ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ(ਸੀਸੀਆਈ) ਨੇ ਕੋਰਲ ਬਲੂ ਇਨਵੈਸਟਮੈਂਟ ਪੀਟੀਈ ਲਿਮਿਟਿਡ ਦੁਆਰਾ ਸਦਰਲੈਂਡ ਗਲੋਬਲ ਹੋਲਡਿੰਗਜ਼ ਇੰਕੋਪੋਰੇਟਿਡ ਵਿੱਚ ਸ਼ੇਅਰਾਂ ਦੇ ਅਧਿਗਰਿਹਣ ਨੂੰ ਮਨਜ਼ੂਰੀ ਦਿੱਤੀ
Posted On:
11 JAN 2022 4:54PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ(ਸੀਸੀਆਈ) ਨੇ ਕੋਰਲ ਬਲੂ ਇਨਵੈਸਟਮੈਂਟ ਪੀਟੀਈ ਲਿਮਿਟਿਡ ਦੁਆਰਾ ਸਦਰਲੈਂਡ ਗਲੋਬਲ ਹੋਲਡਿੰਗਜ਼ ਇੰਕੋਪੋਰੇਟਿਡ ਵਿੱਚ ਸ਼ੇਅਰਾਂ ਦੇ ਅਧਿਗਰਿਹਣ ਨੂੰ ਮਨਜ਼ੂਰੀ ਦਿੱਤੀ।
ਪ੍ਰਸਤਾਵਿਤ ਮਿਸ਼ਰਨ ਕੋਰਲ ਬਲੂ ਇਨਵੈਸਟਮੈਂਟ ਪੀਟੀਈ ਲਿਮਿਟਿਡ (ਜੀਆਈਸੀ ਇਨਵੈਸਟਰ) ਦੁਆਰਾ ਸਦਰਲੈਂਡ ਗਲੋਬਲ ਹੋਲਡਿੰਗਜ਼ ਇੰਕੋਪੋਰੇਟਿਡ (ਸਦਰਲੈਂਡ) ਦੇ ਸਾਂਝੇ ਸਟਾਕ ਵਿੱਚ ਸੰਬੰਧਿਤ ਸ਼ਰਤਾਂ ਦੀ ਪੂਰਤੀ ਦੇ ਅਧੀਨ ਪਰਿਵਰਤਨਸ਼ੀਲ ਸੀਰੀਜ਼ ਸੀ ਪ੍ਰੈਫਰਡ ਸਟਾਕ ਦੇ ਅਧਿਗਰਿਹਣ ਨਾਲ ਸੰਬੰਧਤ ਹੈ।
ਜੀਆਈਸੀ ਇਨਵੈਸਟਰ ਜੀਆਈਸੀ ਬਲੂ ਹੋਲਡਿੰਗਜ਼ ਪੀਟੀਈ ਲਿਮਿਟਿਡ ਦੀ ਪੂਰੀ ਮਲਕੀਅਤ ਹੈ। ਇੱਕ ਇਕਾਈ ਜੋ ਬਦਲੇ ਵਿੱਚ ਜੀਆਈਸੀ (ਉਦਮ) ਪ੍ਰਾਈਵੇਟ ਲਿਮਿਟਿਡ ਦੀ ਪੂਰੀ ਮਲਕੀਅਤ ਹੈ। ਜੀਆਈਸੀ ਇਨਵੈਸਟਰ ਸਿੰਗਾਪੁਰ ਵਿੱਚ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਰੂਪ ਵਿੱਚ ਸੰਗਠਿਤ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ। ਇਹ (i) ਜੀਆਈਸੀ ਸਪੈਸ਼ਲ ਇਨਵੈਸਟਮੈਂਟਸ ਪ੍ਰਾਈਵੇਟ ਲਿਮਿਟਿਡ ਦੁਆਰਾ ਪ੍ਰਬੰਧਿਤ ਨਿਵੇਸ਼ ਹੋਲਡਿੰਗ ਕੰਪਨੀਆਂ ਦੇ ਇੱਕ ਸਮੂਹ ਦਾ ਹਿੱਸਾ ਹੈ, ਜੋ ਕਿ ਜੀਆਈਸੀ ਪ੍ਰਾਈਵੇਟ ਲਿਮਿਟਿਡ ਅਤੇ (ii) ਜੀਆਈਸੀ ਦੇ ਏਕੀਕ੍ਰਿਤ ਰਣਨੀਤੀ ਸਮੂਹ ਦੀ ਪੂਰੀ ਮਲਕੀਅਤ ਹੈ। ਸਦਰਲੈਂਡ ਸੰਯੁਕਤ ਰਾਜ ਅਮਰੀਕਾ ਵਿੱਚ ਇੰਕੋਪੋਰੇਟਿਡ ਇੱਕ ਨਿਜੀ ਹੋਲਡਿੰਗ ਕੰਪਨੀ ਹੈ। ਸਦਰਲੈਂਡ ਇੱਕ ਹੋਲਡਿੰਗ ਕੰਪਨੀ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਇੱਕ ਗਲੋਬਲ ਸੂਚਨਾ ਟੈਕਨੋਲੋਜੀ ਸੇਵਾ ਪ੍ਰਦਾਤਾ ਹੈ ਜੋ ਇੰਟੀਗਰੇਟਿਡ ਬਿਜ਼ਨੈੱਸ ਪ੍ਰੋਸੈੱਸ ਆਊਟਸੋਰਸਿੰਗ (ਬੀਪੀਓ), ਬਿਜ਼ਨੈੱਸ ਟਰਾਂਸਫਰਮੇਸ਼ਨ, ਕਲਾਉਡ, ਬੈਕ ਆਫਿਸ ਅਤੇ ਫਰੰਟ ਆਫਿਸ ਸੇਵਾਵਾਂ, ਬਿਜ਼ਨੈੱਸ ਪ੍ਰੋਸੈੱਸ ਅਤੇ ਟੈਕਨੋਲੋਜੀ ਪ੍ਰਬੰਧਨ ਸੇਵਾਵਾਂ ਦੇ ਪ੍ਰਬੰਧ ਵਿੱਚ ਮਾਹਿਰ ਹੈ। ਇਹ ਭਾਰਤ ਵਿੱਚ ਅਸਿੱਧੇ ਤੌਰ ‘ਤੇ ਚਾਰ ਸਹਾਇਕ ਕੰਪਨੀਆਂ ਜ਼ਰੀਏ ਕੰਮ ਕਰਦੀ ਹੈ, ਯਾਨੀ, (i) ਸਦਰਲੈਂਡ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ; (ii) ਸਦਰਲੈਂਡ ਡਿਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਿਟਿਡ; (iii) ਐਡਵੈਂਟਿਟੀ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ; ਅਤੇ (iv) ਸਦਰਲੈਂਡ ਹੈਲਥਕੇਅਰ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ।
ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
***********
ਆਰਐੱਮ/ਕੇਐੱਮਐੱਨ
(Release ID: 1789195)
Visitor Counter : 160