ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ , “ਸਟਾਰਟ-ਅੱਪਸ ਇੰਡਿਆ” ਵਿੱਚ “ਬੈਂਗਨੀ ਕ੍ਰਾਂਤੀ” ਜੰਮੂ ਅਤੇ ਕਸ਼ਮੀਰ ਦਾ ਯੋਗਦਾਨ ਹੈ”, 2016 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਪਹਿਲ ਦੀ ਸ਼ੁਰੂਆਤ ਕੀਤੀ ਸੀ
ਦੇਸ਼ ਅੱਜ ਪਹਿਲਾ ਰਾਸ਼ਟਰੀ ਸਟਾਰਟ-ਅੱਪ ਦਿਵਸ ਮਨਾ ਰਿਹਾ ਹੈ
ਜੰਮੂ-ਕਸ਼ਮੀਰ ਵਿੱਚ ਐਗਰੀਕਲਚਰ ਸਟਾਰਟ-ਅੱਪ ਲਈ ਅਰੋਮਾ/ਲੈਵੇਂਡਰ ਦੀ ਖੇਤੀ ਇੱਕ ਲੋਕਪ੍ਰਿਯ ਵਿਕਲਪ ਬਣ ਗਈ ਹੈ: ਡਾ. ਜਿਤੇਂਦਰ ਸਿੰਘ
Posted On:
16 JAN 2022 5:33PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) , ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) , ਪੀਐੱਮਓ, ਪਰਸੋਨਲ , ਲੋਕ ਸ਼ਿਕਾਇਤਾਂ , ਪੈਂਸ਼ਨਾਂ , ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਸਟਾਰਟ-ਅੱਪ ਇੰਡੀਆ” ਵਿੱਚ ਬੈਂਗਨੀ ਕ੍ਰਾਂਤੀ ਜੰਮੂ-ਕਸ਼ਮੀਰ ਦਾ ਯੋਗਦਾਨ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲ ਦੀ ਸ਼ੁਰੂਆਤ 2016 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਸੀ ਅਤੇ ਅੱਜ ਅਸੀਂ ਪਹਿਲਾ ਰਾਸ਼ਟਰੀ ਸਟਾਰਟ-ਅੱਪ ਦਿਵਸ ਮਨਾ ਰਹੇ ਹਾਂ ।
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਨੇ ਵਿਗਿਆਨਿਕ ਅਤੇ ਉਦਯੋਗਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਜ਼ਰੀਏ ਅਰੋਮਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ , ਜਿਸ ਨੇ ਭਾਰਤ ਵਿੱਚ ਪ੍ਰਸਿੱਧ “ਬੈਂਗਨੀ ਕ੍ਰਾਂਤੀ” ਨੂੰ ਜਨਮ ਦਿੱਤਾ ਹੈ। ਇਸ ਬਾਰੇ ਮੰਤਰੀ ਨੇ ਦੱਸਿਆ ਕਿ ਸੀਐੱਸਆਈਆਰ ਨੇ ਕਈ ਜ਼ਿਲ੍ਹਿਆਂ ਵਿੱਚ ਖੇਤੀ ਲਈ ਜੰਮੂ ਸਥਿਤ ਆਪਣੀ ਲੈਬ-ਇੰਡੀਅਨ ਇੰਸਟੀਟਿਊਟ ਆਵ੍ ਇੰਟੀਗ੍ਰੇਟਿਵ ਮੈਡੀਸਿਨ (ਆਈਆਈਆਈਐੱਮ) ਦੇ ਜ਼ਰੀਏ ਉੱਚ ਮੁੱਲ ਦੀ ਜ਼ਰੂਰੀ ਤੇਲ ਵਾਲੀ ਲੈਵੇਂਡਰ ਫ਼ਸਲ ਦੀ ਸ਼ੁਰੂਆਤ ਕੀਤੀ ਸੀ । ਸ਼ੁਰੂਆਤ ਵਿੱਚ ਡੋਡਾ , ਕਿਸ਼ਤਵਾੜ , ਰਾਜੌਰੀ ਅਤੇ ਇਸ ਦੇ ਬਾਅਦ ਹੋਰ ਜ਼ਿਲ੍ਹਿਆਂ , ਜਿਨ੍ਹਾਂ ਵਿੱਚ ਰਾਮਬਾਨ ਅਤੇ ਪੁਲਵਾਮਾ ਆਦਿ ਸ਼ਾਮਿਲ ਹਨ , ਇਸ ਨੂੰ ਸ਼ੁਰੂ ਕੀਤਾ ਗਿਆ ਸੀ । ਉਨ੍ਹਾਂ ਨੇ ਅੱਗੇ ਕਿਹਾ ਕਿ ਥੋੜ੍ਹੇ ਹੀ ਸਮੇਂ ਵਿੱਚ ਅਰੋਮਾ/ਲੈਵੇਂਡਰ ਦੀ ਖੇਤੀ ਐਗਰੀਕਲਚਰ ਸਟਾਰਟ-ਅੱਪ ਲਈ ਖੇਤੀਬਾੜੀ ਵਿੱਚ ਇੱਕ ਲੋਕਪ੍ਰਿਯ ਵਿਕਲਪ ਬਣ ਗਈ ਹੈ ।
ਡਾ. ਜਿਤੇਂਦਰ ਸਿੰਘ ਨੇ ਇੱਕ ਤੱਥ, ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਉਸ ਨੂੰ ਸਾਂਝਾ ਕੀਤਾ । ਉਨ੍ਹਾਂ ਨੇ ਦੱਸਿਆ ਕਿ ਡੋਡਾ ਜ਼ਿਲ੍ਹੇ ਦੇ ਦੂਰ-ਦੁਰਾਡੇ ਦੂਰ ਪਿੰਡ ਖਿਲਾਨੀ ਦੇ ਰਹਿਣ ਵਾਲੇ ਭਾਰਤ ਭੂਸ਼ਣ ਨਾਮ ਦੇ ਇੱਕ ਨੌਜਵਾਨ ਸਫਲਤਾ ਦੀ ਅਨੁਕਰਣੀ ਕਹਾਣੀ ਬਣ ਚੁੱਕੇ ਹਨ।
ਭੂਸ਼ਣ ਨੇ ਸੀਐੱਸਆਈਆਰ-ਆਈਆਈਆਈਐੱਮ ਦੇ ਸਹਿਯੋਗ ਨਾਲ ਲਗਭਗ 0.1 ਹੈਕਟੇਅਰ ਭੂਮੀ ਵਿੱਚ ਲੈਵੇਂਡਰ ਦੀ ਖੇਤੀ ਸ਼ੁਰੂ ਕੀਤੀ। ਇਸ ਦੇ ਬਾਅਦ ਜਿਵੇਂ-ਜਿਵੇਂ ਲਾਭ ਹੋਣਾ ਸ਼ੁਰੂ ਹੋਇਆ , ਉਨ੍ਹਾਂ ਨੇ ਆਪਣੇ ਘਰ ਦੇ ਆਲੇ ਦੁਆਲੇ ਮੱਕੇ ਦੇ ਖੇਤ ਦੇ ਇੱਕ ਵੱਡੇ ਖੇਤਰ ਨੂੰ ਵੀ ਲੈਵੇਂਡਰ ਦੇ ਬਾਗ ਵਿੱਚ ਬਦਲ ਦਿੱਤਾ । ਮੰਤਰੀ ਨੇ ਅੱਗੇ ਦੱਸਿਆ ਕਿ ਅੱਜ ਉਨ੍ਹਾਂ ਨੇ 20 ਲੋਕਾਂ ਨੂੰ ਕੰਮ ਉੱਤੇ ਰੱਖਿਆ ਹੈ, ਜੋ ਉਨ੍ਹਾਂ ਦੇ ਲੈਵੇਂਡਰ ਦੇ ਖੇਤਾਂ ਅਤੇ ਨਰਸਰੀ ਵਿੱਚ ਕੰਮ ਕਰ ਰਹੇ ਹਨ । ਉਥੇ ਹੀ, ਉਨ੍ਹਾਂ ਦੇ ਜ਼ਿਲ੍ਹੇ ਦੇ ਲਗਭਗ 500 ਕਿਸਾਨਾਂ ਨੇ ਵੀ ਮੱਕੇ ਨੂੰ ਛੱਡ ਕੇ ਬਾਹਰਮਾਹੀ ਫੁੱਲ ਵਾਲੇ ਲੈਵੇਂਡਰ ਪੌਦੇ ਦੀ ਖੇਤੀ ਸ਼ੁਰੂ ਕਰਕੇ ਭਾਰਤ ਭੂਸ਼ਣ ਦੀ ਨਕਲ ਕੀਤੀ ਹੈ ।
ਡਾ. ਜਿਤੇਂਦਰ ਸਿੰਘ ਨੇ ਕਿਹਾ , ਬਦਕਿਸਮਤੀ ਹੈ ਕਿ ਸਥਾਨਕ ਮੀਡੀਆ ਵਿੱਚ ਇਹ ਕਦੇ ਨਹੀਂ ਦੱਸਿਆ ਗਿਆ ਕਿ ਆਈਆਈਆਈਐੱਮ, ਜੰਮੂ ਅਰੋਮਾ ਅਤੇ ਲੈਵੇਂਡਰ ਦੀ ਖੇਤੀ ਵਿੱਚ ਲੱਗੇ ਸਟਾਰਟ - ਅੱਪਸ ਨੂੰ ਉਨ੍ਹਾਂ ਦੀ ਉਪਜ ਵੇਚਣ ਵਿੱਚ ਸਹਾਇਤਾ ਕਰ ਰਹੀ ਹੈ । ਮੁੰਬਈ ਸਥਿਤ ਅਜਮਲ ਬਾਇਓਟੈੱਕ ਪ੍ਰਾਇਵੇਟ ਲਿਮਿਟੇਡ , ਅਦਿਤੀ ਇੰਟਰਨੈਸ਼ਨਲ ਅਤੇ ਨਵਨੈਤ੍ਰੀ ਗਮਿਕਾ ਵਰਗੀਆਂ ਪ੍ਰਮੁੱਖ ਕੰਪਨੀਆਂ ਇਸ ਦੇ ਪ੍ਰਾਥਮਿਕ ਖਰੀਦਦਾਰ ਹਨ ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ ਉੱਤੇ ਡਾ. ਜਿਤੇਂਦਰ ਸਿੰਘ ਨੇ ਐਲਾਨ ਕੀਤਾ ਕਿ ਸੀਐੱਸਆਈਆਰ ਨੇ ਅਰੋਮਾ ਮਿਸ਼ਨ ਦਾ ਪਹਿਲਾ ਪੜਾਅ ਪੂਰਾ ਹੋਣ ਦੇ ਬਾਅਦ ਇਸ ਦਾ ਦੂਜਾ ਪੜਾਅ ਸ਼ੁਰੂ ਕੀਤਾ ਹੈ । ਆਈਆਈਏਮ ਦੇ ਇਲਾਵਾ ਹੁਣ ਸੀਏਸਆਈਆਰ - ਆਈਏਚਬੀਟੀ , ਸੀਐੱਸਆਈਆਰ - ਸੀਆਈਐੱਮਏਪੀ , ਸੀਐੱਸਆਈਆਰ - ਐੱਨਬੀਆਰਆਈ ਅਤੇ ਸੀਐੱਸਆਈਆਰ -ਐੱਨਈਆਈਐੱਸਟੀ ਵੀ ਅਰੋਮਾ ਮਿਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ ।
ਅਰੋਮਾ ਮਿਸ਼ਨ ਪੂਰੇ ਦੇਸ਼ ਤੋਂ ਸਟਾਰਟ-ਅੱਪਸ ਅਤੇ ਖੇਤੀ ਕਰਨ ਵਾਲਿਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸ ਦੇ ਪਹਿਲਾਂ ਪੜਾਅ ਦੇ ਦੌਰਾਨ ਸੀਐੱਸਆਈਆਰ ਨੇ 6000 ਹੈਕਟੇਅਰ ਭੂਮੀ ਉੱਤੇ ਖੇਤੀ ਵਿੱਚ ਸਹਾਇਤਾ ਕੀਤੀ । ਇਸ ਮਿਸ਼ਨ ਨੂੰ ਦੇਸ਼ ਦੇ 46 ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਸੰਚਾਲਿਤ ਕੀਤਾ ਗਿਆ । ਇਸ ਦੇ ਤਹਿਤ 44,000 ਤੋਂ ਅਧਿਕ ਲੋਕਾਂ ਨੂੰ ਟ੍ਰੇਂਡ ਕੀਤਾ ਗਿਆ ਅਤੇ ਕਿਸਾਨਾਂ ਨੂੰ ਕਈ ਕਰੋੜ ਰੁਪਏ ਦੀ ਆਮਦਨ ਹੋਈ ਹੈ । ਉਥੇ ਹੀ , ਅਰੋਮਾ ਮਿਸ਼ਨ ਦੇ ਦੂਜੇ ਪੜਾਅ ਵਿੱਚ ਪੂਰੇ ਦੇਸ਼ ਦੇ 75,000 ਤੋਂ ਅਧਿਕ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ 45,000 ਤੋਂ ਅਧਿਕ ਕੁਸ਼ਲ ਮਾਨਵ ਸੰਸਾਧਨਾਂ ਨੂੰ ਇਸ ਵਿੱਚ ਸ਼ਾਮਿਲ ਕਰਨ ਦਾ ਪ੍ਰਸਤਾਵ ਹੈ ।
*****
ਐੱਸਐੱਨਸੀ/ਆਰਆਰ
(Release ID: 1790574)
Visitor Counter : 174