ਰੱਖਿਆ ਮੰਤਰਾਲਾ
ਕੋਵਿਡ-19 ਪਾਜ਼ਿਟਿਵ ਹੋਣ ਤੋਂ ਬਾਅਦ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ
Posted On:
11 JAN 2022 6:29PM by PIB Chandigarh
ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ), ਦਿੱਲੀ ਛਾਉਣੀ ਦੇ ਡਾਕਟਰਾਂ ਦੀ ਇੱਕ ਟੀਮ ਨੇ 11 ਜਨਵਰੀ, 2022 ਨੂੰ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ 'ਤੇ ਜਾਂਚ ਕੀਤੀ। ਹਲਕੇ ਲੱਛਣਾਂ ਨਾਲ ਕੋਵਿਡ-19 ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਰੱਖਿਆ ਮੰਤਰੀ ਵਰਤਮਾਨ ਵਿੱਚ ਘਰੇਲੂ ਇਕਾਂਤਵਾਸ ਵਿੱਚ ਹਨ। ਡਾਕਟਰਾਂ ਦੀ ਟੀਮ ਅਨੁਸਾਰ ਸ਼੍ਰੀ ਰਾਜਨਾਥ ਸਿੰਘ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
10 ਜਨਵਰੀ, 2022 ਨੂੰ ਇੱਕ ਟਵੀਟ ਰਾਹੀਂ, ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਕੋਵਿਡ-19 ਲਈ ਟੈਸਟ ਪਾਜ਼ਿਟਿਵ ਆਇਆ ਸੀ ਅਤੇ ਉਹ ਘਰੇਲੂ ਇਕਾਂਤਵਾਸ ਅਧੀਨ ਸਨ।
**********
ਏਬੀਬੀ /ਸੈਵੀ
(Release ID: 1789272)
Visitor Counter : 128