ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪਰਸੋਨਲ ਡੀਓਪੀਟੀ ਡੀਏਆਰਪੀਜੀ ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ “ਘਰ ਤੋਂ ਕੰਮ ਕਰ ਰਹੇ” ਕਰਮਚਾਰੀਆਂ ਅਤੇ ਇਕਾਂਤਵਾਸ ਵਿੱਚ ਰਹਿ ਰਹੇ ਜਾ ਕੋਵਿਡ-19 ਤੋਂ ਸੰਕ੍ਰਮਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ


ਮੰਤਰਾਲੇ ਦੇ 879 ਵਿੱਚੋਂ 60 ਕਰਮਚਾਰੀ ਹਲਕੇ ਲਛਣਾਂ ਦੇ ਨਾਲ ਕੋਵਿਡ ਸੰਕ੍ਰਮਿਤ, ਲੇਕਿਨ ਹਸਪਤਾਲ ਵਿੱਚ ਭਰਤੀ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ: ਡਾ. ਜਿਤੇਂਦਰ ਸਿੰਘ

ਮੰਤਰੀ ਸ਼੍ਰੀ ਸਿੰਘ ਨੇ ਕਿਹਾ ਕੰਮਕਾਜ ਪ੍ਰਭਾਵਿਤ ਨਹੀਂ ਹੋਇਆ ਹੈ ਬਲਕਿ ਕੁਝ ਮਾਮਲਿਆਂ ਵਿੱਚ ਸਮੇਂ ਦੀ ਆਜ਼ਾਦੀ ਦੇ ਨਾਲ ਟੀਚਾ ਉਨਮੁੱਖ ਕਾਰਜ ਸੰਸਕ੍ਰਿਤੀ ਦੇ ਕਾਰਨ ਕਾਰਜ ਨਿਸ਼ਪਾਦਨ ਵਿੱਚ ਵਾਧਾ ਹੋਇਆ ਹੈ

Posted On: 19 JAN 2022 6:35PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ),ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਪਰਸੋਨਲ ਡੀਓਪੀਟੀ ਡੀਏਆਰਪੀਜੀ, ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ “ਘਰ ਤੋਂ ਕੰਮ ਕਰ ਰਹੇ” ਕਰਮਚਾਰੀਆਂ ਅਤੇ ਇਕਾਂਤਵਾਸ ਵਿੱਚ ਰਹਿ ਰਹੇ ਜਾ ਕੋਵਿਡ-19 ਤੋਂ ਸੰਕ੍ਰਮਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਇਨ੍ਹਾਂ ਕਰਮਚਾਰੀਆਂ ਤੋਂ ਹਰੇਕ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਤੋਂ ਆਪਣੇ ਅਨੁਭਵ ਅਤੇ ਸੁਝਾਅ ਸਾਂਝੇ ਕਰਨ ਨੂੰ ਵੀ ਕਿਹਾ।

ਡਾ. ਜਿਤੇਂਦਰ ਸਿੰਘ ਮੀਟਿੰਗ ਦੇ ਦੌਰਾਨ ਇਸ ਗੱਲ ‘ਤੇ ਸੰਤੁਸ਼ਟੀ ਦਿਖਾਈ ਕਿ 18 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਪਾਤਰ ਕਰਮਚਾਰੀਆਂ ਨੂੰ ਦੋਨੋ ਖੁਰਾਕ ਦੇ ਨਾਲ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਨੇ ਤੇਜੀ ਤੋਂ ਫੈਲਦੇ ਓਮੀਕ੍ਰੌਨ ਵਾਈਰਸ ਦੇ ਕਾਰਨ ਸੰਕ੍ਰਮਣ ਵਿੱਚ ਵਾਧੇ ਨੂੰ ਦੇਖਦੇ ਹੋਏ ਉਨ੍ਹਾਂ ਲੋਕਾਂ ਨੂੰ ਤੁਰੰਤ ਟੀਕਾ ਲਗਵਾਉਣ ਦੀ ਇੱਕ ਸਮਾਨ ਅਪੀਲ ਕੀਤੀ ਜਿਨ੍ਹਾਂ ਨੂੰ ਹੁਣ ਤੱਕ ਕੋਵਿਡ-19 ਤੋਂ ਬਚਣ ਦਾ ਟੀਕਾ ਨਹੀਂ ਲਗਾਇਆ ਗਿਆ ਹੈ।

ਮੰਤਰੀ ਸ਼੍ਰੀ ਜਿਤੇਂਦਰ ਸਿੰਘ ਨੂੰ ਦੱਸਿਆ ਗਿਆ ਕਿ ਡੀਓਪੀਟੀ ਦੇ 663 ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ 46 ਨੂੰ ਹਲਕੇ ਲਛਣ ਦੇ ਨਾਲ ਸੰਕ੍ਰਮਣ ਹੋ ਗਿਆ ਹੈ ਅਤੇ ਉਨ੍ਹਾਂ ਵਿੱਚੋਂ 20 ਪਹਿਲੇ ਹੀ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਕੋਵਿਡ-19 ਦੀ ਤੀਜੀ ਲਹਿਰ ਵਿੱਚ ਡੀਏਆਰਪੀਜੀ ਦੇ 158 ਵਿੱਚੋਂ 8 ਅਤੇ ਪੈਨਸ਼ਨ ਵਿਭਾਗ ਦੇ 58 ਕਰਮਚਾਰੀਆਂ ਵਿੱਚੋਂ 6 ਕਰਮਚਾਰੀ ਸੰਕ੍ਰਮਿਤ ਹੋਏ ਲੇਕਿਨ ਹੁਣ ਤੱਕ ਹਸਪਤਾਲ ਵਿੱਚ ਭਰਤੀ ਹੋਣੇ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਡਾ. ਜਿਤੇਂਦਰ ਸਿੰਘ ਨੇ ਮਹਾਮਾਰੀ ਦੇ ਦੌਰਾਨ ਬਿਨਾ ਕਿਸੇ ਰੁਕਾਵਟ ਦੇ ਦਫਤਰ ਦੇ ਕੰਮਕਾਜ ਜਾਰੀ ਰੱਖਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯਤਨਾਂ, ਸਮਰਪਣ ਅਤੇ ਪ੍ਰਤਿਬੱਧਤਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਾਰਜ ਨਿਸ਼ਪਾਦਨ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਕੁਝ ਮਾਮਲਿਆਂ ਵਿੱਚ ਤਾਂ ਸਮੇਂ ਦੀ ਆਜ਼ਾਦੀ ਦੇ ਨਾਲ ਟੀਚਾ ਉਮੁੱਖ ਕਾਰਜ ਸੰਸਕ੍ਰਿਤੀ ਦੇ ਕਾਰਨ ਕਾਰਜ ਨਿਸ਼ਪਾਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ ਮਿਲਾਕੇ ਲਗਭਗ ਈ-ਆਫਿਸ ਮੋਡ ਨੂੰ ਅਪਨਾਉਣ ਦੇ ਕਾਰਨ ਕੁੱਲ ਕਾਰਜ ਨਿਸ਼ਪਾਦਨ ਵੀ ਬਿਹਤਰ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਵਰਕ ਫ੍ਰਾਮ ਹੋਮ (ਡਬਲਿਊਐੱਫਐੱਚ) ਦੇ ਪਰਿਣਾਮਸਵਰੂਪ ਦਿੱਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਕਰਮਚਾਰੀਆਂ ਨੂੰ ਵਿਕੇਨਡਜ਼ ਅਤੇ ਛੁੱਟੀਆਂ ਦੇ ਦੌਰਾਨ ਵੀ ਕੰਮ ਕਰਨਾ ਪੈਂਦਾ।  

ਮੰਤਰਾਲੇ ਦੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੰਤਰੀ ਡਾ. ਜਿਤੇਂਦਰ ਸਿੰਘ ਦੇ ਨਾਲ ਔਨਲਾਈਨ ਆਪਣੇ ਅਨੁਭਵ ਸਾਂਝਾ ਕੀਤਾ ਅਤੇ ਉਨ੍ਹਾਂ ਸਾਰੀਆਂ ਨੇ ਲਕਸ਼ਿਤ ਕਾਰਜ ਸੰਸਕ੍ਰਿਤ ਲਈ ਆਪਣੀ ਪ੍ਰਤਿਬੱਧਤਾ ਦੁਹਰਾਈ। ਸ਼੍ਰੀ ਸਿੰਘ ਨੇ ਕੋਵਿਡ ਤੋਂ ਸੰਕ੍ਰਮਿਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੰਤਰਾਲੇ ਦੇ ਵੱਲੋਂ ਹਰ ਸੰਭਵ ਮਦਦ ਅਤੇ ਸਮਰਥਨ ਦਾ ਭਰੋਸਾ ਦਿੱਤਾ। ਡਬਲਿਊਐੱਫਐੱਚ ਦੀ ਸੁਵਿਧਾ ਲਈ ਸਾਰੇ ਕਰਮਚਾਰੀਆਂ ਨੂੰ ਵਰਚੁਅਲ ਪ੍ਰਾਈਵੇਟ ਨੈਟਵਰਕ (ਵੀਪੀਐੱਨ) ਕਨੈਕਸ਼ਨ ਪ੍ਰਦਾਨ ਕੀਤਾ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਡੀਓਪੀਟੀ ਦੇ ਨਵੀਨਤਮ ਦਫ਼ਤਰ ਸਹਿਮਤੀ ਪੱਤਰ ਦੇ ਅਨੁਸਾਰ, ਗਰਭਵਤੀ ਮਹਿਲਾ ਕਰਮਚਾਰੀਆਂ ਅਤੇ ਦਿਵਿਯਾਂਗ ਕਰਮਚਾਰੀਆਂ ਨੂੰ ਦਫਤਰ ਵਿੱਚ ਮੌਜੂਦ ਹੋਣ ਤੋਂ ਛੋਟ ਦਿੱਤੀ ਗਈ ਹੈ ਅਤੇ ਅੰਡਰ ਸੈਕਟਰੀ ਦੇ ਪੱਧਰ ਤੋਂ ਨੀਚੇ ਦੇ ਸਰਕਾਰੀ ਕਰਮਚਾਰੀਆਂ ਦੀ ਸਰੀਰਿਕ ਹਾਜ਼ਰ ਨੂੰ ਕਰਮਚਾਰੀਆਂ ਦੀ ਵਾਸਤਵਿਕ ਸੰਖਿਆ ਦੇ 50% ਤੱਕ ਸੀਮਿਤ ਕਰ ਦਿੱਤਾ ਗਿਆ ਹੈ ਅਤੇ ਬਾਕੀ 50% ਕਰਮਚਾਰੀ ਘਰ ਤੋਂ ਕੰਮ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਅਧਿਕਾਰੀ/ਕਰਮਚਾਰੀ ਦਫਤਰ ਵਿੱਚ ਨਹੀਂ ਆ ਰਹੇ ਹਨ ਅਤੇ ਘਰ ਤੋਂ ਕੰਮ ਕਰ ਰਹੇ ਹਨ ਉਹ ਹਰ ਸਮੇਂ ਟੈਲੀਫੋਨ ਅਤੇ ਸੰਚਾਰ ਦੇ ਹੋਰ ਇਲੈਕਟ੍ਰੌਨਿਕ ਮਾਧਿਅਮਾਂ ‘ਤੇ ਉਪਲੱਬਧ ਰਹਿਣਗੇ।

ਮੰਤਰੀ ਸ਼੍ਰੀ ਜਿਤੇਂਦਰ ਸਿੰਘ ਨੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ-19 ਉਪਯੁਕਤ ਵਿਵਹਾਰ ਜਾਂ ਬਾਰ-ਬਾਰ ਹੱਥ ਧੋਣਾ/ਸਾਫ-ਸਫਾਈ, ਫੇਸ ਮਾਸਕ/ਫੇਸ ਕਵਰ ਪਹਿਣਨਾ ਅਤੇ ਹਰ ਸਮੇਂ ਸਮਾਜਿਕ ਦੂਰੀ ਦਾ ਪਾਲਨ ਕਰਨਾ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ਕਿਹਾ ਕਿ ਕਾਰਜ ਸਥਾਨ ਦੀ ਵਿਸ਼ੇਸ਼ ਰੂਪ ਤੋਂ ਬਾਰ-ਬਾਰ ਛੋਹਣ ਜਾਣ ਵਾਲੀਆਂ ਸਤਹਾਂ ਦੀ ਉਚਿਤ ਸਪਲਾਈ ਅਤੇ ਸਵੱਛਤਾ ਨੂੰ ਵੀ ਸੁਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ।

ਇਸ ਮੀਟਿੰਗ ਵਿੱਚ ਡੀਓਪੀਟੀ ਦੇ ਸਕੱਤਰ ਪੀ. ਕੇ. ਤ੍ਰਿਪਾਠੀ, ਡੀਏਆਰਪੀਜੀ ਅਤੇ ਪੈਨਸ਼ਨ ਵਿਭਾਗ ਦੇ ਸਕੱਤਰ ਵੀ. ਸ਼੍ਰੀਨਿਵਾਸ, ਡੀਓਪੀਟੀ ਦੀ ਐਡੀਸ਼ਨਲ ਸਕੱਤਰ ਰਸ਼ਮੀ ਚੌਧਰੀ, ਡੀਓਪੀਟੀ ਦੀ ਐਡੀਸ਼ਨਲ ਸਕੱਤਰ ਅਤੇ ਈਓ ਦੀਪਤੀ ਉਮਾਸ਼ੰਕਰ, ਡੀਏਆਰਪੀਜੀ ਦੀ ਸੰਯੁਕਤ ਸਕੱਤਰ ਜੈਯਾ ਦੁਬੇ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ।

*******


ਐੱਸਐੱਨਸੀ/ਆਰਆਰ



(Release ID: 1791315) Visitor Counter : 111