ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਵਿੰਟਰ ਓਲੰਪਿਕਸ ਵਿੱਚ ਕੁਆਲੀਫਾਈ ਕਰਨ ਵਾਲੇ ਮੋਹਮੰਦ ਆਰਿਫ ਖਾਨ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿੱਚ ਸ਼ਾਮਲ ਕੀਤਾ ਗਿਆ
Posted On:
07 JAN 2022 3:53PM by PIB Chandigarh
ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈਲ (ਐੱਮਓਸੀ) ਨੇ ਫਰਵਰੀ ਵਿੱਚ ਬੀਜਿੰਗ, ਚੀਨ ਵਿੱਚ ਹੋਣ ਜਾ ਰਹੇ ਵਿੰਟਰ ਓਲੰਪਿਕ ਤੱਕ ਅਲਪਾਈਨ ਸਕੀਇੰਗ ਐਥਲੀਟ ਮੋਹਮੰਦ ਆਰਿਫ ਖਾਨ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਕੋਰ ਗਰੁੱਪ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਖਾਨ ਵਿੰਟਰ ਓਲੰਪਿਕਸ ਵਿੱਚ ਸਲਾਲੋਮ ਅਤੇ ਜਾਇੰਟ ਸਲਾਲੋਮ ਮੁਕਾਬਲੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਚੀਨ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਯੂਰੋਪ ਵਿੱਚ ਟ੍ਰੇਨਿੰਗ ਅਤੇ ਉਪਕਰਣਾਂ ਦੀ ਖਰੀਦ ਦੇ ਲਈ ‘ਟੌਪਸ’ ਦੇ ਤਹਿਤ 17.46 ਲੱਖ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ। ਖਾਨ ਦਾ ਮੌਜੂਦਾ ਟ੍ਰੇਨਿੰਗ ਬੇਸ ਆਸ਼ਟ੍ਰੀਆ ਵਿੱਚ ਹੈ, ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੋਚ ਅਤੇ ਫਿਜ਼ੀਓ ਵੀ ਹਨ।
ਐੱਮਓਸੀ ਨੇ ਖਾਨ ਦੇ ਲਈ ਕੁੱਲ 35 ਦਿਨਾਂ ਵਿੱਚ ਯੂਰੋਪੀਅਨ ਟ੍ਰੇਨਿੰਗ ਕੈਂਪ ਦੀ ਪ੍ਰਵਾਨਗੀ ਦਿੱਤੀ ਸੀ, ਜੋ ਵਿੰਟਰ ਓਲੰਪਿਕਸ ਦੇ ਲਈ ਉਨ੍ਹਾਂ ਦੀ ਕੁਆਲੀਫਿਕੇਸ਼ਨ ਦੇ ਬਾਅਦ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਮੋਂਟੇਨੇਗ੍ਰੋ ਵਿੱਚ ਇੱਕ ਮੁਕਾਬਲੇ ਵਿੱਚ ਜਾਇੰਟ ਸਲਾਲੋਮ ਵਿੱਚ ਕੋਟਾ ਜਿੱਤਿਆ ਸੀ। ਇੱਕ ਮਹੀਨੇ ਪਹਿਲਾਂ, ਉਨ੍ਹਾਂ ਨੇ ਸਲਾਲੋਮ ਇਵੇਂਟ ਦੇ ਲਈ ਕੋਟਾ ਸਥਾਨ ਅਰਜਿਤ ਕੀਤਾ। ਇਸ ਉਪਲੱਬਧੀ ਨੇ ਖਾਨ ਨੂੰ ਦੋ ਅਲੱਗ-ਅਲੱਗ ਵਿੰਟਰ ਓਲੰਪਿਕਸ ਆਯੋਜਨਾਂ ਵਿੱਚ ਸਿੱਧੇ ਕੋਟਾ ਸਥਾਨ ਜਿੱਤਣ ਵਾਲਾ ਪਹਿਲਾ ਭਾਰਤੀ ਬਣਨ ਦਾ ਅਨੌਖਾ ਮਾਣ ਦਿਵਾਇਆ, ਇਸ ਦੇ ਇਲਾਵਾ ਉਹ ਵਿੰਟਰ ਓਲੰਪਿਕ ਖੇਡ 2022 ਵਿੱਚ ਆਪਣੀ ਜਗ੍ਹਾ ਪੱਕੀ ਕਰਨ ਵਾਲੇ ਦੇਸ਼ ਦੇ ਪਹਿਲੇ ਐਥਲੀਟ ਵੀ ਹਨ।
ਗੁਲਮਾਰਗ ਤੋਂ ਆਉਣ ਵਾਲੇ ਇਸ ਐਥਲੀਟ ਨੇ 2011 ਵਿੱਚ ਉੱਤਰਾਖੰਡ ਵਿੱਚ ਆਯੋਜਿਤ ਦੱਖਣ ਏਸ਼ੀਆਈ ਵਿੰਟਰ ਖੇਡਾਂ ਵਿੱਚ ਸਲਾਲੋਮ ਅਤੇ ਜਾਇੰਟ ਸਲਾਲੋਮ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ।
*******
ਐੱਨਬੀ/ਓਏ
(Release ID: 1788539)
Visitor Counter : 305