ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਡੀਏਵਾਈ-ਐੱਨਆਰਐੱਲਐੱਮ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਐਗ੍ਰੀ ਨਿਊਟਰੀ ਗਾਰਡਨ ਵੀਕ ਮਨਾਇਆ


ਇਸ ਸਪਤਾਹ 7500 ਦੇ ਟਾਰਗੇਟ ਦੇ ਮੁਕਾਬਲੇ ਕੁੱਲ 76,664 ‘ਐਗ੍ਰੀ ਨਿਊਟਰੀ ਗਾਰਡਨਸ’ ਬਣਾਏ ਗਏ

ਡੀਏਵਾਈ-ਐੱਨਆਰਐੱਲਐੱਮ ਦਾ ਟੀਚਾ ਹਰੇਕ ਗਰੀਬ ਗ੍ਰਾਮੀਣ ਪਰਿਵਾਰ ਨੂੰ ਐਗ੍ਰੀ ਨਿਊਟਰੀ ਗਾਰਡਨ ਲਗਾਉਣ ਦੇ ਲਈ ਉਤਸਾਹਿਤ ਕਰਨਾ ਹੈ

Posted On: 20 JAN 2022 5:31PM by PIB Chandigarh

ਦੀਨਦਯਾਲ ਅੰਤਯੋਦਯ ਯੋਜਨਾ – ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਨੇ ਜਾਗਰੂਕਤਾ ਅਭਿਯਾਨ ਦੇ ਮਾਧਿਅਮ ਨਾਲ 10 ਤੋਂ 17 ਜਨਵਰੀ, 2022 ਤੱਕ ‘ਐਗ੍ਰੀ ਨਿਊਟਰੀ ਗਾਰਡਨ ਵੀਕਮਨਾਇਆ ਅਤੇ ਇਸ ਦੌਰਾਨ ਗ੍ਰਾਮੀਣ ਘਰਾਂ ਵਿੱਚਐਗ੍ਰੀ ਨਿਊਟਰੀ ਗਾਰਡਨਲਗਾਉਣ ਦੇ ਲਈ ਲੋਕਾਂ ਨੂੰ ਉਤਸਾਹਿਤ ਵੀ ਕੀਤਾ ਹੈਪਰਿਵਾਰ ਦੇ ਪੋਸ਼ਣ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹਰੇਕ ਗ੍ਰਾਮੀਣ ਗਰੀਬ ਪਰਿਵਾਰ ਨੂੰ ਐਗ੍ਰੀ ਨਿਊਟਰੀ ਗਾਰਡਨ ਲਗਾਉਣ ਵਿੱਚ ਮਦਦ ਕਰਨਾ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਦਾ ਏਜੰਡਾ ਹੈ ਅਤੇ ਇਸ ਵਿੱਚ ਜ਼ਰੂਰਤ ਤੋਂ ਜ਼ਿਆਦਾ ਉਪਜ ਨੂੰ ਆਮਦਨ ਦਾ ਸਾਧਨ ਬਣਾਉਣ ਦੇ ਲਈ ਬਜ਼ਾਰ ਵਿੱਚ ਵੇਚਿਆ ਵੀ ਜਾ ਸਕਦਾ ਹੈ।

ਗ੍ਰਾਮੀਣ ਅਰਥਵਿਵਸਥਾ ਦੀ ਤਾਕਤ ਵਧਾਉਣ ਦੀ ਪ੍ਰਧਾਨ ਮੰਤਰੀ ਦੀ ਸੋਚ ਅਤੇ ਆਤਮ-ਨਿਰਭਰ ਭਾਰਤ ਦੇ ਉਨ੍ਹਾਂ ਦੇ ਸੱਦੇ ਦੇ ਅਨੁਰੂਪ, ਗ੍ਰਾਮੀਣ ਭਾਰਤ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ 78 ਲੱਖ ਤੋਂ ਵੱਧ ਐਗ੍ਰੀ ਨਿਊਟਰੀ ਗਾਰਡਨਸ ਦੀ ਸਥਾਪਨਾ ਦੇ ਨਾਲ ਗ੍ਰਾਮੀਣ ਭਾਰਤ ਨਵਾਂ ਰਸਤਾ ਦਿਖਾ ਰਿਹਾ ਹੈ। ਇਸ ਐਗ੍ਰੀ ਨਿਊਟਰੀ ਗਾਰਡਨ ਵੀਕ ਵਿੱਚ 7500 ਗਾਰਡਨ ਦੇ ਟੀਚੇ ਦੇ ਮੁਕਾਬਲੇ ਕੁੱਲ 76,664 ‘ਐਗ੍ਰੀ ਨਿਊਟਰੀ ਗਾਰਡਨ’ ਲਗਾਏ ਗਏ ਹਨ।

ਇਹ ਪਹਿਲ ਗ੍ਰਾਮੀਣ ਖੇਤਰਾਂ ਵਿੱਚ ਖੇਤੀਬਾੜੀ ਮਹਿਲਾਵਾਂ ਅਤੇ ਸਕੂਲੀ ਬੱਚਿਆਂ ਨੂੰ ਸ਼ਾਮਲ ਕਰਦੇ ਹੋਏ ਪੋਸ਼ਣ ਸੰਬੰਧੀ ਜਾਗਰੂਕਤਾ, ਸਿੱਖਿਆ ਅਤੇ ਰਹਿਣ-ਸਹਿਣ ਵਿੱਚ ਬਦਲਾਵ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਹੀ ਹੈ। ਇਸ ਨਾਲ ਸਥਾਨਕ ਨੁਸਖੇ ਦੇ ਮਾਧਿਅਮ ਨਾਲ ਪਾਰੰਪਰਿਕ ਗਿਆਨ ਦਾ ਉਪਯੋਗ ਕਰਦੇ ਹੋਏ ਕੁਪੋਸ਼ਣ ਨੂੰ ਦੂਰ ਕਰਨ ਅਤੇ ਘਰੇਲੂ ਖੇਤੀਬਾੜੀ ਤੇ ਨਿਊਟਰੀ-ਗਾਰਡਨ ਦੇ ਮਾਧਿਅਮ ਨਾਲ ਪੋਸ਼ਣ-ਯੁਕਤ ਖੇਤੀਬਾੜੀ ਨੂੰ ਲਾਗੂ ਕਰਨ ਵਿੱਚ ਬਹੁਤ ਮਦਦ ਮਿਲ ਰਹੀ ਹੈ।

ਇਸ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਡੀਏਵਾਈ-ਐੱਨਆਰਐੱਲਐੱਮ ਨੇ 13 ਜਨਵਰੀ, 2022 ਨੂੰ ਇੱਕ ਵੈਬੀਨਾਰ ਦਾ ਵੀ ਆਯੋਜਨ ਕੀਤਾ, ਜਿਸ ਵਿੱਚ 700 ਥਾਵਾਂ ਤੋਂ ਪਹੁੰਚੀਆਂ 2000 ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ। ਰੂਰਲ ਲਾਈਵਲੀਹੁਡਸ (ਆਰਐੱਲ) ਦੀ ਸੰਯੁਕਤ ਸਕੱਤਰ ਨੇ ਗ੍ਰਾਮੀਣ ਭਾਰਤ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਾਰਜ ਕਰਨ ਦੇ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਸ਼ਨਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਐੱਸਆਰਐੱਲਐੱਮ ਅਤੇ ਮਹਿਲਾ ਕਿਸਾਨਾਂ ਨੂੰ ਸਾਰੇ ਘਰਾਂ ਵਿੱਚ ਐਗ੍ਰੀ ਨਿਊਟਰੀ ਗਾਰਡਨ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਗਾਰਡਨਸ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਨ ਦੀ ਯੋਜਨਾ ਹੋਣੀ ਚਾਹੀਦੀ ਹੈ ਤਾਕਿ ਸਮੁੱਚੇ ਘਰੇਲੂ ਪੋਸ਼ਣ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ।

ਇਸ ਵੈਬੀਨਾਰ ਵਿੱਚ ਜਾਣਕਾਰੀ ਸਾਂਝਾ ਕਰਨ ਦੇ ਉਦੇਸ਼ ਨਾਲ 5 ਐੱਸਆਰਐੱਲਐੱਮ ਅਰਥਾਤ ਓਡੀਸ਼ਾ, ਮਹਾਰਾਸ਼ਟਰ, ਮਿਜ਼ੋਰਮ, ਮੱਧ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਨੇ ਕੰਮ ਕਰਨ ਦੇ ਆਪਣੇ ਸਰਵੋਤਮ ਤਰੀਕਿਆਂ ਨੂੰ ਪੇਸ਼ ਕੀਤਾ ਅਤੇ ਐਗ੍ਰੀ ਨਿਊਟਰੀ ਗਾਰਡਨ ਲਗਾਉਣ ਦੀ ਦਿਸ਼ਾ ਵਿੱਚ ਆਪਣੇ ਕੰਮ ਦਾ ਪ੍ਰਦਰਸ਼ਨ ਕੀਤਾ। ਕੁਝ ਮਹਿਲਾ ਉੱਦਮੀਆਂ ਨੇ ਵੀ ਵੈਬੀਨਾਰ ਵਿੱਚ ਆਪਣੀਆਂ ਕਹਾਣੀਆਂ ਸਾਂਝੀ ਕੀਤੀਆਂ। ਮੱਧ ਪ੍ਰਦੇਸ਼ ਦੀ ਸੁਮਿਤ੍ਰਾ ਕੇਵਲ ਅਤੇ ਝਾਰਖੰਡ ਦੀ ਆਰਤੀ ਕੁਮਾਰੀ ਨੇ ਵੈਬੀਨਾਰ ਵਿੱਚ ਆਪਣੀਆਂ ਕਹਾਣੀਆਂ ਸੁਣਾਈਆਂ, ਜਿਸ ਨੇ ਸਾਰੇ ਪ੍ਰਤਿਭਾਗੀਆਂ ਨੂੰ ਇਸ ਕੰਮ ਵਿੱਚ ਹੋਰ ਵੀ ਬਿਹਤਰ ਕਰਨ ਦੇ ਲਈ ਉਤਸਾਹਿਤ ਕੀਤਾ।

ਝਾਰਖੰਡ ਵਿੱਚ ਲਾਤੋਹਾਰ ਜ਼ਿਲ੍ਹੇ ਦੇ ਬਰਵਾਡੀਹ ਪ੍ਰਖੰਡ ਵਿੱਚ ਐਗ੍ਰੀ ਨਿਊਟਰੀ ਗਾਰਡਨ ਵੀਕ ਦਾ ਆਯੋਜਨ

 

ਮੱਧ ਪ੍ਰਦੇਸ਼ ਦੀ ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀ) ਦੀ ਸ਼੍ਰੀਮਤੀ ਸੁਮਿਤ੍ਰਾ ਕੇਵਲ ਨੇ ਆਪਣੇ ਐਗ੍ਰੀ ਨਿਊਟਰੀ ਗਾਰਡਨ ਨਾਲ ਵੈਬੀਨਾਰ ਵਿੱਚ ਹਿੱਸਾ ਲਿਆ ਅਤੇ ਆਪਣੀ ਨਿਊਟ੍ਰੀਸ਼ਨ ਗਾਰਡਨ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਐਗ੍ਰੀ ਨਿਊਟਰੀ ਗਾਰਡਨ ਵਿੱਚ 10 ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰ ਰਹੀ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦੇ ਪੋਸ਼ਣ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਅਤੇ ਉਹ ਵਧੇਰੇ ਆਮਦਨ ਬਣਾਉਣ ਦੇ ਲਈ ਆਪਣੀ ਵਾਧੂ ਉਪਜ ਵੇਚਦੀਆਂ ਵੀ ਹਨ। ਉਨ੍ਹਾਂ ਦੇ ਪਿੰਡ ਵਿੱਚ ਕਰੀਬ 280 ਐੱਸਐੱਚਜੀ ਪਰਿਵਾਰ ਹਨ ਅਤੇ ਉਨ੍ਹਾਂ ਨੇ ਪਿੰਡ ਦੇ ਹੋਰ ਘਰਾਂ ਵਿੱਚ ਵੀ ਗਾਰਡਨਸ ਲਗਾਏ ਹਨ। ਹੁਣ ਸਾਰੇ ਘਰਾਂ ਵਿੱਚ ਵਿਭਿੰਨ ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਨਾਲ ਐਗ੍ਰੀ ਨਿਊਟਰੀ ਗਾਰਡਨ ਹਨ।

ਝਾਰਖੰਡ ਵਿੱਚ ਬੇਂਗਾਬਾਦ ਤੋਂ ਸੀਆਰਪੀ ਸ਼੍ਰੀਮਤੀ ਆਰਤੀ ਕੁਮਾਰੀ ਵੀ ਵੈਬੀਨਾਰ ਵਿੱਚ ਸ਼ਾਮਲ ਹੋਈ। ਉਨ੍ਹਾਂ ਨੇ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਦੇ ਮਾਮਲੇ ਵਿੱਚ ਪੋਸ਼ਣ ਸੰਬੰਧੀ ਸਾਰੀਆਂ ਜ਼ਰੂਰਤਾਂ ਐਗ੍ਰੀ ਨਿਊਟਰੀ ਗਾਰਡਨ ਨਾਲ ਪੂਰੀ ਹੋ ਜਾਂਦੀਆਂ ਹਨ। ਇਸ ਮਹਾਮਾਰੀ ਦੀ ਸਥਿਤੀ ਵਿੱਚ, ਉਹ ਇਸ ਐਗ੍ਰੀ ਨਿਊਟਰੀ ਗਾਰਡਨ ਨਾਲ ਆਪਣੇ ਪਰਿਵਾਰ ਦੀ ਪੋਸ਼ਣ ਸੰਬੰਧੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਮਰੱਥ ਰਹੀਆਂ ਹਨ।

ਦੋਵਾਂ ਮਹਿਲਾ ਕਿਸਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਮੈਡੀਕਲ ਖਰਚ ਵਿੱਚ ਘੱਟ ਪੈਸਾ ਖਰਚ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪੌਸ਼ਟਿਕ ਅਤੇ ਰਸਾਇਣ ਮੁਕਤ ਭੋਜਣ ਮਿਲ ਰਿਹਾ ਹੈ ਅਤੇ ਉਸ ਨੂੰ ਉਨ੍ਹਾਂ ਨੇ ਆਪਣੇ ਐਗ੍ਰੀ ਨਿਊਟਰੀ ਗਾਰਡਨ ਵਿੱਚ ਖੁਦ ਉਗਾਇਆ ਹੈ।

 

*****

ਏਪੀਐੱਸ/ਜੇਕੇ
 


(Release ID: 1791504) Visitor Counter : 219


Read this release in: English , Urdu , Hindi , Tamil , Telugu