ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖੇਡ ਅਥਾਰਟੀ ਨੇ 117 ਖਿਡਾਰੀਆਂ ਲਈ ਰਾਸ਼ਟਰੀ ਕੈਂਪ 31 ਮਾਰਚ ਤੱਕ ਅੱਗੇ ਵਧਾਉਣ ਦੀ ਪ੍ਰਵਾਨਗੀ ਦਿੱਤੀ
Posted On:
05 JAN 2022 4:41PM by PIB Chandigarh
ਭਾਰਤੀ ਖੇਡ ਅਥਾਰਟੀ (ਸਾਈ) ਨੇ ਬਰਮਿੰਘਮ ਅਤੇ ਹਾਂਗਜ਼ੂ ਵਿੱਚ ਇਸ ਸਾਲ ਬਾਅਦ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਦੇਸ਼ ਭਰ ਵਿੱਚ ਪੰਜ ਥਾਵਾਂ 'ਤੇ 117 ਟ੍ਰੈਕ ਅਤੇ ਫੀਲਡ ਐਥਲੀਟਾਂ ਅਤੇ 45 ਕੋਚਿੰਗ ਅਤੇ ਸਹਿਯੋਗੀ ਸਟਾਫ਼ ਲਈ ਰਾਸ਼ਟਰੀ ਕੈਂਪ 31 ਮਾਰਚ ਤੱਕ ਅੱਗੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
64 ਪੁਰਸ਼ ਅਤੇ 53 ਮਹਿਲਾ ਅਥਲੀਟਾਂ ਲਈ ਰਾਸ਼ਟਰੀ ਕੈਂਪ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵ੍ ਸਪੋਰਟਸ (ਪਟਿਆਲਾ), ਲਕਸ਼ਮੀਬਾਈ ਨੈਸ਼ਨਲ ਕਾਲਜ ਆਵ੍ ਫਿਜ਼ੀਕਲ ਐਜੂਕੇਸ਼ਨ (ਤਿਰੂਵਨੰਤਪੁਰਮ), ਸਾਈ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਬੈਂਗਲੁਰੂ), ਜਵਾਹਰ ਲਾਲ ਨਹਿਰੂ ਸਟੇਡੀਅਮ (ਨਵੀਂ ਦਿੱਲੀ) ਅਤੇ ਊਸ਼ਾ ਸਕੂਲ ਆਵ੍ ਐਥਲੈਟਿਕਸ (ਬਾਲੁਸੇਰੀ) ਵਿਖੇ ਲਗਾਏ ਜਾ ਰਹੇ ਹਨ।
17 ਸਾਲ ਦੀ ਉਮਰ ਦੀ, ਵਿਸ਼ਵ ਅੰਡਰ20 ਚੈਂਪੀਅਨਸ਼ਿਪ ਲੰਬੀ ਛਾਲ ਵਿੱਚ ਚਾਂਦੀ ਦਾ ਤਗਮਾ ਜੇਤੂ ਸ਼ੈਲੀ ਸਿੰਘ ਕੈਂਪਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਐਥਲੀਟ ਹੈ। ਸੀਮਾ ਪੂਨੀਆ, ਜਿਸ ਨੇ 2002 ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਪਿਛਲੀਆਂ ਚਾਰ ਰਾਸ਼ਟਰਮੰਡਲ ਖੇਡਾਂ ਵਿੱਚੋਂ ਹਰੇਕ ਵਿੱਚ ਪੋਡੀਅਮ 'ਤੇ ਰਹੀ ਸੀ, ਕੈਂਪਰਾਂ ਵਿੱਚੋਂ ਸਭ ਤੋਂ ਤਜਰਬੇਕਾਰ ਅਥਲੀਟ ਹੈ।
ਟੋਕੀਓ ਓਲੰਪਿਕ ਖੇਡਾਂ ਦੇ ਜੈਵਲਿਨ ਥਰੋਅ ਦਾ ਸੋਨ ਤਗਮਾ ਜੇਤੂ ਨੀਰਜ ਚੋਪੜਾ ਅਮਰੀਕਾ ਦੇ ਚੂਲਾ ਵਿਸਟਾ ਵਿੱਚ ਕੋਚ ਡਾ. ਕਲੌਸ ਬਾਰਟੋਨੀਟਜ਼ ਤੋਂ ਟ੍ਰੇਨਿੰਗ ਲੈ ਰਿਹਾ ਹੈ।
ਅਥਲੀਟ:
ਮਰਦ:
400 ਮੀਟਰ: ਮੁਹੰਮਦ ਅਨਸ ਯਹੀਆ, ਅਰੋਕੀਆ ਰਾਜੀਵ, ਅਮੋਜ ਜੈੱਕਬ, ਨੋਹਾ ਨਿਰਮਲ ਟੌਮ, ਨਾਗਨਾਥਨ ਪਾਂਡੀ, ਹਰਸ਼ ਕੁਮਾਰ, ਆਯੂਸ਼ ਡਬਾਸ, ਵਿਕਰਾਂਤ ਪੰਚਾਲ, ਮੁਹੰਮਦ ਅਜਮਲ, ਸਾਰਥਕ ਭਾਂਬਰੀ, ਕਪਿਲ, ਰਾਜੇਸ਼ ਰਮੇਸ਼, ਕਰਨਪ੍ਰੀਤ ਸਿੰਘ ਅਤੇ ਰਸ਼ੀਦ।
800 ਮੀਟਰ ਅਤੇ 1500 ਮੀਟਰ: ਮਨਜੀਤ ਸਿੰਘ, ਅਜੈ ਕੁਮਾਰ ਸਰੋਜ, ਅਨਕੇਸ਼ ਚੌਧਰੀ, ਕ੍ਰਿਸ਼ਨ ਕੁਮਾਰ, ਰਾਹੁਲ, ਸ਼ਸ਼ੀ ਭੂਸ਼ਣ, ਅਭਿਨੰਦਨ ਸੁੰਦਰੇਸਨ, ਅੰਕਿਤ ਅਤੇ ਮੁਜਮਿਲ ਅਮੀਰ।
5000 ਮੀਟਰ ਅਤੇ 10,000 ਮੀਟਰ: ਅਭਿਸ਼ੇਕ ਪਾਲ, ਧਰਮੇਂਦਰ, ਕਾਰਤਿਕ ਕੁਮਾਰ ਅਤੇ ਅਮਿਤ ਜੰਗੀਰ।
3000 ਮੀਟਰ ਸਟੀਪਲਚੇਜ਼: ਅਵਿਨਾਸ਼ ਸਾਬਲੇ, ਸ਼ੰਕਰ ਲਾਲ ਸਵਾਮੀ, ਬਾਲਕਿਸ਼ਨ, ਮੁਹੰਮਦ ਨੂਰ ਹਸਨ ਅਤੇ ਅਤੁਲ ਪੂਨੀਆ।
400 ਮੀਟਰ ਹਰਡਲਸ: ਅਯਾਸਾਮੀ ਧਾਰੂਨ, ਐੱਮ ਪੀ ਜਬੀਰ, ਸੰਤੋਸ਼ ਕੁਮਾਰ, ਧਵਲ ਮਹੇਸ਼ ਉਤੇਕਰ ਅਤੇ ਥਾਮਸ ਮੈਥਿਊ।
ਰੇਸ ਵਾਕ: ਮਨੀਸ਼ ਸਿੰਘ ਰਾਵਤ, ਸੰਦੀਪ ਕੁਮਾਰ, ਰਾਮ ਬਾਬੂ, ਵਿਕਾਸ ਸਿੰਘ, ਏਕਨਾਥ, ਜੂਨੇਦ, ਸੂਰਜ ਪਵਾਰ ਅਤੇ ਅਮਿਤ ਖੱਤਰੀ।
ਲੰਬੀ ਛਾਲ: ਨਿਰਮਲ ਸਾਬੂ, ਮੁਹੰਮਦ ਅਨੀਸ, ਯੁਗਾਂਤ ਸ਼ੇਖਰ ਸਿੰਘ ਅਤੇ ਟੀ ਜੇ ਜੋਸਫ਼।
ਟ੍ਰਿਪਲ ਜੰਪ: ਯੂ ਕਾਰਤਿਕ, ਅਬਦੁੱਲਾ ਅਬੂਬੱਕਰ, ਐਲਧੋਸ ਪਾਲ ਅਤੇ ਗੇਲੀ ਵੇਨਿਸਟਰ ਦੇਵਸਾਹਾਯਮ।
ਸ਼ਾਟ ਪੁਟ: ਤੇਜਿੰਦਰਪਾਲ ਸਿੰਘ ਤੂਰ, ਓਮ ਪ੍ਰਕਾਸ਼ ਸਿੰਘ ਅਤੇ ਕਰਨਵੀਰ ਸਿੰਘ।
ਡਿਸਕਸ ਥਰੋ: ਅਭਿਨਵ, ਇਕਰਾਮ ਅਲੀ ਖਾਨ ਅਤੇ ਅਰਜੁਨ ਕੁਮਾਰ।
ਜੈਵਲਿਨ ਥਰੋ: ਰੋਹਿਤ ਯਾਦਵ, ਸਾਹਿਲ ਸਿਲਵਾਲ, ਯਸ਼ਵੀਰ ਸਿੰਘ, ਅਰਸ਼ਦੀਪ ਸਿੰਘ ਅਤੇ ਅਭਿਸ਼ੇਕ ਡਰਾਲ।
ਮਹਿਲਾਵਾਂ:
100 ਮੀਟਰ ਅਤੇ 200 ਮੀਟਰ: ਦੁੱਤੀ ਚੰਦ, ਐੱਸ ਧਨਲਕਸ਼ਮੀ, ਹਿਮਾ ਦਾਸ, ਏ ਕੇ ਦਾਨੇਸ਼ਵਰੀ, ਪੀਡੀ ਅੰਜਲੀ, ਐੱਨ ਐੱਸ ਸਿਮੀ, ਕਾਵੇਰੀ ਪਾਟਿਲ ਅਤੇ ਨਿਤਿਯਾ ਗੰਧੇ।
400 ਮੀਟਰ: ਅੰਜਲੀ ਦੇਵੀ, ਐੱਮ ਆਰ ਪੂਵੰਮਾ, ਵੀ ਕੇ ਵਿਸਮਾਇਆ, ਪ੍ਰਿਯਾ ਐੱਚ ਮੋਹਨ, ਵੀ ਰੇਵਤੀ, ਵੀ ਸੁਭਾ, ਸੁਮੀ, ਰਚਨਾ, ਨੈਨਸੀ, ਆਰ ਵਿਥਿਆ, ਡਾਂਡੀ ਜਯੋਤਿਕਾ ਸ਼੍ਰੀ ਅਤੇ ਜਿਸਨਾ ਮੈਥਿਊ।
800 ਮੀਟਰ, 1500 ਮੀਟਰ ਅਤੇ 5000 ਮੀਟਰ: ਲਿਲੀ ਦਾਸ, ਪੀ ਯੂ ਚਿਤਰਾ, ਚੰਦਾ ਅਤੇ ਚਤਰੂ ਗੁਮਨਾਰਮ।
5000 ਮੀਟਰ ਅਤੇ 10,000 ਮੀਟਰ: ਕਵਿਤਾ ਯਾਦਵ।
ਮੈਰਾਥਨ: ਸੁਧਾ ਸਿੰਘ।
3000 ਮੀਟਰ ਸਟੀਪਲਚੇਜ਼: ਪਾਰੁਲ ਚੌਧਰੀ ਅਤੇ ਪ੍ਰੀਤੀ ਲਾਂਬਾ।
ਰੇਸ ਵਾਕ: ਭਾਵਨਾ ਜਾਟ, ਪ੍ਰਿਅੰਕਾ ਗੋਸਵਾਮੀ, ਸੋਨਲ ਸੁਖਵਾਲ, ਰਮਨਦੀਪ ਕੌਰ ਅਤੇ ਰਵੀਨਾ।
ਲੰਬੀ ਛਾਲ: ਸ਼ੈਲੀ ਸਿੰਘ, ਰੇਣੂ, ਐਂਸੀ ਸੋਜਨ ਅਤੇ ਪੂਜਾ ਸੈਣੀ।
ਸ਼ਾਟ ਪੁਟ: ਮਨਪ੍ਰੀਤ ਕੌਰ ਸੀਨੀਅਰ, ਆਭਾ ਕਠੂਆ ਅਤੇ ਕਚਨਾਰ ਚੌਧਰੀ।
ਡਿਸਕਸ ਥਰੋ: ਸੀਮਾ ਪੂਨੀਆ, ਕਮਲਪ੍ਰੀਤ ਕੌਰ, ਨਿਧੀ ਰਾਣੀ ਅਤੇ ਸੁਨੀਤਾ।
ਜੈਵਲਿਨ ਥਰੋਅ: ਅੰਨੂ ਰਾਣੀ, ਕੁਮਾਰੀ ਸ਼ਰਮੀਲਾ ਅਤੇ ਸੰਜਨਾ ਚੌਧਰੀ।
ਹੈਮਰ ਥਰੋ: ਮੰਜੂ ਬਾਲਾ ਅਤੇ ਸਰਿਤਾ ਆਰ ਸਿੰਘ।
ਹੈਪਟਾਥਲੌਨ: ਪੂਰਨਿਮਾ ਹੇਮਬਰਮ, ਮਰੀਨਾ ਜਾਰਜ, ਸੋਨੂੰ ਕੁਮਾਰੀ ਅਤੇ ਕਾਜਲ।
***********
ਐੱਨਬੀ/ਓਏ
(Release ID: 1788062)
Visitor Counter : 168