਦ ਕਰਦੇ ਹੋਏ ਆਪ ਸਭ ਨੌਜਵਾਨ ਸਾਥੀਆਂ ਨੇ ਆਪਣੇ-ਆਪਣੇ ਜੀਵਨ ਵਿੱਚ ਜੋ ਮਿਹਨਤ ਕੀਤੀ ਹੈ, ਜੋ ਪਰਿਣਾਮ ਲਿਆਂਦੇ ਹਨ, ਇਸ ਦੇ ਲਈ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ! ਅੱਜ ਸਾਹਮਣੇ 26 ਜਨਵਰੀ ਹੈ, ਉਸ ਕੰਮ ਦਾ ਵੀ ਪ੍ਰੈਸ਼ਰ ਹੁੰਦਾ ਹੈ, ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ। ਕੋਰੋਨਾ ਦਾ ਪਿਛਲੇ ਦੋ ਸਾਲ ਤੋਂ ਆਪ ਲੜਾਈ ਦੇ ਮੈਦਾਨ ਵਿੱਚ ਅਗ੍ਰਿਮ ਪੰਕਤੀ (ਫ੍ਰੰਟ ਲਾਈਨ)ਵਿੱਚ ਹੋ। ਅਤੇ ਐਸੇ ਵਿੱਚ ਸ਼ਨੀਵਾਰ ਦੇ ਦਿਨ ਆਪ ਸਭ ਦੇ ਨਾਲ ਬੈਠਣ ਦਾ ਥੋੜ੍ਹਾ ਹੀ ਜ਼ਰਾ ਕਸ਼ਟ ਦੇ ਹੀ ਰਿਹਾ ਹਾਂ ਮੈਂ ਤੁਹਾਨੂੰ, ਲੇਕਿਨ ਫਿਰ ਵੀ ਜਿਸ ਉਮੰਗ ਅਤੇ ਉਤਸ਼ਾਹ ਦੇ ਨਾਲ ਅੱਜ ਆਪ ਸਭ ਜੁੜੇ ਹੋ, ਮੇਰੇ ਲਈ ਖੁਸ਼ੀ ਦੀ ਬਾਤ ਹੈ। ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ! ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ!

 

****

 

ਡੀਐੱਸ/ਏਕੇਜੇ/ਏਕੇ/ਏਵੀ



(Release ID: 1791833) Visitor Counter : 145