ਸਿੱਖਿਆ ਮੰਤਰਾਲਾ
ਸ਼੍ਰੀ ਸੁਭਾਸ਼ ਸਰਕਾਰ ਨੇ ਸਵੱਛ ਵਿਦਿਆਲਯ ਪੁਰਸਕਾਰ 2021-2022 ਦੀ ਸ਼ੁਰੂਆਤ ਕੀਤੀ
प्रविष्टि तिथि:
12 JAN 2022 7:02PM by PIB Chandigarh
ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ਅੱਜ ਵਰਚੁਅਲ ਮਾਧਿਅਮ ਦੇ ਜ਼ਰੀਏ ਸਵੱਛ ਵਿਦਿਆਲਯ ਪੁਰਸਕਾਰ (ਐੱਸਵੀਪੀ) 2021-2022 ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਸਕੂਲ ਸਿੱਖਿਆ ਅਤੇ ਸਾਖਰਤਾ (ਐੱਸਈਐੱਲ) ਵਿਭਾਗ ਦੀ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਦੇ ਨਾਲ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਯੂਨੀਸੈਫ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਸ਼੍ਰੀ ਸਰਕਾਰ ਨੇ ਪੁਰਸਕਾਰਾਂ ਦੀ ਸ਼ੁਰੂਆਤ ਕਰਦੇ ਹੋਏ ਸਕੂਲਾਂ ਵਿੱਚ ਪਾਣੀ, ਸੈਨੀਟੇਸ਼ਨ ਅਤੇ ਸਫਾਈ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਕਿਉਂਕਿ ਇਹ ਵਿਦਿਆਰਥੀਆਂ ਦੀ ਸਿਹਤ, ਉਨ੍ਹਾਂ ਦੀ ਮੌਜੂਦਗੀ, ਸਕੂਲ ਛੱਡਣ ਦੀ ਦਰ ਅਤੇ ਸਿੱਖਣ ਦੇ ਪਰਿਣਾਮਾਂ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਕੂਲਾਂ ਵਿੱਚ ਪਾਣੀ, ਸੈਨੀਟੇਸ਼ਨ ਅਤੇ ਸਫਾਈ ਸੁਵਿਧਾਵਾਂ ਦੇ ਪ੍ਰਾਵਧਾਨ ਇੱਕ ਸਕੂਲ ਦੇ ਸਵਸਥ ਵਾਤਾਵਰਣ ਨੂੰ ਸੁਨਿਸ਼ਚਿਤ ਕਰਦਾ ਹੈ ਅਤੇ ਬੱਚਿਆਂ ਨੂੰ ਰੋਗਾਂ (ਕੋਵਿਡ-19 ਸਮੇਤ) ਅਤੇ ਪੜ੍ਹਾਈ ਦੇ ਛੁਟਣ ਤੋਂ ਬਚਾਉਂਦਾ ਹੈ। ਸ਼੍ਰੀ ਸਰਕਾਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਵੱਛ ਵਿਦਿਆਲਯ ਪੁਰਸਕਾਰ ਉਨ੍ਹਾਂ ਸਕੂਲਾਂ ਨੂੰ ਮਾਨਤਾ, ਪ੍ਰੇਰਣਾ ਅਤੇ ਪੁਰਸਕਾਰ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੇ ਪਾਣੀ, ਸੈਨੀਟੇਸ਼ਨ ਅਤੇ ਸਫਾਈ ਦੇ ਖੇਤਰ ਵਿੱਚ ਮਿਸਾਲੀ ਕੰਮ ਕੀਤਾ ਹੈ। ਇਸ ਦੇ ਇਲਾਵਾ ਭਵਿੱਖ ਵਿੱਚ ਅੱਗੇ ਦੇ ਸੁਧਾਰਾਂ ਨੂੰ ਲੈ ਕੇ ਹੋਰ ਸਕੂਲਾਂ ਦੇ ਲਈ ਬੈਂਚਮਾਰਕ ਅਤੇ ਰੋਡਮੈਪ ਵੀ ਪ੍ਰਦਾਨ ਕਰਦਾ ਹੈ।
ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਵੱਛਤਾ ਬਾਰੇ ਆਤਮ-ਪ੍ਰੇਰਣਾ ਅਤੇ ਜਾਗਰੂਕਤਾ ਉਤਪੰਨ ਕਰਨ ਦੇ ਲਈ ਸਵੱਛ ਵਿਦਿਆਲਯ ਪੁਰਸਕਾਰ (ਐੱਸਵੀਪੀ) ਨੂੰ ਪਹਿਲੀ ਬਾਰ 2016-17 ਵਿੱਚ ਸ਼ੁਰੂ ਕੀਤਾ ਸੀ।
ਐੱਸਵੀਪੀ 2021-22 ਵਿੱਚ ਗ੍ਰਾਮੀਣ ਅਤੇ ਸ਼ਹਿਰੀ, ਦੋਵਾਂ ਖੇਤਰਾਂ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਸਕੂਲ ਯਾਨੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਹਿੱਸਾ ਲੈ ਸਕਦੇ ਹਨ। ਇੱਕ ਔਨਲਾਈਨ ਪੋਰਟਲ ਅਤੇ ਮੋਬਾਈਲ ਐਪ ਦੇ ਜ਼ਰੀਏ 6 ਉਪ-ਸ਼੍ਰੇਣੀਆਂ ਵਿੱਚ ਸਕੂਲਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਹ ਪ੍ਰਣਾਲੀ ਸਵੈਚਾਲਿਤ ਤੌਰ ‘ਤੇ ਸਮੱਗਰ ਅੰਕ ਅਤੇ ਰੇਟਿੰਗ ਪ੍ਰਦਾਨ ਕਰੇਗਾ। ਇਨ੍ਹਾਂ ਉਪ-ਸ਼੍ਰੇਣੀਆਂ ਵਿੱਚ : ਪਾਣੀ, ਸਵੱਛਤਾ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਤੇ ਰੱਖ-ਰਖਾਅ, ਵਿਵਹਾਰ ਪਰਿਵਰਤਨ ਤੇ ਸਮਰੱਥਾ ਨਿਰਮਾਣ ਅਤੇ ਇੱਕ ਨਵੀਂ ਸ਼ਾਮਲ ਕੀਤੀ ਗਈ ਸ਼੍ਰੇਣੀ ਕੋਵਿਡ-19 ਦੀ ਤਿਆਰੀ ਤੇ ਪ੍ਰਤਿਕਿਰਿਆ ਹੈ। ਸਕੂਲਾਂ ਨੂੰ ਇਨ੍ਹਾਂ ਪੁਰਸਕਾਰਾਂ ਦੇ ਲਈ ਆਵੇਦਨ ਕਰਨ ਦੇ ਲਈ ਮਾਰਚ, 2022 ਤੱਕ ਦਾ ਲੋੜੀਂਦਾ ਸਮਾਂ ਦਿੱਤਾ ਗਿਆ ਹੈ, ਜਿਸ ਨਾਲ ਉਹ ਉਚਿਤ ਅਤੇ ਸੁਰੱਖਿਅਤ ਸਮੇਂ ‘ਤੇ ਅਜਿਹਾ ਨਾ ਕਰ ਸਕਣ।
ਸਕੂਲਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਇੱਕ ਅੰਤਰਰਾਸ਼ਟਰੀ ਪੱਧਰ ਦੀ ਮਾਨਤਾ ਪ੍ਰਾਪਤ ਫਾਈਵ ਸਟਾਰ ਰੇਟਿੰਗ ਪ੍ਰਣਾਲੀ ਦੇ ਅਧਾਰ ‘ਤੇ ਸਨਮਾਨਤ ਕੀਤਾ ਜਾਵੇਗਾ। ਇਸ ਦੇ ਇਲਾਵਾ ਹਰ ਇੱਕ ਸਕੂਲ ਨੂੰ ਇੱਕ ਭਾਗੀਦਾਰੀ ਕਰਨ ਦਾ ਸਰਟੀਫਿਕੇਟ ਵੀ ਮਿਲੇਗਾ। ਇਸ ਵਿੱਚ ਸ਼੍ਰੇਣੀਵਾਰ ਅੰਕ ਅਤੇ ਸਕੂਲ ਦੀ ਸਮੁੱਚੀ ਰੇਟਿੰਗ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸਕੂਲਾਂ ਵਿੱਚ ਬਿਹਤਰ ਪਾਣੀ, ਸੈਨੀਟੇਸ਼ਨ ਅਤੇ ਸਫਾਈ ਨਾਲ ਸੰਬੰਧਿਤ ਸਥਾਨਕ ਅਭਿਯਾਸਾਂ ਨੂੰ ਹੁਲਾਰਾ ਦੇਣ ਵਿੱਚ ਸਹਾਇਤਾ ਕਰੇਗਾ।
ਇਸ ਸਾਲ ਰਾਸ਼ਟਰੀ ਪੱਧਰ ‘ਤੇ ਸੰਪੂਰਨ ਸ਼੍ਰੇਣੀ ਦੇ ਤਹਿਤ ਪੁਰਸਕਾਰਾਂ ਦੇ ਲਈ 40 ਸਕੂਲਾਂ ਦੀ ਚੋਣ ਕੀਤੀ ਜਾਵੇਗੀ। ਉੱਥੇ ਹੀ, ਸੰਪੂਰਨ ਸਿੱਖਿਆ ਯੋਜਨਾ ਦੇ ਤਹਿਤ ਸਕੂਲਾਂ ਦੇ ਲਈ ਪੁਰਸਕਾਰ ਦੀ ਰਕਮ ਨੂੰ 50,000 ਰੁਪਏ ਤੋਂ ਵਧਾ ਕੇ 60,000 ਰੁਪਏ ਪ੍ਰਤੀ ਸਕੂਲ ਕਰ ਦਿੱਤਾ ਗਿਆ ਹੈ। ਨਾਲ ਹੀ, 20,000 ਰੁਪਏ ਪ੍ਰਤੀ ਸਕੂਲ ਦੀ ਪੁਰਸਕਾਰ ਰਕਮ ਦੇ ਨਾਲ, ਪਹਿਲੀ ਬਾਰ 6 ਉਪ-ਸ਼੍ਰੇਣੀਵਾਰ ਪੁਰਸਕਾਰ ਵੀ ਸ਼ੁਰੂ ਕੀਤੇ ਗਏ ਹਨ।
* * * * *
ਐੱਮਜੇਪੀਐੱਸ/ਏਕੇ
(रिलीज़ आईडी: 1789682)
आगंतुक पटल : 226