ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਪੁਡੂਚੇਰੀ ਦੀ ਉਪ ਰਾਜਪਾਲ ਡਾ. ਤਾਮਿਲਿਸਾਈ ਸੌਂਦਰਾਰਾਜਨ ਨੇ ਅੱਜ ਪੁਡੂਚੇਰੀ ਵਿੱਚ ਰਾਸ਼ਟਰੀ ਯੁਵਾ ਮਹੋਤਸਵ 2022 ਦੇ ਪ੍ਰਤੀਕ ਲੋਗੋ ਅਤੇ ਮਸਕੌਟ ਦਾ ਅਨਾਵਰਣ ਕੀਤਾ


ਯੁਵਾ ਸਾਡੀ ਪ੍ਰਮੁੱਖ ਸ਼ਕਤੀ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 05 JAN 2022 7:34PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਅਤੇ ਪੁਡੂਚੇਰੀ ਦੀ ਉਪ ਰਾਜਪਾਲ ਡਾ. ਤਾਮਿਲਿਸਾਈ ਸੌਂਦਰਰਾਜਨ ਨੇ 12 ਤੋਂ 16 ਜਨਵਰੀ 2022 ਤੱਕ ਪੁਡੂਚੇਰੀ ਵਿੱਚ ਆਯੋਜਿਤ ਹੋਣ ਵਾਲੇ 25ਵੇਂ ਰਾਸ਼ਟਰੀ ਯੁਵਾ ਮਹੋਤਸਵ ਦੇ ਪ੍ਰਤੀਕ ਲੋਗੋ ਅਤੇ ਮਸਕੌਟ ਦਾ ਅੱਜ ਅਨਾਵਰਣ ਕੀਤਾ। ਇਸ ਅਵਸਰ ‘ਤੇ ਪੁਡੂਚੇਰੀ ਵਿਧਾਨਸਭਾ ਦੇ ਪ੍ਰਧਾਨ ਸ਼੍ਰੀ ਆਰ. ਸੈਲਵਮ, ਪੁਡੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਵਾਮੀ, ਸਿੱਖਿਆ ਮੰਤਰੀ ਏ. ਨਾਮਾਸੀਵਾਯਨ ਵੀ ਹਾਜ਼ਰ ਸਨ।    

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿ ਪੁਡੂਚੇਰੀ ਨੂੰ ਰਾਸ਼ਟਰੀ ਯੁਵਾ ਮਹੋਤਸਵ 2022 ਲਈ ਇੱਕ ਸਥਾਨ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਚੁਣਿਆ ਗਿਆ ਸੀ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਯੁਵਾ ਮਹੋਤਸਵ ਦਾ ਉਦਘਾਟਨ ਕਰਨ ਅਤੇ ਯੁਵਾਵਾਂ ਨੂੰ ਸੰਬੋਧਿਤ ਕਰਨ ਦੀ ਉਮੀਦ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਯੁਵਾ ਮਹੋਤਸਵ, ਸਮਰੱਥ ਯੁਵਾ- ਸਸ਼ਕਤ ਯੁਵਾ ਦੀ ਟੈਗ-ਲਾਈਨ ਦਾ ਵੀ ਅਨਾਵਰਣ ਕੀਤਾ ਜਿਸ ਦਾ ਅਰਥ ਹੈ ਸਮਰੱਥ ਯੁਵਾ-ਸਸ਼ਕਤ ਯੁਵਾ, ਸਮਰੱਥ ਯੁਵਾ- ਮਜ਼ਬੂਤ ਯੁਵਾ।

ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਨੂੰ 21ਵੀਂ ਸਦੀ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਜਿਸ ਦੀ ਵਜ੍ਹਾ ਨਾਲ ਪੂਰੀ ਦੁਨੀਆ ਅੱਜ ਸਾਡੇ ਵੱਲ ਦੇਖ ਰਹੀ ਹੈ। ਦੇਸ਼ ਦੇ ਯੁਵਾ ਸਾਡੀ ਪ੍ਰਮੁੱਖ ਸ਼ਕਤੀ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਦੀ ਸਭ ਤੋਂ ਵਿਸਤ੍ਰਿਤ ਅਤੇ ਸ ਉਨ੍ਹਾਂ ਨੇ ਕਿਹਾ ਸਾਨੂੰ ਇਸ ਤੱਥ ‘ਤੇ ਵੀ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿ ਭਾਰਤ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾਵਾਂ ਵਿੱਚੋਂ ਇੱਕ ਅਤੇ ਹੋਰ ਖੇਤਰਾਂ ਵਿੱਚ ਸੰਸਾਰਿਕ ਸ਼ਕਤੀ ਬਣਾਉਣ ਲਈ ਆਪਣੀ ਯੁਵਾ ਸ਼ਕਤੀ ਨੂੰ ਕਿਵੇਂ ਵਿਵਸਥਿਤ ਕੀਤਾ ਜਾਏ ਜਾ ਕਿਵੇਂ ਉਸ ਦਾ ਉਪਯੋਗ ਕੀਤਾ ਜਾਏ। ਹੁਣ ਸੂਚਨਾ ਟੈਕਨੋਲੋਜੀ ਤੋਂ ਲੈ ਕੇ ਸਟਾਰਟ-ਅੱਪਸ ਤੱਕ ਭਾਰਤ ਦੀ ਸੌਫਟ ਪਾਵਰ ਦਿਖਾਉਣ ਦਾ ਸਮਾਂ ਆ ਗਿਆ ਹੈ, ਜਿਸ ਵਿੱਚ ਅਸੀਂ ਬਹੁਤ ਸ਼ਾਨਦਾਰ ਕੰਮ ਕੀਤਾ ਹੈ। 

ਸ਼੍ਰੀ ਠਾਕੁਰ ਨੇ ਕਿਹਾ ਕਿ ਦੇਸ਼ ਭਰ ਤੋਂ ਯੁਵਾ ਮਹੋਤਸਵ ਵਿੱਚ ਹਿੱਸਾ ਲੈਣ ਲਈ ਪੁਡੂਚੇਰੀ ਆਉਣਗੇ ਅਤੇ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੇਸ਼ ਦੇ ਯੁਵਾ ਸ਼੍ਰੀ ਅਰਬਿੰਦੋ ਦੇ ਜੀਵਨ ਤੋਂ ਸਿੱਖ ਪ੍ਰਾਪਤ ਕਰਨਗੇ ਜੋ ਇੱਕ ਮਹਾਨ ਕਵੀ, ਦੇਸ਼ਭਗਤ ਦਾਰਸ਼ਨਿਕ ਅਤੇ ਇੱਕ ਮਹਾਨ ਯੋਗ ਗੁਰੂ ਵੀ ਸਨ। ਯੁਵਾਵਾਂ ਲਈ ਕਵੀ ਸੁਬਰਾਮਣੀਯਮ ਭਾਰਤੀ ਅਤੇ ਸਵਾਮੀ ਵਿਵੇਕਾਨੰਦ ਵੀ ਆਦਰਸ਼ ਹਨ ਜਿਨ੍ਹਾਂ ਤੋਂ ਯੁਵਾ ਪ੍ਰੇਰਣਾ ਲੈਦੇ ਹਨ। ਸ਼੍ਰੀ ਠਾਕੁਰ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਥਾਨਕ ਲੋਕ ਉਤਸਾਹ ਦੇ ਨਾਲ ਇਸ ਉਤਸਾਹ ਵਿੱਚ ਹਿੱਸਾ ਲੈਣ ਕਿਉਂਕਿ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਪਿੱਛੇ ਦਾ ਮੁੱਖ ਵਿਚਾਰ ਜਨਭਾਗੀਦਾਰੀ ਹੀ ਹੈ।  

ਯੁਵਾ ਮਹੋਤਸਵ ਦੇ ਦੌਰਾਨ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਦੱਸਿਆ ਕਿ ਇਹ ਮਹੋਤਸਵ ਅਸੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਦਰਸ਼ਨ ਕਰਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਮਹੋਤਸਵ ਪੁਡੂਚੇਰੀ ਦੀ ਸੱਭਿਆਚਾਰਕ ਅਤੇ ਟੂਰਿਜ਼ਮ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਵੀ ਇੱਕ ਸ਼ਾਨਦਾਰ ਅਵਸਰ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਦੋਹਰਾਇਆ ਕਿ ਇਹ ਉਤਸਵ ਅਸਾਧਾਰਣ ਸੱਭਿਆਚਰਕ ਪੇਸ਼ ਕਰੇਗਾ ਅਤੇ ਇਸ ਨਾਲ ਉੱਤਰ-ਪੂਰਬੀ ਹਿਮਾਲਿਆ ਅਤੇ ਕੱਛ ਦੇ ਦੂਰ-ਦਰਾਡੇ ਦੇ ਖੇਤਰਾਂ ਦੇ ਯੁਵਾਵਾਂ ਨੂੰ ਐਕਸਪੋਜਰ ਮਿਲੇਗਾ।                                                                                 

ਇਸ ਦੇ ਪਹਿਲੇ ਸ਼੍ਰੀ ਅਨੁਰਾਗ ਠਾਕੁਰ ਨੇ ਯੁਵਾ ਮਹੋਤਸਵ ਲਈ ਕੀਤੀਆਂ ਜਾ ਰਹੀਆਂ ਵਿਵਸਥਾਵਾਂ ਦੀ ਵਿਸਤਾਰ ਤੋਂ ਸਮੀਖਿਆ ਕੀਤੀ।

ਸਵਾਮੀ ਵਿਵੇਕਾਨੰਦ ਦੀ ਜਯੰਤੀ ਯਾਨੀ 12 ਜਨਵਰੀ ਨੂੰ ਮਨਾਉਣ ਦੇ ਕ੍ਰਮ ਵਿੱਚ ਭਾਰਤ ਸਰਕਾਰ ਦੁਆਰਾ ਹਰ ਸਾਲ ਕਿਸੇ ਇੱਕ ਰਾਜ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਮਹੋਤਸਵ ਦਾ 12 ਤੋਂ 16 ਜਨਵਰੀ ਤੱਕ ਆਯੋਜਨ ਕੀਤਾ ਜਾਂਦਾ ਹੈ। ਐੱਨਵਾਈਐੱਫ ਦਾ ਮੁੱਲ ਉਦੇਸ਼ ਦੇਸ਼ ਦੇ ਯੁਵਾਵਾਂ ਨੂੰ ਇੱਕ ਸਾਥ ਲਿਆਉਣਾ ਹੈ ਤਾਕਿ ਉਹ ਜੀਵਨ ਦੇ ਲਗਭਗ ਸਾਰੇ ਸਮਾਜਿਕ-ਸੱਭਿਆਚਾਰਕ ਪਹਿਲੂਆਂ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਿਖਾ ਸਕਣ। ਮਹੋਤਸਵ ਯੁਵਾ ਕਲਾਕਾਰਾਂ ਨੂੰ ਖੁਦ ਨੂੰ ਵਿਅਕਤ ਕਰਨ ਅਤੇ ਸਾਥੀ ਕਲਾਕਾਰਾਂ ਦੇ ਨਾਲ ਗੱਲਬਾਤ ਕਰਨ ਅਤੇ ਕਲਾਕਾਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਨਾਲ ਨਵੇਂ ਕਲਾ ਰੂਪਾਂ ਨੂੰ ਸਿੱਖਣ ਦਾ ਅਵਸਰ ਪ੍ਰਦਾਨ ਕਰਦਾ ਹੈ।

************

ਐੱਨਬੀ/ਐੱਮਏ/ਜੀਬੀ/ਓਏ(Release ID: 1788067) Visitor Counter : 130