ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 12 ਜਨਵਰੀ ਨੂੰ 25ਵੇਂ ਰਾਸ਼ਟਰੀ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ
ਫੈਸਟੀਵਲ ਵਿੱਚ ਨੌਜਵਾਨਾਂ ਦੀ ਅਗਵਾਈ ਵਿੱਚ ਵਿਕਾਸ ਅਤੇ ਉੱਭਰ ਰਹੇ ਮੁੱਦਿਆਂ ਅਤੇ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਸਬੰਧੀ ਵਿਸ਼ਿਆਂ 'ਤੇ ਚਰਚਾ ਹੋਵੇਗੀ
ਓਲੰਪੀਅਨਸ ਅਤੇ ਪੈਰਾਲੰਪੀਅਨਸ ਨਾਲ ਖੁੱਲ੍ਹੀ ਚਰਚਾ ਵੀ ਹੋਵੇਗੀ
ਮੰਤਰੀ "ਮੇਰੇ ਸਪਨੋ ਕਾ ਭਾਰਤ" ਅਤੇ "ਅਨਸੰਗ ਹੀਰੋਜ਼ ਆਵ੍ ਇੰਡੀਅਨ ਫ੍ਰੀਡਮ ਮੂਵਮੈਂਟ" ਉੱਤੇ ਚੋਣਵੇਂ ਲੇਖਾਂ ਤੋਂ ਪਰਦਾ ਹਟਾਉਣਗੇ
ਪ੍ਰਧਾਨ ਮੰਤਰੀ ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਅਤੇ ਓਪਨ ਏਅਰ ਥੀਏਟਰ ਦੇ ਨਾਲ ਇੱਕ ਆਡੀਟੋਰੀਅਮ, ਪੇਰੁਨਥਲਾਈਵਰ ਕਾਮਰਾਜਰ ਮਨੀਮੰਡਪਮ ਦਾ ਵੀ ਉਦਘਾਟਨ ਕਰਨਗੇ
Posted On:
10 JAN 2022 12:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ, 2022 ਨੂੰ ਸਵੇਰੇ 11 ਵਜੇ ਪੁੱਦੂਚੇਰੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ 25ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਦਿਨ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਹੈ, ਜਿਸ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਫੈਸਟੀਵਲ ਦਾ ਉਦੇਸ਼ ਭਾਰਤ ਦੇ ਨੌਜਵਾਨ ਮਨਾਂ ਦਾ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਇੱਕ ਸ਼ਕਤੀ ਵਜੋਂ ਇਕਜੁੱਟ ਕਰਨਾ ਹੈ। ਇਹ ਸਮਾਜਿਕ ਏਕਤਾ ਅਤੇ ਬੌਧਿਕ ਅਤੇ ਸੱਭਿਆਚਾਰਕ ਏਕੀਕਰਣ ਵਿੱਚ ਸਭ ਤੋਂ ਵੱਡੇ ਪ੍ਰਯਤਨਾਂ ਵਿੱਚੋਂ ਇੱਕ ਹੈ। ਇਸ ਦਾ ਲਕਸ਼ ਭਾਰਤ ਦੀਆਂ ਵਿਭਿੰਨ ਸੱਭਿਆਚਾਰਾਂ ਨੂੰ ਇੱਕ ਥਾਂ ਇੱਕਠਿਆਂ ਕਰਨਾ ਅਤੇ ਉਨ੍ਹਾਂ ਨੂੰ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੇ ਏਕਤਾ ਦੇ ਸੂਤਰ ਵਿੱਚ ਜੋੜਨਾ ਹੈ।
ਇਸ ਵਰ੍ਹੇ ਕੋਵਿਡ ਦੇ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਫੈਸਟੀਵਲ 12-13 ਜਨਵਰੀ, 2022 ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ ਰਾਸ਼ਟਰੀ ਯੁਵਾ ਸੰਮੇਲਨ ਹੋਵੇਗਾ ਜਿਸ ਵਿੱਚ ਚਾਰ ਪਹਿਚਾਣੇ ਗਏ ਵਿਸ਼ਿਆਂ 'ਤੇ ਪੈਨਲ ਚਰਚਾ ਹੋਵੇਗੀ। ਨੌਜਵਾਨਾਂ ਦੀ ਅਗਵਾਈ ਵਿੱਚ ਵਿਕਾਸ ਅਤੇ ਉੱਭਰ ਰਹੇ ਮੁੱਦਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਸਬੰਧੀ ਪ੍ਰਯਤਨਾਂ ਦੇ ਕ੍ਰਮ ਵਿੱਚ, ਥੀਮਾਂ ਵਿੱਚ ਵਾਤਾਵਰਣ, ਜਲਵਾਯੂ ਅਤੇ ਐੱਸਡੀਜੀ ਦੀ ਅਗਵਾਈ ਵਾਲੀ ਪ੍ਰਗਤੀ; ਟੈੱਕ, ਉੱਦਮਤਾ ਅਤੇ ਇਨੋਵੇਸ਼ਨ; ਸਵਦੇਸ਼ੀ ਅਤੇ ਪ੍ਰਾਚੀਨ ਗਿਆਨ; ਅਤੇ ਰਾਸ਼ਟਰੀ ਚਰਿੱਤਰ, ਰਾਸ਼ਟਰ ਨਿਰਮਾਣ ਅਤੇ ਸਥਾਨਕ ਅਤੇ ਖੇਤਰੀ ਉੱਦਮਾਂ ਨੂੰ ਉਤਸ਼ਾਹਿਤ ਕਰਨ ਜਿਹੇ ਵਿਸ਼ੇ ਸ਼ਾਮਲ ਹੋਣਗੇ।
ਫੈਸਟੀਵਲ ਦੌਰਾਨ ਹਿੱਸਾ ਲੈਣ ਵਾਲਿਆਂ ਨੂੰ ਪੁੱਦੂਚੇਰੀ, ਔਰੋਵਿਲੇ, ਇਮਰਸਿਵ ਸਿਟੀ ਐਕਸਪੀਰੀਅੰਸ, ਸਵਦੇਸ਼ੀ ਖੇਡਾਂ ਅਤੇ ਲੋਕ ਨਾਚ ਆਦਿ ਦੇ ਰਿਕਾਰਡ ਕੀਤੇ ਵੀਡੀਓ ਕੈਪਸੂਲ ਵੀ ਦਿਖਾਏ ਜਾਣਗੇ। ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਨਾਲ ਖੁੱਲ੍ਹੀ ਚਰਚਾ ਵੀ ਹੋਵੇਗੀ ਅਤੇ ਸ਼ਾਮ ਨੂੰ ਲਾਈਵ ਪ੍ਰਦਰਸ਼ਨ ਵੀ ਹੋਵੇਗਾ। ਸਵੇਰੇ ਵਰਚੁਅਲ ਯੋਗ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ।
ਸਮਾਗਮ ਦੌਰਾਨ, ਪ੍ਰਧਾਨ ਮੰਤਰੀ “ਮੇਰੇ ਸਪਨੋ ਕਾ ਭਾਰਤ” ਅਤੇ “ਭਾਰਤੀ ਸੁਤੰਤਰਤਾ ਅੰਦੋਲਨ ਦੇ ਗੁਮਨਾਮ ਨਾਇਕ- ਅਨਸੰਗ ਹੀਰੋਜ਼ ਆਵ੍ ਇੰਡੀਅਨ ਫ੍ਰੀਡਮ ਮੂਵਮੈਂਟ” ਉੱਤੇ ਚੋਣਵੇਂ ਲੇਖਾਂ ਤੋਂ ਪਰਦਾ ਹਟਾਉਣਗੇ। ਇਨ੍ਹਾਂ ਦੋਵਾਂ ਵਿਸ਼ਿਆਂ 'ਤੇ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੇ ਲੇਖ ਲਿਖੇ ਸਨ, ਜਿਨ੍ਹਾਂ 'ਚੋਂ ਕੁਝ ਲੇਖ ਚੁਣੇ ਗਏ ਹਨ।
ਪ੍ਰਧਾਨ ਮੰਤਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੇ ਇੱਕ ਟੈਕਨੋਲੋਜੀ ਕੇਂਦਰ ਦਾ ਵੀ ਉਦਘਾਟਨ ਕਰਨਗੇ, ਜੋ ਪੁੱਦੂਚੇਰੀ ਵਿੱਚ ਤਕਰੀਬਨ 122 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਗਿਆ ਹੈ। ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐੱਸਡੀਐੱਮ) ਸੈਕਟਰ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਹ ਟੈਕਨੋਲੋਜੀ ਸੈਂਟਰ ਨਵੀਨਤਮ ਟੈਕਨੋਲੋਜੀ ਨਾਲ ਲੈਸ ਹੋਵੇਗਾ। ਇਹ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾਉਣ ਵਿੱਚ ਯੋਗਦਾਨ ਪਾਵੇਗਾ ਅਤੇ ਪ੍ਰਤੀ ਵਰ੍ਹੇ ਤਕਰੀਬਨ 6400 ਅਪ੍ਰੈਂਟਿਸਾਂ ਨੂੰ ਟ੍ਰੇਨਿੰਗ ਦੇਣ ਦੇ ਸਮਰੱਥ ਹੋਵੇਗਾ।
ਪ੍ਰਧਾਨ ਮੰਤਰੀ ਓਪਨ ਏਅਰ ਥੀਏਟਰ ਦੇ ਨਾਲ ਇੱਕ ਆਡੀਟੋਰੀਅਮ ਪੇਰੁਨਥਲਾਈਵਰ ਕਾਮਰਾਜਰ ਮਨੀਮੰਡਪਮ ਦਾ ਵੀ ਉਦਘਾਟਨ ਕਰਨਗੇ, ਜਿਸ ਨੂੰ ਪੁੱਦੂਚੇਰੀ ਸਰਕਾਰ ਦੁਆਰਾ ਤਕਰੀਬਨ 23 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਮੁੱਖ ਤੌਰ 'ਤੇ ਵਿੱਦਿਅਕ ਉਦੇਸ਼ ਲਈ ਵਰਤਿਆ ਜਾਵੇਗਾ। ਇਸ ਵਿੱਚ 1000 ਤੋਂ ਵੱਧ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ।
**********
ਡੀਐੱਸ/ਏਕੇਜੇ
(Release ID: 1789018)
Visitor Counter : 200
Read this release in:
Assamese
,
Tamil
,
Telugu
,
Malayalam
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Kannada