ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਅਗਰਤਲਾ ਵਿੱਚ ਮਹਾਰਾਜਾ ਬੀਰ ਬਿਕਰਮ (ਐੱਮਬੀਬੀ) ਏਅਰਪੋਰਟ ਦੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕੀਤਾ


ਮਹਾਰਾਜਾ ਬੀਰ ਬਿਕਰਮ ਏਅਰਪੋਰਟ ਦਾ ਲਾਭ ਹੁਣ ਹਰ ਸਾਲ 30 ਲੱਖ ਯਾਤਰੀ ਲੈ ਸਕਣਗੇ

ਅਤਿ–ਆਧੁਨਿਕ ਏਅਰਪੋਰਟ ਤ੍ਰਿਪੁਰਾ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਏਗਾ

Posted On: 04 JAN 2022 5:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਜਾ ਬੀਰ ਬਿਕਰਮ (MBB) ਏਅਰਪੋਰਟ ਦੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕੀਤਾ ਅਤੇ ‘ਮੁਖਯਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਜਿਹੀਆਂ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰਿਪੁਰਾ ਦੇ ਰਾਜਪਾਲ, ਸੱਤਿਆਦਿਓ ਨਾਰਾਇਣ ਆਰਿਆ, ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਸ਼੍ਰੀਮਤੀ ਪ੍ਰਤਿਮਾ ਭੌਮਿਕ ਮੌਜੂਦ ਸਨ।

ਸ਼੍ਰੀ ਸਿੰਧੀਆ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਇਸ ਨਵੇਂ ਅਤਿ–ਆਧੁਨਿਕ ਟਰਮੀਨਲ ਦੇ ਉਦਘਾਟਨ ਨਾਲ ਤ੍ਰਿਪੁਰਾ ਦੇ ਸ਼ਾਨਦਾਰ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਇਹ ਏਕੀਕ੍ਰਿਤ ਟਰਮੀਨਲ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਤੇ ਦ੍ਰਿੜ੍ਹ ਇਰਾਦੇ ਦੀ ਇੱਕ ਮਿਸਾਲ ਹੈ। ਇਸ ਨਾਲ ਇਸ ਰਾਜ ਅਤੇ ਉੱਤਰ–ਪੂਰਬੀ ਖੇਤਰ ਵਿੱਚ ਵਿਕਾਸ ਦੇ ਨਵੇਂ ਦਰ ਖੁੱਲ੍ਹਣਗੇ। 

ਅਗਰਤਲਾ ਦਾ ਏਅਰਪੋਰਟ, ਜੋ ਕਿ 10,000 ਵਰਗ ਮੀਟਰ ਵਿੱਚ ਫੈਲਿਆ ਹੋਇਆ ਸੀ, ਹੁਣ 30,000 ਵਰਗ ਮੀਟਰ ਦੇ ਖੇਤਰ ਵਿੱਚ ਬਣਾਇਆ ਗਿਆ ਹੈ, ਜੋ ਤ੍ਰਿਪੁਰਾ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ। ਮਹਾਰਾਜਾ ਬੀਰ ਬਿਕਰਮ ਏਅਰਪੋਰਟ ਹੁਣ ਇੱਕ ਸਾਲ ਵਿੱਚ 13 ਲੱਖ ਦੀ ਬਜਾਏ ਹਰ ਸਾਲ 30 ਲੱਖ ਯਾਤਰੀਆਂ ਦੀ ਸੇਵਾ ਕਰ ਸਕੇਗਾ। ਕੇਂਦਰ ਸਰਕਾਰ ਦੀ ਕ੍ਰਿਸ਼ੀ ਉਡਾਣ 2.0 ਯੋਜਨਾ ਦੇ ਤਹਿਤ ਨਵੰਬਰ 2021 ਦੇ ਮਹੀਨੇ ਵਿੱਚ 4,500 ਕਿਲੋਗ੍ਰਾਮ ਖੇਤੀ ਉਤਪਾਦਾਂ ਦੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਤ੍ਰਿਪੁਰਾ ਦਾ ਅਨਾਨਾਸ ਅਤੇ ਜੈਕਫਰੂਟ ਸ਼ਾਮਲ ਹਨ।

 

 

ਅਗਰਤਲਾ ਏਅਰਪੋਰਟ ਤ੍ਰਿਪੁਰਾ ਦੀ ਰਾਜਧਾਨੀ ਵਿੱਚ ਸਥਿਤ ਉੱਤਰ ਪੂਰਬੀ ਖੇਤਰ ਵਿੱਚ ਪ੍ਰਮੁੱਖ ਹਵਾਈ ਅੱਡਿਆਂ ਵਿੱਚੋਂ ਇੱਕ ਹੈ। ਇਹ 4C ਕਿਸਮ ਦੇ ਏਅਰਕ੍ਰਾਫਟ ਸੰਚਾਲਨ ਨੂੰ ਸੰਭਾਲਣ ਦੇ ਸਮਰੱਥ ਹੈ। ਇੰਡੀਗੋ, ਏਅਰ ਇੰਡੀਆ, ਫਲਾਈਬਿਗ ਜਿਹੇ ਅਪਰੇਟਰ ਇਸ ਸਮੇਂ ਕੋਲਕਾਤਾ, ਡਿਬਰੂਗੜ੍ਹ, ਗੁਵਾਹਾਟੀ, ਇੰਫਾਲ, ਸ਼ਿਲਾਂਗ, ਲੇਂਗਪੁਈ, ਬੰਗਲੁਰੂ  ਅਤੇ ਦਿੱਲੀ ਨੂੰ ਜੋੜਦੇ ਹੋਏ ਇੱਕ ਹਫ਼ਤੇ ਵਿੱਚ 230 ਉਡਾਣਾਂ ਚਲਾ ਰਹੇ ਹਨ।

 

ਉਪਲਬਧ ਪ੍ਰਮੁੱਖ ਸੁਵਿਧਾਵਾਂ:

• ਰਨਵੇ (18/36) ਮਾਪ – 2286 ਮੀਟਰ x 45 ਮੀਟਰ

• ਪਾਰਕ ਲਈ ਐਪਰਨ 04 ਨੰ. ਸੀ ਟਾਈਪ ਏ-321 ਅਤੇ 1 ਨੰ. ਏ.ਟੀ.ਆਰ.-72 ਕਿਸਮ ਦਾ ਜਹਾਜ਼ ਇੱਕੋ ਸਮੇਂ।

• ਟਰਮੀਨਲ ਇਮਾਰਤ ਦਾ ਖੇਤਰਫਲ 10725 ਵਰਗ ਮੀਟਰ ਹੈ। 500 ਪੈਕਸ ਨੂੰ ਸੰਭਾਲਣ ਲਈ (250 ਆਮਦਾਂ + 250 ਰਵਾਨਗੀਆਂ) 13 ਲੱਖ ਯਾਤਰੀ ਪ੍ਰਤੀ ਸਲਾਨਾ (MPPA) ਦੀ ਸਲਾਨਾ ਸਮਰੱਥਾ ਦੇ ਨਾਲ।

• NAV/ਕਮ. ਇੰਸਟਰੂਮੈਂਟ ਲੈਂਡਿੰਗ ਸਿਸਟਮ (ILS), ਡੌਪਲਰ ਵੈਰੀ ਹਾਈ ਫ੍ਰੀਕੁਐਂਸੀ ਓਮਨੀ ਰੇਂਜ (DVOR) ਆਦਿ ਜਿਹੀਆਂ ਸਹਾਇਤਾ ਉਪਲਬਧ ਹਨ।

• ATC ਕੰਟਰੋਲ ਟਾਵਰ ਕਮ ਟੈਕਨੀਕਲ ਬਲਾਕ ਅਤੇ CAT-VII ਦਾ ਫਾਇਰ ਸਟੇਸ਼ਨ।

• ਰਾਤ ਸਮੇਂ ਲੈਂਡਿੰਗ ਸੁਵਿਧਾਵਾਂ।

• ਅਖੁੱਟ ਊਰਜਾ ਲਈ 2 ਮੈਗਾਵਾਟ ਸੋਲਰ ਪੈਨਲ

ਨਵੇਂ ਏਕੀਕ੍ਰਿਤ ਟਰਮੀਨਲ ਭਵਨ 30,000 ਵਰਗ ਮੀਟਰ ਦੇ ਖੇਤਰ ਨਾਲ ਮੁਕੰਮਲ ਕੀਤਾ ਗਿਆ ਹੈ ਅਤੇ A-321 ਕਿਸਮ ਦੇ ਹਵਾਈ ਜਹਾਜ਼ਾਂ ਲਈ 6 ਵਾਧੂ ਪਾਰਕਿੰਗ ਬੇਸ ਲਈ 3 MPPA ਅਤੇ ਐਪ੍ਰਨ ਦੀ ਸਲਾਨਾ ਸਮਰੱਥਾ ਵਾਲੇ 1200 ਪੀਕ ਆਵਰ ਪੈਸੰਜਰ (PHP) ਦੀ ਹੈਂਡਲਿੰਗ ਸਮਰੱਥਾ। ਨਵਾਂ ਟਰਮੀਨਲ ਭਵਨ 450 ਕਰੋੜ ਰੁਪਏ (ਜੀਐੱਸਟੀ ਨੂੰ ਛੱਡ ਕੇ) ਦੀ ਲਾਗਤ ਨਾਲ ਬਣਾਇਆ ਗਿਆ ਹੈ। 

ਵਿਰਾਸਤ: ਸਥਾਨਕ ਸੱਭਿਆਚਾਰਕ / ਇਮਾਰਤਸਾਜ਼ੀ ਕਲਾ ਦੀ ਪ੍ਰੇਰਣਾ

a. ਇਮਾਰਤ ਦਾ ਗਤੀਸ਼ੀਲ ਅਤੇ ਪ੍ਰਤੀਕ ਰੂਪ ਤ੍ਰਿਪੁਰਾ ਰਾਜ ਦੇ ਪਹਾੜੀ ਖੇਤਰ ਤੋਂ ਲਿਆ ਗਿਆ ਹੈ।

b. ਬਾਂਸ ਦੀ ਆਰਕੀਟੈਕਚਰ ਨੂੰ ਟਰਮੀਨਲ ਇਮਾਰਤ ਦੇ ਅਗਲੇ ਹਿੱਸੇ ਵਿੱਚ ਇੱਕ ਫੁੱਲਦਾਰ ਜਾਲੀ ਪੈਟਰਨ ਦੁਆਰਾ ਦਰਸਾਇਆ ਗਿਆ ਹੈ ਜੋ ਖੇਤਰ ਦੇ ਜੰਗਲਾਂ ਅਤੇ ਹਰਿਆਵਲ ਨੂੰ ਦਰਸਾਉਂਦਾ ਹੈ।

c. ਉਨਾਕੋਟੀ ਪਹਾੜੀਆਂ ਦੀਆਂ ਸਥਾਨਕ ਕਬਾਇਲੀ ਪੱਥਰ ਦੀਆਂ ਮੂਰਤੀਆਂ ਅਤੇ ਸਥਾਨਕ ਬਾਂਸ ਦੇ ਦਸਤਕਾਰੀ ਅੰਦਰੂਨੀ ਹਿੱਸੇ ਵਿੱਚ ਵਿਆਪਕ ਤੌਰ 'ਤੇ ਵਰਤੇ ਗਏ ਹਨ।

d. ਸਥਾਨਕ ਸੱਭਿਆਚਾਰ ਅਤੇ ਆਰਕੀਟੈਕਚਰ ਨੂੰ ਇਮਾਰਤ ਦੇ ਅੰਦਰਲੇ ਹਿੱਸੇ ਵਿੱਚ ਕਲਾਕਾਰੀ ਅਤੇ ਮੂਰਤੀਆਂ ਦੁਆਰਾ ਦਰਸਾਇਆ ਗਿਆ ਹੈ।

 

ਅਗਰਤਲਾ ਏਅਰਪੋਰਟ ਉੱਤੇ ਨਵੇਂ ਟਰਮੀਨਲ ਭਵਨ ਦੀਆਂ ਤਸਵੀਰਾਂ

 

 

ਟਰਮੀਨਲ ਭਵਨ ਦਾ ਸ਼ਹਿਰ ਵਾਲੇ ਪਾਸੇ ਦਾ ਦ੍ਰਿਸ਼

 

ਲੈਂਡਸਕੇਪ ਖੇਤਰ ’ਚ ਫ਼ੂਡ ਕੋਰਟ

 

ਅੰਦਰਲਾ ਦ੍ਰਿਸ਼, ਜੋ ਬਾਂਸਾਂ ਨਾਲ ਕੀਤੀ ਕਲਾਕਾਰੀ ਨੂੰ ਦਰਸਾਉਂਦਾ ਹੈ

ਅੰਦਰਲਾ ਦ੍ਰਿਸ਼, ਜੋ ਬਾਂਸਾਂ ਨਾਲ ਕੀਤੀ ਕਲਾਕਾਰੀ ਨੂੰ ਦਰਸਾਉਂਦਾ ਹੈ

 

************

 

ਵਾਇਬੀ/ਡੀਐੱਨਐੱਸ


(Release ID: 1787551) Visitor Counter : 181