ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ 17 ਜਨਵਰੀ 2022 ਨੂੰ ਦੱਖਣ ਖੇਤਰ ਦੇ ਲਈ ਪੀਐੱਮ-ਗਤੀ ਸ਼ਕਤੀ ‘ਤੇ ਇੱਕ ਸੰਮੇਲਨ ਦਾ ਉਦਘਾਟਨ ਕਰਨਗੇ

Posted On: 15 JAN 2022 8:39PM by PIB Chandigarh

ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ (ਐੱਮਓਆਰਟੀਐੱਚ) 17 ਜਨਵਰੀ, 2022 ਨੂੰ ਦੱਖਣ ਖੇਤਰ ਦੇ ਲਈ ਪੀਐੱਮ-ਗਤੀ ਸ਼ਕਤੀ ‘ਤੇ ਇੱਕ ਸੰਮੇਲਨ ਆਯੋਜਿਤ ਕਰਨ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਮੰਤਰਾਲਾ ਦੱਖਣ ਖੇਤਰ ਦੇ ਲਈ ਪੀਐੱਮ-ਗਤੀ ਸ਼ਕਤੀ ਦੇ ਲਈ ਆਪਣੀ ਕਾਰਜ ਯੋਜਨਾਵਾਂ ਅਤੇ ਪ੍ਰੋਜੈਕਟਾਂ ‘ਤੇ ਸਲਾਹ-ਮਸ਼ਵਰੇ ਕਰੇਗਾ।

ਵਰਚੁਅਲ ਮੋਡ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਕਰਨਗੇ ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ ਐੱਸ ਬੋੱਮਈ, ਪੁਦੂਚੇਰੀ ਦੀ ਉਪ ਰਾਜਪਾਲ ਡਾ. (ਸ਼੍ਰੀਮਤੀ) ਤਮਿਲਿਸਾਈ ਸੁੰਦਰਰਾਜਨ, ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ ਰੰਗਾਸਾਮੀ, ਐੱਮਓਐੱਸ (ਆਰਟੀਐੱਚ ਅਤੇ ਸ਼ਹਿਰੀ ਹਵਾਬਾਜੀ) ਜਨਰਲ (ਡਾ.) ਵੀ ਕੇ ਸਿੰਘ, ਵਿਭਿੰਨ ਰਾਜ ਸਰਕਾਰਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀ, ਸਕੱਤਰ ਆਰਟੀਐੱਚ ਸ਼੍ਰੀ ਗਿਰੀਧਰ ਅਰਮਾਨੇ, ਵਿਸ਼ੇਸ਼ ਸਕੱਤਰ ਡੀਪੀਆਈਆਈਟੀ ਸ਼੍ਰੀ ਅੰਮ੍ਰਿਤ ਲਾਲ ਮੀਣਾ ਅਤੇ ਭਾਰਤ ਅਤੇ ਰਾਜ ਸਰਕਾਰਾਂ ਨੂੰ ਵਿਭਿੰਨ ਬੁਨਿਆਦੀ ਢਾਂਚਾ ਮੰਤਰਾਲਿਆਂ ਦੇ ਅਧਿਕਾਰੀ ਸੰਬੋਧਿਤ ਕਰਨਗੇ। ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਲਕਸ਼ਦ੍ਵੀਪ, ਮਹਾਰਾਸ਼ਟਰ, ਪੁਦੂਚੇਰੀ, ਤਮਿਲਨਾਡੂ ਅਤੇ ਤੇਲੰਗਾਨਾ ਹਨ। ਦਿਨ ਭਰ ਚਲਣ ਵਾਲੇ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੇ ਵਿਭਿੰਨ ਪਹਿਲੂਆਂ ‘ਤੇ ਚੈਨਲ ਵਿੱਚ ਚਰਚਾ ਹੋਵੇਗੀ, ਜਿਸ ਵਿੱਚ ਕੇਂਦਰ ਅਤੇ ਰਾਜ ਦੇ ਅਧਿਕਾਰੀ ਅਤੇ ਹਿਤਧਾਰਕ ਸ਼ਾਮਲ ਹੋਣਗੇ।

ਪੀਐੱਮ-ਗਤੀ ਸ਼ਕਤੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਰਾਜਾਂ ਦੀ ਅਹਿਮ ਭੂਮਿਕਾ ਹੈ। ਸੰਮੇਲਨ ਦਾ ਉਦੇਸ਼ ਰਾਜ ਪੱਧਰ ‘ਤੇ ਪੀਐੱਮ-ਗਤੀ ਸ਼ਕਤੀ ਸੰਸਥਾਗਤ ਢਾਂਚੇ ਦੇ ਨਿਰਮਾਣ ਦੇ ਨਾਲ-ਨਾਲ ਰਾਜ ਸਰਕਾਰਾਂ ਦੇ ਤਾਲਮੇਲ ਵਿੱਚ ਸਾਰੇ ਬੁਨਿਆਦੀ ਢਾਂਚਾ ਮੰਤਰਾਲਿਆਂ ਦੇ ਪ੍ਰੋਜੈਕਟਾਂ ਦੀ ਮੁਕੰਮਲ ਯੋਜਨਾ, ਪ੍ਰਬੰਧਨ ਅਤੇ ਸਮਾਂ-ਨਿਰਧਾਰਣ ਦੇ ਲਈ ਰਾਜ ਮਾਸਟਰ ਪਲਾਨ ਦੇ ਲਈ ਇੱਕ ਰੋਡਮੈਪ ਤਿਆਰ ਕਰਨਾ ਹੈ। ਇਸ ਤੋਂ ਪਹਿਲਾਂ ਪ੍ਰੋਜੈਕਟ ਨੂੰ ਕੁਸ਼ਲ ਤਰੀਕੇ ਨਾਲ ਲਾਗੂ ਕਰਨਾ ਅਤੇ ਸਮੇਂ ‘ਤੇ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਅਕਤੂਬਰ 2021 ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਰੋਹ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਦੇ ਲਈ “ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨਐੱਮਪੀ)׏” ਨੂੰ ਸ਼ੁਰੂ ਕੀਤਾ ਸੀ। ਇਸ ਦੇ ਬਾਅਦ, 21 ਅਕਤੂਬਰ 2021 ਨੂੰ, ਆਰਥਿਕ ਮਾਮਲਿਆਂ ਦੀ ਕੈਬਿਨਟ ਕਮੇਟੀ (ਸੀਸੀਈਏ) ਨੇ ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਲਾਗੂਕਰਨ, ਨਿਗਰਾਨੀ ਅਤੇ ਸਪੋਰਟ ਮਕੈਨਿਜ਼ਮ ਦੇ ਲਈ ਇੰਸਟੀਟਿਊਸ਼ਨ ਫ੍ਰੇਮਵਰਕ ਸ਼ਾਮਲ ਹੈ। ਲਾਗੂ ਕਰਨ ਦੇ ਲਈ ਇੰਸਟੀਟਿਊਸ਼ਨਲ ਫ੍ਰੇਮਵਰਕ ਵਿੱਚ ਜ਼ਰੂਰੀ ਤਕਨੀਕੀ ਕੁਸ਼ਲਤਾਵਾਂ ਦੇ ਨਾਲ ਸਕੱਤਰਾਂ ਦਾ ਅਧਿਕਾਰ ਪ੍ਰਾਪਤ ਸਮੂਹ (ਈਜੀਓਐੱਸ), ਨੈਟਵਰਕ ਯੋਜਨਾ ਸਮੂਹ (ਐੱਨਪੀਜੀ) ਅਤੇ ਤਕਨੀਕੀ ਸਹਾਇਤਾ ਇਕਾਈ (ਟੀਐੱਸਯੂ) ਸ਼ਾਮਲ ਹਨ।

ਪੀਐੱਮ-ਗਤੀ ਸ਼ਕਤੀ ਐੱਨਐੱਮਪੀ ਦਾ ਉਦੇਸ਼ ਮਲਟੀ-ਮੋਡਲ ਕਨੈਕਟੀਵਿਟੀ ਅਤੇ ਲਾਸਟ ਮਾਈਲ ਕਨੈਕਟੀਵਿਟੀ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਦੇ ਲਈ ਵਿਭਾਗੀ ਨਿਸ਼ਕ੍ਰਿਅਤਾ ਨੂੰ ਤੋੜਣਾ ਅਤੇ ਪ੍ਰੋਜੈਕਟਾਂ ਦੀ ਅਧਿਕ ਸੰਪੂਰਨ ਅਤੇ ਏਕੀਕ੍ਰਿਤ ਯੋਜਨਾ ਦੇ ਨਾਲ ਨਿਸ਼ਪਾਦਨ ਕਰਨਾ ਹੈ। ਇਹ ਯੋਜਨਾ ਲੌਜਿਸਟਿਕ ਲਾਗਤ ਨੂੰ ਘੱਟ ਕਰਨ ਅਤੇ ਉਪਭੋਗਤਾਵਾਂ, ਕਿਸਾਨਾਂ, ਨੌਜਵਾਨਾਂ ਦੇ ਨਾਲ-ਨਾਲ ਬਿਜ਼ਨਸ ਵਿੱਚ ਲੱਗੇ ਲੋਕਾਂ ਨੂੰ ਭਾਰੀ ਆਰਥਿਕ ਲਾਭ ਕਰਵਾਉਣ ਵਿੱਚ ਮਦਦ ਕਰੇਗਾ।

*****

 

ਐੱਮਜੇਪੀਐੱਸ



(Release ID: 1790462) Visitor Counter : 98