ਭਾਰੀ ਉਦਯੋਗ ਮੰਤਰਾਲਾ

10 ਤੋਂ 16 ਜਨਵਰੀ 2022 ਤੱਕ ਆਇਕੋਨਿਕ ਸਪਤਾਹ ਦੇ ਦੌਰਾਨ ਭਾਰੀ ਉਦਯੋਗ ਮੰਤਰਾਲਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਵੇਗਾ


6 ਬਹੁਤ ਵੱਡੇ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ: ਐਕਸ਼ਨ@75, ਉਪਲੱਬਧੀਆਂ@75, ਵਿਚਾਰ@75, ਸੰਕਲਪ@75 ਅਤੇ ਸੁਤੰਤਰਤਾ ਸੰਗ੍ਰਾਮ ਦੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ
ਪ੍ਰੋਗਰਾਮ ਵਿੱਚ ਉਦਘਾਟਨ, ਨਵੇਂ ਉਤਪਾਦ ਲਾਂਚ, ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ, ਤਕਨੀਕੀ ਪ੍ਰਦਰਸ਼ਨੀਆਂ, ਸੈਮੀਨਾਰ, ਵੈਬੀਨਾਰ, ਐਕਸਪਰਟਸ ਲੈਕਚਰਸ, ਯੋਗ ਅਤੇ ਧਿਆਨ ਸੈਸ਼ਨ ਸ਼ਾਮਲ ਹਨ

Posted On: 09 JAN 2022 1:48PM by PIB Chandigarh


 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਆਪਣੇ ਲੋਕਾਂ, ਸੱਭਿਆਚਾਰ ਅਤੇ ਉਪਲੱਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਮਨਾਉਣ ਅਤੇ ਅਭਿਨੰਦਨ ਕਰਨ ਦੀ ਭਾਰਤ ਸਰਕਾਰ ਦੀ ਪਹਿਲ ਹੈ। ਇਸ ਪਹਿਲ ਦੇ ਤਹਿਤ ਭਾਰੀ ਉਦਯੋਗ ਮੰਤਰਾਲਾ ਆਇਕੋਨਿਕ ਸਪਤਾਹ 10 ਤੋਂ 16 ਜਨਵਰੀ 2022 ਤੱਕ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।

ਭਾਰੀ ਉਦਯੋਗ ਮੰਤਰਾਲਾ ਸਵੈਚਾਲਿਤ ਅਤੇ ਪੂੰਜੀਗਤ ਸਾਮਾਨ ਖੇਤਰ ਸਮੇਤ ਵਿਸ਼ਵ ਪੱਧਰ ‘ਤੇ ਮੁਕਾਬਲੇ, ਗ੍ਰੀਨ ਅਤੇ ਟੈਕਨੋਲੋਜੀ ਸੰਚਾਲਿਤ ਵਿਨਿਰਮਾਣ ਖੇਤਰ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ, ਜੋ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦਿੰਦਾ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਮਨਾਉਣ ਦੇ ਤਹਿਤ ਭਾਰੀ ਉਦਯੋਗ ਮੰਤਰਾਲੇ ਨੇ ਆਇਕੋਨਿਕ ਸਪਤਾਹ ਦੇ ਦੌਰਾਨ ਆਪਣੇ ਸੀਪੀਐੱਸਈ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਨਾਲ ਮਿਲ ਕੇ ਦੇਸ਼ ਭਰ ਵਿੱਚ ਕਈ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਚਲਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਹਰਿਦੁਆਰ, ਬੰਗਲੁਰੂ, ਭੋਪਾਲ, ਝਾਂਸੀ, ਪੁਣੇ, ਹੈਦਰਾਬਾਦ ਆਦਿ ਸ਼ਾਮਲ ਹਨ। ਇਹ ਪ੍ਰੋਗਰਾਮ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਵ੍ ਇੰਡੀਆ (ਏਆਰਏਆਈ), ਪੁਣੇ, ਐਂਡ੍ਰਿਊ ਯੂਲੇ ਐਂਡ ਕੰਪਨੀ ਲਿਮਿਟਿਡ (ਏਵਾਈਸੀਐੱਲ), ਭਾਰਤ ਹੈਵੀ ਇਲੈਕਟ੍ਰਿਕਲਸ ਲਿਮਿਟਿਡ (ਬੀਐੱਚਈਐੱਲ), ਬ੍ਰੇਥਵੇਟ ਬਰਨ ਐਂਡ ਜੇਸੌਪ ਕੰਸਟ੍ਰਕਸ਼ਨ ਕੰਪਨੀ ਲਿਮਿਟਿਡ (ਬੀਬੀਜੇ), ਕੋਲਕਾਤਾ, ਬ੍ਰਿਜ ਐਂਡ ਰੂਫ ਲਿਮਿਟਿਡ (ਬੀਐਂਡਆਰ), ਕੋਲਕਾਤਾ, ਸੀਮੇਂਟ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਸੀਸੀਆਈ), ਸੈਂਟਰਲ ਮੈਨੂਫੈਕਚਰਿੰਗ ਇੰਸਟੀਟਿਊਟ ਆਵ੍ ਇੰਡੀਆ (ਸੀਐੱਮਟੀਆਈ), ਬੰਗਲੁਰੂ, ਇੰਜੀਨੀਅਰਿੰਗ ਪ੍ਰੋਜੈਕਟਸ (ਇੰਡੀਆ) ਲਿਮਿਟਿਡ (ਈਪੀਆਈਐੱਲ), ਫਲੂਡ ਕੰਟਰੋਲ ਰਿਸਰਚ ਇੰਸਟੀਟਿਊਟ (ਐਫਸੀਆਰਆਈ), ਪਲੱਕਡ, ਹਿੰਦੁਸਤਾਨ ਮਸ਼ੀਨ ਟੂਲਸ ਲਿਮਿਟਿਡ (ਐੱਚਐੱਮਟੀ), ਹਿੰਦੁਸਤਾਨ ਲਿਮਿਟਿਡ/ਸਾਂਬਰ ਸਾਲਟਸ ਲਿਮਿਟਿਡ (ਐੱਚਐੱਸਐੱਲ/ਐੱਸਐੱਸਐੱਲ) ਆਦਿ ਵਿੱਚ ਹੋਣਗੇ।

ਇਨੋਵੇਸ਼ਨ, ਵਿਨਿਰਮਾਣ ਉਤਕ੍ਰਿਸ਼ਟਤਾ, ਆਤਮਨਿਰਭਰ ਭਾਰਤ, ਵਾਤਾਵਰਣ ਅਤੇ ਸਥਿਰਤਾ, ਸਵੱਛ ਭਾਰਤ, ਸਵਸਥ ਭਾਰਤ, ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਨਾਇਕਾਂ ਆਦਿ ਦੇ ਖੇਤਰਾਂ ਵਿੱਚ ਐਕਸ਼ਨ@75, ਉਪਲੱਬਧੀਆਂ@75, ਵਿਚਾਰ@75, ਸੰਕਲਪ@75 ਅਤੇ ਸੁਤੰਤਰਤਾ ਸੰਗ੍ਰਾਮ ਦੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉਦਘਾਟਨ, ਨਵੇਂ ਉਤਪਾਦ ਲਾਂਚ, ਟੈਕਨੋਲੋਜੀ ਦਾ ਪ੍ਰਦਰਸ਼ਿਤ ਕਰਨ, ਤਕਨੀਕੀ ਪ੍ਰਦਰਸ਼ਨੀਆਂ, ਸੈਮੀਨਾਰ, ਵੈਬੀਨਾਰ, ਐਕਸਪਰਟਸ ਲੈਕਚਰਸ, ਯੋਗ ਅਤੇ ਧਿਆਨ ਸੈਸ਼ਨ, ਹੈਲਥ ਕੈਂਪਸ, ਸਵੱਛਤਾ ਅਭਿਯਾਨ, ਸੁਤੰਤਰਤਾ ਸੰਗ੍ਰਾਮ ਅਤੇ ਅੰਦੋਲਨਾਂ ‘ਤੇ ਪ੍ਰਤੀਯੋਗਤਾਵਾਂ ਦਾ ਆਯੋਜਨ ਆਦਿ ਸ਼ਾਮਲ ਹਨ।

 

ਸਪਤਾਹ ਭਰ ਚੱਲਣ ਵਾਲੇ ਸਮਾਰੋਹਾਂ ਵਿੱਚ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਅਤੇ ਲੋਕਾਂ ਦੀ ਭਾਗੀਦਾਰੀ ਯਾਨੀ ਜਨਭਾਗੀਦਾਰੀ ਦਾ ਪਾਲਨ ਕਰਨ ‘ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੇ ਦੌਰਾਨ ਕੋਵਿਡ-19 ਨੂੰ ਲੈ ਕੇ ਉਚਿਤ ਦੂਰੀ ਅਤੇ ਸਵੱਛਤਾ ਪ੍ਰੋਟੋਕੋਲ ਸੁਨਿਸ਼ਚਿਤ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਪ੍ਰੋਗਰਾਮਾਂ/ਗਤੀਵਿਧੀਆਂ ਦੇ ਆਯੋਜਨ ਨੂੰ ਲੈ ਕੇ ਸੂਚਨਾ ਟੈਕਨੋਲੋਜੀ ਅਤੇ ਵਰਚੁਅਲ ਮੋਡ ਦਾ ਲਾਭ ਉਠਾਉਣ ‘ਤੇ ਜ਼ੋਰ ਦਿੱਤਾ ਗਿਆ ਹੈ।

 

*****

ਡੀਜੇਐੱਨ/ਟੀਐੱਫਕੇ
 



(Release ID: 1788810) Visitor Counter : 132


Read this release in: Hindi , Tamil , English , Urdu , Telugu