ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਲਾਨਾ ਸਮੀਖਿਆ: ਯੁਵਾ ਪ੍ਰੋਗਰਾਮ ਵਿਭਾਗ
ਟੀਕਾਕਰਣ ਅਭਿਯਾਨ ਦੇ ਸਫਲ ਲਾਗੂਕਰਨ ਵਿੱਚ ਯੁਵਾ ਵਲੰਟੀਅਰਾਂ ਨੇ ਹਿੱਸਾ ਲਿਆ
1.27 ਕਰੋੜ ਯੁਵਾ ਵਲੰਟੀਅਰਾਂ ਦੇ ਨਾਲ 2.22 ਲੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਤਹਿਤ ਸਾਈਕਲ ਰੈਲੀਆਂ ਅਤੇ ਪਦ ਯਾਤਰਾਵਾਂ ਦੇ ਮਾਧਿਅਮ ਨਾਲ 1.59 ਲੱਖ ਯੁਵਾਵਾਂ ਦੁਆਰਾ ਕੁੱਲ 6.37 ਲੱਖ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ
ਰਾਸ਼ਟਰੀ ਪੋਸ਼ਣ ਮਾਹ-2021 ਦੇ ਤਹਿਤ ਪੋਸ਼ਣ ਜਾਗਰੂਕਤਾ ਅਭਿਯਾਨ ਵਿੱਚ ਲਗਭਗ 8.3 ਲੱਖ ਵਲੰਟੀਅਰਾਂ ਨੇ ਹਿੱਸਾ ਲਿਆ
ਮਹੀਨੇ ਭਰ ਚਲਣ ਵਾਲੇ ਸਵੱਛ ਭਾਰਤ ਪ੍ਰੋਗਰਾਮ ਦੇ ਤਹਿਤ ਕੁੱਲ 56.62 ਲੱਖ ਯੁਵਾਵਾਂ ਦੀ ਭਾਗੀਦਾਰੀ ਨਾਲ ਲਗਭਗ 1.07 ਕਰੋੜ ਕਿਲੋਗ੍ਰਾਮ ਕਚਰਾ ਇਕੱਠਾ ਕੀਤਾ ਗਿਆ
ਏਕ ਭਾਰਤ ਸ਼੍ਰੇਸ਼ਠ ਭਾਰਤ ‘ਤੇ 4000 ਤੋਂ ਅਧਿਕ ਵੈਬੀਨਾਰ ਆਯੋਜਿਤ ਕੀਤੇ ਗਏ
ਯੁਵਾ ਵਲੰਟੀਅਰਾਂ ਨੇ 3 ਦਿਨਾਂ ਤੱਕ ਚਲੇ ਗੰਗਾ ਉਤਸਵ ਵਿੱਚ ਦੀਪੋਤਸਵ, ਪ੍ਰਦਰਸ਼ਨੀਆਂ, ਖੂਨਦਾਨ, ਸੱਭਿਆਚਾਰਕ ਗਤੀਵਿਧੀਆਂ, ਮਸ਼ਾਲ ਯਾਤਰਾ ਜਿਹੀਆਂ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਸੀਮਾ ਵਿੱਚ ਸਫਲਤਾਪੂਰਵਕ ਹਿੱਸਾ ਲਿਆ
Posted On:
28 DEC 2021 1:06PM by PIB Chandigarh
ਸਾਲ 2021 ਦੇ ਦੌਰਾਨ ਯੁਵਾ ਪ੍ਰੋਗਰਾਮ ਵਿਭਾਗ ਦੀ ਪ੍ਰਮੁੱਖ ਉਪਲੱਬਧੀਆਂ ਦਾ ਵੇਰਵਾ ਇਸ ਪ੍ਰਕਾਰ ਹੈ:
ਵਰਚੁਅਲ ਮੋਡ (ਵੈਬੀਨਾਰ) ਦੇ ਮਾਧਿਅਮ ਨਾਲ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ (ਈਬੀਐੱਸਬੀ)
ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਅਭਿਯਾਨ ਹੈ, ਜਿਸ ਦਾ ਉਦੇਸ਼ ਸਾਡੇ ਰਾਸ਼ਟਰ ਦੀ ਵਿਵਿਧਤਾ ਵਿੱਚ ਏਕਤਾ ਦਾ ਉਤਸਵ ਮਨਾਉਣਾ, ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੁਲਾਰਾ ਦੇਣਾ, ਸਮਝ ਵਿਕਸਿਤ ਕਰਨਾ ਤੇ ਰਾਜਾਂ ਦੇ ਵਿੱਚ ਦੀਰਘਕਾਲਿਕ ਸੰਵਾਦ ਸਥਾਪਿਤ ਕਰਨਾ, ਸੱਭਿਆਚਾਰ, ਪਰੰਪਰਾ, ਵਿਅੰਜਨ, ਭਾਸ਼ਾ ਤੇ ਵਿਭਿੰਨ ਪਰੰਪਰਾਵਾਂ ਨੂੰ ਸਾਂਝਾ ਕਰਦੇ ਹੋਏ ਰਾਜਾਂ ਦੇ ਵਿੱਚ ਬਿਹਤਰ ਸੰਬੰਧ ਸਥਾਪਿਤ ਕਰਨਾ ਹੈ।
ਜਿਵੇਂ ਕਿ ਵਰਤਮਾਨ ਕੈਲੰਡਰ ਵਰ੍ਹੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਰਿਹਾ, ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨੇ ਪ੍ਰੋਗਰਾਮ ਦੀ ਪ੍ਰਾਥਮਿਕਤਾ ਅਤੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਆਸਪਾਸ ਦੇ ਰਾਜਾਂ ਦੇ ਵਿੱਚ ਪੀਪੀਟੀ ਪ੍ਰਾਰੂਪ ਦਾ ਉਪਯੋਗ ਕਰਕੇ ਵਰਚੁਅਲ ਮੋਡ ਦੇ ਮਾਧਿਅਮ ਨਾਲ ਇੱਕ ਭਾਰਤ ਸ਼੍ਰੇਸ਼ਠ ਭਾਰਤ ਦਾ ਆਯੋਜਨ ਕੀਤਾ। ਐੱਨਵਾਈਕੇਐੱਸ ਨੇ 4,885 ਯੁਵਾਵਾਂ ਦੀ ਭਾਗੀਦਾਰੀ ਦੇ ਨਾਲ ਭਾਸ਼ਾ ਸਿੱਖਣ ‘ਤੇ ਆਸਪਾਸ ਦੇ ਰਾਜਾਂ ਦੇ ਵਿੱਚ ਰਾਸ਼ਟਰੀ ਪੱਧਰ ‘ਤੇ 07 ਵੈਬੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ। ਇਸ ਦੇ ਬਾਅਦ, ਪੀਪੀਟੀ ਨੂੰ ਸਾਂਝਾ ਕੀਤਾ ਗਿਆ ਅਤੇ ਅਧਿਕਾਰੀਆਂ, ਯੁਵਾ ਵਲੰਟੀਅਰਾਂ, ਪਰਿਵਾਰਾਂ ਦੇ ਮੈਂਬਰਾਂ ਅਤੇ ਹੋਰ ਲੋਕਾਂ ਦੇ ਵਿੱਚ ਰਾਜ ਪੱਧਰ, ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਦੇ ਵੈਬੀਨਾਰ ਦੇ ਮਾਧਿਅਮ ਨਾਲ ਚਰਚਾ ਕੀਤੀ ਗਈ, ਜਿਨ੍ਹਾਂ ਦਾ ਵੇਰਵਾ ਇਸ ਪਕਾਰ ਹੈ:
ਪੱਧਰ
|
ਆਯੋਜਿਤ ਵੈਬੀਨਾਰ ਦੀ ਸੰਖਿਆ
|
ਭਾਗੀਦਾਰਾਂ ਦੀ ਸੰਖਿਆ
|
ਰਾਸ਼ਟਰੀ ਪੱਧਰ
|
7
|
4,885
|
ਰਾਜ ਪੱਧਰ
|
179
|
24,624
|
ਜ਼ਿਲ੍ਹਾ ਪੱਧਰ
|
1,588
|
94,085
|
ਬਲਾਕ ਪੱਧਰ
|
2,668
|
99,100
|
ਕੁੱਲ
|
4,442
|
2,22,694
|
ਐੱਨਐੱਸਐੱਸ ਦੁਆਰਾ ਆਸਪਾਸ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ 1,45,900 ਐੱਨਐੱਸਐੱਸ ਵਲੰਟੀਅਰਾਂ ਅਤੇ ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀਆਂ ਦੀ ਭਾਗੀਦਾਰੀ ਦੇ ਨਾਲ ਰਾਸ਼ਟਰੀ ਪੱਧਰ ‘ਤੇ 45 ਅਤੇ ਯੁਨਿਟ ਪੱਧਰ ‘ਤੇ 1,143 ਏਕ ਭਾਰਤ ਸ਼੍ਰੇਸ਼ਠ ਭਾਰਤ ਵੈਬੀਨਾਰ ਵੀ ਆਯੋਜਿਤ ਕੀਤੇ ਗਏ।
ਰਾਸ਼ਟਰੀ ਯੁਵਾ ਸੰਸਦ ਮਹੋਤਸਵ
ਇਸ ਦਾ ਉਦੇਸ਼ ਜਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਸਲਾਹ-ਮਸ਼ਵਰੇ ਦੇ ਮਾਧਿਅਮ ਨਾਲ ਯੁਵਾਵਾਂ ਦੀ ਆਵਾਜ਼ ਸੁਣਨ, ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨਾ ਤੇ ਜਨਤਕ ਮੁੱਦਿਆਂ ਨਾਲ ਯੁਵਾਵਾਂ ਨੂੰ ਜੋੜਣਾ, ਆਮ ਆਦਮੀ ਦੇ ਦ੍ਰਿਸ਼ਟੀਕੋਣ ਨੂੰ ਸਮਝਣਾ, ਉਨ੍ਹਾਂ ਦੀ ਰਾਇ ਕਾਇਮ ਕਰਨਾ ਅਤੇ ਉਸ ਨੂੰ ਸਪਸ਼ਟ ਤੌਰ ‘ਤੇ ਵਿਅਕਤ ਕਰਦੇ ਹੋਏ ਵਿਜ਼ਨ ਆਵ੍ ਨਿਊ ਇੰਡੀਆ ‘ਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਨਾ ਅਤੇ ਦਸਤਾਵੇਜ਼ ਤਿਆਰ ਕਰਨਾ ਹੈ।
150 ਜ਼ਿਲ੍ਹਾ ਥਾਵਾਂ ‘ਤੇ ਵਰਚੁਅਲ ਮੋਡ ਦੇ ਮਾਧਿਅਮ ਨਾਲ ਜ਼ਿਲ੍ਹਾ ਯੁਵਾ ਸੰਸਦਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 698 ਜ਼ਿਲ੍ਹਿਆਂ (ਐੱਨਵਾਈਕੇ ਜ਼ਿਲ੍ਹੇ ਅਤੇ ਗੈਰ-ਜ਼ਿਲ੍ਹਾ ਐੱਨਵਾਈਕੇ ਦੋਵਾਂ) ਵਿੱਚ ਕੁੱਲ 2,34,428 ਯੁਵਾਵਾਂ ਨੇ ਹਿੱਸਾ ਲਿਆ।
ਕੁੱਲ 1,345 ਯੁਵਾਵਾਂ ਦੀ ਭਾਗੀਦਾਰੀ ਦੇ ਨਾਲ ਵਰਚੁਅਲ ਮੋਡ ਦੇ ਮਾਧਿਅਮ ਨਾਲ ਰਾਜ ਯੁਵਾ ਸਾਂਸਦਾਂ ਦਾ ਆਯੋਜਨ ਕੀਤਾ ਗਿਆ। ਹਰੇਕ ਰਾਜ ਦੇ 84 ਰਾਜ ਪੱਧਰੀ ਜੇਤੂਆਂ ਨੇ 11 ਅਤੇ 12 ਜਨਵਰੀ, 2021 ਨੂੰ ਦਿੱਲੀ ਵਿੱਚ ਰਾਸ਼ਟਰੀ ਯੁਵਾ ਸੰਸਦ ਵਿੱਚ ਹਿੱਸਾ ਲਿਆ।
ਰਾਸ਼ਟਰੀ ਪੱਧਰ ‘ਤੇ ਤਿੰਨ ਸਰਵਸ਼੍ਰੇਸ਼ਠ ਬੁਲਾਰਿਆਂ ਨੂੰ ਮੈਰਿਟ-ਸਰਟੀਫਿਕੇਟ ਦੇ ਨਾਲ ਕ੍ਰਮਵਾਰ: 2 ਲੱਖ ਰੁਪਏ, 1.50 ਲੱਖ ਰੁਪਏ ਅਤੇ 1 ਲੱਖ ਰੁਪਏ ਨਾਲ ਸਨਮਾਨਤ ਕੀਤਾ ਗਿਆ। ਹਰੇਕ ਪ੍ਰਤੀਭਾਗੀ ਨੂੰ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਗਿਆ। ਲੋਕਸਭਾ ਸਪੀਕਰ, ਸ਼੍ਰੀ ਓਮ ਬਿਰਲਾ ਦੁਆਰਾ ਪੁਰਸਕਾਰ ਅਤੇ ਮੈਰਿਟ-ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਜਨਵਰੀ, 2021 ਨੂੰ ਰਾਸ਼ਟਰੀ ਯੁਵਾ ਸੰਸਦ ਮਹੋਤਸਵ 2021 ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦੂਸਰੇ ਰਾਸ਼ਟਰੀ ਯੁਵਾ ਸੰਸਦ ਮਹੋਤਸਵ ਦੇ ਜੇਤੂਆਂ ਅਤੇ ਫਾਈਨਲ ਪੈਨਲਿਸਟਾਂ ਦੀ ਸ਼ਲਾਘਾ ਕੀਤੀ। ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਤੁਹਾਡਾ ਸੰਵਾਦ ਅਤੇ ਵਿਚਾਰ-ਵਟਾਂਦਰਾ ਬਹੁਤ ਮਹੱਤਵਪੂਰਨ ਹੈ। ਜਦੋਂ ਮੈਂ ਤੁਹਾਨੂੰ ਬੋਲਦੇ ਹੋਏ ਸੁਣ ਰਿਹਾ ਸੀ, ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਅਤੇ ਮੈਂ ਫੈਸਲਾ ਲਿਆ ਕਿ ਮੈਂ ਤੁਹਾਡੀਆਂ ਪ੍ਰਸਤੁਤੀਆਂ ਨੂੰ ਆਪਣੇ ਟਵਿਟਰ ਹੈਂਡਲ ਨਾਲ ਟਵੀਟ ਕਰਾਂਗਾ, ਨਾ ਸਿਰਫ ਤੁਸੀਂ ਤਿੰਨ ਜੇਤੂ, ਬਲਕਿ, ਜੇਕਰ ਰਿਕਾਰਡ ਕੀਤੀ ਗਈ ਸਮੱਗਰੀ ਉਪਲੱਬਧੀ ਹੈ, ਤਾਂ ਮੈਂ ਉਨ੍ਹਾਂ ਸਾਰਿਆਂ ਦੇ ਭਾਸ਼ਣਾਂ ਨੂੰ ਟਵੀਟ ਕਰਾਂਗਾ ਜੋ ਕੱਲ ਇਸ ਫਾਈਨਲ ਪੈਨਲ ਵਿੱਚ ਸਨ।” ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਐੱਨਵਾਈਕੇਐੱਸ ਦੇ 27,53,626 ਅਧਿਕਾਰੀਆਂ, ਯੁਵਾਵਾਂ ਅਤੇ ਹੋਰ ਲੋਕਾਂ ਨੇ ਲੋਕਸਭਾ ਟੀਵੀ ਅਤੇ ਐੱਨਆਈਸੀ ਦੁਆਰਾ ਵੈਬਕਾਸਟ ‘ਤੇ ਐੱਨਵਾਈਪੀਐੱਫ 2021 ਦੇ ਦੋ ਦਿਨਾਂ ਪ੍ਰੋਗਰਾਮਾਂ ਨੂੰ ਦੇਖਿਆ।
ਰਾਸ਼ਟਰੀ ਸੜਕ ਸੁਰੱਖਿਆ ਮਾਹ
ਐੱਨਵਾਈਕੇਐੱਸ ਦੁਆਰਾ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਤਾਲਮੇਲ ਨਾਲ 18 ਜਨਵਰੀ ਤੋਂ 17 ਫਰਵਰੀ, 2021 ਤੱਕ ਪੂਰੇ ਦੇਸ਼ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਮਾਹ ਮਨਾਇਆ ਗਿਆ।
ਮਹੀਨੇ ਭਰ ਚਲਣ ਵਾਲੇ ਇਸ ਅਭਿਯਾਨ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਯੁਵਾਵਾਂ ਅਤੇ ਆਮ ਤੌਰ ‘ਤੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸੜਕਾਂ ‘ਤੇ ਸੁਰੱਖਿਆ ਉਪਾਵਾਂ ਦਾ ਪਾਲਣ ਸੁਨਿਸ਼ਚਿਤ ਕਰਨਾ ਅਤੇ ਸਾਰੇ ਹਿਤਧਾਰਕਾਂ ਨੂੰ ਸੜਕ ਸੁਰੱਖਿਆ ਵਿੱਚ ਯੋਗਦਾਨ ਕਰਨ ਦਾ ਅਵਸਰ ਪ੍ਰਦਾਨ ਕਰਨਾ ਸੀ।
ਐੱਨਵਾਈਕੇਐੱਸ ਨੇ ਯੁਵਾ ਵਲੰਟੀਅਰਾਂ, ਯੁਵਾ ਮੰਡਲਾਂ ਦੇ ਮੈਂਬਰਾਂ ਅਤੇ ਹੋਰ ਹਿਤਧਾਰਕਾਂ ਦੇ ਸਮਰਥਨ ਨਾਲ ਵਾਕਥੌਨ, ਸ਼ਪਥਗ੍ਰਹਿਣ ਅਤੇ ਮਹਿਲਾਵਾਂ ਦੀ ਦੋਪਹੀਆ ਰੈਲੀ ਜਿਹੀਆਂ ਕੁੱਲ 16,619 ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ, ਜਿਸ ਵਿੱਚ 13.22 ਲੱਖ ਆਮ ਲੋਕਾਂ, ਖਾਸ ਤੌਰ ‘ਤੇ ਯੁਵਾਵਾਂ ਦੀ ਭਾਗੀਦਾਰੀ ਰਹੀ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਆਯੋਜਨ- 12 ਮਾਰਚ, 2021
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਯਾਦਗਾਰ ਬਣਾਉਣ ਦੇ ਲਈ ਅਤੇ ਜਨ-ਭਾਗੀਦਾਰੀ ਦੀ ਭਾਵਨਾ ਵਿੱਚ ਇਸ ਜਨ-ਉਤਸਵ ਦੇ ਰੂਪ ਵਿੱਚ ਮਨਾਉਣ ਦੇ ਲਈ, ਐੱਨਵਾਈਕੇਐੱਸ ਨੇ ਨਿਮਨਲਿਖਿਤ ਪ੍ਰੋਗਰਾਮ ਆਯੋਜਿਤ ਕੀਤੇ:
-
ਫ੍ਰੀਡਮ ਮਾਰਚ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਰਮਤੀ ਆਸ਼੍ਰਮ, ਅਹਿਮਦਾਬਾਦ ਤੋਂ ‘ਪਦਯਾਤਰਾ’ (ਫ੍ਰੀਡਮ ਮਾਰਚ) ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਇੰਡੀਆ@75) ਦੀ ਕਰਟਨ ਰੇਜ਼ਰ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ।
-
ਪਦਯਾਤਰਾ ਵਿੱਚ ਲਗਭਗ 81 ਪਦਯਾਤਰੀ ਸਨ, ਨਹਿਰੂ ਯੁਵਾ ਕੇਂਦਰ ਸੰਗਠਨ ਦੇ 15 ਯੁਵਾ ਵਲੰਟੀਅਰ ਸਥਾਈ ਪਦਯਾਤਰੀਆਂ ਦੇ ਰੂਪ ਵਿੱਚ ਸ਼ਾਮਲ ਸਨ। ਕਰਟਨ ਰੇਜ਼ਰ ਪ੍ਰੋਗਰਾਮ ਵਿੱਚ 100 ਯੁਵਾ ਵਲੰਟੀਅਰ ਨੇ ਹਿੱਸਾ ਲਿਆ।
-
ਕੁਤੁਬਮੀਨਾਰ ਤੋਂ ਪਦਯਾਤਰਾ: ਸਾਬਰਮਤੀ ਦੇ ਫ੍ਰੀਡਮ ਮਾਰਚ ਦੇ ਕ੍ਰਮ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਦੁਆਰਾ ਪਦਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 500 ਯੁਵਾ ਵਲੰਟੀਅਰਾਂ ਨੇ ਹਿੱਸਾ ਲਿਆ। ਪਦ ਯਾਤਰਾ ਨੂੰ ਯੁਵਾ ਪ੍ਰੋਗਰਾਮ ਮੰਤਰਾਲੇ ਦੇ ਸਕੱਤਰ, ਯੁਵਾ ਪ੍ਰੋਗਰਾਮ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।
-
ਕਿਲਾ ਰਾਇ ਪਿਥੌਰਾ ਵਿੱਚ ਸੱਭਿਆਚਾਰਕ ਪ੍ਰੋਗਰਾਮ: ਪਦਯਾਤਰਾ ਦਿੱਲੀ ਦੇ ਕਿਲਾ ਰਾਏ ਪਿਥੌਰਾ ਵਿੱਚ ਸਮਾਪਤ ਹੋਈ। ਭਾਰਤੀ ਪੁਰਾਤਤਵ ਸਰਵੇਖਣ ਦੁਆਰਾ ਕਈ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
-
623 ਜ਼ਿਲ੍ਹਾ ਨਹਿਰੂ ਯੁਵਾ ਕੇਂਦਰ (ਐੱਨਵਾਈਕੇ) ਵਿੱਚ ਗਤੀਵਿਧੀਆਂ ਦਾ ਸੰਚਾਲਨ: ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨੇ ਆਪਣੇ 623 ਜ਼ਿਲ੍ਹਾ ਐੱਨਵਾਈਕੇ ਵਿੱਚ ਇਹ ਦਿਵਸ ਮਣਾਇਆ। ਆਯੋਜਿਤ ਗਤੀਵਿਧੀਆਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਤਸਵੀਰ ਦੇ ਮਾਲਾਅਰਪਣ, ਰਾਸ਼ਟਰੀ ਗੀਤ ਅਤੇ ਰਾਸ਼ਟਰਗਾਨ ਦਾ ਗਾਇਨ, ਫੋਟੋ ਪ੍ਰਦਰਸ਼ਨੀ, ਵਿਸ਼ੇ ਮਾਹਿਰਾਂ ਦੁਆਰਾ ਵਿਆਖਿਆਨ, ਯੁਵਾ ਸੰਸਦ, ਭਾਸ਼ਣ, ਨਿਬੰਧ ਲੇਖਨ, ਨਾਰਾ ਲੇਖਨ, ਵਿਸ਼ੇ ਅਧਾਰਿਤ ਸੱਭਿਆਚਾਰ ਪ੍ਰੋਗਰਾਮ, ਯੋਗ ਆਦਿ ਸ਼ਾਮਲ ਹਨ। ਇਨ੍ਹਾਂ ਵਿਭਿੰਨ ਗਤੀਵਿਧੀਆਂ ਵਿੱਚ 14.27 ਲੱਖ ਯੁਵਾਵਾਂ ਨੇ ਹਿੱਸਾ ਲਿਆ। ਨਾਲ ਹੀ, ਜ਼ਿਲ੍ਹਾ ਐੱਨਵਾਈਕੇ ਵਿੱਚ ਸਾਈਕਲ ਰੈਲੀਆਂ ਅਤੇ ਪਦਯਾਤਰਾਵਾਂ ਦਾ ਵੀ ਆਯੋਜਨ ਕੀਤਾ ਗਿਆ। ਸਾਈਕਲ ਰੈਲੀਆਂ ਅਤੇ ਪਦਯਾਤਰਾਵਾਂ ਦੀਆਂ 2,134 ਗਤੀਵਿਧੀਆਂ ਦੇ ਮਾਧਿਅਮ ਨਾਲ 1.59 ਲੱਖ ਯੁਵਾਵਾਂ ਦੁਆਰਾ ਕੁੱਲ 6.37 ਲੱਖ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ।
ਕੋਵਿਡ ਟੀਕਾਕਰਣ ਅਭਿਯਾਨ
ਨਹਿਰੂ ਯੁਵਾ ਕੇਂਦਰ ਸੰਗਠਨ ਨੇ ਇਹ ਪਹਿਲ ਕੋਵਿਡ ਟੀਕਾਕਰਣ ਅਭਿਯਾਨ ਦੇ ਸਫਲ ਲਾਗੂਕਰਨ ਵਿੱਚ ਐੱਨਵਾਈਕੇਐੱਸ ਨੂੰ ਸ਼ਾਮਲ ਕਰਨ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਦੇ ਅਨੁਸਰਣ ਵਿੱਚ ਕੀਤੀ। ਐੱਨਵਾਈਕੇਐੱਸ ਆਪਣੇ ਜ਼ਿਲ੍ਹੇ ਦੇ ਐੱਨਵਾਈਕੇ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਆਪਣੇ ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਯੁਵਾ ਮੰਡਲਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੋਵਿਡ ਟੀਕਾਕਰਣ ਅਭਿਯਾਨ ਵਿੱਚ ਯੋਗਦਾਨ ਦੇ ਰਿਹਾ ਹੈ।
ਇਨ੍ਹਾਂ ਮੁੱਖ ਗਤੀਵਿਧੀਆਂ ਵਿੱਚ ਵੈਕਸੀਨ ਦੇ ਲਾਭ ‘ਤੇ ਸਹੀ ਜਾਣਕਾਰੀ ਦਾ ਪ੍ਰਸਾਰ, ਵੈਕਸੀਨ ਸੁਰੱਖਿਆ ਬਾਰੇ ਵਿੱਚ ਵਿਸ਼ਵਾਸ ਪੈਦਾ ਕਰਨਾ, ਲੋਕਾਂ ਨੂੰ ਕੋਵਿਡ ਸੰਬੰਧੀ ਉਪਯੁਕਤ ਵਿਵਹਾਰ ਦਾ ਪਾਲਨ ਕਰਨ ਅਤੇ ਦੇਸ਼ ਭਰ ਵਿੱਚ ਸਾਰਿਆਂ ਨੂੰ ਵੈਕਸੀਨ ਲਗਵਾਉਣ ਦੇ ਲਈ ਉਪਯੁਕਤ ਮਾਹੌਲ ਬਣਾਉਣ ਦੇ ਲਈ ਪ੍ਰੋਤਸਾਹਿਤ ਕਰਨਾ, ਸ਼ਾਮਲ ਸੀ।
ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, 1.27 ਕਰੋੜ ਯੁਵਾ ਵਲੰਟੀਅਰਾਂ, ਯੂਥ ਕਲੱਬ ਦੇ ਮੈਂਬਰਾਂ ਅਤੇ ਹੋਰ ਲੋਕਾਂ ਦੀ ਭਾਗੀਦਾਰੀ ਦੇ ਨਾਲ 2.22 ਲੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਟੀਕਾ ਉਤਸਵ
ਕੋਵਿਡ ਸੰਕ੍ਰਮਿਤ ਮਾਮਲਿਆਂ ਦੀ ਸੰਖਿਆ ਵਿੱਚ ਤੇਜ਼ ਵਾਧਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਧਿਆਨ ਵਿੱਚ ਰਖਦੇ ਹੋਏ, ਐੱਨਵਾਈਕੇਐੱਸ ਨੇ 11 ਅਪ੍ਰੈਲ, 2021 (ਜਯੋਤਿਰਾਓ ਫੁਲੇ ਜੀ ਦਾ ਜਨਮਦਿਨ) ਤੋਂ 14 ਅਪ੍ਰੈਲ, 2021 (ਡਾ. ਬੀ. ਆਰ. ਅੰਬੇਡਕਰ ਦਾ ਜਨਮਦਿਨ) ਤੱਕ ਟੈਸਟਿੰਗ ਅਤੇ ਟੀਕਾਕਰਣ ਦਾ ਇੱਕ ਵਿਆਪਕ ਪ੍ਰੋਗਰਾਮ- ਟੀਕਾ ਉਤਸਵ ਦਾ ਆਯੋਜਨ ਕੀਤਾ ਸੀ।
ਐੱਨਵਾਈਕੇਐੱਸ ਨੇ ਸਰਗਰਮ ਟੈਸਟਿੰਗ ਦੇ ਲਈ ਜਾਗਰੂਕਤਾ ਪ੍ਰਸਾਰ ਅਤੇ ਸਮੁਦਾਇਕ ਇੱਕਜੁਟਤਾ ‘ਤੇ ਕੇਂਦ੍ਰਿਤ ਵਿਭਿੰਨ ਨਾਮਿਤ ਗਤੀਵਿਧੀਆਂ ਸ਼ੁਰੂ ਕੀਤੀਆਂ ਅਤੇ ਟੀਕਾਕਰਣ ਦੇ ਲਈ ਯੋਗ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ, ਟੀਕਾਕਰਣ ਸੁਰੱਖਿਆ ਬਾਰੇ ਜਨਤਾ ਦਾ ਵਿਸ਼ਵਾਸ ਪੈਦਾ ਕੀਤਾ ਅਤੇ ਪ੍ਰਤੀਕੂਲ ਪ੍ਰਭਾਵ ਬਾਰੇ ਆਸ਼ੰਕਾਵਾਂ ਨੂੰ ਦੂਰ ਕੀਤਾ ਅਤੇ ਵਿਆਪਕ ਪੱਧਰ ‘ਤੇ ਸਵੀਕਾਰਤ ਬਣਾਉਣ ਦੇ ਲਈ ਮਾਹੌਲ ਬਣਾਉਣਾ, ਲੋਕਾਂ ਨੂੰ ਕੋਵਿਡ-19 ਦੇ ਅਨੁਕੂਲ ਵਿਵਹਾਰ ਦਾ ਪਾਲਨ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਕੋਵਿਡ-19 ਪ੍ਰੋਟੋਕੋਲ ਦਾ ਪਾਲਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।
ਐੱਨਵਾਈਕੇਐੱਸ ਨੇ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ 47,638 ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਦੇ ਮਾਧਿਅਮ ਨਾਲ ਕੁੱਲ 10.29 ਲੱਖ ਲੋਕਾਂ ਤੱਕ ਪਹੁੰਚ ਕਾਇਮ ਕਰਕੇ ਉਨ੍ਹਾਂ ਨੂੰ ਕੋਵਿਡ-19 ਟੀਕਾਕਰਣ ਦੇ ਲਈ ਪ੍ਰੇਰਿਤ ਕੀਤਾ।
ਕੋਵਿਡ-19 ਦੀ ਦੂਸਰੀ ਲਹਿਰ ਦੇ ਦੌਰਾਨ ਰਾਸ਼ਟਰ ਦੇ ਲਈ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੀ ਪਹਿਲ ਤੇ ਸੇਵਾਵਾਂ: ਪੂਰੇ ਭਾਰਤ ਵਿੱਚ ਰੋਕਥਾਮ, ਪ੍ਰਬੰਧਨ ਅਤੇ ਰਾਹਤ ਗਤੀਵਿਧੀਆਂ
ਯੁਵਾ ਪ੍ਰੋਗਰਾਮ ਵਿਭਾਗ ਨੇ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੇ ਮਾਧਿਅਮ ਨਾਲ, ਟੀਕਾਕਰਣ ਅਭਿਯਾਨ ਅਤੇ ਰਜਿਸਟ੍ਰੇਸ਼ਨ ‘ਤੇ ਜਾਗਰੂਕਤਾ, ਕੋਵਿਡ-19 ਨੂੰ ਰੋਕਣ ਅਤੇ ਘੱਟ ਕਰਨ ਦੇ ਲਈ ਆਈਈਸੀ ਗਤੀਵਿਧੀਆਂ ਸਮੇਤ ਕੀ ਕਰੀਏ ਅਤੇ ਕੀ ਨਾ ਕਰੀਏ, ਸੋਸ਼ਲ ਵ੍ਹਾਟਸਅਪ ਗਰੁੱਪ ਬਣਾਉਣ, ਆਰੋਗਯ ਸੇਤੁ ਐਪ-ਡਾਉਨਲੋਡ ਕਰਨ, ਇਸਤੇਮਾਲ ਕਰਨ ਅਤੇ ਸੰਦਰਭਿਤ ਕਰਨ, ਸੋਸ਼ਲ ਡਿਸਟੈਂਸਿੰਗ, ਹੱਥ ਧੋਣੇ, ਘਰਾਂ ਵਿੱਚ ਮਾਸਕ ਤਿਆਰ ਕਰਨ ਦੇ ਕਾਰਜ ਨੂੰ ਲੋਕਾਂ ਦੇ ਵਿੱਚ ਲੋਕਪ੍ਰਿਯ ਬਣਾਉਣ ਅਤੇ ਪ੍ਰੇਰਿਤ ਕਰਨ ਤੇ ਯੁਵਾ ਵਲੰਟੀਅਰਾਂ ਨੂੰ ਵਿਆਪਕ ਕਵਰੇਜ ਦੇ ਲਈ ਅਧਾਰ ਤਿਆਰ ਕਰਨ ਅਤੇ ਦੇਸ਼ ਭਰ ਵਿੱਚ ਪਹੁੰਚ ਦੇ ਨਾਲ-ਨਾਲ ਆਈਜੀਓਟੀ ਦੇ ਨਾਲ-ਨਾਲ ਹੋਰ ਏਜੰਸੀਆਂ ਦੇ ਮਾਧਿਅਮ ਨਾਲ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਅਤੇ ਟੈਸਟਿੰਗ ‘ਤੇ ਧਿਆਨ ਕੇਂਦ੍ਰਿਤ ਕੀਤਾ।
ਯੂਨੀਸੇਵ ਨੇ ਯੁਵਾ ਯੋਧਾਵਾਂ ਦੇ ਅਭਿਯਾਨ ਦਾ ਸਮਰਥਨ ਕੀਤਾ
ਯੂਨੀਸੇਫ ਦੇ ਸਹਿਯੋਗ ਨਾਲ 5,679 ਵਰਚੁਅਲ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ। ਟਰੇਨਿੰਗ ਦੇ ਦੌਰਾਨ, ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਤੇ ਯੁਵਾ ਯੋਧਾ ਦੇ ਰੂਪ ਵਿੱਚ ਕਾਰਜ ਕਰਨ ਦੀ ਸ਼ਪਥ ਲੈਣਾ, ਕੋਵਿਡ-19 ਦੇ ਅੱਗੇ ਪ੍ਰਸਾਰ ਨੂੰ ਰੋਕਣ ਦੇ ਲਈ ਕੋਵਿਡ ਅਨੁਕੂਲ ਵਿਵਹਾਰ ਪ੍ਰੋਗਰਾਮ ਜਿਹੇ ਵਿਸ਼ੇ (ਫੇਸ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਸੈਨੀਟਾਈਜ਼ ਕਰਨਾ ਅਤੇ ਨਿਯਮਿਤ ਅੰਤਰਾਲ ‘ਤੇ ਹੱਥ ਧੋਣਾ), ਲੋਕਾਂ ਨੂੰ ਕੋਵਿਡ-19 ਨੂੰ ਹਰਾਉਣ ਦੇ ਲਈ ਪ੍ਰੋਤਸਾਹਿਤ ਕਰਨਾ ਆਦਿ ਸ਼ਾਮਲ ਸੀ।
ਇਨ੍ਹਾਂ ਟਰੇਨਿੰਗ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਐੱਨਵਾਈਕੇਐੱਸ ਦੇ 3,09,850 ਅਧਿਕਾਰੀਆਂ, ਕੋਵਿਡ ਯੋਧਾਵਾਂ, ਯੁਵਾ ਮੰਡਲਾਂ ਦੇ ਮੈਂਬਰਾਂ, ਗੰਗਾ ਦੂਤਾਂ, ਆਪਦਾ ਮੋਚਨ ਦਲ ਦੇ ਮੈਂਬਰਾਂ ਅਤੇ ਦੇਸ਼ ਭਰ ਦੇ ਹੋਰ ਹਿਤਧਾਰਕਾਂ ਨੂੰ ਟਰੇਂਡ ਕੀਤਾ ਗਿਆ। 2,88,827 ਯੁਵਾਵਾਂ ਅਤੇ ਹੋਰ ਲੋਕਾਂ ਨੇ ਯੁਵਾ ਯੋਧਾ ਦੇ ਰੂਪ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾਇਆ। 2,52,604 ਯੁਵਾਵਾਂ ਨੇ ਯੁਵਾ ਯੋਧਾ ਦੇ ਰੂਪ ਵਿੱਚ ਕਾਰਜ ਕਰਨ ਦਾ ਸੰਕਲਪ ਕੀਤਾ।
ਹੋਰ ਪ੍ਰਮੁੱਖ ਉਪਲੱਬਧੀਆਂ
-
ਰਾਜ ਅਤੇ ਜ਼ਿਲ੍ਹੇ ਦੇ ਐੱਨਵਾਈਕੇਐੱਸ ਨੋਡਲ ਅਧਿਕਾਰੀਆਂ ਦੇ ਸੰਪਰਕ ਵੇਰਵੇ ਨੂੰ ਕੋਵਿਡ ਯੋਧਾ ਪੋਰਟਲ ‘ਤੇ ਅੱਪਡੇਟ ਕਰ ਦਿੱਤਾ ਗਿਆ ਹੈ।
-
ਯੁਵਾ ਪ੍ਰੋਗਰਾਮ ਵਿਭਾਗ ਦੇ ਲਈ ਆਈਜੀਓਟੀ ਪੋਰਟਲ ‘ਤੇ ਲਗਭਗ 82,381 ਯੁਵਾ ਵਲੰਟੀਅਰਾਂ ਨੂੰ ਟਰੇਂਡ ਕੀਤਾ ਗਿਆ।
-
ਲਗਭਗ ਸਾਰੇ ਜ਼ਿਲ੍ਹਿਆਂ ਵਿੱਚ, ਐੱਨਵਾਈਕੇਐੱਸ ਵਲੰਟੀਅਰਾਂ ਘਰ ‘ਤੇ ਫੇਸ ਮਾਸਕ ਬਣਾਉਣ ਦੇ ਨਾਲ-ਨਾਲ ਜ਼ਰੂਰਤਮੰਦਾਂ ਨੂੰ ਫੇਸ ਮਾਸਕ ਤਿਆਰ ਕਰਨ ਤੇ ਵੰਡਣ ਤੇ ਉਨ੍ਹਾਂ ਦਾ ਇਸਤੇਮਾਲ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੁਲਾਰਾ ਦੇ ਰਹੇ ਹਨ।
-
ਦੇਸ਼ ਭਰ ਵਿੱਚ ਕੋਵਿਡ-19 ਤੋਂ ਬਚਾਅ ਦੇ ਲਈ 1,91,265 ਪਰਿਵਾਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰਨ ਦੇ ਲਈ ਸੰਵੇਦਨਸ਼ੀਲ ਬਣਾਇਆ ਗਿਆ।
-
89,265 ਲੋਕਾਂ ਨੂੰ ਕੋਵਿਡ-19 ਨਾਲ ਸੰਕ੍ਰਮਿਤ ਵਿਅਕਤੀਆਂ ਵਾਲੇ ਪਰਿਵਾਰਾਂ ਦੀ ਸਹਾਇਤਾ ਦੇ ਲਈ ਸੰਵੇਦਨਸ਼ੀਲ ਬਣਾਇਆ ਗਿਆ।
-
ਵਿਭਿੰਨ ਸੇਵਾਵਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਥਾਵਾਂ ‘ਤੇ ਭੀੜ ਨੂੰ ਸੰਭਾਲਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਗ੍ਰਾਮ ਪੰਚਾਇਤਾਂ ਦੁਆਰਾ ਨਹਿਰੂ ਯੁਵਾ ਕੇਂਦਰ ਸੰਗਠਨ ਦੇ 27,116 ਵਲੰਟੀਅਰਾਂ ਅਤੇ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਇਸ ਦੇ ਇਲਾਵਾ, ਜਨਤਕ ਐਲਾਨਿਆਂ, ਜ਼ਿਲ੍ਹਾ ਪ੍ਰਸ਼ਾਸਨ/ਪੁਲਿਸ ਦੁਆਰਾ ਸਥਾਪਿਤ ਕੰਟਰੋਲ ਰੂਮਸ ਵਿੱਚ ਕਾਰਜ ਕਰਨ ਜਿਹੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ ਹਨ।
-
1,27,078 ਐੱਨਐੱਸਐੱਸ ਵਲੰਟੀਅਰਾਂ ਨੇ ਹਸਪਤਾਲਾਂ, ਬੈਂਕਾਂ ਵਿੱਚ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ, ਜ਼ਰੂਰਤਮੰਦਾਂ ਨੂੰ ਭੋਜਣ ਸਮੱਗਰੀ ਉਪਲੱਬਧ ਕਰਾਉਣ ਅਤੇ ਸਮਾਜ ਦੇ ਬਜ਼ੁਰਗ ਲੋਕਾਂ ਦੀ ਮਦਦ ਕਰਨ ਜਿਹੀਆਂ ਵਿਭਿੰਨ ਗਤੀਵਿਧੀਆਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਸੁਰੱਖਿਆ ਸੁਝਾਅ ਸਮੇਤ ਕੋਰੋਨਾ ਵਾਇਰਸ ਦੇ ਵਿਭਿੰਨ ਪਹਿਲੂਆਂ ‘ਤੇ 1.47 ਕਰੋੜ ਲੋਕਾਂ ਨੂੰ ਜਾਗਰੂਕ ਕੀਤਾ।
-
ਦੇਸ਼ ਭਰ ਵਿੱਚ ਐੱਨਐੱਸਐੱਸ ਵਲੰਟੀਅਰਾਂ ਤੋਂ ਪ੍ਰੇਰਿਤ ਹੋ ਕੇ 52.90 ਲੱਖ ਲੋਕਾਂ ਨੇ ਆਰੋਗਯ ਸੇਤੁ ਐਪ ਡਾਉਨਲੋਡ ਕੀਤਾ। ਫੇਸ ਮਾਸਕ ਦੇ ਵੰਡ ਦੇ ਲਈ ਵਲੰਟੀਅਰ ਵੀ 2.34 ਕਰੋੜ ਲੋਕਾਂ ਤੱਕ ਪਹੁੰਚੇ।
-
ਜਿੱਥੇ ਤੱਕ ਕੋਵਿਡ-19 ਜਨ ਅੰਦੋਲਨ ਦਾ ਸੰਬੰਧ ਹੈ, ਐੱਨਐੱਸਐੱਸ ਇਕਾਈਆਂ ਦੇਸ਼ ਵਿੱਚ 2.64 ਕਰੋੜ ਲੋਕਾਂ ਤੱਕ ਪਹੁੰਚੀ ਹੈ।
7ਵਾਂ ਅੰਤਰਰਾਸ਼ਟਰੀ ਯੋਗ ਦਿਵਸ – 21 ਜੂਨ, 2021
2021 ਦੀ ਥੀਮ: “ਯੋਗ ਫੋਰ ਵੈਲਨੈੱਸ”
ਕੋਵਿਡ-19 ਦੀ ਸੰਕ੍ਰਾਤਮਕ ਪ੍ਰਕਿਰਤੀ ਦੇ ਕਾਰਨ, ਐੱਨਵਾਈਕੇਐੱਸ ਅਤੇ ਐੱਨਐੱਸਐੱਸ ਨੇ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵਰਚੁਅਲ ਮੋਡ ਦੇ ਮਾਧਿਅਮ ਨਾਲ ਆਯੋਜਿਤ ਕੀਤਾ। ਐੱਨਵਾਈਕੇਐੱਸ ਨੇ 623 ਜ਼ਿਲ੍ਹਾ ਪੱਧਰੀ ਸਮਾਰੋਹਾਂ ਦੇ ਮਾਧਿਅਮ ਨਾਲ ਯੋਗ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਵਿੱਚ 2.33 ਲੱਖ ਗਤੀਵਿਧੀਆਂ ਦੇ ਮਾਧਿਅਮ ਨਾਲ 4.30 ਕਰੋੜ ਲੋਕਾਂ ਨੇ ਹਿੱਸਾ ਲਿਆ। 2.23 ਲੱਖ ਪਿੰਡਾਂ ਦੇ 75.94 ਲੱਖ ਪਰਿਵਾਰਾਂ ਨੂੰ ਇੱਕਜੁਟ ਕੀਤਾ ਗਿਆ। ਐੱਨਵਾਈਕੇਐੱਸ ਕਸ਼ਮੀਰ ਘਾਟੀ, ਲੇਹ, ਅੰਡੇਮਾਨ-ਨਿਕੋਬਾਰ, ਉੱਤਰ-ਪੂਰਬੀ ਖੇਤਰ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਜੋੜਣ ਵਿੱਚ ਸਮਰੱਥ ਸੀ। ਯੋਗ ਪ੍ਰਦਰਸ਼ਨ ਅਤੇ ਯੋਗ ਵਿਸ਼ੇ ‘ਤੇ ਔਨਲਾਈਨ ਪ੍ਰਤੀਯੋਗਤਾਵਾਂ, ਵੈਬੀਨਾਰ ਅਤੇ ਹੋਰ ਗਤੀਵਿਧੀਆਂ ਜਿਹੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਦੇ 17,50,927 ਐੱਨਐੱਸਐੱਸ ਵਲੰਟੀਅਰਾਂ ਨੇ ਹਿੱਸਾ ਲਿਆ।
#ਚੀਅਰ4ਇੰਡੀਆ ਰਨ ਟੋਕਿਓ 2020:
ਐੱਨਵਾਈਕੇਐੱਸ ਨੇ ਟੋਕਿਓ ਓਲੰਪਿਕ 2020 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਪ੍ਰੇਰਿਤ ਕਰਨ, ਉਨ੍ਹਾਂ ਦਾ ਉਤਸਾਹ ਵਧਾਉਣ ਅਤੇ ਉਨ੍ਹਾਂ ਦੇ ਨਾਲ ਆਪਣੀ ਇੱਕਜੁਟਤਾ ਪ੍ਰਦਰਸ਼ਿਤ ਕਰਨ ਦੇ ਲਈ #ਚੀਅਰ4ਇੰਡੀਆ ਰਨ ਟੋਕਿਓ 2020 ਪ੍ਰੋਗਰਾਮ ਦਾ ਆਯੋਜਨ ਕੀਤਾ।
ਉਪਰੋਕਤ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਐੱਨਵਾਈਕੇਐੱਸ ਨੇ 20 ਰਾਜ ਪੱਧਰੀ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਵਿੱਚ ਮਾਹਿਰਾਂ ਦੁਆਰਾ ਟਾਕ, ਫਲੈਗ-ਆਫ, ਬੈਨਰਾਂ ਦਾ ਪ੍ਰਦਰਸ਼ਨ ਅਤੇ ਹੋਰ ਪ੍ਰਚਾਰ ਸਮੱਗਰੀ ਸ਼ਾਮਲ ਸੀ। ਇਸ ਦੇ ਬਾਅਦ ਦੇਸ਼ ਭਰ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 5-7 ਕਿਲੋਮੀਟਰ ਦੀ ਦੌੜ ਆਯੋਜਿਤ ਕੀਤੀ ਗਈ ਸੀ। ਐੱਨਵਾਈਕੇਐੱਸ ਦੇ ਅਧਿਕਾਰੀਆਂ, ਵਲੰਟੀਅਰਾਂ ਅਤੇ ਹੋਰ ਲੋਕਾਂ ਸਮੇਤ ਕੁੱਲ 11,190 ਲੋਕਾਂ ਨੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।
ਇਸ ਦੇ ਇਲਾਵਾ ਸਮਰੱਥ ਵਾਤਾਵਰਣ ਬਣਾਉਣ, ਸੰਦੇਸ਼ ਪ੍ਰਚਾਰਿਤ ਕਰਨ ਅਤੇ ਪ੍ਰੋਗਰਾਮ ਦੇ ਬਜ਼ ਨਿਰਮਾਣ ਦੇ ਲਈ, ਟਵਿਟਰ, ਫੇਸਬੁਕ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਵਿਆਪਕ ਤੌਰ ‘ਤੇ ਉਪਯੋਗ ਕੀਤਾ ਗਿਆ ਸੀ। ਹੈਸ਼ਟੈਗ #Cheer4India ਨੂੰ ਟਵਿਟਰ ਅਤੇ ਫੇਸਬੁਕ ‘ਤੇ 1,58,286 ਇੰਪ੍ਰੈਸ਼ਨ ਅਤੇ 12,499 ਲਾਈਕਸ ਦੇ ਨਾਲ ਪ੍ਰਚਾਰਿਤ ਕੀਤਾ ਗਿਆ।
1 ਤੋਂ 15 ਅਗਸਤ, 2021 ਤੱਕ ਸਵੱਛਤਾ ਪਖਵਾੜੇ ਦਾ ਆਯੋਜਨ- ਇਸ ਦਾ ਉਦੇਸ਼ ਸਵੱਛਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਦੇਸ਼ ਭਰ ਵਿੱਚ ਲਾਗੂਕਰਨ ਨੂੰ ਸੁਵਿਧਾਜਨਕ ਬਣਾਉਣਾ ਅਤੇ ਯੁਵਾਵਾਂ ਨੂੰ ਸਥਾਨਕ ਸੰਸਾਧਨਾਂ ਨੂੰ ਜੁਟਾ ਕੇ ਸਫਾਈ ਤੇ ਸਵੱਛਤਾ ਅਭਿਯਾਨ ਚਲਾਉਣ ਦੇ ਲਈ ਮੋਹਰੀ ਭੂਮਿਕਾ ਨਿਭਾਉਣ ਦੇ ਲਈ ਪ੍ਰੇਰਿਤ ਕਰਨਾ ਹੈ। ਦੇਸ਼ ਭਰ ਵਿੱਚ ਐੱਨਵਾਈਕੇਐੱਸ ਦੁਆਰਾ ਆਯੋਜਿਤ ਸਵੱਛਤਾ ਸ਼ਪਥ, ਲੈਕਚਰ ਅਤੇ ਸੈਮੀਨਾਰ, ਵਾਦ-ਵਿਵਾਦ ਅਤੇ ਭਾਸ਼ਣ ਪ੍ਰਤੀਯੋਗਤਾ, ਸਵੱਛਤਾ ਅਭਿਯਾਨ, ਡੋਰ ਟੂ ਡੋਰ ਅਭਿਯਾਨ, ਸਵੱਛਤਾ ਅਭਿਯਾਨ ਅਤੇ ਰੈਲੀਆਂ ਜਿਹੀਆਂ ਵਿਭਿੰਨ ਗਤੀਵਿਧੀਆਂ ਵਿੱਚ 14.71 ਲੱਖ ਯੁਵਾਵਾਂ ਨੇ ਹਿੱਸਾ ਲਿਆ।
ਐੱਨਐੱਸਐੱਸ ਨੇ ਆਪਣੇ ਅਕਾਦਮਿਕ ਸੰਸਥਾਨਾਂ, ਆਸ-ਪਾਸ ਦੀਆਂ ਥਾਵਾਂ, ਗੋਦ ਲਏ ਗਏ ਪਿੰਡਾਂ, ਸਲੱਮ ਖੇਤਰਾਂ, ਪਾਰਕਾਂ, ਹਸਪਤਾਲਾਂ ਆਦਿ ਦੇ ਪਰਿਸਰ ਵਿੱਚ ਸਵੱਛਤਾ ਜਾਗਰੂਕਤਾ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕਰਕੇ ਸਵੱਛਤਾ ਪਖਵਾੜਾ ਵੀ ਮਣਾਇਆ, ਜਿਸ ਵਿੱਚ ਦੇਸ਼ ਭਰ ਵਿੱਚ 11,311 ਸੰਸਥਾਨਾਂ ਦੇ ਕੁੱਲ 9,36,656 ਵਲੰਟੀਅਰਾਂ ਨੇ ਹਿੱਸਾ ਲਿਆ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਫਿਟ ਇੰਡੀਆ ਫ੍ਰੀਡਮ ਰਨ 2.0 (13 ਅਗਸਤ 2021 ਤੋਂ 2 ਅਕਤੂਬਰ, 2021)
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ, ਐੱਨਵਾਈਕੇਐੱਸ ਨੇ ਫਿਟ ਇੰਡੀਆ ਫ੍ਰੀਡਮ ਰਨ 2.0 ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਲੋਕਾਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਦੌੜਣ ਅਤੇ ਖੇਡ ਜਿਹੀਆਂ ਫਿਟਨੈੱਸ ਗਤੀਵਿਧੀਆਂ ਦੇ ਲਈ ਪ੍ਰੋਤਸਾਹਿਤ ਕਰਨਾ ਅਤੇ ਲੋਕਾਂ ਨੂੰ ਸਿਹਤ ਅਤੇ ਫਿਟ ਜੀਵਨ-ਸ਼ੈਲੀ ਅਪਣਾਉਣ ਦੇ ਲਈ ਪ੍ਰੋਤਸਾਹਿਤ ਕਰਨਾ ਸੀ। ਪ੍ਰੋਗਰਾਮ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 64,699 ਪਿੰਡਾਂ ਵਿੱਚ ਆਯੋਜਿਤ ਕੀਤੇ ਗਏ। ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਪਥ ਗ੍ਰਹਿਣ, ਰਾਸ਼ਟਰ ਗਾਇਨ, ਫਿਟ ਇੰਡੀਆ ਫ੍ਰੀਡਮ ਰਨ ਅਤੇ ਰਾਸ਼ਟਰੀ ਫਲੈਗ ਧਾਰਕਾਂ ਦੀ ਭਾਗੀਦਾਰੀ ਸ਼ਾਮਲ ਹੈ। 57.25 ਲੱਖ ਯੁਵਾਵਾਂ ਤੇ ਹੋਰ ਲੋਕਾਂ ਦੀ ਭਾਗੀਦਾਰੀ ਤੋਂ 77,582 ਦੌੜ ਆਯੋਜਿਤ ਕੀਤੀ ਗਈ ਅਤੇ ਇਸ ਦੇ ਮਾਧਿਅਮ ਨਾਲ 4.24 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ।
ਐੱਨਐੱਸਐੱਸ ਨੇ 13 ਅਗਸਤ ਤੋਂ 2 ਅਕਤੂਬਰ, 2021 ਤੱਕ 9 ਰਾਸ਼ਟਰੀ ਪੱਧਰ ਦੇ ਫਿਟ ਇੰਡੀਆ ਫ੍ਰੀਡਮ ਰਨ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ। ਇਸ ਆਯੋਜਨ ਵਿੱਚ ਦੇਸ਼ ਭਰ ਦੇ 29,304 ਸੰਸਥਾਨਾਂ ਦੇ ਐੱਨਐੱਸਐੱਸ ਵਲੰਟੀਅਰਾਂ ਸਮੇਤ ਕੁੱਲ 32,47,430 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਸਵੱਛ ਭਾਰਤ ਪ੍ਰੋਗਰਾਮ (1 ਅਕਤੂਬਰ ਤੋਂ 31 ਅਕਤੂਬਰ, 2021)
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ ਦੇ ਮਾਰਗਦਰਸ਼ਨ ਵਿੱਚ ਐੱਨਵਾਈਕੇਐੱਸ ਨੇ 1 ਅਕਤੂਬਰ ਤੋਂ 31 ਅਕਤੂਬਰ, 2021 ਤੱਕ “ ਸਵੱਛ ਭਾਰਤ” ਪ੍ਰੋਗਰਾਮ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਇਸ ਪ੍ਰੋਗਰਾਮ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ, ਲੋਕਾਂ ਨੂੰ ਸੰਗਠਿਤ ਕਰਨਾ ਅਤੇ ਸਵੱਛ ਭਾਰਤ ਪਹਿਲ ਵਿੱਚ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਹੈ, ਜੋ ਕਿ ਵੱਡੀ ਭਾਗੀਦਾਰੀ ਦੇ ਮਾਮਲੇ ਵਿੱਚ ਵਿਲੱਖਣ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ ਤੋਂ ਰਾਸ਼ਟਰਵਿਆਪੀ ਸਵੱਛ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਇਤਿਹਾਸਿਕ ਸਮਾਰਕਾਂ ਅਤੇ ਵਿਰਾਸਤ ਸਥਾਨਾਂ, ਸਾਮੁਦਾਇਕ ਕੇਂਦਰਾਂ, ਯੂਥ ਕਲੱਬ/ਮਹਿਲਾ ਮੰਡਲ ਭਵਨਾਂ, ਸਕੂਲ ਭਵਨਾਂ, ਪੰਚਾਇਤ ਭਵਨਾਂ ਦੇ ਰੱਖ-ਰਖਾਅ ਅਤੇ ਸੁੰਦਰੀਕਰਨ ਅਭਿਯਾਨ ਦੇ ਨਾਲ-ਨਾਲ 01 ਅਕਤੂਬਰ ਤੋਂ 31 ਅਕਤੂਬਰ 2021 ਤੱਕ ਪੂਰੇ ਦੇਸ਼ ਵਿੱਚ ਮੁੱਖ ਰੂਪ ਤੋਂ ਏਕਲ ਉਪਯੋਗ ਪਲਾਸਟਿਕ ਕਚਰੇ ਨੂੰ ਸਾਫ ਕਰਨ ਲਈ ਗਤੀਵਿਧੀਆਂ ਦਾ ਆਯੋਜਨ ਕਰਨਾ, ਵਲੰਟੀਅਰ ਵਰਕ ਕੈਂਪਸ ਦੇ ਰਾਹੀਂ ਭਵਨ ਆਦਿ ਦੇ ਨਾਲ-ਨਾਲ ਪਾਰੰਪਰਿਕ ਜਲ ਸ੍ਰੋਤਾਂ ਦੀ ਸਫਾਈ ਅਤੇ ਰੱਖ-ਰਖਾਅ ਕਰਨਾ ਸੀ। ਜਨਭਾਗੀਦਾਰੀ ਤੋਂ ਜਨ ਅੰਦੋਲਨ ਦੀ ਪਹੁੰਚ ਦੇ ਰਾਹੀਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ 3.31 ਲੱਖ ਪਿੰਡਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਜਿੱਥੇ 4 ਲੱਖ ਕਚਰਾ ਸੰਗ੍ਰਹਿ ਅਤੇ ਸਵੱਛਤਾ ਅਭਿਯਾਨ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ। ਐੱਨਵਾਈਕੇਐੱਸ ਦੁਆਰਾ 1.07 ਕਰੋੜ ਕਿਲੋਗ੍ਰਾਮ ਤੋਂ ਅਧਿਕ ਕਚਰਾ ਇੱਕਠਾ ਕੀਤਾ ਗਿਆ। ਯੁਵਾ ਕਲੱਬ ਦੇ ਮੈਂਬਰਾ, ਸਵੈ-ਸੇਵਕਾਂ ਅਤੇ ਸਮਾਜ ਦੇ ਹੋਰ ਵਰਗਾਂ ਵਿੱਚੋਂ 1.05 ਕਰੋੜ ਕਿਲੋਗ੍ਰਾਮ ਕਰਚੇ ਦਾ ਉੱਚਿਤ ਤਰੀਕੇ ਨਾਲ ਨਿਪਟਾਰਾ ਕੀਤਾ ਗਿਆ।
56.62 ਲੱਖ ਯੁਵਾਵਾਂ ਦੀ ਕੁੱਲ ਭਾਗੀਦਾਰੀ ਦੇ ਨਾਲ 50 ਹਜ਼ਾਰ ਸਮਾਰਕਾਂ ਦੀ ਸਫਾਈ ਅਤੇ ਸਾਈਟਾਂ ਦਾ ਵਿਕਾਸ 25 ਹਜ਼ਾਰ ਪਾਰੰਪਰਿਕ ਜਲ ਸ੍ਰੋਤ ਮੁਰੰਮਤ ਅਤੇ ਰੱਖ-ਰਖਾਅ ਅਤੇ 83 ਹਜ਼ਾਰ ਤੋਂ ਅਧਿਕ ਸਕੂਲਾਂ, ਪ੍ਰਾਥਮਿਕ ਸਿਹਤ ਕੇਂਦਰ (ਪੀਐੱਚਸੀ) ਅਤੇ ਸਾਮੁਦਾਇਕ ਸਥਾਨਾਂ ਦੀ ਸਫਾਈ ਅਤੇ ਸੁੰਦਰੀਕਰਨ ਕੀਤਾ ਗਿਆ। ਇਸ ਰਾਸ਼ਟਰ ਵਿਆਪੀ ਸਵੱਛਤਾ ਅਭਿਯਾਨ ਵਿੱਚ ਐੱਨਐੱਸਐੱਸ ਦੇ ਕੁੱਲ 21,98,012 ਸਵੈ-ਸੇਵਕਾਂ ਨੇ 14,10,750 ਕਿਲੋਗ੍ਰਾਮ ਪਲਾਸਟਿਕ ਕਚਰਾ ਇੱਕਠਾ ਕੀਤਾ।
ਜਲ ਸ਼ਕਤੀ ਮੰਤਰਾਲੇ ਦੇ ਰਾਸ਼ਟਰੀ ਜਲ ਮਿਸ਼ਨ ਦੇ ਸਹਿਯੋਗ ਨਾਲ ਬਾਰਿਸ਼ ਹੋਣ ਦੇ ਸਥਾਨ ‘ਤੇ ਬਾਰਿਸ਼ ਦੇ ਸਮੇਂ ਮੀਂਹ ਜਲ ਸਟੋਰੇਜ ਦਾ ਕੈਚ ਦ ਰੇਨ ਪ੍ਰੋਜੈਕਟ
ਇਸ ਪ੍ਰੋਜੈਕਟ ਦਾ ਉਦੇਸ਼ ਯੁਵਾ ਨੇਤਾਵਾਂ ਅਤੇ ਸਵੈ-ਸੇਵਕਾਂ ਪਰਿਵਾਰਾਂ ਅਤੇ ਗ੍ਰਾਮ ਸਮੁਦਾਇਆਂ ਨੂੰ ਜਲ ਸੁਰੱਖਿਆ ਅਤੇ ਬਾਰਿਸ਼ ਜਲ ਸਟੋਰੇਜ ਦੀ ਜ਼ਰੂਰਤਾ ਦੇ ਬਾਰੇ ਵਿੱਚ ਜਾਗਰੂਕ ਅਤੇ ਸਿੱਖਿਅਤ ਕਰਨਾ ਹੈ ਅਤੇ ਲੋਕਾਂ ਨੂੰ ਇਸ ਅਪਨਾਉਣ ਲਈ ਟ੍ਰੇਡ ਕਰਨ ਲਈ ਯੁਵਾਵਾਂ ਨੂੰ ਪ੍ਰਮੁੱਖ ਭੂਮਿਕਾ ਨਿਭਾਉਣ ਵਿੱਚ ਸਸ਼ਕਤ ਬਣਾਉਣਾ ਹੈ।
ਪ੍ਰੋਜੈਕਟ ਦੀ ਪ੍ਰਮੁੱਖ ਗਤੀਵਿਧੀਆਂ ਵਿੱਚ ਐੱਨਵਾਈਕੇਐੱਸ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣਾ, ਰਾਸ਼ਟਰੀ ਪੱਧਰ ‘ਤੇ ਸ਼ੁਰੂਆਤ, ਜ਼ਿਲ੍ਹਾ ਪੱਧਰ ‘ਤੇ ਸ਼ੁਰੂਆਤ, ਜਲ ਸੁਰੱਖਿਆ ਦੇ ਬਾਰੇ ਵਿੱਚ ਸਹੁੰ, ਯੁਵਾ ਨੇਤਾਵਾਂ ਅਤੇ ਸਵੈ-ਸੇਵਕਾਂ ਦਾ ਅਨੂਕੁਲਨ ਅਤੇ ਪ੍ਰੇਰਣਾ, ਜਲ ਸੁਰੱਖਿਆ ਦੀ ਵਕਾਲਤ ਅਤੇ ਭਾਗੀਦਾਰੀ ਲਈ ਵਾਤਾਵਰਣ ਬਣਾਉਣਾ ਅਤੇ ਸਮਰੱਥ, ਜਾਗਰੂਕਤਾ ਅਤੇ ਸਿੱਖਿਆ, ਸਾਮੁਦਾਇਕ ਇੱਕਜੁਟਤਾ ਅਤੇ ਪ੍ਰੇਰਣਾ, ਜਲ ਸੰਬੰਧੀ ਗੱਲਬਾਤ ਅਤੇ ਸੰਵਾਦ, ਗਿਆਨ ਪ੍ਰਤਿਯੋਗਿਤਾ ਅਤੇ ਸਵੈਇੱਛੁਕ ਅਧਾਰ ‘ਤੇ ਸਾਮੁਦਾਇਕ ਕਾਰਜ ਕੈਂਪ ਆਯੋਜਿਤ ਕਰਨਾ ਸ਼ਾਮਿਲ ਹੈ।
-
ਕੈਚ ਦ ਰੈਨ ਪ੍ਰੋਜੈਕਟ ਦਾ ਪਹਿਲਾ ਚਰਣ (ਜਨਵਰੀ ਤੋਂ ਮਾਰਚ, 2021)
ਕੈਚ ਦ ਰੈਨ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ 16.31 ਲੱਖ ਨਿਰਧਾਰਿਤ ਗਤੀਵਿਧੀਆਂ ਦੇ ਰਾਹੀਂ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੁਆਰਾ ਕੱਲ 2.27 ਕਰੋੜ ਨਾਗਰਿਕ ਪਹੁੰਚੇ/ਸ਼ਾਮਿਲ ਹੋਏ।
ਐੱਨਵਾਈਕੇਐੱਸ ਨੇ 14 ਅਪ੍ਰੈਲ, 2021 ਨੂੰ ਡਾ. ਬੀ.ਆਰ. ਅੰਬੇਡਕਰ ਜੀ ਦੀ ਜਯੰਤੀ ਦੇ ਮੌਕੇ ‘ਤੇ ਕੈਚ ਦ ਰੇਨ ਪ੍ਰੋਜੈਕਟ ਦੇ ਤਹਿਤ ਜਲ ਸੁਰੱਖਿਆ ‘ਤੇ ਸ਼੍ਰਮਦਾਨ-ਸਾਮੁਦਾਇਕ ਕਾਰਜ ਕੈਂਪਸ ਦਾ ਆਯੋਜਨ ਕੀਤਾ, ਜਿਸ ਵਿੱਚ 1589 ਗਤੀਵਿਧੀਆਂ ਤੋਂ 1,88,813 ਵਿਅਕਤੀ ਲਾਭਪਾਤਰੀ ਹੋਏ।
-
ਕੈਚ ਦ ਰੇਨ ਪ੍ਰੋਜੈਕਟ ਦਾ ਦੂਜਾ ਪੜਾਅ (ਅਕਤੂਬਰ, 2021 ਤੋਂ ਜਨਵਰੀ, 2022)
ਕੈਚ ਦ ਰੇਨ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਤਹਿਤ 2.97 ਲੱਖ ਨਿਰਧਾਰਿਤ ਗਤੀਵਿਧੀਆਂ ਦੇ ਰਾਹੀਂ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੁਆਰਾ ਕੱਲ 32.46 ਲੱਖ ਨਾਗਰਿਕ ਪਹੁੰਚੇ/ਸ਼ਾਮਿਲ ਹੋਏ।
26 ਨਵੰਬਰ, 2021 ਨੂੰ ਸੰਵਿਧਾਨ ਦਿਵਸ ਦਾ ਉਤਸਵ
ਇਸ ਦਾ ਉਦੇਸ਼ ਵਰਤਮਾਨ ਪੀੜ੍ਹੀ ਨੂੰ ਮੌਲਿਕ ਕਰੱਤਵਾਂ ਨੂੰ ਜਾਣਨੇ, ਜਿੰਮੇਦਾਰ ਅਤੇ ਪ੍ਰਗਤੀਸ਼ੀਲ ਨਾਗਰਿਕਾਂ ਦੇ ਗੁਣਾਂ ਨੂੰ ਆਤਮਸਾਤ ਕਰਨ ਅਤੇ ਭਾਰਤ ਦੇ ਸੰਵਿਧਾਨ ਦੇ ਮਹੱਤਵ, ਸਮਾਨਤਾ ਅਤੇ ਸਕਾਰਾਤਮਕ ਕਾਰਜਾਂ ਦੇ ਬਾਰੇ ਵਿੱਚ ਡਾ. ਬੀ.ਆਰ.ਅੰਬੇਡਕਰ ਦੇ ਸੰਦੇਸ਼ਾਂ ਅਤੇ ਇਹ ਕਿਵੇਂ ਸਾਡੇ ਦੇਸ਼ ਦੇ ਵਿਕਾਸ ਅਤੇ ਪ੍ਰਗਤੀ ਲਈ ਸਹਾਇਕ ਹਨ, ਇਸੇ ਪ੍ਰਚਾਰਿਤ ਕਰਨ ਦੇ ਯੋਗ ਬਣਾਉਣਾ ਹੈ।
ਐੱਨਵਾਈਕੇਐੱਸ ਨੇ 26 ਨਵੰਬਰ 2021 ਨੂੰ ਸੰਵਿਧਾਨ ਦਿਵਸ ਮਨਾਇਆ, ਜਿਸ ਵਿੱਚ ਕੁੱਲ 8.85 ਲੱਖ ਐੱਨਵਾਈਕੇਐੱਸ ਅਧਿਕਾਰੀਆਂ, ਯੁਵਾ ਸਵੈ-ਸੇਵਕਾਂ ਅਤੇ ਹੋਰ ਸੰਬੰਧਿਤ ਹਿਤਧਾਰਕਾਂ ਨੇ ਰਾਸ਼ਟਰਪਤੀ ਦੇ ਨਾਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ ਜਿਵੇਂ ਕਿ ਸੰਵਿਧਾਨ ‘ਤੇ ਕੁਵਿਜ਼, ਮੌਲਿਕ ਕਰੱਤਵਾਂ ਦੀ ਸਹੁੰ ਚੁਕਾਉਣਾ ਜਾਗਰੂਕਤਾ ਲੈਕਚਰ, ਮੌਲਿਕ ਕਰੱਤਵਾਂ ‘ਤੇ ਜਨਤਕ ਸੰਦੇਸ਼ ਦਾ ਪ੍ਰਸਾਰ ਵੈਬੀਨਾਰ/ਕਾਰਜਸ਼ਾਲਾਵਾਂ ਦਾ ਆਯੋਜਨ ਆਦਿ।
ਨਮਾਮਿ ਗੰਗੇ ਵਿੱਚ ਯੁਵਾਵਾਂ ਦੀ ਭਾਗੀਦਾਰੀ
ਇਸ ਦਾ ਉਦੇਸ਼ ਪ੍ਰੋਜੈਕਟ ਦੇ ਤਹਿਤ ਪਰਿਕਲਪਿਤ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੇ ਲਈ ਟਰੇਂਡ ਅਤੇ ਅਤਿਅਧਿਕ ਪ੍ਰੇਰਿਤ ਸਥਾਨਕ ਯੁਵਾਵਾਂ ਦਾ ਇੱਕ ਸੰਪੂਰਨ ਵਿਕਸਿਤ ਕਰਨਾ, ਸਮਰਥਨ, ਮਾਰਗਦਰਸ਼ਨ, ਪਾਰਦਰਸ਼ਿਤਾ ਦੇ ਲਈ ਪ੍ਰੋਜੈਕਟ ਦੇ ਵਿਭਿੰਨ ਪੱਧਰਾਂ ‘ਤੇ ਇੱਕ ਸੰਸਥਾਗਤ ਤੰਤਰ ਸਥਾਪਿਤ ਕਰਨਾ, ਗੰਗਾ ਨਦੀ ਦੇ ਪ੍ਰਦੂਸ਼ਣ ਦੀ ਰੋਕਥਾਮ ਤੇ ਇਸ ਦੀ ਸੰਭਾਲ ਦੇ ਉਪਾਵਾਂ ਨਾਲ ਸੰਬੰਧਿਤ ਜਾਗਰੂਕਤਾ ਪੈਦਾ ਕਰਨ ਅਤੇ ਪ੍ਰਦੂਸ਼ਿਤ ਗੰਗਾ ਦੇ ਦੁਸ਼ਪਰਿਣਾਮ ਅਤੇ ਕੁਪ੍ਰਭਾਵ ਬਾਰੇ ਲੋਕਾਂ ਨੂੰ ਟਰੇਂਡ ਕਰਨ ਦੇ ਲਈ ਅਤੇ ਮੌਜੂਦਾ ਸਰਕਾਰੀ ਪ੍ਰੋਗਰਾਮਾਂ, ਯੋਜਨਾਵਾਂ ਅਤੇ ਸ਼ੌਚਾਲਯਾਂ ਦੇ ਨਿਰਮਾਣ, ਜਲ ਸੰਚਯਨ ਨਾਲ ਸੰਬੰਧਿਤ ਸੇਵਾਵਾਂ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਸਵੱਛ ਗੰਗਾ ਦੇ ਲਈ ਸੰਭਾਲ ਆਦਿ ਦੇ ਸੰਦਰਭ ਵਿੱਚ ਸਥਾਨਕ ਯੁਵਾਵਾਂ ਅਤੇ ਗ੍ਰਾਮੀਣਾਂ ਤੋਂ ਸਮਰਥਨ ਪ੍ਰਾਪਤ ਕਰਨਾ ਤੇ ਉਨ੍ਹਾਂ ਨੂੰ ਇੱਕਜੁਟ ਕਰਨਾ ਹੈ।
ਜਨਵਰੀ 2021 ਤੋਂ ਨਵੰਬਰ 2021 ਤੱਕ, ਉੱਤਰਾਖੰਡ, ਉੱਤਰ ਪ੍ਰਦੇਸ਼, ਪੱਛਮ ਬੰਗਾਲ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਜ਼ਿਲ੍ਹਾ ਪ੍ਰੋਜੈਕਟ ਅਧਿਕਾਰੀ, ਗੰਗਾਦੂਤ ਦੇ ਨਾਲ-ਨਾਲ ਬਿਹਾਰ ਅਤੇ ਝਾਰਖੰਡ ਦੇ ਵਿਸ਼ੇਸ਼ ਟੀਮਾਂ ਦੇ ਮੈਂਬਰਾਂ ਦੁਆਰਾ ਪ੍ਰੋਜੈਕਟ ਦੇ ਤਹਿਤ ਵਿਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਗਤੀਵਿਧੀਆਂ ਇਸ ਪ੍ਰਕਾਰ ਹਨ:-
-
13,778 ਯੁਵਾਵਾਂ ਦੀ ਭਾਗੀਦਾਰੀ ਨਾਲ 32,437 ਪੌਦੇ ਲਗਾਏ ਗਏ।
-
9,364 ਜਾਗਰੂਕਤਾ ਪ੍ਰੋਗਰਾਮ ਨਾਲ ਜੁੜੀ ਗਤੀਵਿਧੀਆਂ ਵਿੱਚ 47,925 ਯੁਵਾਵਾਂ ਨੇ ਹਿੱਸਾ ਲਿਆ।
-
83,851 ਯੁਵਾਵਾਂ ਦੀ ਭਾਗੀਦਾਰੀ ਨਾਲ 5,208 ਸਵੱਛਤਾ ਅਭਿਯਾਨ ਚਲਾਏ ਗਏ।
-
11,007 ਯੁਵਾਵਾਂ ਦੀ ਭਾਗੀਦਾਰੀ ਨਾਲ 731 ਡੋਰ ਟੂ ਡੋਰ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ।
-
ਇਸ ਮਿਆਦ ਦੇ ਦੌਰਾਨ ਹੋਰ ਵਿਸ਼ੇਸ਼ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ:-
-
ਨਹਿਰੂ ਯੁਵਾ ਕੇਂਦਰ ਸੰਗਠਨ ਨੇ ਵੀ 16 ਤੋਂ 31 ਮਾਰਚ 2021 ਤੱਕ ਗੰਗਾ ਸਵੱਛਤਾ ਪਖਵਾੜਾ ਦੇ ਤਹਿਤ ਕੁੱਲ 777 ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਵਿੱਚ 13,491 ਯੁਵਾਵਾਂ ਨੇ ਹਿੱਸਾ ਲਿਆ।
-
ਗੰਗਾ ਕਵੈਸਟ ਦੇ ਰਜਿਸਟ੍ਰੇਸ਼ਨ ਵਿੱਚ ਨਹਿਰੂ ਯੁਵਾ ਸੰਗਠਨ ਨੇ ਵੀ ਹਿੱਸਾ ਲਿਆ। ਕੁੱਲ 1,10,336 ਯੁਵਾਵਾਂ ਦੀ ਰਜਿਸਟ੍ਰੇਸ਼ਨ ਹੋਇਆ।
-
ਐੱਨਵਾਈਕੇਐੱਸ ਨੇ 5 ਜੂਨ, 2021 ਨੂੰ ਵਾਤਾਵਰਣ ਦਿਵਸ ਮਨਾਇਆ। ਕੁੱਲ 4,548 ਪੌਦੇ ਲਗਾਏ ਗਏ (2994 ਸਥਾਨਕ ਪ੍ਰਜਾਤੀਆਂ ਅਤੇ 1576 ਮੈਡੀਸਨਲ)।
-
20 ਜੂਨ, 2021 ਨੂੰ ਗੰਗਾ ਦਸ਼ਹਿਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗੰਗਾ ਆਰਤੀ, ਪਦਯਾਤਰਾ, ਗੰਗਾ ਨਦੀ ਨੂੰ ਸਵੱਛ ਅਤੇ ਸੁਰੱਖਿਅਤ ਕਰਨ ਦੇ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਅਤੇ ਪੌਦੇ ਵੀ ਲਗਾਏ।
-
3 ਦਿਨਾਂ ਦੇ ਲਈ ਗੰਗਾ ਉਤਸਵ ਦਾ ਆਯੋਜਨ (1 ਤੋਂ 3 ਨਵੰਬਰ 2021) ਜਿਸ ਵਿੱਚ 60,071 ਯੁਵਾਵਾਂ ਦੀ ਭਾਗੀਦਾਰੀ ਨਾਲ ਗੰਗਾ ਦੀਪੋਤਸਵ ਵਿੱਚ 46,555 ਦੀਵੇ ਜਗਾਏ ਗਏ, 42 ਗੰਗਾ ਪ੍ਰਦਰਸ਼ਨੀ, 42 ਪੈਂਟਿੰਗ ਪ੍ਰਤੀਯੋਗਤਾ, 389 ਸੱਭਿਆਚਾਰਕ ਗਤੀਵਿਧੀਆਂ, 17 ਖੂਨਦਾਨ ਕੈਂਪ ਅਤੇ 42 ਮਸ਼ਾਲ ਯਾਤਰਾ ਦਾ ਆਯੋਜਨ ਕੀਤਾ ਗਿਆ।
ਨਿਵੇਸ਼ਕ ਸਿੱਖਿਆ ਤੇ ਜਾਗਰੂਕਤਾ ਪ੍ਰੋਗਰਾਮ (ਕਾਰਪੋਰੇਟ ਮਾਮਲੇ ਮੰਤਰਾਲਾ)
ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਤੇ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਐੱਨਵਾਈਕੇਐੱਸ ਖੇਤਰੀ ਪਦਅਧਿਕਾਰੀਆਂ ਅਤੇ ਯੁਵਾ ਮੰਡਲਾਂ ਦੇ ਮੈਂਬਰਾਂ ਨੂੰ ਇਨਵੈਸਟਰ ਸਿੱਖਿਆ ਦਾ ਸੰਦੇਸ਼ ਫੈਲਾਉਣ, ਜਾਗਰੂਕਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਿਵੇਸ਼ਕ ਸਿੱਖਿਆ, ਜਾਗਰੂਕਤਾ ਅਤੇ ਸੰਭਾਲ, ਸਮੁਦਾਇਕ ਜਾਗਰੂਕਤਾ ‘ਤੇ ਟਰੇਨਿੰਗ ਦੇ ਲਈ ਇੱਕ ਸਹਾਇਕ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਇਨਵੈਸਟਰ ਜਾਗਰੂਕਤਾ ਤੇ ਸਿੱਖਿਆ ‘ਤੇ ਦੋ-ਦਿਨਾਂ ਖੇਤਰੀ ਪੱਧਰ ਦਾ ਅਨੁਕੂਲਨ ਪ੍ਰੋਗਰਾਮ 09 ਅਤੇ 10 ਦਸੰਬਰ, 2021 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਦੇ 23 ਰਾਜ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ ਅਤੇ ਜ਼ਿਲ੍ਹਾਂ ਯੁਵਾ ਅਧਿਕਾਰੀਆਂ ਨੇ ਹਿੱਸਾ ਲਿਆ।
ਵੈਬੀਨਾਰ ਦੇ ਮਾਧਿਅਮ ਨਾਲ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ) ਦੀਆਂ ਵਰਕਸ਼ਾਪਾਂ
ਇਨ੍ਹਾਂ ਵੈਬੀਨਾਰਾਂ ਦਾ ਉਦੇਸ਼ ਆਮ ਤੌਰ ‘ਤੇ ਯੁਵਾਵਾਂ ਅਤੇ ਗ੍ਰਾਮੀਣ ਯੁਵਾਵਾਂ ਨੂੰ ਮਾਨਵ ਅਧਿਕਾਰਾਂ ਬਾਰੇ ਜਾਗਰੂਕ ਕਰਨਾ, ਮਾਨਵ ਅਧਿਕਾਰਾਂ ਦੇ ਉਲੰਘਣ ਦੇ ਬਾਰੇ ਯੂਥ ਕਲੱਬ ਦੇ ਯੁਵਾਵਾਂ ਨੂੰ ਸਚੇਤ ਕਰਨਾ ਅਤੇ ਉਨ੍ਹਾਂ ਸੰਭਾਵਿਤ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਸੀ, ਜੋ ਉਹ ਮਾਨਵ ਅਧਿਕਾਰੀਆਂ ਦੀ ਰੱਖਿਆ ਦੇ ਲਈ ਸ਼ੁਰੂ ਕਰ ਸਕਦੇ ਹਨ ਅਤੇ ਮਾਨਵ ਅਧਿਕਾਰਾਂ ਦੇ ਉਲੰਘਣ ਦੇ ਖਿਲਾਫ ਕੰਮ ਕਰ ਰਹੇ ਯੂਥ ਕਲੱਬ ਦਾ ਨੈਟਵਰਕ ਤਿਆਰ ਕਰ ਸਕਦੇ ਹਨ, ਜੋ ਗਰੀਬਾਂ ਤੇ ਗ੍ਰਾਮੀਣ ਜਨਤਾ ਦੇ ਲਈ ਸੁਰੱਖਿਆਤਮਕ ਮਾਧਿਅਮ ਹੋਵੇਗਾ।
ਰਾਸ਼ਟਰੀ ਮਾਨਵ ਅਧਿਕਾਰ ਆਯੋਗ- ਰਾਸ਼ਟਰੀ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਨਹਿਰੂ ਯੁਵਾ ਕੇਂਦਰ ਸਗੰਠਨ ਦੇ ਅਧਿਕਾਰੀਆਂ, ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਪੱਛਮ ਬੰਗਾਲ, ਬਿਹਾਰ, ਅਸਾਮ, ਮੇਘਾਲਯ, ਮਣੀਪੁਰ, ਸਿਕੱਮ, ਮਹਾਰਾਸ਼ਟਰ, ਗੋਆ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਦੇ ਯੁਵਾ ਵਲੰਟੀਅਰਾਂ ਦੇ ਲਈ ਵੈਬੀਨਾਰ ਦੇ ਮਾਧਿਅਮ ਨਾਲ 11, 12 ਤੇ 16 ਫਰਵਰੀ, 2021 ਤੇ 28 ਅਕਤੂਬਰ, 2021 ਨੂੰ ਕ੍ਰਮਵਾਰ: 04 ਮਾਨਵ ਅਧਿਕਾਰ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕੀਤਾ, ਜਿਸ ਵਿੱਚ ਕੁੱਲ ਭਾਗੀਦਾਰੀ 4,872 ਦਰਜ ਕੀਤੀ ਗਈ।
ਰਾਸ਼ਟਰੀ ਪੋਸ਼ਣ ਮਾਹ-2021: ਐੱਨਐੱਸਐੱਸ ਦੀਆਂ ਇਕਾਈਆਂ ਦੁਆਰਾ 1 ਤੋਂ 30 ਸਤੰਬਰ 2021 ਤੱਕ ਪੋਸ਼ਣ ਮਾਹ ਦਾ ਆਯੋਜਨ ਕੀਤਾ ਗਿਆ ਸੀ। ਕੁੱਲ 8,28,721 ਵਲੰਟੀਅਰਾਂ ਨੇ ਪੋਸ਼ਣ ਜਾਗਰੂਕਤਾ ਅਭਿਯਾਨਾਂ ਵਿੱਚ ਹਿੱਸਾ ਲਿਆ ਤੇ ਖਾਣ-ਪਾਨ ਦੇ ਵਿਕਾਰਾਂ ਨਾਲ ਮੋਟਾਪਾ, ਫਾਸਟ ਫੂਡ ਅਤੇ ਪੈਕੇਡ ਫੂਡ ਦੇ ਸ਼ਰੀਰ ‘ਤੇ ਪ੍ਰਭਾਵ ਅਤੇ ਜੈਵਿਕ ਆਹਾਰ ਨੂੰ ਹੁਲਾਰਾ ਵਿਸ਼ੇ ‘ਤੇ ਲੈਕਚਰ ਦਿੱਤਾ ਗਿਆ।
ਗਾਂਧੀ ਜਯੰਤੀ, 2021 ਸਮਾਰੋਹ: ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਪੂਰੇ ਦੇਸ਼ ਵਿੱਚ ਐੱਨਐੱਸਐੱਸ ਦੁਆਰਾ ਸਮੁਚਿਤ ਤਰੀਕੇ ਨਾਲ ਮਨਾਈ ਗਈ। ਇਸ ਅਵਸਰ ‘ਤੇ ਦੇਸ਼ ਭਰ ਵਿੱਚ ਫਿਟ ਇੰਡੀਆ ਪਲੌਗ ਰਨ, ਵੈਬੀਨਾਰ, ਲੈਕਚਰ, ਔਨਲਾਈਨ ਨਿਬੰਧ ਲੇਖਨ ਅਤੇ ਪੇਂਟਿੰਗ, ਪੋਸਟਰ, ਕਵਿਜ਼ ਤੇ ਗਾਂਧੀਵਾਦੀ ਦਰਸ਼ਨ ‘ਤੇ ਵਿਭਿੰਨ ਪ੍ਰਤੀਯੋਗਤਾਵਾਂ ਜਿਹੇ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਵਿੱਚ ਦੇਸ਼ ਭਰ ਦੇ 11,29,892 ਐੱਨਐੱਸਐੱਸ ਵਲੰਟੀਅਰਾਂ ਨੇ ਹਿੱਸਾ ਲਿਆ।
ਐੱਨਐੱਸਐੱਸ ਗਣਤੰਤਰ ਦਿਵਸ ਪਰੇਡ ਕੈਂਪ, 2021: ਐੱਨਐੱਸਐੱਸ ਦਲ ਹਰ ਸਾਲ ਨਵੀਂ ਦਿੱਲੀ ਦੇ ਰਾਜਪਥ ‘ਤੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਦੀ ਭਾਗੀਦਾਰੀ ਦੇ ਲਈ ਵਲੰਟੀਅਰਾਂ ਨੂੰ ਤਿਆਰ ਕਰਨ ਦੇ ਲਈ, ਜਨਵਰੀ ਦੇ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਇੱਕ ਮਹੀਨੇ ਤੱਕ ਚਲਣ ਵਾਲੇ ਗਣਤੰਤਰ ਦਿਵਸ ਪਰੇਡ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਇੱਕ ਕੇਂਦਰੀ ਚੋਣ ਕਮੇਟੀ ਦੁਆਰਾ ਦੇਸ਼ ਵਿੱਚ 5 ਜੋਨਲ ਐੱਨਐੱਸੈੱਸ ਸਾਬਕਾ-ਗਣਤੰਤਰ ਦਿਵਸ ਪਰੇਡ ਕੈਂਪਾਂ ਵਿੱਚ ਚੁਣੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ 200 (100 ਲੜਕੇ ਅਤੇ 100 ਲੜਕੀਆਂ) ਐੱਨਐੱਸਐੱਸ ਵਲੰਟੀਅਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਐੱਨਐੱਸਐੱਸ ਗਣਤੰਤਰ ਦਿਵਸ ਪਰੇਡ ਕੈਂਪ ਜਨਵਰੀ, 2021 ਨੂੰ ਅੰਤਰਰਾਸ਼ਟਰੀ ਯੁਵਾ ਹੋਸਟਲ ਅਤੇ ਵਿਸ਼ਵ ਯੁਵਾ ਕੇਂਦਰ, ਚਾਣਕਯਪੁਰੀ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਕੈਂਪ ਦੇ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਨੂੰ ਪ੍ਰਧਾਨ ਮੰਤਰੀ ਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਨਾਲ ਮਿਲਣ ਦਾ ਅਵਸਰ ਮਿਲਿਆ।
ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ ਅਤੇ ਪਰਾਕ੍ਰਮ ਦਿਵਸ, 2021: ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 125ਵੀਂ ਜਯੰਤੀ 23 ਜਨਵਰੀ ਨੂੰ ਐੱਨਐੱਸਐੱਸ ਇਕਾਈਆਂ ਦੁਆਰਾ ਸ਼ਾਨਦਾਰ ਤਰੀਕੇ ਨਾਲ ਮਨਾਈ ਗਈ। ਇਸ ਅਵਸਰ ਨੂੰ ਯਾਦਗਾਰ ਬਣਾਉਣ ਦੇ ਲਈ, 23 ਜਨਵਰੀ, 2021 ਨੂੰ “ਪਰਾਕ੍ਰਮ ਦਿਵਸ” ਮਣਾਇਆ ਗਿਆ। ਮੁੱਖ ਗਤੀਵਿਧੀਆਂ ਵਿੱਚ ਨੇਤਾਜੀ ਸੁਭਾਸ਼ ਚੰਦ੍ਰ ਬੋਸ ਨੂੰ ਸ਼ਰਧਾਂਜਲੀ ਦੇਣਾ, ਰੈਲੀਆਂ, ਸਾਈਕਲੋਥੌਨ, ਵੈਬੀਨਾਰ, ਲੈਕਚਰ, ਔਨਲਾਈਨ ਨਿਬੰਧ ਲੇਖਨ, ਪੋਸਟਰ ਪ੍ਰਤੀਯੋਗਤਾ, ਨੇਤਾਜੀ ਸੁਭਾਸ਼ ਚੰਦ੍ਰ ਬੋਸ ‘ਤੇ ਸਵਾਲ-ਜਵਾਬ, ਦਰਸ਼ਨ ਅਤੇ ਵਿਚਾਰਧਾਰਾ, ਖੂਨਦਾਨ ਕੈਂਪ, ਸੱਭਿਆਚਾਰਕ ਪ੍ਰੋਗਰਾਮ ਆਦਿ ਸ਼ਾਮਲ ਹਨ, ਜਿਸ ਵਿੱਚ ਦੇਸ਼ ਭਰ ਤੋਂ 10,52,497 ਐੱਨਐੱਸਐੱਸ ਵਲੰਟੀਅਰਾਂ ਨੇ ਹਿੱਸਾ ਲਿਆ।
*********
ਐੱਨਬੀ/ਓਏ
(Release ID: 1788076)
Visitor Counter : 264