ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ ਨੇ ਪੁਦੂਚੇਰੀ ਵਿੱਚ 25ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕੀਤਾ
“ਅੱਜ ਦੇ ਨੌਜਵਾਨ ਦੀ ‘ਕਰ ਸਕਦਾ ਹਾਂ’ ਦੀ ਭਾਵਨਾ ਹੈ, ਜੋ ਹਰੇਕ ਪੀੜ੍ਹੀ ਲਈ ਪ੍ਰੇਰਣਾ ਦਾ ਇੱਕ ਸਰੋਤ ਹੈ”
ਪ੍ਰਧਾਨ ਮੰਤਰੀ ਦੇ ‘ਸਟਾਰਟ–ਅੱਪ ਇੰਡੀਆ’ ’ਤੇ ਜ਼ੋਰ ਨੇ ਭਾਰਤ ਨੂੰ ਦੁਨੀਆ ਦੇ ਚੋਟੀ ਦੇ ਤਿੰਨ ਸਟਾਰਟ–ਅੱਪ ਦੇਸ਼ਾਂ ’ਚ ਲਿਆ ਖੜ੍ਹਾ ਕੀਤਾ ਹੈ: ਸ਼੍ਰੀ ਅਨੁਰਾਗ ਠਾਕੁਰ
Posted On:
12 JAN 2022 4:43PM by PIB Chandigarh
ਪ੍ਰਮੁੱਖ ਝਲਕੀਆਂ:
• ਪੁਦੂਚੇਰੀ ਦੇ ਰਾਜਪਾਲ ਡਾ. ਤਾਮਿਲੀਸਈ ਸੁੰਦਰਾਰਾਜਨ ਅਤੇ ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਵਾਮੀ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਸਮਾਰੋਹ ਦੀ ਸ਼ੋਭਾ ਵਧਾਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਦੇ ਜ਼ਰੀਏ ਪੁਦੂਚੇਰੀ ’ਚ 25ਵੇਂ ‘ਨੈਸ਼ਨਲ ਯੂਥ ਫੈਸਟੀਵਲ’ ਦਾ ਉਦਘਾਟਨ ਕੀਤਾ। ਅੱਜ ਸਵਾਮੀ ਵਿਵੇਕਾਨੰਦ ਦੀ ਜਯੰਤੀ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਈ ਜਾ ਰਹੀ ਹੈ। ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ‘ਮੇਰੇ ਸਪਨੋਂ ਕਾ ਭਾਰਤ’ ਅਤੇ ‘ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਅਣਗੌਲ਼ੇ ਨਾਇਕ’ ਵਿਸ਼ਿਆਂ ਬਾਰੇ ਚੋਣਵੇਂ ਲੇਖ ਜਾਰੀ ਕੀਤੇ। ਇਹ ਲੇਖ ਦੋ ਵਿਸ਼ਿਆਂ ’ਤੇ ਇੱਕ ਲੱਖ ਨੌਜਵਾਨਾਂ ਵੱਲੋਂ ਭੇਜੇ ਲੇਖਾਂ ’ਚੋਂ ਚੁਣੇ ਗਏ ਹਨ। ਪ੍ਰਧਾਨ ਮੰਤਰੀ ਨੇ ਪੁਦੂਚੇਰੀ ਵਿੱਚ ਐੱਮਐੱਸਐੱਮਈ (MSME) ਮੰਤਰਾਲੇ ਦੇ ਇੱਕ ਟੈਕਨੋਲੋਜੀ ਕੇਂਦਰ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਲਗਭਗ 122 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਪੁਦੂਚੇਰੀ ਸਰਕਾਰ ਦੁਆਰਾ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਓਪਨ-ਏਅਰ ਥੀਏਟਰ ਆਡੀਟੋਰੀਅਮ, ਪੇਰੁਨਥਲਾਈਵਰ ਕਾਮਰਾਜਰ ਮਨੀਮੰਡਪਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਨਰਾਇਣ ਰਾਣੇ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ, ਪੁਦੂਚੇਰੀ ਦੇ ਰਾਜਪਾਲ ਡਾ. ਤਾਮਿਲੀਸਾਈ ਸੁੰਦਰਰਾਜਨ, ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਵਾਮੀ, ਰਾਜ ਮੰਤਰੀ, ਸੰਸਦ ਮੈਂਬਰ ਅਤੇ ਯੁਵਾ ਮਾਮਲਿਆਂ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਯੁਵਾ ਦਿਵਸ 'ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਵਾਮੀ ਵਿਵੇਕਾਨੰਦ ਨੂੰ ਨਮਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਉਨ੍ਹਾਂ ਦੀ ਜਨਮ ਵਰ੍ਹੇਗੰਢ ਹੋਰ ਵੀ ਪ੍ਰੇਰਣਾਦਾਇਕ ਹੈ। ਪ੍ਰਧਾਨ ਮੰਤਰੀ ਨੇ ਇਸ ਮਿਆਦ ਦੇ ਵਾਧੂ ਮਹੱਤਵ ਨੂੰ ਨੋਟ ਕੀਤਾ ਕਿਉਂਕਿ ਸ਼੍ਰੀ ਔਰੋਬਿੰਦੋ ਦੀ 150ਵੀਂ ਜਯੰਤੀ ਦਾ ਜਸ਼ਨ ਅਤੇ ਮਹਾਕਵੀ ਸੁਬਰਾਮਣੀਆ ਭਾਰਤੀ ਦੀ 100ਵੀਂ ਬਰਸੀ ਵੀ ਇਸੇ ਸਮੇਂ ਵਿੱਚ ਆ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਇਹ ਦੋਵੇਂ ਰਿਸ਼ੀ ਪੁਦੂਚੇਰੀ ਨਾਲ ਵਿਸ਼ੇਸ਼ ਸਬੰਧ ਰੱਖਦੇ ਹਨ। ਦੋਵੇਂ ਇੱਕ–ਦੂਜੇ ਦੀ ਸਾਹਿਤਕ ਅਤੇ ਅਧਿਆਤਮਕ ਯਾਤਰਾ ਵਿੱਚ ਭਾਈਵਾਲ ਰਹੇ ਹਨ।”
ਪ੍ਰਾਚੀਨ ਦੇਸ਼ ਦੇ ਨੌਜਵਾਨ ਪ੍ਰੋਫਾਈਲ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ਉਮੀਦ ਅਤੇ ਵਿਸ਼ਵਾਸ ਨਾਲ ਦੇਖਦੀ ਹੈ। ਕਿਉਂਕਿ, ਭਾਰਤ ਦੀ ਜਨਸੰਖਿਆ ਜਵਾਨ ਹੈ, ਅਤੇ ਭਾਰਤ ਦਾ ਮਨ ਵੀ ਜਵਾਨ ਹੈ। ਭਾਰਤ ਦੀ ਸਮਰੱਥਾ ਅਤੇ ਇਸ ਦੇ ਸੁਫ਼ਨਿਆਂ ਵਿੱਚ ਨੌਜਵਾਨ ਹਨ। ਭਾਰਤ ਆਪਣੇ ਵਿਚਾਰਾਂ ਦੇ ਨਾਲ-ਨਾਲ ਚੇਤਨਾ ਵਿੱਚ ਵੀ ਜਵਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੋਚ ਅਤੇ ਦਰਸ਼ਨ ਨੇ ਹਮੇਸ਼ਾ ਬਦਲਾਅ ਨੂੰ ਸਵੀਕਾਰ ਕੀਤਾ ਹੈ ਤੇ ਇਸ ਦੀ ਪੁਰਾਤਨਤਾ ’ਚ ਆਧੁਨਿਕਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਹਮੇਸ਼ਾ ਲੋੜ ਦੇ ਸਮੇਂ ਅੱਗੇ ਆਏ ਹਨ। ਜਦੋਂ ਵੀ ਰਾਸ਼ਟਰੀ ਚੇਤਨਾ ਵੰਡੀ ਜਾਂਦੀ ਹੈ ਤਾਂ ਸ਼ੰਕਰ ਜਿਹੇ ਨੌਜਵਾਨ ਆ ਕੇ ਆਦਿ ਸ਼ੰਕਰਾਚਾਰੀਆ ਵਾਂਗ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਬੰਨ੍ਹ ਦਿੰਦੇ ਹਨ। ਜ਼ੁਲਮ ਦੇ ਸਮੇਂ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅੱਜ ਵੀ ਸਾਡਾ ਮਾਰਗ–ਦਰਸ਼ਨ ਕਰਦੀਆਂ ਹਨ। ਜਦੋਂ ਭਾਰਤ ਨੂੰ ਆਪਣੀ ਆਜ਼ਾਦੀ ਲਈ ਕੁਰਬਾਨੀ ਦੀ ਲੋੜ ਸੀ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਨੇਤਾਜੀ ਸੁਭਾਸ਼ ਜਿਹੇ ਨੌਜਵਾਨ ਕ੍ਰਾਂਤੀਕਾਰੀ ਦੇਸ਼ ਨੂੰ ਆਪਣਾ ਜੀਵਨ ਸਮਰਪਿਤ ਕਰਨ ਲਈ ਅੱਗੇ ਆਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਵੀ ਦੇਸ਼ ਨੂੰ ਅਧਿਆਤਮਕ ਪੁਨਰ-ਸੁਰਜੀਤੀ ਦੀ ਲੋੜ ਹੁੰਦੀ ਹੈ, ਔਰੋਬਿੰਦੋ ਅਤੇ ਸੁਬਰਾਮਨੀਅਨ ਭਾਰਤੀ ਵਰਗੇ ਰਿਸ਼ੀ ਦ੍ਰਿਸ਼ 'ਤੇ ਆਉਂਦੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਅੱਜ ਭਾਰਤ ਦੇ ਨੌਜਵਾਨ ਵਿਸ਼ਵ ਖੁਸ਼ਹਾਲੀ ਦਾ ਜ਼ਾਬਤਾ ਲਿਖ ਰਹੇ ਹਨ। ਭਾਰਤੀ ਨੌਜਵਾਨ ਇੱਕ ਅਜਿਹੀ ਤਾਕਤ ਹੈ ਜਿਸ ਨੂੰ ਪੂਰੀ ਦੁਨੀਆ ਵਿੱਚ ਯੂਨੀਕੌਰਨ ਈਕੋਸਿਸਟਮ ਵਿੱਚ ਗਿਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦੇ ਨੌਜਵਾਨਾਂ ਵਿੱਚ ‘ਕੈਨ ਡੂ’ (ਕਰ ਸਕਦਾ ਹਾਂ) ਦੀ ਭਾਵਨਾ ਹੈ, ਜੋ ਹਰ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।
ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਲਈ ਕਿਰਪਾ ਕਰਕੇ ਲਿੰਕ 'ਤੇ ਕਲਿੱਕ ਕਰੋ
https://www.pib.gov.in/PressReleasePage.aspx?PRID=1789347
ਆਪਣੇ ਸੰਬੋਧਨ ਦੌਰਾਨ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ‘ਰਾਸ਼ਟਰ ਯੁਵਾ ਦਿਵਸ’ ਦੇ ਅਹਿਮ ਮੌਕੇ 'ਤੇ ਨੌਜਵਾਨਾਂ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀ ਠਾਕੁਰ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਦਾ ਜਨਮ ਦਿਨ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮੰਤਰੀ ਨੇ ਦੱਸਿਆ ਕਿ ਸਾਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦਾ ਸੰਦੇਸ਼ ਤੇ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਵਿਸ਼ਵ 'ਚ ਦੇਸ਼ ਦਾ ਅਕਸ ਮਜ਼ਬੂਤ ਕੀਤਾ। ਸ਼੍ਰੀ ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਜਿੱਥੇ ਸਾਡਾ ਦੇਸ਼ ਸਾਡੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ, ਉੱਥੇ ਹੀ ਨੌਜਵਾਨ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਸ਼੍ਰੀ ਠਾਕੁਰ ਨੇ ਕਿਹਾ ਕਿ ਜਿਵੇਂ ਅਸੀਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੇ ਹਾਂ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਲਈ ਲੱਖਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਅਨੁਸਾਰ, ਨੌਜਵਾਨਾਂ ਨੂੰ ਹੁਣ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਕਿ ਜਦੋਂ ਅਸੀਂ ਆਪਣੀ ਆਜ਼ਾਦੀ ਦੇ 100ਵੇਂ ਸਾਲ ਤੱਕ ਪਹੁੰਚੀਏ, ਤਾਂ ਦੇਸ਼ ਨਵੇਂ ਸਿਖ਼ਰ ਛੋਹ ਲਵੇ।
ਸ਼੍ਰੀ ਅਨੁਰਾਗ ਠਾਕੁਰ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਖਿਡਾਰੀਆਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਸਥਾਨ ਹੈ। ਖਿਡਾਰੀਆਂ ਨੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕਸ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਦੀ ‘ਫਿਟ ਇੰਡੀਆ’ ਮੁਹਿੰਮ, ‘ਫਿਟਨੈਸ ਕਾ ਖੁਰਾਕ ਆਧਾ ਘੰਟਾ ਰੋਜ਼’ ਦੇ ਮੰਤਰ ਅਤੇ ‘ਖੇਲੋ ਇੰਡੀਆ’ ਪ੍ਰੋਗਰਾਮ ਨੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕੀਤਾ ਹੈ।
ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਸਕਿੱਲ ਇੰਡੀਆ’ ਨੂੰ ਅੱਗੇ ਵਧਾਇਆ ਹੈ, ਜਿਸ ਨੇ ਕਰੋੜਾਂ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ। ‘ਸਟਾਰਟ-ਅੱਪ ਇੰਡੀਆ’ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਦੇ ਜ਼ੋਰ ਨੇ ਭਾਰਤ ਨੂੰ ਦੁਨੀਆ ਦੇ ਚੋਟੀ ਦੇ ਤਿੰਨ ਸਟਾਰਟ-ਅੱਪ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ। ਸ਼੍ਰੀ ਠਾਕੁਰ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਦੇਸ਼ ਨੂੰ ਨਵੇਂ ਸਿਖ਼ਰਾਂ 'ਤੇ ਲਿਜਾਣ ਲਈ ਕੰਮ ਕਰ ਰਹੇ ਹਨ, ਸਾਡੇ ਵਿੱਚੋਂ ਹਰੇਕ ਨੂੰ ਇੱਕ ਅਜਿਹਾ ਖੇਤਰ ਚੁਣਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਜਿੱਥੇ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ।
ਮੰਤਰੀ ਨੇ ਇੱਕ ਕਵੀ, ਦੇਸ਼ ਭਗਤ, ਦਾਰਸ਼ਨਿਕ, ਮਹਾਰਿਸ਼ੀ, ਇੱਕ ਯੋਗ ਗੁਰੂ ਸ੍ਰੀ ਔਰੋਬਿੰਦੋ ਦੀ ਮਹਾਨਤਾ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਦੀ 150ਵੀਂ ਜਯੰਤੀ ਵੀ ਮਨਾਈ ਜਾ ਰਹੀ ਹੈ।
ਰਾਸ਼ਟਰੀ ਯੁਵਕ ਮੇਲਾ ਬਾਰੇ ਜਾਣਕਾਰੀ ਦਿੰਦੇ ਹੋਏ, ਯੁਵਕ ਮਾਮਲੇ ਅਤੇ ਖੇਡ ਮੰਤਰੀ ਨੇ ਕਿਹਾ,“ਯੁਵਕ ਮੇਲੇ ਦੌਰਾਨ ਓਲੰਪੀਅਨ, ਵਾਤਾਵਰਣ, ਜਲਵਾਯੂ, ਤਕਨਾਲੋਜੀ, ਉੱਦਮਤਾ, ਸਟਾਰਟ-ਅੱਪ ਦੇ ਨੇਤਾਵਾਂ, ਇਤਿਹਾਸ, ਕੁਦਰਤੀ ਖੇਤੀ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਸਮੇਤ ਖੇਡਾਂ ਜਿਹੇ ਵੱਖੋ–ਵੱਖਰੇ ਖੇਤਰਾਂ ’ਚ ਮਾਰਗਦਰਸ਼ਨ ਕਰਨਗੇ ਅਤੇ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝੇ ਕਰਨਗੇ।
ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਾਮੀ ਨੇ ਕਿਹਾ ਕਿ ਪੁਦੂਚੇਰੀ ਅਜਿਹੇ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਹ ਨਿਜੀ ਤੌਰ 'ਤੇ ਇਸ ਮਹਾਨ ਨੌਜਵਾਨ ਭਾਰਤ ਨਿਰਮਾਣ ਸਮਾਗਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਇਹਾ ਵੀ ਕਿਹਾ,“ਚਰਿੱਤਰ ਤੋਂ ਬਿਨਾ ਵਿੱਦਿਆ, ਦਾਨ ਤੋਂ ਬਿਨਾ ਦੌਲਤ…!! ਨੈਤਿਕਤਾ ਤੋਂ ਬਿਨਾ ਵਪਾਰ, ਮਨੁੱਖਤਾ ਤੋਂ ਬਿਨਾ ਵਿਗਿਆਨ...!! ਬੇਕਾਰ ਹੀ ਨਹੀਂ, ਖ਼ਤਰਨਾਕ ਵੀ ਹਨ…!!” ਸ਼੍ਰੀ ਰੰਗਾਸਾਮੀ ਨੇ ਇਹਾ ਵੀ ਕਿਹਾ, ਚਰਿੱਤਰ, ਦਾਨ, ਨੈਤਿਕਤਾ, ਮਨੁੱਖਤਾ, ਈਮਾਨਦਾਰੀ ਕੁਝ ਵੀ ਨਹੀਂ ਪਰ ਇੱਕ ਆਦਰਸ਼ ਭਾਰਤੀ ਨੌਜਵਾਨ ਅਤੇ 'ਸਸ਼ਕਤ ਯੁਵਾ' ਲਈ ਮਹੱਤਵਪੂਰਨ ਮੁੱਲ ਹਨ, ਇਹ ਸਾਰੀਆਂ ਵਿਸ਼ੇਸ਼ਤਾਵਾਂ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪੁਦੂਚੇਰੀ ਨੇ ਆਜ਼ਾਦੀ ਸੰਘਰਸ਼ ਦੌਰਾਨ ਕਈ ਮਹਾਨ ਨੇਤਾਵਾਂ ਦੀ ਰੱਖਿਆ ਕੀਤੀ। ਮਹਾਰਿਸ਼ੀ ਸ਼੍ਰੀ ਔਰੋਬਿੰਦੋ, ਮਹਾਕਵੀ ਭਾਰਤੀ, ਵੀ.ਵੀ.ਐੱਸ. ਅਈਅਰ ਜਿਹੇ ਮਹਾਨ ਨੇਤਾ ਅੰਗਰੇਜ਼ਾਂ ਦੇ ਖੌਫਨਾਕ ਚੁੰਗਲ ਤੋਂ ਬਚਦੇ ਹੋਏ ਯੂਟੀ ਪੁਦੂਚੇਰੀ ਵਿੱਚ ਰਹਿੰਦੇ ਸਨ। “ਪੁਦੂਚੇਰੀ ਨੂੰ ਗਿਆਨ ਬੂਮੀ ਜਾਂ ਵੇਦ ਬੂਮੀ ਵਜੋਂ ਜਾਣਿਆ ਜਾਂਦਾ ਹੈ। ਪੁਦੂਚੇਰੀ ਦੇ ਇਸ ਪਵਿੱਤਰ ਸਥਾਨ ਵਿੱਚ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ‘ਕਾਮਰਾਜ ਮਨੀ ਮੰਡਪਮ’ ਦਾ ਉਦਘਾਟਨ ਕਰ ਰਹੇ ਹਨ।
******
ਐੱਨਬੀ/ਓਏ
(Release ID: 1789537)
Visitor Counter : 132