ਪ੍ਰਧਾਨ ਮੰਤਰੀ ਦਫਤਰ

ਮਣੀਪੁਰ ਦੇ 50ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਮੰਤਰੀ ਦਾ ਸੰਬੋਧਨ


"ਇਤਿਹਾਸ ਦੇ ਉਤਰਾਅ-ਚੜ੍ਹਾਅ ਦੇ ਸਾਹਮਣੇ ਮਣੀਪੁਰ ਦੇ ਲੋਕਾਂ ਦਾ ਲਚਕੀਲਾਪਣ ਅਤੇ ਏਕਤਾ ਹੀ ਉਨ੍ਹਾਂ ਦੀ ਅਸਲ ਤਾਕਤ ਹੈ"

"ਮਣੀਪੁਰ ਅਮਨ ਅਤੇ ਬੰਦਾਂ ਤੇ ਨਾਕਾਬੰਦੀਆਂ ਤੋਂ ਆਜ਼ਾਦੀ ਦਾ ਹੱਕਦਾਰ ਹੈ"

"ਸਰਕਾਰ ਮਣੀਪੁਰ ਨੂੰ ਦੇਸ਼ ਦੀ ਖੇਡ ਮਹਾਸ਼ਕਤੀ ਬਣਾਉਣ ਲਈ ਪ੍ਰਤੀਬੱਧ ਹੈ"

“ਉੱਤਰ-ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਅਹਿਮ ਭੂਮਿਕਾ ਹੈ”
"ਰਾਜ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅਗਲੇ 25 ਵਰ੍ਹੇ ਮਣੀਪੁਰ ਦੇ ਵਿਕਾਸ ਦੇ ਅੰਮ੍ਰਿਤ ਕਾਲ ਹਨ"

Posted On: 21 JAN 2022 10:39AM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਦੇ 50ਵੇਂ ਸਥਾਪਨਾ ਦਿਵਸ 'ਤੇ ਮਣੀਪੁਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਬੋਲਦਿਆਂ ਉਨ੍ਹਾਂ ਇਸ ਸ਼ਾਨਦਾਰ ਯਾਤਰਾ ਵਿੱਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਦੀਆਂ ਕੁਰਬਾਨੀਆਂ ਅਤੇ ਕੋਸ਼ਿਸ਼ਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਆਪਣੇ ਇਤਿਹਾਸ ਦੇ ਉਤਰਾਅ-ਚੜ੍ਹਾਅ ਦੇ ਸਾਮ੍ਹਣੇ ਮਣੀਪੁਰੀ ਲੋਕਾਂ ਦੇ ਲਚਕੀਲੇਪਣ ਅਤੇ ਏਕਤਾ ਨੂੰ ਉਨ੍ਹਾਂ ਦੀ ਅਸਲ ਤਾਕਤ ਦੱਸਿਆ। ਉਨ੍ਹਾਂ ਰਾਜ ਦੇ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਦਾ ਸਿੱਧਾ ਲੇਖਾ-ਜੋਖਾ ਕਰਨ ਲਈ ਆਪਣੇ ਲਗਾਤਾਰ ਪ੍ਰਯਤਨਾਂ ਨੂੰ ਦੁਹਰਾਇਆ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਰਾਜ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਤਰੀਕੇ ਲੱਭਣ ਵਿੱਚ ਮਦਦ ਮਿਲੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮਣੀਪੁਰੀ ਲੋਕ ਅਮਨ ਦੀ ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਪੂਰੀ ਕਰ ਸਕੇ। ਉਨ੍ਹਾਂ ਕਿਹਾ "ਮਣੀਪੁਰ ਅਮਨ ਤੇ ਬੰਦ ਤੇ ਨਾਕਾਬੰਦੀਆਂ ਤੋਂ ਆਜ਼ਾਦੀ ਦਾ ਹੱਕਦਾਰ ਹੈ।” 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਣੀਪੁਰ ਨੂੰ ਦੇਸ਼ ਦਾ ਖੇਡ ਪਾਵਰਹਾਊਸ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਦੇ ਬੇਟਿਆਂ ਅਤੇ ਬੇਟੀਆਂ ਨੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਅਤੇ ਉਨ੍ਹਾਂ ਦੇ ਜਨੂਨ ਅਤੇ ਸੰਭਾਵੀ ਸੰਭਾਵਨਾਵਾਂ ਦੇ ਮੱਦੇਨਜ਼ਰ ਰਾਜ ਵਿੱਚ ਭਾਰਤ ਦੀ ਪਹਿਲੀ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਸਟਾਰਟ-ਅੱਪ ਖੇਤਰ ਵਿੱਚ ਮਣੀਪੁਰ ਦੇ ਨੌਜਵਾਨਾਂ ਦੀ ਸਫ਼ਲਤਾ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਸਥਾਨਕ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। 

 ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 'ਡਬਲ-ਇੰਜਣ' ਸਰਕਾਰ ਦੇ ਅਧੀਨ, ਮਣੀਪੁਰ ਨੂੰ ਰੇਲਵੇ ਜਿਹੀ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਰਾਜ ਵਿੱਚ ਜਿਰੀਬਾਮ-ਤੁਪੁਲ-ਇੰਫਾਲ ਰੇਲਵੇ ਲਾਈਨ ਸਮੇਤ ਹਜ਼ਾਰਾਂ ਕਰੋੜ ਰੁਪਏ ਦੇ ਕਨੈਕਟੀਵਿਟੀ ਪ੍ਰੋਜੈਕਟ ਚਲ ਰਹੇ ਹਨ। ਇਸੇ ਤਰ੍ਹਾਂ, ਇੰਫਾਲ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਮਿਲਣ ਨਾਲ, ਉੱਤਰ-ਪੂਰਬੀ ਰਾਜਾਂ ਦੀ ਦਿੱਲੀ, ਕੋਲਕਾਤਾ ਅਤੇ ਬੰਗਲੁਰੂ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ। ਮਣੀਪੁਰ ਨੂੰ ਭਾਰਤ-ਮਿਆਂਮਾਰ-ਥਾਈਲੈਂਡ ਟ੍ਰਾਇਲੇਟਰਲ ਹਾਈਵੇਅ ਅਤੇ ਖੇਤਰ ਵਿੱਚ ਆਉਣ ਵਾਲੀ 9 ਹਜ਼ਾਰ ਕਰੋੜ ਰੁਪਏ ਦੀ ਕੁਦਰਤੀ ਗੈਸ ਪਾਈਪਲਾਈਨ ਤੋਂ ਵੀ ਲਾਭ ਹੋਵੇਗਾ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅਗਲੇ 25 ਵਰ੍ਹੇ ਮਣੀਪੁਰ ਲਈ ਵਿਕਾਸ ਦਾ ਅੰਮ੍ਰਿਤ ਕਾਲ ਹਨ। ਉਨ੍ਹਾਂ ਰਾਜ ਦੀ ਡਬਲ-ਇੰਜਣ ਪ੍ਰਗਤੀ ਦੀ ਕਾਮਨਾ ਕਰਦਿਆਂ ਸਮਾਪਤੀ ਕੀਤੀ।

 

 **********

 

 ਡੀਐੱਸ



(Release ID: 1791460) Visitor Counter : 121