ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪ੍ਰਮੁੱਖ ਰਿਟੇਲ ਮਾਰਕਿਟਾਂ ਵਿੱਚ ਖੁਰਾਕ ਤੇਲ ਦੀਆਂ ਕੀਮਤਾਂ ਵਿੱਚ 5 ਰੁਪਏ ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ


ਪ੍ਰਮੁੱਖ ਖੁਰਾਕ ਤੇਲ ਕੰਪਨੀ ਅਦਾਨੀ ਵਿਲਮਰ, ਰੁਚੀ ਇੰਡਸਟ੍ਰੀਜ਼ ਨੇ 15-20 ਰੁਪਏ ਪ੍ਰਤੀ ਲੀਟਰ ਕੀਮਤ ਘਟਾਈ
ਹੋਰ ਕੰਪਨੀਆਂ ਜੇਮਿਨੀ ਐਡਿਬਲਸ ਐਂਡ ਫੈਟਸ ਇੰਡੀਆ, ਹੈਦਰਾਬਾਦ, ਮੋਦੀ ਨੈਚੁਰਲਸ, ਦਿੱਲੀ, ਗੋਕੁਲ ਰੀ-ਫਾਇਲਸ ਐਂਡ ਸੌਲਵੈਂਟ, ਵਿਜੈ ਸੋਲਵੇਕਸ, ਗੋਕੁਲ ਐਗਰੋ ਰਿਸੋਰਸਿਜ਼ ਅਤੇ ਐੱਨ. ਕੇ. ਪ੍ਰੋਟੀਂਸ ਨੇ ਵੀ ਖੁਰਾਕ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ
ਸਰਕਾਰ ਦੁਆਰਾ ਉਠਾਏ ਗਏ ਕਦਮਾਂ ਦੇ ਬਾਅਦ ਆਯਾਤ ਸ਼ੁਲਕ ਕੱਚੇ ਪਾਮ ਤੇਲ ‘ਤੇ 7.5 ਫੀਸਦੀ ਅਤੇ ਕੱਚੇ ਸੋਯਾਬੀਨ ਤੇਲ ਅਤੇ ਕੱਚੇ ਸੂਰਜਮੁਖੀ ‘ਤੇ 5 ਫੀਸਦੀ ਹੈ
ਆਰਬੀਡੀ ਪਾਮੋਲਿਨ ਆਇਲ ‘ਤੇ ਬੇਸਿਕ ਡਿਊਟੀ ਹਾਲ ਹੀ ਵਿੱਚ 17.5 ਫੀਸਦੀ ਤੋਂ ਘਟਾ ਕੇ 12.5 ਫੀਸਦੀ ਕਰ ਦਿੱਤੀ ਗਈ ਹੈ
ਰਿਫਾਇੰਡ ਸੋਯਾਬੀਨ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਬੇਸਿਕ ਡਿਊਟੀ 32.5 ਫੀਸਦੀ ਤੋਂ ਘਟਾ ਕੇ 17.5 ਫੀਸਦੀ ਕਰ ਦਿੱਤੀ ਗਈ ਹੈ

Posted On: 11 JAN 2022 6:39PM by PIB Chandigarh

ਭਾਰਤ ਖੁਰਾਕ ਤੇਲ ਦੇ ਸਭ ਤੋਂ ਵੱਡੇ ਆਯਾਤਕਾਂ ਵਿੱਚ ਸ਼ੁਮਾਰ ਹੈ ਕਿਉਂਕਿ ਦੇਸ਼ ਦਾ ਉਤਪਾਦਨ ਘਰੇਲੂ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਨਹੀਂ ਹੈ। ਮੰਗ ਅਤੇ ਸਪਲਾਈ ਦੇ ਵਿੱਚ  ਅੰਤਰ ਨੂੰ ਪੂਰਾ ਕਰਨ ਦੇ ਲਈ ਦੇਸ਼ ਨੂੰ ਮੁੱਖ ਤੌਰ ‘ਤੇ ਆਯਾਤ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਦੇਸ਼ ਵਿੱਚ ਖੁਰਾਕ ਤੇਲ ਦੀ ਕੁੱਲ ਖਪਤ ਦਾ ਕਰੀਬ 56-60 ਫੀਸਦੀ ਆਯਾਤ ਕਰਨਾ ਪੈਂਦਾ ਹੈ। ਗਲੋਬਲ ਪ੍ਰੋਡਕਸ਼ਨ ਵਿੱਚ ਕਮੀ ਅਤੇ ਨਿਰਯਾਤਕ ਦੇਸ਼ਾਂ ਦੁਆਰਾ ਨਿਰਯਾਤ ਸ਼ੁਲਕਾਂ ਜਾਂ ਟੈਕਸਾਂ ਵਿੱਚ ਵਾਧਾ ਕੀਤੇ ਜਾਣ ਦੇ ਕਾਰਨ ਖੁਰਾਕ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਦਾ ਰੁਝਾਨ ਦੇਖਿਆ ਗਿਆ ਹੈ ਇਸ ਲਈ, ਖੁਰਾਕ ਤੇਲ ਦੀ ਘਰੇਲੂ ਕੀਮਤ ਆਯਾਤਿਤ ਤੇਲ ਦੀ ਕੀਮਤ ਨਾਲ ਨਿਰਧਾਰਿਤ ਹੁੰਦੀ ਹੈ। 

ਕਿਉਂਕਿ ਘਰੇਲੂ ਕੀਮਤਾਂ ਅੰਤਰਰਾਸ਼ਟਰੀ ਕੀਮਤਾਂ ਦੇ ਰੁਝਾਨ ਨਾਲ ਕੰਟਰੋਲ ਹੁੰਦੀਆਂ ਹਨ, ਇਸ ਲਈ ਦੇਸ਼ ਵਿੱਚ ਖੁਰਾਕ ਤੇਲ ਦੀ ਕੀਮਤ ਪਿਛਲੇ ਇੱਕ ਸਾਲ ਤੋਂ ਬਹੁਤ ਉੱਚ ਪੱਧਰ ‘ਤੇ ਰਹੇ ਹਨ, ਜੋਕਿ ਸਰਕਾਰ ਦੇ ਲਈ ਚਿੰਤਾ ਦਾ ਇੱਕ ਪ੍ਰਮੁੱਖ ਕਾਰਨ ਰਿਹਾ ਹੈ। ਕੀਮਤਾਂ ‘ਤੇ ਲਗਾਮ ਲਗਾਉਣ ਅਤੇ ਬੇਮਿਸਾਲ ਮਹਿੰਗਾਈ ਨਾਲ ਜੂਝ ਰਹੇ ਉਪਭੋਗਤਾਵਾਂ ਨੂੰ ਰਾਹਤ ਦਿਵਾਉਣ ਦੇ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ। ਪਿਛਲੇ ਇੱਕ ਸਾਲ ਤੋਂ ਖੁਰਾਕ ਤੇਲ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਕੱਚੇ ਪਾਮ ਤੇਲ, ਕੱਚੇ ਸੋਯਾਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ ਬੇਸਿਕ ਡਿਊਟੀ 2.5 ਫੀਸਦੀ ਤੋਂ ਘਟਾ ਕੇ ਜ਼ੀਰੋ (Nil) ਕਰ ਦਿੱਤੀ ਗਈ ਹੈ। ਇਨ੍ਹਾਂ ਤੇਲਾਂ ‘ਤੇ ਖੇਤੀਬਾੜੀ ਸੈੱਸ (Agri-cess) ਕੱਚੇ ਪਾਮ ਤੇਲ ਦੇ ਲਈ 20 ਫੀਸਦੀ ਤੋਂ ਘਟਾ ਕੇ 7.5 ਫੀਸਦੀ ਅਤੇ ਕੱਚੇ ਸੋਯਾਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ਦੇ ਲਈ 5 ਫੀਸਦੀ ਕਰ ਦਿੱਤਾ ਗਿਆ ਹੈ।

ਸ਼ੁਲਕਾਂ ਵਿੱਚ ਕੀਤੀ ਗਈ ਉਪਯੁਕਤ ਕਟੌਤੀ ਦੇ ਬਾਅਦ ਕੱਚੇ ਪਾਮ ਤੇਲ ‘ਤੇ ਕੁੱਲ ਆਯਾਤ ਸ਼ੁਲਕ ਹੁਣ 7.5 ਫੀਸਦੀ ਅਤੇ ਕੱਚੇ ਸੋਯਾਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ‘ਤੇ 5 ਫੀਸਦੀ ਹੈ। ਆਰਬੀਡੀ ਪਾਮੋਲਿਨ ਤੇਲ ‘ਤੇ ਬੇਸਿਕ ਡਿਊਟੀ ਹਾਲ ਹੀ ਵਿੱਚ 17.5 ਪ੍ਰਤੀਸ਼ਤ ਤੋਂ ਘਟਾ ਕੇ 12.5 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਰਿਫਾਇੰਡ ਸੋਯਾਬੀਨ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਬੇਸਿਕ ਡਿਊਟੀ 32.5 ਫੀਸਦੀ ਤੋਂ ਘਟਾ ਕੇ 17.5 ਫੀਸਦੀ ਕਰ ਦਿੱਤੀ ਗਈ ਹੈ। ਕਟੌਤੀ ਤੋਂ ਪਹਿਲਾਂ, ਸਾਰੇ ਪ੍ਰਕਾਰ ਦੇ ਕੱਚੇ ਖੁਰਾਕ ਤੇਲਾਂ ‘ਤੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਸੈੱਸ 20 ਫੀਸਦੀ ਸੀ। ਕਟੌਤੀ ਦੇ ਬਾਅਦ ਪ੍ਰਭਾਵੀ ਆਯਾਤ ਸ਼ੁਲਕ ਕੱਚੇ ਪਾਮ ਤੇਲ ‘ਤੇ 8.25 ਫੀਸਦੀ, ਜਦਕਿ ਕੱਚੇ ਸੋਯਾਬੀਨ ਤੇਲ ਅਤੇ ਕੱਚੇ ਸੂਰਜਮੁਖੀ ਤੇਲ ਵਿੱਚ ਹਰੇਕ ‘ਤੇ 5.5 ਫੀਸਦੀ ਹੈ।

ਪਾਮ ਤੇਲ, ਸੂਰਜਮੁਖੀ ਤੇਲ ਅਤੇ ਸੋਯਾਬੀਨ ਤੇਲ ‘ਤੇ ਆਯਾਤ ਸ਼ੁਲਕ ਨੂੰ ਯੁਕਤੀਸੰਗਤ ਬਣਾਉਣ ਦੇ ਇਲਾਵਾ, ਐੱਨਸੀਡੀਈਐਕਸ ‘ਤੇ ਸਰੋਂ ਦੇ ਤੇਲ ਵਿੱਚ ਵਾਅਦਾ ਕਾਰੋਬਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਤੇਲ ਤੇ ਤਿਲਹਨਾਂ ‘ਤੇ ਸਟੌਕ ਸੀਮਾ ਲਗਾ ਦਿੱਤੀ ਗਈ ਹੈ। ਅੰਤਰਰਾਸ਼ਟਰੀ ਕਮੋਡਿਟੀ ਦੀਆਂ ਕੀਮਤਾਂ ਉੱਚ ਪੱਧਰ ‘ਤੇ ਹੋਣ ਦੇ ਬਾਵਜੂਦ, ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਦੰਖਲਅੰਦਾਜ਼ੀਆਂ ਦੇ ਨਾਲ-ਨਾਲ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਦੇ ਕਾਰਨ ਖੁਰਾਕ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਹਾਲਾਕਿ, ਖੁਰਾਕ ਤੇਲ ਦੀਆਂ ਕੀਮਤਾਂ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ ਵੱਧ ਹਨ ਲੇਕਿਨ ਅਕਤੂਬਰ ਦੇ ਬਾਅਦ ਤੋਂ ਗਿਰਾਵਟ ਦੇ ਰੁਝਾਨ ਦੇਖੇ ਜਾ ਰਹੇ ਹਨ। ਉੱਥੇ ਹੀ, ਸਰਕਾਰ ਆਯਾਤ ‘ਤੇ ਨਿਰਭਰਤਾ ਘੱਟ ਕਰਨ ਦੇ ਲਈ ਸੈਕੰਡਰੀ ਐਡੀਬਲ ਆਇਲਸ, ਵਿਸ਼ੇਸ਼ ਤੌਰ ‘ਤੇ ਚਾਵਲ ਦੀ ਭੂਸੀ ਦੇ ਤੇਲ ਯਾਨੀ ਰਾਈਸ ਬ੍ਰਾਨ ਆਇਲ ਦਾ ਉਤਪਾਦਨ ਵਧਾਉਣ ਦੀ ਦਿਸ਼ਾ ਵਿੱਚ ਕਦਮ ਉਠਾ ਰਹੀ ਹੈ।

 

ਵਿਭਾਗ ਨਿਯਮਿਤ ਤੌਰ ‘ਤੇ ਤੇਲ ਉਦਯੋਗ ਸੰਘਾਂ ਅਤੇ ਬਜ਼ਾਰ ਦੇ ਅਗ੍ਰਣੀ ਕਾਰੋਬਾਰੀਆਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਧਿਕਤਮ ਖੁਦਰਾ ਕੀਮਤ ਯਾਨੀ ਐੱਮਆਰਪੀ ਵਿੱਚ ਕਟੌਤੀ ਕਰਨ ਦੇ ਲਈ ਮਨਾਇਆ ਗਿਆ ਹੈ ਜਿਸ ਵਿੱਚ ਅੰਤਿਮ ਉਪਭੋਗਤਾਵਾਂ ਨੂੰ ਸ਼ੁਲਕ ਵਿੱਚ ਕਮੀ ਦਾ ਲਾਭ ਮਿਲੇਗਾ। ਦੇਸ਼ਭਰ ਦੇ 167 ਮੁੱਲ ਸੰਗ੍ਰਿਹ ਕੇਂਦਰਾਂ ਦੇ ਰੁਝਾਨ ਦੇ ਅਨੁਸਾਰ, ਦੇਸ਼ ਦੇ ਪ੍ਰਮੁੱਖ ਰਿਟੇਲ ਮਾਰਕਿਟਾਂ ਵਿੱਚ ਖੁਰਾਕ ਤੇਲ ਦੀਆਂ ਕੀਮਤਾਂ ਵਿੱਚ 5 ਰੁਪਏ ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਆਈ ਹੈ। ਅਦਾਨੀ ਵਿਲਮਰ ਅਤੇ ਰੁਚੀ ਇੰਡਸਟ੍ਰੀਜ਼ ਸਮੇਤ ਪ੍ਰਮੁੱਖ ਖੁਰਾਕ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ 15-20 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਜਿਨ੍ਹਾਂ ਹੋਰ ਕੰਪਨੀਆਂ ਨੇ ਖੁਰਾਕ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਉਨ੍ਹਾਂ ਵਿੱਚ ਜੇਮਿਨੀ ਐਡਿਬਲਸ ਐਂਡ ਫੈਟਸ ਇੰਡੀਆ, ਹੈਦਰਾਬਾਦ, ਮੋਦੀ ਨੈਚੁਰਲਸ, ਦਿੱਲੀ, ਗੋਕੁਲ ਰੀ-ਫਾਇਲ ਐਂਡ ਸੋਲਵੈਂਟ, ਵਿਜੈ ਸੋਲਵੇਕਸ, ਗੋਕੁਲ ਐਗਰੋ ਰਿਸੋਰਸਿਜ਼ ਅਤੇ ਐੱਨ ਕੇ ਪ੍ਰੋਟੀਂਸ ਸ਼ਾਮਲ ਹਨ।

ਵਿਭਿੰਨ ਖੁਰਾਕ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੁਆਰਾ ਉਠਾਇਆ ਗਿਆ ਹਾਲੀਅ ਕਦਮ ਯੋਮਾ ਮੀਲ ਨੂੰ ਲੈ ਕੇ ਹੈ। ਸੋਯਾ ਮੀਲ ਪ੍ਰੋਟੀਨ ਦਾ ਇੱਕ ਪ੍ਰਮੁੱਖ ਸਰੋਤ ਹੈ ਅਤੇ ਪਸ਼ੁਧਨ ਦੇ ਚਾਰੇ ਵਿੱਚ ਇਸ ਦਾ ਲਗਭਗ 30 ਫੀਸਦੀ ਯੋਗਦਾਨ ਹੈ। ਸੋਯਾਮੀਲ ਨੂੰ ਇਸੈਂਸ਼ੀਅਲ ਕੋਮੋਡਿਟੀਜ਼ ਐਕਟ, 1955 ਦੀ ਅਨੁਸੂਚੀ ਵਿੱਚ ਸ਼ਾਮਲ ਕਰਕੇ ਇਸ ‘ਤੇ ਸਟੌਕ ਸੀਮਾ ਲਗਾ ਦਿੱਤੀ ਗਈ ਹੈ ਜੋ 23 ਦਸੰਬਰ, 2021 ਤੋਂ ਜੂਨ 2022 ਤੱਕ ਰਹੇਗੀ। ਇਸ ਨਾਲ ਕੀਮਤਾਂ ਵਿੱਚ ਨਰਮੀ ਆਵੇਗੀ ਤੇ ਸਪਲਾਈ ਵਿੱਚ ਸੁਧਾਰ ਹੋਵੇਗਾ। ਸਰਕਾਨ ਨੇ ਦਸੰਬਰ 2022 ਤੱਕ ਇਕ ਸਾਲ ਦੀ ਮਿਆਦ ਦੇ ਲਈ ਸਾਰੀਆਂ ਜ਼ਰੂਰੀ ਵਸਤੂਆਂ ਵਿੱਚ ਵਾਅਦਾ ਕਾਰੋਬਾਰ ਨੂੰ ਵੀ ਸਸਪੈਂਡ ਕਰ ਦਿੱਤਾ ਹੈ।

 

ਸਰਕਾਰ ਨੇ ਖੁਰਾਕ ਤੇਲ ਦੇ ਮਾਮਲੇ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੇ ਲਈ ਕੁਝ ਦੀਰਘਕਾਲਿਕ ਅਤੇ ਮੱਧ ਮਿਆਦ ਦੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ। ਉੱਤਰ-ਪੂਰਬ ਖੇਤਰ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਵ ਸਮੂਹ ਨੂੰ ਵਿਸ਼ੇਸ਼ ਤੌਰ ‘ਤੇ ਕੇਂਦਰ ਵਿੱਚ ਰੱਖ ਕੇ ਹਾਲ ਹੀ ਵਿੱਚ ਖੁਰਾਕ ਤੇਲ ‘ਤੇ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਸ – ਆਇਲ ਪਾਮ (ਐੱਨਐੱਮਈਓ-ਓਪੀ) ਇੱਕ ਨਵੀਂ ਕੇਂਦਰ ਪ੍ਰਾਯੋਜਿਤ ਯੋਜਨਾ ਸ਼ੁਰੂ ਕੀਤੀ ਗਈ ਹੈ। ਖੁਰਾਕ ਤੇਲ ਦੇ ਆਯਾਤ ‘ਤੇ ਅਤਿਅਧਿਕ ਨਿਰਭਰਤਾ ਦੇ ਕਾਰਨ, ਖੁਰਾਕ ਤੇਲ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਲਈ ਪ੍ਰਯਾਸ ਕਰਨਾ ਮਹੱਤਵਪੂਰਨ ਸੀ, ਜਿਸ ਵਿੱਚ ਪਾਮ ਤੇਲ ਦਾ ਵਧਦਾ ਖੇਤਰ ਅਤੇ ਉਤਪਾਦਕਤਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਕੁੱਲ ਮਿਲਾ ਕੇ, ਆਯਾਤ ਸ਼ੁਲਕ ਵਿੱਚ ਕਟੌਤੀ ਅਤੇ ਜਮਾਖੋਰੀ ਆਦਿ ‘ਤੇ ਅੰਕੁਸ਼ ਲਗਾਉਣ ਦੇ ਲਈ ਸਟੌਕ ਸੀਮਾ ਲਗਾਉਣ ਜਿਹੇ ਹੋਰ ਕਦਮਾਂ ਨਾਲ ਸਾਰੇ ਖੁਰਾਕ ਤੇਲ ਦੀਆਂ ਘਰੇਲੂ ਕੀਮਤਾਂ ਵਿੱਚ ਨਰਮੀ ਲਿਆਉਣ ਵਿੱਚ ਮਦਦ ਮਿਲੀ ਹੈ ਅਤੇ ਉਪਭੋਗਤਾਵਾਂ ਨੂੰ ਬਹੁਤ ਰਾਹਤ ਮਿਲੀ ਹੈ।

***

ਡੀਜੇਐੱ/ਐੱਨਐੱਸ


(Release ID: 1789698) Visitor Counter : 202