ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਕੱਲ੍ਹ ਦਿਵਿਯਾਂਗ ਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਮਣੀਪੁਰ ਦੇ ਕਾਕਚਿੰਗ ਵਿੱਚ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਜਾਏਗਾ


64.05 ਲੱਖ ਰੁਪਏ ਮੁੱਲ ਦੇ 1895 ਸਹਾਇਤਾ ਅਤੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ

Posted On: 06 JAN 2022 7:23PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਭਾਰਤ ਸਰਕਾਰ ਦੀ ਰਾਸ਼ਟਰੀ ਵਾਯੋਸ਼੍ਰੀ ਯੋਜਨਾ (ਆਰਵੀਵਾਈ) ਅਤੇ ਉਪਕਰਣਾਂ ਦੀ ਖਰੀਦ/ਫਿਟਿੰਗ ਲਈ ਦਿਵਿਯਾਂਗ ਵਿਅਕਤੀਆਂ ਦੀ ਸਹਾਇਤਾ (ਏਡਿਪ-ਏਡੀਆਈਪੀ) ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਅਤੇ ਦਿਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੇ ਵੰਡ ਲਈ ਕੱਲ੍ਹ ਮਿਤੀ 07.01.2022 ਨੂੰ ਮਣੀਪੁਰ ਦੇ ਕਾਕਚਿੰਗ ਜ਼ਿਲ੍ਹੇ ਦੇ ਲੈਂਗਮੀਡੌਂਗ ਪਬਲਿਕ ਪਲੇ ਗ੍ਰਾਉਂਡ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’’ ਦਾ ਆਯੋਜਨ ਅਧਿਕਾਰਿਤਾ ਵਿਭਾਗ ਦੁਆਰਾ ਕੀਤਾ ਜਾਏਗਾ। ਇਸ ਕੈਂਪ ਦਾ ਆਯੋਜਨ ਦਿਵਿਯਾਂਗ ਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਐਲੀਮਕੋ-ਏਐੱਲਆਈਐੱਮਸੀਓ ਅਤੇ ਸਮਾਜ ਕਲਿਆਣ ਵਿਭਾਗ, ਮਣੀਪੁਰ ਦੇ ਸਹਿਯੋਗ ਨਾਲ ਕੀਤਾ ਹੈ।

ਰਾਸ਼ਟਰੀ ਵਯੋਸ਼੍ਰੀ ਯੋਜਨਾ (ਆਰਵੀਵਾਈ) ਦੇ ਤਹਿਤ ਪਹਿਲੇ ਤੋਂ ਚੁਣੇ ਗਏ 387 ਸੀਨੀਅਰ ਨਾਗਰਿਕ ਲਾਭਾਰਥੀਆਂ ਅਤੇ ਉਪਕਰਣਾਂ ਦੀ ਖਰੀਦ/ਫਿਟਿੰਗ ਲਈ ਦਿਵਿਯਾਂਗ ਵਿਅਕਤੀਆਂ ਦੀ ਸਹਾਇਤਾ (ਅਡਿਪ-ਏਡੀਆਈਪੀ) ਯੋਜਨਾ ਦੇ ਤਹਿਤ 144 ਦਿਵਿਯਾਂਗਜਨਾਂ ਦਰਮਿਆਨ 64.05 ਲੱਖ ਰੁਪਏ ਦੇ ਕੁੱਲ 1895 ਸਹਾਇਤਾ ਅਤੇ ਸਹਾਇਕ ਉਪਕਰਣ ਮੁਫ਼ਤ ਵੰਡ ਜਾਣਗੇ। ਵ੍ਹੀਲਚੇਅਰ, ਤਿੰਨ-ਪਹੀਏ ਸਾਈਕਲ, ਸੀ.ਪੀ.ਚੇਅਰ, ਵਾਕਿੰਗ ਸਟਿਕ, ਸਮਾਰਟ ਕੇਨ, ਹਿਯਰਿੰਗ ਏਂਡ, ਡੇਂਚਰ, ਨੀ ਬ੍ਰੇਸ, ਵੌਕਲ, ਫੁਟ ਕੇਅਰ ਯੂਨਿਟ ਆਦਿ ਜਿਹੇ ਵੱਖ-ਵੱਖ ਪ੍ਰਕਾਰ ਦੇ ਸਹਾਇਕ ਉਪਕਰਣਾਂ ਦਾ ਵੰਡੇ ਵੱਖ-ਵੱਖ ਵਿਭਾਗ ਦੁਆਰਾ ਬਲਾਕ/ਪੰਚਾਇਤ ਪੱਧਰ ‘ਤੇ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਮਾਨਕ ਸੰਚਾਲਨ ਪ੍ਰਕਿਰਿਆ (ਐੱਮਓਪੀ) ਦਾ ਪਾਲਨ ਕਰਦੇ ਹੋਏ ਕੀਤਾ ਜਾਏਗਾ।

ਉਦਘਾਟਨ ਕੈਂਪ ਕੱਲ੍ਹ 07.01.2022 ਨੂੰ ਦੁਪਹਿਰ 12.00 ਵਜੇ ਆਯੋਜਿਤ ਕੀਤਾ ਜਾਏਗਾ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸੁਸ਼੍ਰੀ  ਪ੍ਰਤਿਮਾ ਭੌਮਿਕ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਅਤੇ ਹਿਯਾਂਗਲਮ ਵਿਧਾਨ ਸਭਾ ਖੇਤਰ ਦੇ ਵਿਧਾਇਕ ਡਾ. ਰਾਧੇਸ਼ਯਾਮ ਯੁਮਨਾਮ ਸਮਾਰੋਹ ਦੇ ਦੌਰਾਨ ਸੀਨੀਅਰ ਮਹਿਮਾਨ ਦੇ ਰੂਪ ਵਿੱਚ ਮੌਜੂਦ ਰਹਿਣਗੇ।

ਸਮਾਰੋਹ ਦੇ ਦੌਰਾਨ ਭਾਰਤੀ ਅਲਿਮਕੋ-ਏਐੱਲਆਈਐੱਮਸੀਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। 

 

****


ਐੱਮਜੀ/ਆਰਐੱਨਐੱਮ



(Release ID: 1788408) Visitor Counter : 138


Read this release in: English , Urdu , Hindi , Manipuri