ਰੇਲ ਮੰਤਰਾਲਾ
azadi ka amrit mahotsav g20-india-2023

ਰੇਲ ਮੰਤਰੀ ਨੇ ਸਾਰੇ ਰੇਲਵੇ ਜ਼ੋਨਾ/ਮੰਡਲਾਂ ਵਿੱਚ ਕੋਵਿਡ ਤਿਆਰੀਆਂ ਦੀ ਸਮੀਖਿਆ ਕੀਤੀ

Posted On: 10 JAN 2022 5:14PM by PIB Chandigarh

ਹਾਲ ਵੀ ਵਿੱਚ ਪੂਰੇ ਦੇਸ਼ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵਿਭਿੰਨ ਰੇਲਵੇ ਜ਼ੋਨ ਅਤੇ ਮੰਡਲਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਆਮ ਲੋਕਾਂ ਦੇ ਲਈ ਰੇਲਵੇ ਹਸਪਤਾਲਾਂ ਅਤੇ ਹੈਲਥ ਇਨਫ੍ਰਾਸਟ੍ਰਕਚਰ ਦੇ ਉਪਯੋਗ ਨੂੰ ਸੁਵਿਧਾਜਨਕ ਬਣਾਇਆ ਜਾਵੇ। ਵਰਚੁਅਲ ਮਾਧਿਅਮ ਨਾਲ ਆਯੋਜਿਤ ਬੈਠਕ ਵਿੱਚ ਰੇਲਵੇ ਬੋਰਡ ਦੇ ਮੈਂਬਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਵੀ ਕੇ ਤ੍ਰਿਪਾਠੀ, ਬੋਰਡ ਦੇ ਮੈਂਬਰ, ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸਾਰੇ ਜ਼ੋਨਲ ਰੇਲਵੇ/ਪੀਯੂ ਵਿੱਚ ਜਨਰਲ ਮੈਨੇਜਰ (ਜੀਐੱਮਸ) ਅਤੇ ਡਿਵੀਜ਼ਲ ਰੇਲਵੇ ਮੈਨੇਜਰਸ (ਡੀਆਰਐੱਮ) ਸ਼ਾਮਲ ਹੋਏ।

ਸਮੀਖਿਆ ਬੈਠਕ ਵਿੱਚ ਸ਼੍ਰੀ ਵੈਸ਼ਣਵ ਨੇ ਕੋਵਿਡ ਤਿਆਰੀ ਨਾਲ ਸੰਬੰਧਿਤ ਨਿਮਨਲਿਖਿਤ ਪਹਿਲੂਆਂ ਦੀ ਜਾਂਚ ਪੜਤਾਲ ਕੀਤੀ

  • ਰੇਲਵੇ ਹਸਪਤਾਲ ਇਨਫ੍ਰਾਸਟ੍ਰਕਚਰ

  • ਬਾਲ ਚਿਕਿਤਸਾ ਵਾਰਡ ਵਿੱਚ ਕੰਮਕਾਜ

  • ਟੀਕਾਕਰਨ: ਰੇਲਵੇ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਟੀਕਾਕਰਨ ਅਤੇ ਰੇਲਵੇ ਦੇ ਫ੍ਰੰਟਲਾਈਨ ਵਰਕਰਸ ਨੂੰ ਬੂਸਟਰ ਡੋਜ਼ ਦੇਣ ਦਾ ਪ੍ਰਾਵਧਾਨ

  • ਦਵਾਈਆਂ ਦੀ ਉਪਲੱਬਧਤਾ, ਆਕਸੀਜਨ ਦੀ ਸਪਲਾਈ, ਜਿਓਲਾਈਟ ਸਟੋਕ ਅਤੇ ਹੋਰ ਜ਼ਰੂਰੀ ਮੈਡੀਕਲ ਸਹਾਇਤਾ ਅਤੇ ਵੈਂਟੀਲੇਟਰ ਦੀ ਕਾਰਜਪ੍ਰਣਾਲੀ, ਲਿਵਿਡ ਮੈਡੀਕਲ ਆਕਸੀਜਨ ਟੈਂਕ ਅਤੇ ਹੋਰ ਉਪਕਰਣ ਜੋ ਕੋਵਿਡ ਉਪਚਾਰ ਵਿੱਚ ਮਹੱਤਵਪੂਰਨ ਹਨ

  • ਆਕਸੀਜਨ ਪਲਾਂਟਾਂ ਨੂੰ ਚਾਲੂ ਕਰਨਾ (ਕੁੱਲ ਪ੍ਰਵਾਨ ਆਕਸੀਜਨ ਪਲਾਂਟਾਂ ਵਿੱਚੋਂ 78 ਪਹਿਲਾ ਸ਼ੁਰੂ ਹੋ ਚੁੱਕੇ ਹਨ ਅਤੇ 17 ਚਾਲੂ ਹੋਣ ਬਾਕੀ ਹਨ)

  • ਜਾਗਰੂਕਤਾ ਪੈਦਾ ਕਰਨਾ:

  • ਰੇਲਵੇ ਸਟੇਸ਼ਨਾਂ ‘ਤੇ ਮਾਸਕ ਲਗਾਉਣ, ਹੱਥਾਂ ਦੀ ਸਫਾਈ ਅਤੇ ਹੋਰ ਸਾਵਧਾਨੀ ਉਪਾਵਾਂ ਬਾਰੇ ਬਾਰ-ਬਾਰ ਐਲਾਨ ਕਰਨਾ

  • ਰੇਲਵੇ ਸਟੇਸ਼ਨਾਂ ‘ਤੇ ਬਿਨਾ ਮਾਸਕ ਦੇ ਲੋਕਾਂ ਦੇ ਪ੍ਰਵੇਸ਼ ਨੂੰ ਰੋਕਣਾ 

  • ਮਾਸਕ ਪਹਿਣਨ ਅਤੇ ਹੋਰ ਸਾਵਧਾਨੀ ਉਪਾਵਾਂ ਨੂੰ ਹੁਲਾਰਾ ਦੇਣ ਦੇ ਲਈ ਅਭਿਯਾਨ ਚਲਾਉਣਾ

  • ਕੋਵਿਡ ਦੀ ਵਰਤਮਾਨ ਸਥਿਤੀ ਦੇ ਦੌਰਾਨ ਐਮਰਜੈਂਸੀ ਵਿੱਚ/ਦੇ ਲਈ ਵਿਸ਼ੇਸ਼ ਸਟੇਸ਼ਨਾਂ ਦੇ ਸੰਚਾਲਨ ਅਤੇ/ਜਾਂ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ/ਪ੍ਰਵਾਸੀਆਂ ਦੀ ਸੰਖਿਆ ਵਿੱਚ ਅਚਾਨਕ ਵਾਧੇ ਦੀ ਸਮੀਖਿਆ ਕਰਨਾ।

 ***************

ਆਰਕੇਜੇ/ਐੱਮ
 (Release ID: 1789207) Visitor Counter : 106