ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੱਚੇ ਤੇਲ ਦੇ ਸਵਦੇਸ਼ੀ ਉਤਪਾਦਨ ਵਿੱਚ ਵਾਧਾ ਕਰਕੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ


ਪੈਟਰੋਕੈਮੀਕਲ ਉਦਯੋਗ ਵਿੱਚ ਵਧੇਰੇ ਖੋਜ ਅਤੇ ਵਿਕਾਸ ਯਤਨਾਂ ਦੀ ਜ਼ਰੂਰਤ: ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਪੈਟਰੋਲੀਅਮ ਉਦਯੋਗ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਪਾੜੇ ਨੂੰ ਦੂਰ ਕਰਨ, ਉਦਯੋਗਿਕ-ਸੰਸਥਾਵਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਸੱਦਾ ਦਿੱਤਾ

ਦੇਸ਼ ਵਿੱਚ ਛੋਟੇ ਅਤੇ ਅਖੁੱਟ ਊਰਜਾ ਸਰੋਤਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਵਿੱਚ ਯੂਨੀਵਰਸਿਟੀਆਂ ਨੂੰ ਅਗਵਾਈ ਕਰਨੀ ਚਾਹੀਦੀ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਚਣ ਲਈ ਕੋਵਿਡ-19 ਵਿਰੁੱਧ ਮੁਕੰਮਲ ਟੀਕਾਕਰਣ ਕਰਵਾਉਣ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਭਾਰਤੀ ਪੈਟਰੋਲੀਅਮ ਅਤੇ ਊਰਜਾ ਸੰਸਥਾਨ (ਆਈਆਈਪੀਈ) ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ

Posted On: 21 JAN 2022 12:26PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਖੋਜ ਅਤੇ ਵਿਕਾਸ ਯਤਨਾਂ ਰਾਹੀਂ ਕੱਚੇ ਤੇਲ ਦੇ ਸਵਦੇਸ਼ੀ ਉਤਪਾਦਨ ਨੂੰ ਵਧਾਉਣ ਦਾ ਸੱਦਾ ਦਿੱਤਾ।

ਦੇਸ਼ ਦੇ ਊਰਜਾ ਮਿਸ਼ਰਣ ਵਿੱਚ 'ਆਤਮਨਿਰਭਰਤਾਦਾ ਸੱਦਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਪੈਟਰੋਲੀਅਮ ਦੀ ਘਰੇਲੂ ਖੋਜ ਨੂੰ ਵਧਾਉਣਅਖੁੱਟ ਸਰੋਤਾਂ ਦੀ ਪੂਰੀ ਸੰਭਾਵਨਾ ਨੂੰ ਵਰਤਣ ਅਤੇ ਊਰਜਾ ਉਦਯੋਗ ਵਿੱਚ ਉੱਤਮਤਾ ਅਤੇ ਨਵੀਨਤਾ ਦੇ ਉਦੇਸ਼ 'ਤੇ ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ।

ਇਹ ਨੋਟ ਕਰਦੇ ਹੋਏ ਕਿ ਭਾਰਤ ਕੱਚੇ ਤੇਲ ਦਾ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਅਜੇ ਵੀ ਆਪਣੀਆਂ ਜ਼ਰੂਰਤਾਂ ਦੇ 80 ਪ੍ਰਤੀਸ਼ਤ ਤੋਂ ਵੱਧ ਲਈ ਆਯਾਤ 'ਤੇ ਨਿਰਭਰ ਹੈਸ਼੍ਰੀ ਨਾਇਡੂ ਨੇ ਨਾ ਸਿਰਫ਼ ਵਿਦੇਸ਼ੀ ਮੁਦਰਾ ਬਚਾਉਣ ਲਈਸਗੋਂ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਤਪਾਦਨ ਵਧਾਉਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਸਰਕਾਰ ਦੇ ਵੱਖ-ਵੱਖ ਨੀਤੀਗਤ ਸੁਧਾਰਾਂ ਜਿਵੇਂ ਕਿ ਹਾਈਡ੍ਰੋਕਾਰਬਨ ਐਕਸਪਲੋਰੇਸ਼ਨ ਲਾਇਸੈਂਸਿੰਗ ਨੀਤੀ (ਹੈਲਪ) ਦਾ ਜ਼ਿਕਰ ਕੀਤਾਜਿਸ ਦਾ ਉਦੇਸ਼ ਨਵੇਂ ਤਲਛੱਟੀ ਬੇਸਿਨਾਂ ਵਿੱਚ ਖੋਜ ਨੂੰ ਵਧਾਉਣਾ ਹੈ।

ਉਪ ਰਾਸ਼ਟਰਪਤੀ ਵਿਸ਼ਾਖਾਪਟਨਮ ਵਿੱਚ ਭਾਰਤੀ ਪੈਟਰੋਲੀਅਮ ਅਤੇ ਊਰਜਾ ਸੰਸਥਾਨ (ਆਈਆਈਪੀਈ) ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਸਨ। ਆਈਆਈਪੀਈ ਪੈਟਰੋਲੀਅਮ ਖੋਜ ਲਈ ਇੱਕ ਸਮਰਪਿਤ ਯੂਨੀਵਰਸਿਟੀ ਹੈ ਅਤੇ ਇਸ ਨੂੰ ਸੰਸਦ ਦੇ ਇੱਕ ਐਕਟ ਦੁਆਰਾ 2017 ਵਿੱਚ ਰਾਸ਼ਟਰੀ ਮਹੱਤਵ ਦੀ ਇੱਕ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਸੀ।

 

ਊਰਜਾ ਦੀ ਵਧੀ ਹੋਈ ਮੰਗ 'ਤੇ ਆਬਾਦੀ ਅਤੇ ਉਦਯੋਗੀਕਰਣ ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ 'ਭਾਰਤ ਦੀ ਮੁੱਢਲੀ ਊਰਜਾ ਦੀ ਮੰਗ 2045 ਤੱਕ ਔਸਤਨ 3% ਤੋਂ ਵੱਧ ਦੀ ਦਰ ਨਾਲ ਵਧਣ ਦੀ ਉਮੀਦ ਹੈਜਦ ਕਿ ਬਾਕੀ ਵਿਸ਼ਵ ਲਈ 1% ਤੋਂ ਘੱਟ ਦੀ ਵਿਕਾਸ ਦਰ ਹੈ।'

ਇਸ ਸਬੰਧ ਵਿੱਚ ਸ਼੍ਰੀ ਨਾਇਡੂ ਨੇ ਆਈਆਈਪੀਈ ਅਤੇ ਹੋਰ ਊਰਜਾ ਸੰਸਥਾਵਾਂ ਨੂੰ ਪੈਟਰੋਲੀਅਮ ਸੈਕਟਰ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੀ ਸਪਲਾਈ ਦੇ ਪਾੜੇ ਨੂੰ ਦੂਰ ਕਰਨ ਅਤੇ ਪ੍ਰਮੁੱਖ ਮਾਰਕਿਟ ਖਿਡਾਰੀਆਂ ਨਾਲ ਉਦਯੋਗ-ਸੰਸਥਾਵਾਂ ਦਰਮਿਆਨ ਮਜ਼ਬੂਤ ਸਬੰਧ ਬਣਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਪੀਐੱਚਡੀ ਵਿਦਿਆਰਥੀਆਂ ਨੂੰ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ 'ਤੇ ਖੋਜ ਕਰਨ ਲਈ ਉਤਸ਼ਾਹਿਤ ਕਰਨ ਅਤੇ ਇਸ ਤਰ੍ਹਾਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ ਅਨੁਸਾਰ 'ਅਕਾਦਮਿਕ ਖੋਜ ਵਿੱਚ ਬਹੁ-ਅਨੁਸ਼ਾਸਨੀ ਪਹੁੰਚ ਲਿਆਉਣ ਦਾ ਸੁਝਾਅ ਵੀ ਦਿੱਤਾ।'

ਇਹ ਦੇਖਦੇ ਹੋਏ ਕਿ ਭਾਰਤ ਨੂੰ ਸੂਰਜੀਪੌਣ ਅਤੇ ਸਮੁੰਦਰੀ ਊਰਜਾ ਵਰਗੇ ਅਖੁੱਟ ਸਰੋਤਾਂ ਦੀ ਬਖਸ਼ਿਸ਼ ਹੈਉਪ ਰਾਸ਼ਟਰਪਤੀ ਨੇ ਜੈਵਕ ਈਂਧਣ ਦੀ ਵਰਤੋਂ ਨੂੰ ਘਟਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਊਰਜਾ ਦੇ ਇਨ੍ਹਾਂ ਸਰੋਤਾਂ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਵਰਤਣ ਦਾ ਸੁਝਾਅ ਦਿੱਤਾ।

ਇਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਸੁਝਾਅ ਦਿੱਤਾ ਕਿ ਊਰਜਾ ਵਿੱਚ ਮਾਹਿਰ ਸੰਸਥਾਵਾਂ ਨੂੰ ਵੀ ਆਪਣੇ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆਉਣ ਅਤੇ ਅਖੁੱਟ ਊਰਜਾ ਖੋਜ ਦੇ ਇੱਕ ਹਿੱਸੇ ਵਾਲੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, "ਹਰਿਆਵਲ ਸਰੋਤਾਂ ਦੀ ਵਰਤੋਂ ਕਰਨ ਦੀ ਕੁਸ਼ਲਤਾ ਵਿੱਚ ਇੱਕ ਛੋਟਾ ਜਿਹਾ ਸੁਧਾਰ ਵੀ ਸਾਡੀ ਆਰਥਿਕਤਾ ਅਤੇ ਵਾਤਾਵਰਣ ਨੂੰ ਵੱਡੇ ਲਾਭ ਪ੍ਰਦਾਨ ਕਰੇਗਾ"।

ਉਪ ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਆਈਆਈਪੀਈ ਊਰਜਾ ਖੋਜ ਦੇ ਖੇਤਰ ਵਿੱਚ ਇੱਕ ਮਿਸਾਲ ਬਣ ਕੇ ਅੱਗੇ ਦਾ ਰਸਤਾ ਦਿਖਾਏਗਾ। ਉਨ੍ਹਾਂ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਸ਼੍ਰੀ ਨਾਇਡੂ ਨੇ 2016-20 ਅਤੇ 2017-21 ਦੇ ਬੈਚਾਂ ਵਿੱਚੋਂ ਗੋਲਡ ਮੈਡਲ ਜੇਤੂਆਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ 'ਤੇਉਪ ਰਾਸ਼ਟਰਪਤੀ ਨੇ ਸਾਵਧਾਨੀ ਵਰਤਣ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦਾ ਸੱਦਾ ਦਿੱਤਾ ਕਿਉਂਕਿ ਦੇਸ਼ ਮਹਾਮਾਰੀ ਦੀ ਤੀਜੀ ਲਹਿਰ ਵਿੱਚੋਂ ਲੰਘ ਰਿਹਾ ਹੈ। ਟੀਕਾਕਰਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏਉਨ੍ਹਾਂ ਨੇ ਸਿਵਲ ਸੁਸਾਇਟੀ ਸਮੂਹਾਂਵਿਦਿਆਰਥੀਆਂਮੈਡੀਕਲ ਪੇਸ਼ੇਵਰਾਂ ਅਤੇ ਹੋਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਅਤੇ ਲੋਕਾਂ ਨੂੰ ਟੀਕਾਕਰਣ ਕਰਵਾਉਣ ਲਈ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮਹਿਸੂਸ ਕੀਤਾ, “ਇਹ ਹੁਣ ਚੰਗੀ ਤਰ੍ਹਾਂ ਸਥਾਪਿਤ ਹੋ ਗਿਆ ਹੈ ਕਿ ਟੀਕਾਕਰਣ ਆਈਸੀਯੂ ਵਿੱਚ ਦਾਖਲੇ ਸਮੇਤ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਜ਼ਰੂਰਤ ਨੂੰ ਬਹੁਤ ਘੱਟ ਕਰਦਾ ਹੈ। ਟੀਕਾਕਰਣ ਸੱਚਮੁੱਚ ਜ਼ਿੰਦਗੀਆਂ ਬਚਾ ਸਕਦਾ ਹੈ

ਸ਼੍ਰੀ ਰਾਮੇਸ਼ਵਰ ਤੇਲੀਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸਕਿਰਤ ਅਤੇ ਰੋਜ਼ਗਾਰ ਰਾਜ ਮੰਤਰੀਡਾ. ਸੀਦਿਰੀ ਅੱਪਾਲਾ ਰਾਜੂਆਂਧਰ ਪ੍ਰਦੇਸ਼ ਦੇ ਪਸ਼ੂਪਾਲਣ ਅਤੇ ਮੱਛੀਪਾਲਣ ਅਤੇ ਡੇਅਰੀ ਵਿਕਾਸ ਮੰਤਰੀਪ੍ਰੋ. ਪੀ ਕੇ ਬਾਨਿਕਬੋਰਡ ਆਵ੍ ਗਵਰਨਰਸਆਈਆਈਪੀਈ ਦੇ ਪ੍ਰਧਾਨਪ੍ਰੋ. ਵੀ ਐੱਸ ਆਰ ਕੇ ਪ੍ਰਸਾਦਆਈਆਈਪੀਈ ਦੇ ਡਾਇਰੈਕਟਰਵੱਖ-ਵੱਖ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਹੋਰ ਪਤਵੰਤੇ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

*****

ਐੱਮਐੱਸ/ਆਰਕੇ



(Release ID: 1791464) Visitor Counter : 136