ਨੀਤੀ ਆਯੋਗ
ਪ੍ਰਮੁੱਖ ਝਲਕੀਆਂ: • ਪੁਦੂਚੇਰੀ ਦੇ ਰਾਜਪਾਲ ਡਾ. ਤਾਮਿਲੀਸਈ ਸੁੰਦਰਾਰਾਜਨ ਅਤੇ ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਵਾਮੀ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਸਮਾਰੋਹ ਦੀ ਸ਼ੋਭਾ ਵਧਾਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਦੇ ਜ਼ਰੀਏ ਪੁਦੂਚੇਰੀ ’ਚ 25ਵੇਂ ‘ਨੈਸ਼ਨਲ ਯੂਥ ਫੈਸਟੀਵਲ’ ਦਾ ਉਦਘਾਟਨ ਕੀਤਾ। ਅੱਜ ਸਵਾਮੀ ਵਿਵੇਕਾਨੰਦ ਦੀ ਜਯੰਤੀ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਈ ਜਾ ਰਹੀ ਹੈ। ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ‘ਮੇਰੇ ਸਪਨੋਂ ਕਾ ਭਾਰਤ’ ਅਤੇ ‘ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਅਣਗੌਲ਼ੇ ਨਾਇਕ’ ਵਿਸ਼ਿਆਂ ਬਾਰੇ ਚੋਣਵੇਂ ਲੇਖ ਜਾਰੀ ਕੀਤੇ। ਇਹ ਲੇਖ ਦੋ ਵਿਸ਼ਿਆਂ ’ਤੇ ਇੱਕ ਲੱਖ ਨੌਜਵਾਨਾਂ ਵੱਲੋਂ ਭੇਜੇ ਲੇਖਾਂ ’ਚੋਂ ਚੁਣੇ ਗਏ ਹਨ। ਪ੍ਰਧਾਨ ਮੰਤਰੀ ਨੇ ਪੁਦੂਚੇਰੀ ਵਿੱਚ ਐੱਮਐੱਸਐੱਮਈ (MSME) ਮੰਤਰਾਲੇ ਦੇ ਇੱਕ ਟੈਕਨੋਲੋਜੀ ਕੇਂਦਰ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਲਗਭਗ 122 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਪੁਦੂਚੇਰੀ ਸਰਕਾਰ ਦੁਆਰਾ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਓਪਨ-ਏਅਰ ਥੀਏਟਰ ਆਡੀਟੋਰੀਅਮ, ਪੇਰੁਨਥਲਾਈਵਰ ਕਾਮਰਾਜਰ ਮਨੀਮੰਡਪਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਨਰਾਇਣ ਰਾਣੇ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ, ਪੁਦੂਚੇ
Posted On:
12 JAN 2022 7:27PM by PIB Chandigarh
ਦੇਸ਼ ਭਰ ਦੇ ਨੌਜਵਾਨ ਇਨੋਵੇਟਰਾਂ ਦੀ ਇੱਕ ਸਫ਼ਲ ਸੰਪੂਰਨਤਾ ਅਤੇ ਭਾਰੀ ਭਾਗੀਦਾਰੀ ਤੋਂ ਬਾਅਦ, ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਅੱਜ ‘ਏਟੀਐੱਲ ਸਪੇਸ ਚੈਲੰਜ 2021’ ਦੇ ਨਤੀਜਿਆਂ ਦਾ ਐਲਾਨ ਕੀਤਾ। ਇਹ ਚੈਲੰਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ।
ਇਹ ਸਮਾਗਮ ਸਵਾਮੀ ਵਿਵੇਕਾਨੰਦ ਦੀ ਜਨਮ ਵਰ੍ਹੇਗੰਢ ਦੇ ਨਾਲ ਮੇਲ ਖਾਂਦਾ ਹੈ, ਜਿਸ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦਾ ਸਨਮਾਨ ਕਰਨ ਲਈ ਰਾਸ਼ਟਰੀ ਯੁਵਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨਿਭਾਈ।
ਏਟੀਐੱਲਸਪੇਸ ਚੈਲੰਜ ਵਿੱਚ ਦੇਸ਼ ਭਰ ਵਿੱਚ ਏਟੀਐੱਲਅਤੇ ਗ਼ੈਰ-ਏਟੀਐੱਲ ਵਿਦਿਆਰਥੀਆਂ ਦੀਆਂ 2500 ਤੋਂ ਵੱਧ ਸਬਮਿਸ਼ਨਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਵਿੱਚੋਂ 75 ਚੋਟੀ ਦੇ ਇਨੋਵੇਟਰਾਂ ਨੂੰ ਚੁਣਿਆ ਗਿਆ ਅਤੇ ਅੱਜ ਐਲਾਨ ਕੀਤਾ ਗਿਆ। ਚੈਲੰਜ ਇੱਕ ਕਿਸਮ ਦੀ ਚੁਣੌਤੀ ਸੀ ਅਤੇ ਇਹ ਪਹਿਲੀ ਵਾਰ ਸੀ ਜਦੋਂ ਇੱਕ ਏਟੀਐੱਲ ਚੁਣੌਤੀ ਏਟੀਐੱਲ ਅਤੇ ਗ਼ੈਰ-ਏਟੀਐੱਲ ਵਿਦਿਆਰਥੀਆਂ ਲਈ ਖੁੱਲ੍ਹੀ ਸੀ। ਏਟੀਐੱਲ ਸਪੇਸ ਚੈਲੰਜ 2021 ਵਿੱਚ 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 6500 ਤੋਂ ਵੱਧ ਵਿਦਿਆਰਥੀਆਂ ਨੇ ਚੁਣੌਤੀ ਵਿੱਚ ਹਿੱਸਾ ਲਿਆ। ਇਸ ਚੈਲੰਜ ਵਿੱਚ ਵਿਦਿਆਰਥਣਾਂ ਦੀ ਵੀ35% ਤੋਂ ਵੱਧ ਭਾਗੀਦਾਰੀ ਸੀ।
ਜੇਤੂਆਂ ਦਾ ਐਲਾਨ ਕਰਨ ਲਈ ਵਰਚੁਅਲ ਈਵੈਂਟ ਦੌਰਾਨ ਬੋਲਦਿਆਂ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋ. ਕੇ. ਵਿਜੈ ਰਾਘਵਨ ਨੇ ਪੁਲਾੜ ਵਿਗਿਆਨ ਦੇ ਮੁੱਲ ਅਤੇ ਮਨੁੱਖਾਂ ਲਈ ਇਸ ਦੀਆਂ ਚੁਣੌਤੀਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਇੱਕ ਕੁਦਰਤੀ ਚੁਣੌਤੀ ਹੈ ਜਿੱਥੇ ਲੋਕਾਂ ਵਿੱਚ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਕੁਦਰਤੀ ਉਤਸ਼ਾਹ ਹੁੰਦਾ ਹੈ ਅਤੇ ਪੁਲਾੜ ਦੀ ਖੋਜ ਕਰਨ ਦੀ ਯੋਗਤਾ ਇੱਕ ਸ਼ਾਨਦਾਰ ਚੀਜ਼ ਹੈ। ਭਾਰਤ ਦਾ ਪੁਲਾੜ ਦੀ ਪੜਚੋਲ ਕਰਨ ਦਾ ਮਹਾਨ ਇਤਿਹਾਸ ਹੈ, ਇਸ ਲਈ ਮੇਰਾ ਮੰਨਣਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਤੱਕ ਬੁਨਿਆਦੀ ਪੱਧਰ ’ਤੇ ਹੀ ਪਹੁੰਚ ਹੋਣੀ ਚਾਹੀਦੀ ਹੈ, ਅਤੇ ਜੋ ਖਗੋਲ ਵਿਗਿਆਨੀ ਬਣਨਾ ਚਾਹੁੰਦੇ ਹਨ, ਹਰੇਕ ਉਸ ਵਿਦਿਆਰਥੀ ਲਈ ਉਪਲਬਧ ਹੋਣੀ ਚਾਹੀਦੀ ਹੈ। ਇਹ ਵਿਦਿਆਰਥੀ ਸਾਡੇ ਆਰਥਿਕ ਭਵਿੱਖ ਨੂੰ ਰੂਪ ਦੇ ਸਕਦੇ ਹਨ।”
ਏਆਈਐੱਮ ਦੇ ਮਿਸ਼ਨ ਡਾਇਰੈਕਟਰ, ਡਾ. ਚਿੰਤਨ ਵੈਸ਼ਨਵ ਨੇ ਜੇਤੂਆਂ ਬਾਰੇ ਦੱਸਦੇ ਹੋਏ ਕਿਹਾ ਕਿ ਏਟੀਐੱਲ ਸਪੇਸ ਚੈਲੰਜ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਏਆਈਐੱਮ ਨੇ ਸਕੂਲ ਦੇ ਨੌਜਵਾਨ ਖੋਜਕਾਰਾਂ ਲਈ ‘ਸਪੇਸ ਖੇਤਰ’ ਵਿੱਚ ਸਿੱਧੇ ਤੌਰ ’ਤੇ ਸਿੱਖਣ ਅਤੇ ਕੰਮ ਕਰਨ ਦਾ ਮੌਕਾ ਤਿਆਰ ਕੀਤਾ ਹੈ, ਜੋ ਕਿ ਇੱਕ ਪ੍ਰਮੁੱਖ ਖੇਤਰ ਹੈ, ਜਿਸ ਨੂੰ ਮਿਸ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਕਿਹਾ, “ਮੈਂ ਸਾਡੇ ਨੌਜਵਾਨ ਸਕੂਲੀ ਬੱਚਿਆਂ ਦੀਆਂ ਕਾਢਾਂ ਨੂੰ ਦੇਖ ਕੇ ਪ੍ਰੇਰਿਤ ਮਹਿਸੂਸ ਕਰਦਾ ਹਾਂ ਜੋ ਇੱਕ ਟਿੰਕਰਿੰਗ ਲੈਬ ਤੋਂ ਲੈ ਕੇ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਟਿਕਾਊ ਹੱਲ ਲੱਭਣ ਲਈ ਨਵੀਨਤਮ ਟੈਕਨੋਲੋਜੀਆਂ ਤੱਕ ਸਮੁੱਚੇ ਈਕੋਸਿਸਟਮ ਦਾ ਲਾਭ ਉਠਾ ਰਹੇ ਹਨ। ਅਸੀਂ ਇਸਰੋ ਅਤੇ ਸੀਬੀਐੱਸਈ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਨੂੰ ਇੱਕ ਸ਼ਾਨਦਾਰ ਸਫ਼ਲਤਾ ਬਣਾਉਣ ਲਈ ਸਾਡੇ ਨਾਲ ਭਾਈਵਾਲੀ ਕੀਤੀ ਹੈ। ਚੋਟੀ ਦੀਆਂ ਟੀਮਾਂ ਦੇ ਵਿਦਿਆਰਥੀਆਂ ਨੂੰ ਦਿਲਚਸਪ ਇਨਾਮ ਅਤੇ ਮੌਕੇ ਪ੍ਰਦਾਨ ਕੀਤੇ ਜਾਣਗੇ।”
ਚੈਲੰਜ 6 ਸਤੰਬਰ 2021 ਨੂੰ ਲਾਂਚ ਕੀਤਾ ਗਿਆ ਸੀ ਅਤੇ ਵਿਦਿਆਰਥੀ ਔਨਲਾਈਨ ਪੋਰਟਲ ਦੀ ਵਰਤੋਂ ਕਰਕੇ ਆਪਣੀਆਂ ਐਂਟਰੀਆਂ ਦਾਖਲ ਕਰਾ ਸਕਦੇ ਸਨ ਜਦੋਂ ਕਿ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਨ ਲਈ ਏਆਈਐੱਮ-ਇਸਰੋ-ਸੀਬੀਐੱਸਈਟੀਮ ਦੁਆਰਾ ਵਰਚੁਅਲ ਯੂਟਿਊਬ ਲਾਈਵ ਸੈਸ਼ਨ ਵੀ ਕਰਵਾਏ ਗਏ ਸਨ। ਮਾਣਯੋਗ ਵਿਗਿਆਨੀਆਂ ਅਤੇ ਮਾਹਿਰਾਂ ਦੁਆਰਾ ਵਿਦਿਆਰਥੀਆਂ ਲਈ ਇਨ੍ਹਾਂ ਵਿੱਚੋਂ ਕੁੱਲ 8 ਪ੍ਰੇਰਣਾਦਾਇਕ ਸੈਸ਼ਨਾਂ ਦਾ ਆਯੋਜਨ 6 ਹਫ਼ਤਿਆਂ ਦੀ ਮਿਆਦ ਦੇ ਦੌਰਾਨ ਕੀਤਾ ਗਿਆ ਸੀ। ਇਨੋਵੇਸ਼ਨਾਂ ਨੂੰ ਚਾਰ ਵਿਆਪਕ ਚੁਣੌਤੀ ਥੀਮਾਂ ਵਿੱਚੋਂ ਇੱਕ ਨਾਲ ਜੋੜਿਆ ਜਾਣਾ ਸੀ ਜਿਸ ਦੇ ਤਹਿਤ ਐਂਟਰੀਆਂ ਜਮ੍ਹਾਂ ਕੀਤੀਆਂ ਜਾਣੀਆਂ ਸਨ।
ਸਮਰੱਥਾ ਨਿਰਮਾਣ ਪ੍ਰੋਗਰਾਮ ਦਫ਼ਤਰ (ਇਸਰੋ) ਦੇ ਡਾਇਰੈਕਟਰ ਡਾ. ਸੁਧੀਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਏਟੀਐੱਲ ਅਤੇ ਸੀਬੀਐੱਸਈ ਨਾਲ ਸਹਿਯੋਗ ਕਰਨਾ ਇਸਰੋ ਲਈ ਸਨਮਾਨ ਦੀ ਗੱਲ ਹੈ। ਅਸੀਂ 100 ਏਟੀਐੱਲ ਅਪਣਾਏ ਹਨ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸਰੋ ਦੀ ਊਰਜਾ ਨਾਲ ਇਨ੍ਹਾਂ ਨੂੰ ਊਰਜਾਵਾਨ ਬਣਾਵਾਂਗੇ। ਸਪੇਸ ਇੱਕ ਬਹੁ-ਅਨੁਸ਼ਾਸਨੀ ਚੀਜ਼ ਹੈ ਜੋ ਆਲ਼ੇ-ਦੁਆਲ਼ੇ ਦੇ ਹਰ ਵਿਅਕਤੀ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਮਾਜਿਕ ਸਮੱਸਿਆਵਾਂ ਨੂੰ ਸਪੇਸ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਮੈਂ ਪ੍ਰਾਪਤ ਹੋਈਆਂ ਐਂਟਰੀਆਂ ਤੋਂ ਪ੍ਰਭਾਵਿਤ ਹਾਂ ਅਤੇ ਸਾਨੂੰ ਆਪਣੇ ਵਿਦਿਆਰਥੀਆਂ ਲਈ ਅਜਿਹੇ ਹੋਰ ਪ੍ਰੋਗਰਾਮਾਂ ਦੀ ਜ਼ਰੂਰਤ ਹੈ ਤਾਂ ਜੋ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਇਨੋਵੇਸ਼ਨਾਂ ਰਾਹੀਂ ਪੂਰਾ ਕੀਤਾ ਜਾ ਸਕੇ।”
ਇਸ ਦੌਰਾਨ ਸੀਬੀਐੱਸਈ ਦੇ ਚੇਅਰਮੈਨ ਮਨੋਜ ਆਹੂਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਪੇਸ ਚੈਲੰਜ ਬੱਚਿਆਂ ਨੂੰ ਸਰਗਰਮ ਰਹਿਣ, ਸਿੱਖਣ ਦੇ ਨਾਲ-ਨਾਲ ਆਪਣੇ ਆਲ਼ੇ-ਦੁਆਲ਼ੇ ਦੀਆਂ ਸਮਾਜਿਕ ਸਮੱਸਿਆਵਾਂ ਨਾਲ ਤਾਲਮੇਲ ਕਰਨ ਦੀ ਆਗਿਆ ਦਿੰਦਾ ਹੈ। ਗਿਆਨ ਬਹੁ-ਅਨੁਸ਼ਾਸਨੀ ਹੈ ਅਤੇ ਜਦੋਂ ਵਿਦਿਆਰਥੀਆਂ ਨੂੰ ਸਪੇਸ ਚੈਲੰਜ ਜਿਹੀ ਸਮੱਸਿਆ ਦਿੱਤੀ ਜਾਂਦੀ ਹੈ, ਤਾਂ ਕੋਈ ਵੀ ਚੀਜ਼ ਉਨ੍ਹਾਂ ਦੀ ਉਤਸੁਕਤਾ ਅਤੇ ਇਨੋਵੇਟਿਵ ਦਿਮਾਗ਼ ਨੂੰ ਰੋਕ ਨਹੀਂ ਸਕਦੀ।
ਉਨ੍ਹਾਂ ਨੇ ਅੱਗੇ ਕਿਹਾ,“ਉਪਲਬਧ ਟੈਕਨੋਲੋਜੀ ਦੇ ਨਾਲ ਸਾਨੂੰ ਗਿਆਨ ਨੂੰ ਉਪਲਬਧ ਕਰਵਾਉਣ ਲਈ ਇੱਕ ਬਿੰਦੂ ਬਣਾਉਣਾ ਚਾਹੀਦਾ ਹੈ ਜਿਸ ਦਾ ਏਟੀਐੱਲ ਦੁਆਰਾ ਪ੍ਰਚਾਰਿਆ ਜਾਂਦਾ ਹੈ। ਸਾਡੇ ਲਈ ਵਿਦਿਆਰਥੀਆਂ ਦੁਆਰਾ ਦਿਖਾਈ ਗਈ ਦਿਲਚਸਪੀ ਅਤੇ ਹੁੰਗਾਰੇ ਨੂੰ ਦੇਖਣਾ ਖੁਸ਼ੀ ਦੀ ਗੱਲ ਹੈ ਜੋ ਕਿ ਆਸ਼ਾਵਾਦੀ ਸੀ।”
ਏਟੀਐੱਲ ਸਪੇਸ ਚੈਲੰਜ 2021 ਨੂੰ ਇੱਕ ਉਦੇਸ਼ ਨਾਲ ਲਾਂਚ ਕੀਤਾ ਗਿਆ ਸੀ ਤਾਂ ਜੋ ਨੌਜਵਾਨ ਸਕੂਲੀ ਵਿਦਿਆਰਥੀਆਂ ਨੂੰ ਪੁਲਾੜ ਖੇਤਰ ਵਿੱਚ ਕੁਝ ਅਜਿਹਾ ਸਿਰਜਣ ਦੇ ਯੋਗ ਬਣਾਇਆ ਜਾ ਸਕੇ ਜੋ ਉਨ੍ਹਾਂ ਨੂੰ ਨਾ ਸਿਰਫ਼ ਪੁਲਾੜ ਬਾਰੇ ਸਿੱਖਣ ਵਿੱਚ ਮਦਦ ਕਰੇਗਾ ਬਲਕਿ ਅਜਿਹਾ ਕੁਝ ਤਿਆਰ ਕਰੇਗਾ ਜਿਸਦੀ ਵਰਤੋਂ ਪੁਲਾੜ ਪ੍ਰੋਗਰਾਮ ਖੁਦ ਕਰ ਸਕੇ। ਇਹ ਚੈਲੰਜ ਵਿਸ਼ਵ ਪੁਲਾੜ ਹਫ਼ਤਾ 2021 ਨਾਲ ਵੀ ਜੁੜਿਆ ਹੋਇਆ ਹੈ, ਜੋ ਕਿ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ ਵਿਸ਼ਵ ਪੱਧਰ ’ਤੇ ਹਰ ਸਾਲ 4 ਤੋਂ 10 ਅਕਤੂਬਰ ਤੱਕ ਮਨਾਇਆ ਜਾਂਦਾ ਹੈ।
*******
ਡੀਐੱਸ/ਏਕੇਜੇ
(Release ID: 1789545)
Visitor Counter : 182