ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਦੀਕਸ਼ਾ ਡਾਗਰ, ਯਸ਼ ਘੰਗਾਸ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿੱਚ ਸ਼ਾਮਲ

Posted On: 13 JAN 2022 3:58PM by PIB Chandigarh

 ਹਰਿਆਣਾ ਦੀ ਗੋਲਫਰ ਦੀਕਸ਼ਾ ਡਾਗਰ ਅਤੇ ਜੂਡੋਕਾ ਯਸ਼ ਘੰਗਾਸ ਨੂੰ ਕ੍ਰਮਵਾਰ ਕੋਰ ਅਤੇ ਵਿਕਾਸ ਸਮੂਹਾਂ ਵਿੱਚ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟੌਪਸ-TOPS) ਵਿੱਚ ਸ਼ਾਮਲ ਕੀਤਾ ਗਿਆ ਹੈ।

 

 ਲੈਫਟ ਹੈਂਡਰ 21 ਸਾਲਾਂ ਦੀਕਸ਼ਾ ਡਾਗਰ, ਜੋ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਹੈ ਅਤੇ 2017 ਦੀਆਂ ਸੱਮਰ ਡੈਫਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਹੈ, ਪਿਛਲੇ ਵਰ੍ਹੇ ਓਲੰਪਿਕ ਖੇਡਾਂ ਵਿੱਚ 50ਵੇਂ ਸਥਾਨ 'ਤੇ ਰਹੀ ਸੀ। ਇਸ ਦੌਰਾਨ, ਯਸ਼, ਹਰਿਆਣਾ ਦੇ ਪਾਣੀਪਤ ਤੋਂ ਮੈਟ 'ਤੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਉਭਰਿਆ।

 

 ਕੇਂਦਰੀ ਖੇਡ ਮੰਤਰਾਲਾ ਮੁੱਖ ਤੌਰ 'ਤੇ ਹਰੇਕ ਰਾਸ਼ਟਰੀ ਖੇਡ ਫੈਡਰੇਸ਼ਨ ਦੇ ਸਲਾਨਾ ਕੈਲੰਡਰ ਆਵ੍ ਟਰੇਨਿੰਗ ਐਂਡ ਕੰਪੀਟੀਸ਼ਨ (ਏਸੀਟੀਸੀ) ਦੇ ਤਹਿਤ ਕੁਲੀਨ ਐਥਲੀਟਾਂ ਦਾ ਸਮਰਥਨ ਕਰਦਾ ਹੈ।

 

 ਟੌਪਸ ਉਨ੍ਹਾਂ ਖੇਤਰਾਂ ਵਿੱਚ ਅਥਲੀਟਾਂ ਨੂੰ ਅਨੁਕੂਲਿਤ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਏਸੀਟੀਸੀ ਦੇ ਅਧੀਨ ਨਹੀਂ ਆਉਂਦੇ ਅਤੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਐਥਲੀਟਾਂ ਦੀਆਂ ਅਣਪਛਾਤੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

 

 ਬਜਰੰਗ ਅਤੇ ਸੁਨੀਲ ਲਈ ਵਿੱਤੀ ਸਹਾਇਤਾ:

 ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਪਹਿਲਵਾਨ ਬਜਰੰਗ ਪੁਨੀਆ ਅਤੇ ਸੁਨੀਲ ਕੁਮਾਰ ਨੂੰ ਵਿਦੇਸ਼ੀ ਐਕਸਪੋਜ਼ਰ ਟਰੇਨਿੰਗ ਲਈ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ

 

 ਟੋਕੀਓ ਓਲੰਪਿਕ ਦੇ ਕਾਂਸੀ ਮੈਡਲ ਜੇਤੂ ਬਜਰੰਗ ਨੂੰ ਇਸ ਤੋਂ ਪਹਿਲਾਂ ਰੁਝੇਵੇਂ ਵਾਲੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮਾਸਕੋ ਵਿੱਚ 26 ਦਿਨਾਂ ਦੇ ਟਰੇਨਿੰਗ ਕੈਂਪ ਲਈ 7.53 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਹੁਣ ਉਸ ਨੂੰ 27 ਦਸੰਬਰ ਨੂੰ ਸ਼ੁਰੂ ਹੋਏ ਉਸ ਦੇ ਚੱਲ ਰਹੇ ਕੈਂਪ ਲਈ 1.76 ਲੱਖ ਰੁਪਏ ਦੀ ਅਤਿਰਿਕਤ ਸਹਾਇਤਾ ਦਿੱਤੀ ਗਈ ਹੈ। 26 ਦਿਨਾਂ ਦਾ ਕੈਂਪ ਜਨਵਰੀ 2021 ਨੂੰ ਸਮਾਪਤ ਹੋਵੇਗਾ।

 

  ਬਜਰੰਗ ਦੇ ਨਾਲ ਜਿਤੇਂਦਰ ਅਤੇ ਆਨੰਦ ਕੁਮਾਰ ਕ੍ਰਮਵਾਰ ਉਸ ਦੇ ਸਪੇਰਿੰਗ ਪਾਰਟਨਰ ਅਤੇ ਫਿਜ਼ੀਓਥੈਰੇਪਿਸਟ ਦੇ ਰੂਪ ਵਿੱਚ ਗਏ ਹਨ। ਬਜਰੰਗ ਯੂਡਬਲਿਊਡਬਲਿਊ (UWW) ਰੈਂਕਿੰਗ ਈਵੈਂਟਸ, ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਨਾਲ-ਨਾਲ ਹਾਂਗਜ਼ੂ, ਚੀਨ ਵਿੱਚ ਏਸ਼ੀਆਈ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਤਿਆਰ ਹੈ। ਬਜਰੰਗ ਨੇ ਕਿਹਾ “ਮੈਨੂੰ ਇਸ ਫ਼ਰਵਰੀ ਵਿੱਚ ਇਟਲੀ ਅਤੇ ਤੁਰਕੀ ਵਿੱਚ ਰੈਂਕਿੰਗ ਸੀਰੀਜ਼ ਅਤੇ ਫਿਰ ਅਪ੍ਰੈਲ ਵਿੱਚ ਮੰਗੋਲੀਆ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਾ ਹੈ। ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਜਾ ਰਿਹਾ ਹਾਂ ਕਿਉਂਕਿ ਮੇਰਾ ਉਦੇਸ਼ ਪੈਰਿਸ 2024 ਵਿੱਚ ਆਪਣੇ ਮੈਡਲ ਦਾ ਰੰਗ ਬਦਲਣਾ ਹੈ।”

 

 ਇਸ ਦੌਰਾਨ ਗ੍ਰੀਕੋ-ਰੋਮਨ ਪਹਿਲਵਾਨ ਸੁਨੀਲ ਕੁਮਾਰ ਨੂੰ ਉਸ ਦੇ ਸਾਥੀ ਅਤੇ ਕੋਚ ਨਾਲ ਰੋਮਾਨੀਆ ਅਤੇ ਹੰਗਰੀ ਵਿਖੇ ਵਿਸ਼ੇਸ਼ ਟਰੇਨਿੰਗ ਕੈਂਪ ਲਈ 10.85 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਸੁਨੀਲ, ਜੋ ਟੌਪਸ ਡਿਵੈਲਪਮੈਂਟ ਗਰੁੱਪ ਦਾ ਹਿੱਸਾ ਹੈ, ਇਸ ਵਿਦੇਸ਼ੀ ਐਕਸਪੋਜ਼ਰ ਟ੍ਰਿਪ ਦੀ ਵਰਤੋਂ, ਆਉਣ ਵਾਲੇ ਯੂਨਾਈਟਿਡ ਵਰਲਡ ਰੈਸਲਿੰਗ ਰੈਂਕਿੰਗ ਈਵੈਂਟਸ ਦੀ ਤਿਆਰੀ ਲਈ ਕਰੇਗਾ।

 

 ਸੁਨੀਲ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 2019 ਅਤੇ 2020, ਏਸ਼ੀਅਨ ਚੈਂਪੀਅਨਸ਼ਿਪ 2020 ਅਤੇ ਸੀਨੀਅਰ ਨੈਸ਼ਨਲਜ਼ 2021 ਵਿੱਚ ਗੋਲਡ ਮੈਡਲ ਜਿੱਤੇ ਸਨ।

 

************

ਐੱਨਬੀ/ਓਏ


(Release ID: 1789695) Visitor Counter : 169