ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ “500 ਮੈਗਾਵਾਟ ਦੀ ਫਲੌਟਿੰਗ ਸੌਰ ਪ੍ਰੋਜੈਕਟਾਂ ਦੇ ਵਿਕਾਸ” ਲਈ ਗੇਡਕੋਲ ਦੇ ਨਾਲ ਪ੍ਰਮੋਟਰ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 06 JAN 2022 3:21PM by PIB Chandigarh

ਭਾਰਤ ਦੀ ਪ੍ਰਮੁੱਖ ਜਲ ਬਿਜਲੀ ਕੰਪਨੀ ਐੱਨਐੱਚਪੀਸੀ ਲਿਮਿਟਿਡ ਨੇ 4 ਜਨਵਰੀ 2022 ਨੂੰ ਓਡੀਸ਼ਾ ਵਿੱਚ ਅਖੁੱਟ ਊਰਜਾ ਖੇਤਰ ਵਿੱਚ ਇੱਕ ਪ੍ਰਮੁੱਖ ਰਾਜ ਪੀਐੱਸਯੂ, ਗ੍ਰੀਨ ਐਨਰਜੀ ਡਵੇਲਪਮੈਂਟ ਕਾਰਪੋਰੇਸ਼ਨ ਆਵ੍ ਓਡੀਸ਼ਾ ਲਿਮਟਿਡ (ਜੀਈਡੀਸੀਓਐੱਲ)  ਦੇ ਨਾਲ ਪ੍ਰਮੋਟਰ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ‘ਤੇ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਅਤੇ ਸ਼੍ਰੀ ਬਿਸ਼ਨੁਪਦਾ ਸੇਠੀ, ਆਈਏਐੱਸ, ਚੇਅਰਮੈਨ, ਓਐੱਚਪੀਸੀ ਅਤੇ ਸੀਐੱਮਡੀ, ਜੀਈਡੀਸੀਓਐੱਲ ਨੇ ਦਿਨ 4 ਜਨਵਰੀ 2022 ਨੂੰ ਮਾਣਯੋਗ ਰਾਜ ਮੰਤਰੀ (ਊਰਜਾ), ਓਡੀਸ਼ਾ ਸਰਕਾਰ ਦਿਬਿਯ ਸ਼ੰਕਰ ਮਿਸ਼ਰਾ, ਸ਼੍ਰੀ ਬਿਸਵਜੀਤ ਬਸੁ, ਨਿਦੇਸ਼ਕ (ਪ੍ਰੋਜੈਕਟ), ਐੱਨਐੱਚਪੀਸੀ, ਓਐੱਚਪੀਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ, ਗ੍ਰਿਡੋਕ, ਜੀਈਡੀਸੀਓਐੱਲ ਦੇ ਸੀਈਓ ਅਤੇ ਐੱਨਐੱਚਪੀਸੀ ਦੇ ਜਨਰਲ ਮੈਨੇਜਰ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ। ਸਹਿਮਤੀ ਪੱਤਰ (ਐੱਮਓਯੂ) ‘ਤੇ ਪਹਿਲੇ ਐੱਨਐੱਚਪੀਸੀ ਅਤੇ ਜੀਈਡੀਸੀਓਐੱਲ ਦਰਮਿਆਨ 20 ਜੁਲਾਈ 2020 ਨੂੰ ਹਸਤਾਖਰ ਕੀਤੇ ਗਏ ਸਨ।

ਪ੍ਰਮੋਟਰਾਂ ਦੇ ਸਹਿਮਤੀ ‘ਤੇ ਹਸਤਾਖਰ ਦੇ ਨਾਲ ਐੱਨਐੱਚਪੀਸੀ ਅਤੇ ਜੀਈਡੀਸੀਓਐੱਲ ਨੇ ਸੰਯੁਕਤ ਰੂਪ ਤੋਂ ਓਡੀਸ਼ਾ ਵਿੱਚ 500 ਮੈਗਾਵਾਟ ਦੀ ਫਲੋਟਿੰਗ ਸੌਰ ਊਰਜਾ ਪ੍ਰੋਜੈਕਟਾਂ ਅਤੇ ਹੋਰ ਅਜਿਹੀਆਂ ਪ੍ਰੋਜੈਕਟਾਂ ਦੇ ਲਾਗੂਕਰਨ ਲਈ ਇੱਕ ਕੰਪਨੀ ਸਥਾਪਿਤ ਕਰਨ ਦੇ ਲਈ ਸਹਿਮਤੀ ਵਿਅਕਤ ਕੀਤੀ, ਜੋ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਸਮੇਂ-ਸਮੇਂ ‘ਤੇ ਜੇਵੀਸੀ ਦੁਆਰਾ ਤੈਅ ਕੀਤੀਆਂ ਜਾ ਸਕਦੀਆਂ ਹਨ। ਪ੍ਰਸਤਾਵਿਤ ਸੰਯੁਕਤ ਉੱਦਮ ਕੰਪਨੀ ਵਿੱਚ ਐੱਨਐੱਚਪੀਸੀ ਅਤੇ ਜੀਈਡੀਸੀਓਐੱਲ ਦੀ ਇਕਵਿਟੀ ਸ਼ੇਅਰਧਾਰਿਤਾ 74.26 ਦੇ ਅਨੁਪਾਤ ਵਿੱਚ ਹੋਵੇਗੀ। ਕੰਪਨੀ ਦੇ ਕੋਲ 500 ਕਰੋੜ ਰੁਪਏ ਦੀ ਅਧਿਕ੍ਰਿਤ ਸ਼ੇਅਰ ਪੂੰਜੀ ਅਤੇ ਸ਼ੁਰੂਆਤੀ ਵਰਗ ਸ਼ੇਅਰ ਪੂੰਜੀ 10 ਕਰੋੜ ਰੁਪਏ ਦੀ ਹੋਵੇਗੀ।

 

ਪਹਿਲੇ ਪੜਾਅ ਵਿੱਚ ਰੇਂਗਾਲੀ ਐੱਚ.ਈ. ਪ੍ਰੋਜੈਕਟਾਂ ਦੇ ਜਲ ਭੰਡਾਰਾਂ ਵਿੱਚ 300 ਮੈਗਾਵਾਟ ਦੀ ਫਲੋਟਿੰਗ ਸੋਲਰ ਸਮਰੱਥਾ ਸਥਾਪਿਤ ਕੀਤੀ ਜਾਏਗੀ। ਇਹ ਪ੍ਰੋਜੈਕਟ ਅਲਟਰਾ ਮੈਗਾ ਰੀਨਿਊਏਬਲ ਐਨਰਜੀ ਪਾਵਰ ਪਾਰਕ (ਯੂਐੱਮਆਰਈਪੀਪੀ), ਸੋਲਰ ਪਾਰਕ ਯੋਜਨਾ ਦੇ ਮੋਡ 8 ਦੇ ਤਹਿਤ ਲਾਗੂ ਕੀਤੀ ਜਾਏਗੀ। ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 2000 ਕਰੋੜ ਰੁਪਏ ਤੋਂ ਅਧਿਕ ਦਾ ਖਰਚਾ ਹੋਵੇਗਾ ਅਤੇ ਹਰ ਸਾਲ ਲਗਭਗ 600 ਐੱਮਯੂ ਊਰਜਾ ਉਤਪੰਨ ਹੋਵੇਗੀ। ਇਹ ਓਡੀਸ਼ਾ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹੈ। ਇਹ ਪ੍ਰੋਜੈਕਟ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਇਲਾਵਾ ਰਾਜ ਨੂੰ ਆਪਣੇ ਅਖੁੱਟ ਊਰਜਾ ਉਤਪਾਦਨ ਟੀਚੇ ਅਤੇ ਖਰੀਦ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ।

************

ਐੱਮਵੀ/ਆਈਜੀ



(Release ID: 1788161) Visitor Counter : 150