ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੈਰੀ ਕਾਮ ਸਮੇਤ ਛੇ ਮੁੱਕੇਬਾਜ ਨੈਸ਼ਨਲ ਕੋਚਿੰਗ ਕੈਂਪ ਦਾ ਹਿੱਸਾ ਬਣੇ
Posted On:
11 JAN 2022 7:41PM by PIB Chandigarh
ਅਮਿਤ ਪੰਘਾਲ , ਵਿਕਾਸ ਕ੍ਰਿਸ਼ਣ ਅਤੇ ਐੱਮਸੀ ਮੈਰੀ ਕਾਮ ਉਨ੍ਹਾਂ ਛੇ ਓਲੰਪੀਅਨਾਂ ਵਿੱਚ ਸ਼ਾਮਿਲ ਹਨ , ਜਿਨ੍ਹਾਂ ਨੂੰ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵ੍ ਸਪੋਰਟਸ ( ਪਟਿਆਲਾ ) ਅਤੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਚਲ ਰਹੇ ਨੈਸ਼ਨਲ ਬੌਕਸਿੰਗ ਕੋਚਿੰਗ ਕੈਂਪਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਹ ਕੈਂਪ 14 ਮਾਰਚ ਤੱਕ ਚਲੇਗਾ ।
ਸੈਨਾ ਦੇ ਤਿੰਨ ਮੁੱਕੇਬਾਜ ਅਮਿਤ ਪੰਘਾਲ , ਮਨੀਸ਼ ਕੌਸ਼ਿਕ ਅਤੇ ਸਤੀਸ਼ ਕੁਮਾਰ , ਵਿਕਾਸ ਕ੍ਰਿਸ਼ਣ ( ਆਲ ਇੰਡੀਆ ਪੁਲਿਸ ) ਅਤੇ ਆਸ਼ੀਸ਼ ਕੁਮਾਰ ( ਹਿਮਾਚਲ ਪ੍ਰਦੇਸ਼ ) ਨੂੰ ਹੁਣ ਪਟਿਆਲਾ ਵਿੱਚ ਪੁਰਸ਼ਾਂ ਦੇ ਕੋਚਿੰਗ ਕੈਂਪ ਵਿੱਚ ਸ਼ਾਮਿਲ ਕੀਤਾ ਗਿਆ ਹੈ , ਜਦੋਂ ਕਿ ਮਣੀਪੁਰ ਦੀ ਐੱਮਸੀ ਮੈਰੀ ਕਾਮ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਮਹਿਲਾ ਕੋਚਿੰਗ ਕੈਂਪ ਵਿੱਚ ਸ਼ਾਮਿਲ ਹੋਵੇਗੀ।
ਇਹ ਓਲੰਪੀਅਨ ਮੁੱਕੇਬਾਜ ਹੁਣ 3 ਜਨਵਰੀ ਤੋਂ ਸ਼ੁਰੂ ਹੋਏ ਕੋਚਿੰਗ ਕੈਂਪਸ, ਜਿਨ੍ਹਾਂ ਵਿੱਚ ਕੇਵਲ ਉਹ ਖਿਡਾਰੀ ਸ਼ਾਮਿਲ ਹੋਏ ਸਨ ਜਿਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ , ਵਿੱਚ ਸ਼ਾਮਿਲ ਹੋਣਗੇ । ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੇ ਨੇੜੇ ਆਉਣ ਦੇ ਨਾਲ , ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਭਾਰਤੀ ਮੁੱਕੇਬਾਜੀ ਸੰਘ ਦੁਆਰਾ ਅਨੁਸ਼ੰਸਿਤ ਖਿਡਾਰੀਆਂ ਨੂੰ ਕੈਂਪ ਵਿੱਚ ਸ਼ਾਮਿਲ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ।
ਕਈ ਭਾਰ ਵਰਗਾਂ ਦੇ 63 ਪੁਰਸ਼ ਮੁੱਕੇਬਾਜ ਅਤੇ 27 ਕੋਚਿੰਗ ਅਤੇ ਸਹਿਯੋਗੀ ਕਰਮਚਾਰੀ ਐੱਨਆਈਐੱਸ , ਪਟਿਆਲਾ ਵਿੱਚ ਚਲ ਰਹੇ ਨੈਸ਼ਨਲ ਕੈਂਪ ਵਿੱਚ ਮੌਜੂਦ ਹਨ , ਜਦੋਂ ਕਿ ਓਲੰਪਿਕ ਖੇਡਾਂ ਦੀ ਕਾਂਸੀ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਅਤੇ 25 ਕੋਚਿੰਗ ਅਤੇ ਸਹਾਇਕ ਕਰਮਚਾਰੀਆਂ ਸਮੇਤ 57 ਮਹਿਲਾ ਮੁੱਕੇਬਾਜ ਪਹਿਲਾਂ ਤੋਂ ਹੀ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਚੱਲ ਰਹੇ ਨੈਸ਼ਨਲ ਕੈਂਪ ਵਿੱਚ ਮੌਜੂਦ ਹਨ ।
ਇਹ ਦੋ ਨੈਸ਼ਨਲ ਕੈਂਪ , ਮੁੱਕੇਬਾਜੀ ਦਲ ਦੀ ਲਗਾਤਾਰ ਤਿਆਰੀ ਦਾ ਹਿੱਸਾ ਹਨ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਇੰਡੀਆ ਸਪੋਰਟਸ ਅਥਾਰਿਟੀ ਦੁਆਰਾ ਮਨਜ਼ੂਰ ਸਲਾਨਾ ਕੈਲੰਡਰ ਦਾ ਹਿੱਸਾ ਹਨ ।
************
ਐੱਨਬੀ/ਓਏ
(Release ID: 1789370)
Visitor Counter : 153