ਸਿੱਖਿਆ ਮੰਤਰਾਲਾ
ਇੱਕ ਜਾਣਕਾਰ ਵਿਅਕਤੀ ਨਿਆਂਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਕਰਦਾ ਹੈ: ਕੇਂਦਰੀ ਸਿੱਖਿਆ ਮੰਤਰੀ
ਸ਼੍ਰੀ ਧਰਮੇਂਦਰ ਪ੍ਰਧਾਨ ਨੇ 82ਵੇਂ ਭਾਰਤੀ ਪਬਲਿਕ ਸਕੂਲ ਸੰਮੇਲਨ (ਆਈਪੀਐੱਸਸੀ) ਦੇ ਪ੍ਰਿੰਸੀਪਲਾਂ ਦੇ ਸੰਮੇਲਨ ਨੂੰ ਸੰਬੋਧਿਤ ਕੀਤਾ
Posted On:
10 JAN 2022 12:37PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ (10 ਜਨਵਰੀ 2022) ਦੂਨ ਸਕੂਲ ਦੁਆਰਾ ਆਯੋਜਿਤ 82ਵੇਂ ਇੰਡੀਅਨ ਪਬਲਿਕ ਸਕੂਲਸ ਕਾਨਫਰੰਸ (ਆਈਪੀਐੱਸਸੀ) ਦੇ ਪ੍ਰਿੰਸੀਪਲਾਂ ਦੇ ਸੰਮੇਲਨ ਨੂੰ ਸੰਬੋਧਿਤ ਕੀਤਾ।
ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (2020) ਸਮਾਜਿਕ ਅਤੇ ਆਰਥਿਕ ਰੂਪ ਤੋਂ ਵੰਚਿਤ ਵਰਗਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਸਮਾਨ ਅਤੇ ਸਮਾਵੇਸ਼ੀ ਸਿੱਖਿਆ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਵੇਸ਼ੀ ਕਲਾਸ ਸਾਰਿਆਂ ਨੂੰ ਅਸੰਖਿਆ ਅਨੁਭਵ ਅਤੇ ਦ੍ਰਿਸ਼ਟੀਕੋਣ ਤੋਂ ਲਾਭਵੰਦ ਕਰਦੀ ਹੈ ਨਾਲ ਹੀ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਨੂੰ ਸਮਝਦੀ ਹੈ। ਮੰਤਰੀ ਨੇ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਕੂਲਾਂ ਨੂੰ ਬੇਨਤੀ ਕੀਤੀ ਕਿ ਉਹ ਦਿਖਾਉਣ ਕਿ ਸਾਡੇ ਮੋਹਰੀ ਸਕੂਲ ਕਿੰਨੇ ਸਮਾਵੇਸ਼ੀ ਹਨ ਅਤੇ ਦੇਸ਼ ਦੇ ਹਰੇਕ ਬੱਚੇ ਨੂੰ ਸਰਵਉੱਤਮ ਸਿੱਖਿਆ ਮਿਲੇ, ਇਹ ਸੁਨਿਸ਼ਚਿਤ ਕਰਨ ਲਈ ਹੋਰ ਕੀ ਕੀਤਾ ਜਾ ਸਕਦਾ ਹੈ।
ਮੰਤਰੀ ਨੇ ਕਿਹਾ ਕਿ ਇੱਕ ਜਾਣਕਾਰ ਵਿਅਕਤੀ ਵਧੀਆ, ਨਿਆਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਕਰਦਾ ਹੈ। ਉਸ ਗਿਆਨ ਨੂੰ ਸਿੱਖਣ ਦੀ ਜਿੱਦ ਲਾਗੂ ਕਰਨ ਅਤੇ ਅੱਗੇ ਵਧਾਣ ਦੀ ਇੱਛਾ ਨੇ ਮਾਨਵਤਾ ਨੂੰ ਅੱਗ ਦੀ ਖੋਜ ਤੋਂ ਲੈ ਕੇ ਖੇਤੀ, ਆਸਮਾਨ ਵਿੱਚ ਉੱਡਣ ਤੋਂ ਲੈ ਕੇ ਸਿਤਾਰਿਆਂ ਦਰਮਿਆਨ ਚਲ ਸਕਣ ਦੇ ਸਮਰੱਥ ਬਣਾ ਦਿੱਤਾ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੇ ਵਿੱਚੋ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਾ ਮੌਲਿਕ ਅਧਿਕਾਰ ਦੇਣ ਦੇ ਲਈ ਸਭ ਤੋਂ ਵਧੀਆ ਕੰਮ ਕਰੇ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਦੇ ਉਪਯੋਗ ਕਰਨ ਨੂੰ ਲੈ ਕੇ ਮਾਰਗਦਰਸਨ ਕਰੇ ਅਤੇ ਇਸ ਤਰ੍ਹਾਂ ਸਾਡੇ ਦੇਸ਼ ਅਤੇ ਦੁਨੀਆ ਨੂੰ ਬਿਹਤਰ ਅਤੇ ਅਧਿਕ ਸਮਾਵੇਸ਼ੀ ਸਥਾਨ ਬਣਾਏ।
ਮੰਤਰੀ ਨੂੰ ਇਹ ਜਾਣਕੇ ਖੁਸ਼ੀ ਹੋਈ ਕਿ 1939 ਵਿੱਚ ਕੁੱਝ ਰਿਹਾਇਸ਼ੀ ਸਕੂਲਾਂ ਦੇ ਨਾਲ ਸ਼ੁਰੂ ਹੋਏ ਆਈਪੀਐੱਸਸੀ ਵਿੱਚ ਸੈਨਿਕ ਸਕੂਲ ਅਤੇ ਮਿਲਟਰੀ ਸਕੂਲ ਸਮੇਤ ਇਨ੍ਹਾਂ ਦੀ ਸੰਖਿਆ ਹੁਣ 81 ਹੋ ਗਈ ਹੈ। ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਨ ਨੂੰ ਲੈਕੇ ਭਾਰਤ ਦੇ 80 ਤੋਂ ਅਧਿਕ ਪ੍ਰਮੁੱਖ ਸਕੂਲਾਂ ਦੇ ਹੈੱਡਮਾਸਟਰ, ਹੈੱਡਮਿਸਟ੍ਰੈਸ ਦੀ ਸਲਾਨਾ ਮੀਟਿੰਗ ਮਹੱਤਵਪੂਰਨ ਰੱਖਦੀ ਹੈ।
ਸ਼੍ਰੀ ਪ੍ਰਧਾਨ ਨੇ ਵਿਸ਼ਵਾਸ ਜਤਾਇਆ ਕਿ ਸੰਮੇਲਨ ਉਪਯੋਗੀ ਰਿਹਾ, ਜਿੱਥੇ ਸਾਰਿਆਂ ਨੇ ਆਪਣੇ ਸੰਬੰਧਿਤ ਸਕੂਲਾਂ ਵਿੱਚ ਕੁਝ ਨਵਾਂ ਕਰਨ ਲਈ ਕੁਝ ਦਰਸਾਉਣ ਲਈ ਅਤੇ ਉਸ ਨੂੰ ਲਾਗੂ ਕਰਨ ਲਈ ਕੁਝ ਨਵਾਂ ਸਿੱਖਣਾ ਹੈ ਤਾਕਿ ਉਹ ਸਮਾਜ ਅਤੇ ਰਾਸ਼ਟਰ ਲਈ ਉਤਸੁਕ ਵਿਦਵਾਨ ਅਤੇ ਜਾਣਕਾਰ ਨੇਤਾ ਤਿਆਰ ਕਰ ਸਕਣ।
1939 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਆਈਪੀਐੱਸਸੀ (ਇੰਡੀਅਨ ਪਬਲਿਕ ਸਕੂਲਸ ਕਾਨਫਰੰਸ) ਨੇ ਭਾਰਤ ਵਿੱਚ ਪਬਲਿਕ ਸਕੂਲਾਂ ਨੂੰ ਅਜਿਹੀ ਪਰੰਪਰਾਵਾਂ ਬਣਾਉਣ ਵਿੱਚ ਮਾਰਗਦਰਸ਼ਨ ਦਿੱਤਾ ਹੈ ਜੋ ਚੰਗੀ ਤਰ੍ਹਾਂ ਨਾਲ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਚਰਿੱਤਰ ਅਤੇ ਵਿਅਕਤੀਤਵ ਦਾ ਨਿਰਮਾਣ ਕਰਦੇ ਹਨ।
ਇਸ ਅਵਸਰ ‘ਤੇ ਆਈਪੀਐੱਸਸੀ ਦੀ ਚੇਅਰਪਰਸਨ ਸੁਸ਼੍ਰੀ ਨਿਸ਼ੀ ਮਿਸ਼ਰਾ ਅਤ ਦੂਨ ਸਕੂਲ ਦੇ ਹੈੱਡਮਾਸਟਰ ਡਾ. ਜਗਪ੍ਰੀਤ ਸਿੰਘ ਵੀ ਮੌਜੂਦ ਸਨ।
******
ਐੱਮਜੇਪੀਐੱਸ/ਏਕੇ
(Release ID: 1789014)
Visitor Counter : 179