ਸਿੱਖਿਆ ਮੰਤਰਾਲਾ
ਸ਼੍ਰੀ ਸੁਭਾਸ਼ ਸਰਕਾਰ ਨੇ ਸਹੋਦਯ ਸਕੂਲ ਪਰਿਸਰਾਂ ਦੇ 27ਵੇਂ ਰਾਸ਼ਟਰੀ ਸਲਾਨਾ ਸੰਮੇਲਨ ਨੂੰ ਸੰਬੋਧਿਤ ਕੀਤਾ
Posted On:
17 JAN 2022 4:53PM by PIB Chandigarh
ਸੀਬੀਐੱਸਈ ਅਤੇ ਸਹੋਦਯ ਕਮੇਟੀ ਗਵਾਲੀਅਰ ਦੁਆਰਾ ਆਯੋਜਿਤ ਸਹੋਦਯ ਸਕੂਲ ਪਰਿਸਰਾਂ ਦਾ 27ਵਾਂ ਰਾਸ਼ਟਰੀ ਸਲਾਨਾ ਸੰਮੇਲਨ 17 ਜਨਵਰੀ, 2022 ਨੂੰ ਵਰਚੁਅਲ ਤੌਰ ‘ਤੇ ਸ਼ੁਰੂ ਹੋਇਆ। ਇਸ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਸਨ। ਇਸ ਅਵਸਰ ‘ਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਵੀ ਮੌਜੂਦ ਸਨ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਮੇਲਨ ਨੂੰ ਵਰਚੁਅਲ ਤੌਰ ‘ਤੇ ਆਯੋਜਿਤ ਕਰਨ ਦੇ ਲਈ ਸਹੋਦਯ ਕਮੇਟੀ ਗਵਾਲੀਅਰ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਸਿੱਖਿਆ ਖੇਤਰ ਦੇ ਯੋਗਦਾਨ ਬਾਰੇ ਵੀ ਦੱਸਿਆ ਅਤੇ ਸਰੋਤਿਆਂ ਨੂੰ ਸਵਾਮੀ ਵਿਵੇਕਾਨੰਦ ਦੇ ਕਥਨ- ਸਿੱਖਿਆ ਹੀ ਸਾਨੂੰ ਮਾਨਵ ਬਣਾਉਂਦੀ ਹੈ – ਨਾਲ ਪ੍ਰੇਰਿਤ ਕੀਤਾ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚ, ਗਿਆਨ ਅਤੇ ਸਮੁੱਚੇ ਵਿਕਾਸ ਦੇ ਮਾਰਗ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਯਤਨਾਂ ਨਾਲ ਵਿਕਾਸ ਹੋਇਆ ਹੈ ਅਤੇ ਸਿੱਖਿਆ ਸੰਸਥਾਨਾਂ ਦੀ ਰਾਜ-ਵਿਆਪੀ ਪਹੁੰਚ ਸੰਭਵ ਹੋਈ ਹੈ। ਉਹ ਇਸ ਸੰਮੇਲਨ ਦੇ ਨਤੀਜਿਆਂ ‘ਤੇ ਕੰਮ ਕਰਨ ਦੇ ਲਈ ਤਤਪਰ ਹਨ, ਤਾਕਿ ਰਾਜ ਨੂੰ ਭਵਿੱਖ ਦੇ ਵਿਕਾਸ ਦੇ ਵੱਲ ਲੈ ਜਾਣ ਦੇ ਲਈ ਮਾਰਗ ਦਰਸ਼ਨ ਮਿਲ ਸਕੇ।
ਸ਼੍ਰੀ ਸੁਭਾਸ਼ ਸਰਕਾਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਆਓ ਕੱਲ੍ਹ ਕੇ ਭਾਰਤ ਕੀ ਤਸਵੀਰ ਬਣਾਏਂ’ ਨਾਲ ਕੀਤੀ। ਉਨ੍ਹਾਂ ਨੇ ਗਿਆਨ, ਏਕਤਾ, ਸਾਮੂਹਿਕ ਸੋਚ ਅਤੇ ਸੱਭਿਆਚਾਰਕ ਸਾਂਝੇਦਾਰੀ ਦੀ ਸਰਬਉੱਚ ਸ਼ਕਤੀ ‘ਤੇ ਜ਼ੋਰ ਦਿੱਤਾ। ਸ਼੍ਰੀ ਸਰਕਾਰ ਨੇ ਰਟਣ ਦੀ ਵਿੱਦਿਆ ਦੇ ਬਦਲੇ ਕਲਾ ਅਤੇ ਖੇਡ-ਏਕੀਕ੍ਰਿਤ ਸਿੱਖਿਆ ਦੇ ਮਾਧਿਅਮ ਨਾਲ ਸਮੁੱਚੇ, ਏਕੀਕ੍ਰਿਤ, ਮਨੋਰੰਜਕ ਅਤੇ ਆਕਰਸ਼ਕ ਤਰੀਕਿਆਂ ਨਾਲ ਸਿੱਖਣ ‘ਤੇ ਅਧਾਰਿਤ ਐੱਨਈਪੀ-2020 ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਮਾਈਕ੍ਰੋ-ਲਰਨਿੰਗ ਪ੍ਰੋਗਰਾਮ ਨੂੰ ਵੀ ਰੇਖਾਂਕਿਤ ਕੀਤਾ, ਜੋ ਇੱਕ ਯੋਗਤਾ-ਅਧਾਰਿਤ ਸਿੱਖਿਆ ਪ੍ਰਣਾਲੀ ‘ਤੇ ਕੇਂਦ੍ਰਿਤ ਹੈ। ਮੰਤਰੀ ਸ਼੍ਰੀ ਸਰਕਾਰ ਨੇ ਸੀਬੀਐੱਸਈ ਦੇ ਸਾਰੇ ਸੰਬੰਧਿਤ ਸਕੂਲਾਂ ਵਿੱਚ ਵਿਭਿੰਨ ਸਰਕਾਰ ਦੇ ਪ੍ਰੋਗਰਾਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ, ਤਾਕਿ ਵਿਦਿਆਰਥੀ, ਸਿੱਖਿਆ ਦੇ ਸਾਰੇ ਨਵੀਨਤਮ ਰੁਝਾਨਾਂ ਦੇ ਨਾਲ ਤਾਲਮੇਲ ਬਿਠਾ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਸਹੋਦਯ ਸਕੂਲ ਪਰਿਸਰਾਂ ਦੇ 27ਵੀਂ ਸੀਬੀਐੱਸਈ ਸਲਾਨਾ ਸੰਮੇਲਨ ਦਾ ਆਯੋਜਨ ਹੋਇਆ ਹੈ, ਉਤਸਵ ਨੂੰ ਮਨਾਉਣ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।
ਸ਼੍ਰੀ ਸੁਭਾਸ਼ ਸਰਕਾਰ ਨੇ ਦੇਸ਼ ਭਰ ਦੇ ਸੀਬੀਐੱਸਈ ਸਕੂਲਾਂ ਦੇ ਯੁਵਾ ਵਿਦਿਆਰਥੀਆਂ ਦੇ ਅਸਧਾਰਣ ਕਲਾਤਮਕ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ, ਡਿਜੀਟਲ ਆਰਟ ਗੈਲਰੀ, ‘ਨਵ-ਕਲਾ ਵਿਥਿਕਾ’ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੁਤੰਤਰਤਾ ਦੇ 75 ਸਾਲ ਦੇ ਉਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਈ-ਸਮਾਰਿਕਾ ‘ਅਮਿਯੋਤਸਵ’ ਵੀ ਜਾਰੀ ਕੀਤੀ, ਜੋ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਵਿਸ਼ੇ ‘ਤੇ ਦੇਸ਼ ਦੀ ਵਿਰਾਸਤ ਦੀ ਸੰਭਾਲ ਨਾਲ ਸੰਬੰਧਿਤ ਵਿਭਿੰਨ ਉਦਾਹਰਣਾਂ (ਕੇਸ ਸਟਡੀ) ‘ਤੇ ਅਧਾਰਿਤ ਹੈ।
ਸੰਮੇਲਨ ਨੂੰ ਸੀਬੀਐੱਸਈ ਦੇ ਚੇਅਰਮੈਨ ਸ਼੍ਰੀ ਮਨੋਜ ਆਹੂਜਾ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਨੇ ਸੀਬੀਐੱਸਈ ਦੇ ਵਿਕਾਸ ਅਤੇ ਸਹੋਦਯ ਸਕੂਲ ਪਰਿਸਰਾਂ ਦੀ ਪ੍ਰਗਤੀ ਨੂੰ ਰੇਖਾਂਕਿਤ ਕਰਦੇ ਹੋਏ ਇੱਕ ਸੰਖੇਪ ਵਰਣਨ ਪੇਸ਼ ਕੀਤਾ ਅਤੇ ਭਵਿੱਖ ਦੇ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪ੍ਰਣਾਲੀਆਂ ਦੇ ਵਿਕਾਸ ‘ਤੇ ਚਾਨਣਾ ਪਾਇਆ। ਸ਼੍ਰੀ ਅਹੂਜਾ ਨੇ ਕਿਹਾ ਕਿ ਸੀਬੀਐੱਸਈ ਪ੍ਰਯੋਗਾਤਮਕ, ਵਿਗਿਆਨਿਕ ਅਤੇ ਸਮਾਜਿਕ ਕੌਸ਼ਲ, ਯੋਗਤਾ-ਅਧਾਰਿਤ ਸਿੱਖਿਆ ਅਤੇ ਸਾਰਥਕ ਤੇ ਅਨੰਦਮਈ ਸਿੱਖਿਆ ਦੇ ਸੰਯੋਜਨ ‘ਤੇ ਅਧਾਰਿਤ ਨਵੀਨ ਅਤੇ ਬੱਚਿਆਂ ਦੇ ਅਨੁਕੂਲ ਸਿੱਖਿਆ ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਅਭਿਯਾਨਾਂ ਵਿੱਚ ਹਿੱਸਾ ਲੈਣ ਦੀ ਸੁਵਿਧਾ ਪ੍ਰਦਾਨ ਕਰਨੀ ਚਾਹੀਦੀ ਹੈ।
ਸੰਮੇਲਨ ਦੇ ਉਦਘਾਟਨ ਸੈਸ਼ਨ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਸਕੂਲ ਸਮੁਦਾਏ ਦੇ ਲਗਭਗ 15,000 ਪ੍ਰਿੰਸੀਪਲ ਸ਼ਾਮਲ ਹੋਏ।
*****
ਐੱਮਜੇਪੀਐੱਸ/ਏਕੇ
(Release ID: 1790814)
Visitor Counter : 211