ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਦੇ ਵਿਜ਼ਨ, ਆਤਮਨਿਰਭਰ ਭਾਰਤ ਅਤੇ ਸਵੱਛ ਅਤੇ ਹਰਿਤ ਭਵਿੱਖ ਨੂੰ ਹਾਸਲ ਕੀਤੇ ਜਾਣ ਦੀ ਲੋੜ ਹੈ: ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹੇਂਦਰ ਨਾਥ ਪਾਂਡੇ


ਡਾ. ਐੱਮ.ਐੱਨ. ਪਾਂਡੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਭੇਲ ਦੁਆਰਾ ਸਵਦੇਸ਼ੀ ਰੂਪ ਨਾਲ ਵਿਕਸਿਤ ਭਾਰਤ ਦਾ ਪਹਿਲਾ, ਕੋਲਾ ਤੋਂ ਮੀਥੇਨੌਲ ਪਾਇਲਟ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ

ਭੇਲ ਭਾਰਤ ਦੀਆਂ ਜਲਵਾਯੂ ਪ੍ਰਤਿਬੱਧਤਾਵਾਂ ਨੂੰ ਪੂਰਾ ਕਰਨ ਲਈ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ: ਡਾ. ਐੱਮ. ਐੱਨ. ਪਾਂਡੇ

ਭੇਲ ਦੀ ਹੈਦਰਾਬਾਦ ਇਕਾਈ ਵਿੱਚ ਆਯੋਜਿਤ ਆਤਮਨਿਰਭਰ ਭਾਰਤ ਦੇ ਤਹਿਤ ਵਿਕਸਿਤ ਉਤਪਾਦ ਵਿਸ਼ੇ ਉੱਤੇ ਆਯੋਜਿਤ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ

Posted On: 15 JAN 2022 6:12PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਚੱਲ ਰਹੇ ਸਮਾਰੋਹ ਦੇ ਇੱਕ ਭਾਗ ਦੇ ਰੂਪ ਵਿੱਚ ਕੇਂਦਰੀ ਭਾਰੀ ਉਦਯੋਗ ਮੰਤਰੀ  ਸ਼੍ਰੀ ਮਹੇਂਦਰ ਨਾਥ ਪਾਂਡੇ  ਨੇ ਅੱਜ ਇੱਥੇ ਭਾਰਤ ਦਾ ਪਹਿਲਾ ਬੀਐੱਚਈਐੱਲ ਨਿਰਮਿਤ ਕੋਲੇ ਤੋਂ ਮੀਥੇਨੌਲ (ਸੀਟੀਐੱਮ) ਪਾਇਲਟ ਪਲਾਂਟ ਦੇਸ਼ ਨੂੰ ਸਮਰਪਿਤ ਕੀਤਾ।  ਵਰਚੁਅਲੀ ਆਯੋਜਿਤ ਸਮਾਰੋਹ ਵਿੱਚ ਭੇਲ ਦੇ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਡਾ.  ਨਲਿਨ ਸਿੰਘਲ ,  ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਜਿਤੇਂਦਰ ਸਿੰਘ,  ਭੇਲ ਬੋਰਡ ਵਿੱਚ ਕਾਰਜਕਾਰੀ ਡਾਇਰੈਕਟਰ ਅਤੇ ਭਾਰੀ ਉਦਯੋਗ ਮੰਤਰਾਲੇ ਅਤੇ ਭੇਲ  ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ।

https://static.pib.gov.in/WriteReadData/userfiles/image/image0010R95.jpg

https://static.pib.gov.in/WriteReadData/userfiles/image/image002ZRKB.jpg

ਡਾ. ਪਾਂਡੇ ਨੇ ਭੇਲ ਦੀ ਹੈਦਰਾਬਾਦ ਇਕਾਈ ਵਿੱਚ ਆਯੋਜਿਤ "ਆਤਮਨਿਰਭਰ ਭਾਰਤ ਦੇ ਤਹਿਤ ਵਿਕਸਿਤ ਉਤਪਾਦ" ਉੱਤੇ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਇਸ ਦੇ ਇਲਾਵਾ,  ਤੇਲੰਗਾਨਾ ਖੇਤਰ ਨਾਲ ਸੰਬੰਧਿਤ "ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਗੁੰਮਨਾਮ ਨਾਇਕਾਂ" ਉੱਤੇ ਆਡੀਓ-ਵਿਜ਼ੂਅਲ ਪ੍ਰਸਤੁਤੀ ਦਿੱਤੀ ਗਈ ।  ਵਰਚੁਅਲੀ ਮੋਡ ਦੇ ਰਾਹੀਂ ਭੇਲ  ਦੇ ਕਰਮਚਾਰੀ ਦੇਸ਼ ਭਰ  ਦੇ ਕਈ ਸਥਾਨਾਂ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ।  ਵੱਡੀ ਸੰਖਿਆ ਵਿੱਚ ਪ੍ਰਤਿਭਾਗੀਆਂ ਨੇ ਔਨਲਾਇਨ ਪ੍ਰੋਗਰਾਮ ਵਿੱਚ ਹਿੱਸਾ ਲਿਆ,  ਉੱਥੇ ਹੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।  ਵੱਡੀ ਸੰਖਿਆ ਵਿੱਚ ਭੇਲ  ਦੇ ਕਰਮੀਆਂ ਨੇ ਪ੍ਰਸਾਰਣ ਮੋਡ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਨੂੰ ਵੇਖਿਆ । 

ਇਸ ਮੌਕੇ ਡਾ. ਪਾਂਡੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਮਹੱਤਵਪੂਰਣ ਲਕਸ਼ ਆਤਮਨਿਰਭਰ ਰਾਸ਼ਟਰ ਦਾ ਨਿਰਮਾਣ ਕਰਨਾ ਹੈ। ਇਸ ਪਰਿਕਲਪਨਾ ਨੂੰ ਸਾਕਾਰ ਕਰਨ ਵਿੱਚ ਨਿਰਮਾਣ ਖੇਤਰ ਦੀ ਭੂਮਿਕਾ ਅਹਿਮ ਹੋਵੇਗੀ। ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਵਰਗੀਆਂ ਯੋਜਨਾਵਾਂ  ਦੇ ਮਾਧਿਅਮ ਰਾਹੀਂ ਸਰਕਾਰ ਪਹਿਲਾਂ ਹੀ ਨਿਰਮਾਣ ਖੇਤਰ  ਦੇ ਮਹੱਤਵ ਨੂੰ ਸਪੱਸ਼ਟ ਕਰ ਚੁੱਕੀ ਹੈ। ਭਾਰੀ ਉਦਯੋਗ ਨਿਰਮਾਣ ਖੇਤਰ ਦੀ ਰੀੜ੍ਹ ਹੈ।  ਇਹ ਉਪਯੋਗ ਕਰਨ ਵਾਲੇ ਉਦਯੋਗਾਂ ਦੇ ਵਿਆਪਕ ਸਮੂਹ ਨੂੰ ਮਸ਼ੀਨਰੀ ਅਤੇ ਉਪਕਰਨ ਜਿਹੇ ਮਹੱਤਵਪੂਰਣ ਸਹਿਯੋਗ ਦਿੰਦਾ ਹੈ ।

https://static.pib.gov.in/WriteReadData/userfiles/image/image0032E0N.jpg

ਸਭ ਤੋਂ ਵੱਡਾ ਇੰਜੀਨੀਅਰਿੰਗ ਅਤੇ ਨਿਰਮਾਣ ਉੱਦਮ ਹੋਣ  ਦੇ ਨਾਤੇ ਸਰਕਾਰ  ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਭੇਲ ਦੀ ਭੂਮਿਕਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਜਿਵੇਂ ਕ‌ਿ ਹਾਲ ਹੀ ਵਿੱਚ ਸੰਪੰਨ ਸੀਓਪੀ 26 ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਸੀ ਉਸ ਦਿਸ਼ਾ ਵਿੱਚ ਭਾਰਤ ਦੀ ਜਲਵਾਯੂ ਪ੍ਰਤਿਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਭੇਲ ਨੂੰ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੋਵੇਗੀ । 

ਭੇਲ ਦੇ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਡਾ. ਨਲਿਨ ਸਿੰਘਲ ਨੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਆਈਕੌਨਿਕ ਸਪਤਾਹ" ਸਮਾਰੋਹ  ਦੇ ਦੌਰਾਨ ਭੇਲ ਦੁਆਰਾ ਕੀਤੀਆਂ ਗਈਆਂ ਪਹਿਲਾਂ ਉੱਤੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਭੇਲ ਨੂੰ ਲਗਾਤਾਰ ਸਹਿਯੋਗ ਦੇਣ ਲਈ ਭਾਰੀ ਉਦਯੋਗ ਮੰਤਰਾਲੇ ਅਤੇ ਸਰਕਾਰ ਦਾ ਧੰਨਵਾਦ ਕੀਤਾ। ਪ੍ਰਤਿਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖੋਜ ਅਤੇ ਵਿਕਾਸ (ਆਰ ਐਂਡ ਡੀ)  ਹਮੇਸ਼ਾ ਭੇਲ ਦੀਆਂ ਪ੍ਰਮੁੱਖ ਸ਼ਕਤੀਆਂ ਵਿੱਚੋਂ ਇੱਕ ਰਿਹਾ ਹੈ ਅਤੇ ਭੇਲ ,  ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀਓਪੀ26)  ਵਿੱਚ ਪ੍ਰਧਾਨ ਮੰਤਰੀ  ਦੇ "ਪੰਚਾਮ੍ਰਤ" ਦ੍ਰਿਸ਼ਟੀਕੋਣ ਦੀ ਪ੍ਰਾਪਤੀ ਲਈ ਅਗਵਾਈ ਦੀ ਭੂਮਿਕਾ ਨਿਭਾਉਣ ਉੱਤੇ ਵਿਸ਼ੇਸ਼ ਧਿਆਨ  ਦੇ ਰਿਹਾ ਹੈ । 

ਖਾਸ ਕਰਕੇ ਭੇਲ ਦੁਆਰਾ ਸਵਦੇਸ਼ੀ ਰੂਪ ਨਾਲ ਡਿਜਾਇਨ, ਵਿਕਸਿਤ ਅਤੇ ਸਥਾਪਿਤ 0.25 ਟੀਪੀਡੀ ਸਮਰੱਥਾ ਦਾ ਸੀਟੀਐੱਮ ਪਾਇਲਟ ਪਲਾਂਟ ਵਰਤਮਾਨ ਵਿੱਚ ਰਾਖ ਦੀ ਉੱਚ ਮਾਤਰਾ ਵਾਲੇ ਭਾਰਤੀ ਕੋਲੇ ਤੋਂ 99 ਫ਼ੀਸਦੀ ਤੋਂ ਅਧਿਕ ਸ਼ੁੱਧਤਾ ਦੇ ਨਾਲ ਮੀਥੇਨੌਲ ਦਾ ਉਤਪਾਦਨ ਕਰ ਰਿਹਾ ਹੈ ।  ਮਹੱਤਵਪੂਰਣ ਇਹ ਹੈ ਕਿ ਗੈਸੀਫਿਕੇਸ਼ਨ ਪ੍ਰਕਿਰਿਆ ਨਾਲ ਉੱਚ ਰਾਖ ਵਾਲੇ ਭਾਰਤੀ ਕੋਲੇ ਦਾ ਮੀਥੇਨੌਲ ਵਿੱਚ ਰੂਪਾਂਤਰਣ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਟੈਕਨੋਲੋਜੀ ਪ੍ਰਦਰਸ਼ਨੀ ਹੈ।

 *****

ਡੀਜੇਐੱਨ/ਟੀਐੱਫਕੇ


(Release ID: 1790578) Visitor Counter : 213