ਸਿੱਖਿਆ ਮੰਤਰਾਲਾ

ਪਰੀਕਸ਼ਾ ਪੇ ਚਰਚਾ 2022 ਦੇ 5ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਮਿਤੀ 27 ਜਨਵਰੀ, 2022 ਤੱਕ ਵਧਾਈ ਗਈ

Posted On: 20 JAN 2022 6:42PM by PIB Chandigarh

ਪਰੀਕਸ਼ਾ ਪੇ ਚਰਚਾ ਦੇ 5ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਦੀ ਅੰਤਿਮ ਮਿਤੀ 27 ਜਨਵਰੀ 2022 ਤੱਕ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵਿਲੱਖਣ ਇੰਟਰੈਕਟਿਵ ਪ੍ਰੋਗਰਾਮ –ਪਰੀਕਸ਼ਾ ਪੇ ਚਰਚਾ ਦੀ ਸੰਕਲਪਨਾ ਕੀਤੀ ਜਿਸ ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀ, ਮਾਤਾ-ਪਿਤਾ, ਅਧਿਆਪਕ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਨ ਅਤੇ ਜੀਵਨ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ ਦੇ ਉਦੇਸ਼ ਨਾਲ ਪ੍ਰੀਖਿਆ ਦੀ ਵਜ੍ਹਾ ਨਾਲ ਹੋਣ ਵਾਲੇ ਤਨਾਅ ਤੋਂ ਉਭਰਣ ਬਾਰੇ ਚਰਚਾ ਕਰਦੇ ਹਨ।

ਇਸ ਪ੍ਰੋਗਰਾਮ ਦਾ ਫਾਰਮੈਟ 2021 ਦੀ ਤਰ੍ਹਾਂ ਔਨਲਾਈਨ ਮਾਧਿਅਮ ਦੇ ਜ਼ਰੀਏ ਹੋਣਾ ਪ੍ਰਸਤਾਵਿਤ ਹੈ। ਕਲਾਸ 9 ਤੋਂ 12 ਤੱਕ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਦੀ ਚੋਣ ਇੱਕ ਔਨਲਾਈਨ ਮੁਕਾਬਲੇ ਦੇ ਰਾਹੀਂ ਕੀਤੀ ਜਾਵੇਗੀhttps://innovateindia.mygov.in/ppc-2022/ ‘ਤੇ ਰਜਿਸਟ੍ਰੇਸ਼ਨ 28 ਦਸੰਬਰ 2021 ਤੋਂ 27 ਜਨਵਰੀ 2022 ਤੱਕ ਕੀਤੀ ਜਾ ਸਕਦੀ ਹੈ।

*****

 

ਐੱਮਜੇਪੀਐੱਸ/ਏਕੇ



(Release ID: 1791502) Visitor Counter : 102