ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ ਨੇ ਆਟੋਮੈਟਿਕ ਜਨਰੇਸ਼ਨ ਕੰਟਰੋਲ ਰਾਸ਼ਟਰ ਨੂੰ ਸਮਰਪਿਤ ਕੀਤਾ


ਸ਼੍ਰੀ ਆਰ ਕੇ ਸਿੰਘ: ਏਜੀਸੀ ਪ੍ਰੋਜੈਕਟ ਭਾਰਤੀ ਪਾਵਰ ਸਿਸਟਮ ਦੀ ਲਚਕ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ

ਏਜੀਸੀ 2030 ਤੱਕ 500 ਗੀਗਾਵਾਟ ਨੌਨ-ਫੌਸਿਲ ਈਂਧਣ-ਅਧਾਰਿਤ ਉਤਪਾਦਨ ਸਮਰੱਥਾ ਦੇ ਸਰਕਾਰ ਦੇ ਅਕਾਂਖੀ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ

ਐੱਨਐੱਲਡੀਸੀ ਪਾਵਰ ਸਿਸਟਮ ਦੀ ਫ੍ਰੀਕੁਐਂਸੀ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਹਰ 4 ਸਕਿੰਟਾਂ ਵਿੱਚ ਏਜੀਸੀ ਦੁਆਰਾ ਪਾਵਰ ਪਲਾਂਟਾਂ ਨੂੰ ਸਿਗਨਲ ਭੇਜਦਾ ਹੈ

Posted On: 04 JAN 2022 12:06PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਸੋਮਵਾਰ ਨੂੰ ਆਟੋਮੈਟਿਕ ਜਨਰੇਸ਼ਨ ਕੰਟਰੋਲ (ਏਜੀਸੀ) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ 2030 ਤੱਕ 500 ਗੀਗਾਵਾਟ ਗੈਰ-ਜੀਵਾਸ਼ਮੀ ਈਂਧਣ-ਅਧਾਰਿਤ ਉਤਪਾਦਨ ਸਮਰੱਥਾ ਦੇ ਸਰਕਾਰ ਦੇ ਅਕਾਂਖੀ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਦੀ ਉਮੀਦ ਹੈ। ਏਜੀਸੀ ਨੂੰ ਪਾਵਰ ਸਿਸਟਮ ਓਪਰੇਸ਼ਨ ਕਾਰਪੋਰੇਸ਼ਨ (ਪੋਸੋਕੋ-POSOCO) ਦੁਆਰਾ ਨੈਸ਼ਨਲ ਲੋਡ ਡਿਸਪੈਚ ਸੈਂਟਰ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ। ਪੋਸੋਕੋ, ਪਾਵਰ ਸਿਸਟਮ ਦੀ ਫ੍ਰੀਕੁਐਂਸੀ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਏਜੀਸੀ ਦੁਆਰਾ ਹਰ 4 ਸਕਿੰਟਾਂ ਵਿੱਚ ਪਾਵਰ ਪਲਾਂਟਾਂ ਨੂੰ ਸਿਗਨਲ ਭੇਜਦਾ ਹੈ।

 

 5ਵੇਂ ਪੋਸੋਕੋ ਦਿਵਸ 'ਤੇ ਬੋਲਦਿਆਂ ਸ਼੍ਰੀ ਆਰ ਕੇ  ਸਿੰਘ ਨੇ ਟਿੱਪਣੀ ਕੀਤੀ ਕਿ ਭਾਰਤ ਵੱਡੇ ਪੱਧਰ 'ਤੇ ਪਰਿਵਰਤਨਸ਼ੀਲ ਅਤੇ ਇੰਟਰਮਿਟੈਂਟ ਅਖੁੱਟ ਊਰਜਾ ਸਰੋਤਾਂ ਦੇ ਏਕੀਕਰਣ ਲਈ ਤਿਆਰੀ ਕਰ ਰਿਹਾ ਹੈ ਅਤੇ ਏਜੀਸੀ ਫ੍ਰੀਕੁਐਂਸੀ ਨਿਯੰਤਰਣ ਨੂੰ ਸਮਰੱਥ ਕਰਨ ਲਈ ਮੁੱਖ ਸਾਧਨਾਂ ਵਿੱਚੋਂ ਇੱਕ ਹੈ।

 

 ਉਨ੍ਹਾਂ ਪ੍ਰਭਾਵਿਤ ਕੀਤਾ ਕਿ ਪੋਸੋਕੋ ਦੇ ਏਜੀਸੀ ਪ੍ਰੋਜੈਕਟ ਦੇ ਤਹਿਤ, ਹੁਣ ਤੱਕ ਸਾਰੇ ਪੰਜ ਖੇਤਰਾਂ ਵਿੱਚ 51 ਗੀਗਾਵਾਟ ਉਤਪਾਦਨ ਸਮਰੱਥਾ ਕਾਰਜਸ਼ੀਲ ਹੈ। ਇਹ ਭਾਰਤੀ ਪਾਵਰ ਸਿਸਟਮ ਦੇ ਲਚਕੀਲੇਪਨ ਨੂੰ ਕਈ ਗੁਣਾ ਸੁਧਾਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

 

 ਏਜੀਸੀ ਜ਼ਰੀਏ, ਐੱਨਐੱਲਡੀਸੀ (ਨੈਸ਼ਨਲ ਲੋਡ ਡਿਸਪੈਚ ਸੈਂਟਰ) ਭਾਰਤੀ ਪਾਵਰ ਸਿਸਟਮ ਦੀ ਫ੍ਰੀਕੁਐਂਸੀ ਅਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਹਰ 4 ਸਕਿੰਟਾਂ ਵਿੱਚ ਦੇਸ਼ ਦੇ 50 ਤੋਂ ਵੱਧ ਪਾਵਰ ਪਲਾਂਟਾਂ ਨੂੰ ਸਿਗਨਲ ਭੇਜਦਾ ਹੈ। ਇਹ ਵੇਰੀਏਬਲ ਅਤੇ ਇੰਟਰਮਿਟੈਂਟ ਅਖੁੱਟ ਊਰਜਾ ਉਤਪਾਦਨ ਨੂੰ ਸੰਭਾਲਣ ਲਈ ਵਧੇਰੇ ਦਕਸ਼ ਅਤੇ ਆਟੋਮੈਟਿਕ ਫ੍ਰੀਕੁਐਂਸੀ ਨਿਯੰਤਰਣ ਨੂੰ ਯਕੀਨੀ ਬਣਾਏਗਾ।

 

ਸ਼੍ਰੀ ਆਰ ਕੇ ਸਿੰਘ ਨੇ ਆਈਆਈਟੀ ਬੰਬੇ ਦੇ ਸਹਿਯੋਗ ਨਾਲ ਪੋਸੋਕੋ ਦੁਆਰਾ ਤਿਆਰ ਕੀਤੀ ਗਈ "ਭਾਰਤੀ ਪਾਵਰ ਪ੍ਰਣਾਲੀ ਵਿੱਚ ਜੜਤ ਦਾ ਮੁਲਾਂਕਣ" ਸਿਰਲੇਖ ਵਾਲੀ ਇੱਕ ਰਿਪੋਰਟ ਵੀ ਰਿਲੀਜ਼ ਕੀਤੀ। ਭਾਰਤ ਵਿੱਚ ਆਰਈ ਸਮਰੱਥਾ ਨੂੰ ਏਕੀਕ੍ਰਿਤ ਕਰਨ ਦੇ ਵੱਡੇ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਪੋਸੋਕੋ ਨੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਬੰਬੇ ਦੇ ਸਹਿਯੋਗ ਨਾਲ ਇੱਕ ਅਧਿਐਨ ਦੀ ਸਥਾਪਨਾ ਕੀਤੀ, ਤਾਂ ਜੋ ਪਾਵਰ ਸਿਸਟਮ ਦੀ ਜੜਤਾ ਦੇ ਅੰਦਾਜ਼ੇ, ਮਾਪ ਅਤੇ ਨਿਗਰਾਨੀ ਦੇ ਸੰਬੰਧ ਵਿੱਚ ਗਲੋਬਲ ਸਰਵੋਤਮ ਵਿਵਹਾਰਾਂ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਇਸ ਲਈ ਇੱਕ ਵਿਧੀ ਵਿਕਸਿਤ ਕੀਤੀ ਜਾ ਸਕੇ। ਇੰਡੀਅਨ ਪਾਵਰ ਸਿਸਟਮ ਦੇ ਸੰਦਰਭ ਵਿੱਚ ਵੀ ਅਜਿਹਾ ਹੀ ਹੈ। 

 

 ਸ਼੍ਰੀ ਸਿੰਘ ਨੇ ਕਿਹਾ, “ਸਾਲ 2022 ਵਿੱਚ 175 ਗੀਗਾਵਾਟ ਦੀ ਅਖੁੱਟ ਊਰਜਾ ਸਮਰੱਥਾ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਦੌਰਾਨ ਅਸੀਂ ਵੱਡੇ ਹਾਈਡਰੋ ਪ੍ਰੋਜੈਕਟਾਂ ਸਮੇਤ 150 ਗੀਗਾਵਾਟ ਅਖੁੱਟ ਊਰਜਾ ਦੀ ਸਥਾਪਿਤ ਸਮਰੱਥਾ ਪ੍ਰਾਪਤ ਕੀਤੀ ਹੈ।  63 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਸਥਾਪਨਾ ਦੇ ਵਿਭਿੰਨ ਪੜਾਵਾਂ ਦੇ ਅਧੀਨ ਹੈ, ਜੋ ਅਗਲੇ ਵਰ੍ਹੇ ਤੱਕ ਪੂਰਾ ਹੋਣ ਦੀ ਉਮੀਦ ਹੈ। 

 

 ਭਾਰਤੀ ਪਾਵਰ ਪ੍ਰਣਾਲੀ ਦੀਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਸਿੰਘ ਨੇ ਕਿਹਾ, “ਪੋਸੋਕੋ ਨੂੰ ਸਵੱਛ ਊਰਜਾ ਵਿੱਚ ਤਬਦੀਲੀ ਦੇ ਸਾਡੇ ਰਾਸ਼ਟਰੀ ਲਕਸ਼ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਬਦਲਦੇ ਈਂਧਨ ਮਿਸ਼ਰਣ, ਅਖੁੱਟ ਊਰਜਾ ਦੀ ਪਹੁੰਚ, ਵਿਤਰਿਤ ਊਰਜਾ ਸਰੋਤਾਂ ਦੇ ਪ੍ਰਸਾਰ, ਅਤੇ ਸਿਸਟਮ ਸੁਰੱਖਿਆ ਅਤੇ ਲਚਕੀਲੇਪਨ ਨੂੰ ਗਹਿਰਾ ਕਰਨ ਦੀ ਚੁਣੌਤੀ ਤੋਂ ਲੈ ਕੇ ਭਾਰਤੀ ਪਾਵਰ ਸੈਕਟਰ ਵਿੱਚ ਗਤੀਸ਼ੀਲਤਾ ਕਈ ਗੁਣਾ ਹੈ।

 

ਉਨ੍ਹਾਂ ਕਿਹਾ “ਪਾਵਰ ਸੈਕਟਰ ਬਦਲ ਰਿਹਾ ਹੈ।  ਗਰਿੱਡ ਸੰਚਾਲਨ ਨੂੰ ਸੰਤੁਲਿਤ ਕਰਨ ਦੀ ਲੋੜ ਹੈ ਕਿਉਂਕਿ ਅਖੁੱਟ ਊਰਜਾ ਇੱਕ ਵੱਡੀ ਚੁਣੌਤੀ ਵਜੋਂ ਉਤਪੰਨ ਹੋ ਰਹੀ ਹੈ। ਸਾਡੇ ਪਾਸ ਖੇਤੀ ਸੈਕਟਰ ਵਿੱਚ ਵੀ ਸੌਰ ਊਰਜਾ ਦਾ ਪ੍ਰਵੇਸ਼ ਹੈ। ਖ਼ਪਤ ਦਾ ਵੱਡਾ ਹਿੱਸਾ ਅਖੁੱਟ ਊਰਜਾ ਜ਼ਰੀਏ ਖ਼ਪਤਕਾਰਾਂ ਦੁਆਰਾ ਪੈਦਾ ਕੀਤਾ ਜਾਵੇਗਾ। ਅਸੀਂ ਉਦਯੋਗਾਂ ਨੂੰ ਵੀ ਅਖੁੱਟ ਊਰਜਾ ਵੱਲ ਬਦਲਦੇ ਦੇਖਾਂਗੇ ਕਿਉਂਕਿ ਉਦਯੋਗਾਂ ਦਾ ਟੈਰਿਫ਼ ਖ਼ਪਤਕਾਰਾਂ ਨਾਲੋਂ ਵੱਧ ਹੈ। ਸਾਨੂੰ ਇਸ ਸਭ ਨੂੰ ਸੰਤੁਲਿਤ ਕਰਨ ਲਈ ਵਿਧੀ ਨਾਲ ਅੱਗੇ ਆਉਣ ਦੀ ਜ਼ਰੂਰਤ ਹੈ।”

 

 ਸ਼੍ਰੀ ਸਿੰਘ ਨੇ ਕਿਹਾ, "ਅਸੀਂ ਮਿਲ ਕੇ ਪਾਵਰ ਸੈਕਟਰ ਨੂੰ ਬਦਲਿਆ ਹੈ। ਅਸੀਂ ਆਪਣੇ ਦੇਸ਼ ਨੂੰ ਕਮੀ ਤੋਂ ਸਰਪਲੱਸ ਵਿੱਚ ਬਦਲ ਦਿੱਤਾ ਹੈ। ਅਸੀਂ ਪੂਰੇ ਦੇਸ਼ ਨੂੰ ਇੱਕ ਗਰਿੱਡ ਨਾਲ ਜੋੜਿਆ ਹੈ। ਅਤੇ ਹੁਣ ਅਸੀਂ 112 ਗੀਗਾਵਾਟ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਅਸੀਂ ਪੂਰੇ ਦੇਸ਼ ਨੂੰ ਇੱਕ ਮਾਰਕਿਟ ਨਾਲ ਜੋੜਿਆ ਹੈ। ਹੁਣ ਬਿਜਲੀ ਕਿਤੇ ਵੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਕਿਤੇ ਵੀ ਖ਼ਪਤ ਕੀਤੀ ਜਾ ਸਕਦੀ ਹੈ। ਹੁਣ ਕਿਸੇ ਵੀ ਖੇਤਰ ਵਿੱਚ ਬਿਜਲੀ ਦੀ ਘਾਟ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।" 

 

 "ਜਿਵੇਂ ਕਿ ਮੌਜੂਦਾ ਸਮਰੱਥਾ ਦੇ ਨਾਲ ਮੰਗ ਵਧਦੀ ਹੈ, ਪੋਸੋਕੋ ਪਾਸ ਸਰਪਲੱਸ ਹੋਣ ਲਈ ਲਗਜ਼ਰੀ ਨਹੀਂ ਹੋਵੇਗੀ, ਇਸ ਲਈ ਪੋਸੋਕੋ (POSOCO) ਪਾਸ ਸਹਾਇਕ ਸੇਵਾਵਾਂ ਦੁਆਰਾ ਰਿਜ਼ਰਵ ਹੋਣਾ ਚਾਹੀਦਾ ਹੈ।" ਰਾਜ ਪੱਧਰ 'ਤੇ ਪ੍ਰਣਾਲੀ ਦੇ ਸੰਚਾਲਨ ਲਈ ਗੁਣਵੱਤਾ ਸੰਸਥਾ ਦੇ ਸਬੰਧ ਵਿੱਚ, ਮਾਣਯੋਗ ਮੰਤਰੀ ਨੇ ਕਿਹਾ ਕਿ ਲਾਜ਼ਮੀ ਪ੍ਰਮਾਣੀਕਰਣ ਦੀ ਪ੍ਰਣਾਲੀ ਹੋਣੀ ਚਾਹੀਦੀ ਹੈ। 

 

 ਇਸ ਮੌਕੇ 'ਤੇ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਬਿਜਲੀ ਰਾਜ ਮੰਤਰੀ ਨੇ ਕਿਹਾ, “ਪੋਸੋਕੋ ਆਪਣੇ ਅਧਿਕਾਰ ਖੇਤਰ ਦੇ ਅਧੀਨ ਗੁਆਂਢੀ ਦੇਸ਼ਾਂ (ਭੂਟਾਨ, ਨੇਪਾਲ, ਬੰਗਲਾਦੇਸ਼ ਅਤੇ ਮਯਾਂਮਾਰ) ਦਰਮਿਆਨ ਸੰਸਾਧਨਾਂ ਦੀ ਪ੍ਰਭਾਵੀ ਵਰਤੋਂ ਲਈ ਦੱਖਣੀ ਏਸ਼ੀਆਈ ਗਰਿੱਡ ਦੇ ਗਠਨ ਵਿੱਚ ਯੋਗਦਾਨ ਪਾ ਰਿਹਾ ਹੈ। ਪਿਛਲੇ ਕੁਝ ਵਰ੍ਹਿਆਂ ਦੌਰਾਨ, ਪੋਸੋਕੋ ਨੇ ਕੋਵਿਡ-19 ਮਹਾਮਾਰੀ ਦੁਆਰਾ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਦਕਸ਼ਤਾ, ਭਰੋਸੇਯੋਗਤਾ, ਸੁਰੱਖਿਆ ਅਤੇ ਨਿਰਪੱਖਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤੀ ਬਿਜਲੀ ਗਰਿੱਡ ਨੂੰ ਸਫ਼ਲਤਾਪੂਰਵਕ ਸੰਚਾਲਿਤ ਕੀਤਾ ਹੈ।" ਉਨ੍ਹਾਂ ਕਿਹਾ "ਪੋਸੋਕੋ ਦੁਆਰਾ ਵਿਕਸਿਤ ਕੀਤੇ ਗਏ ਵਿਦਯੁਤ ਪ੍ਰਵਾਹ, ਮੈਰਿਟ ਆਦਿ ਵਰਗੀਆਂ ਵਿਭਿੰਨ ਐਪਾਂ ਦੀ ਵਰਤੋਂ ਬਿਜਲੀ ਬਜ਼ਾਰ ਦੇ ਸੰਚਾਲਨ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਜਨਤਕ ਡੋਮੇਨ ਵਿੱਚ ਭਾਰਤੀ ਪਾਵਰ ਸਿਸਟਮ ਬਾਰੇ ਅਸਲ ਸਮੇਂ ਦੀ ਜਾਣਕਾਰੀ ਦੇ ਪ੍ਰਸਾਰ ਲਈ ਕੀਤੀ ਜਾ ਰਹੀ ਹੈ।”

ਸਮਾਗਮ ਵਿੱਚ ਹਾਈਬ੍ਰਿਡ ਮੋਡ ਜ਼ਰੀਏ ਐੱਮਓਪੀ, ਐੱਮਐੱਨਆਰਈ, ਆਰਪੀਸੀ, ਐੱਨਐੱਲਡੀਸੀ, ਆਰਐੱਲਡੀਸੀ ਅਤੇ ਐੱਸਐੱਲਡੀਸੀ’ਸ ਦੇ ਵਿਭਿੰਨ ਉੱਘੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

 

 ਪੋਸੋਕੋ ਦਿਵਸ 3 ਜਨਵਰੀ 2017 ਨੂੰ ਪਾਵਰਗ੍ਰਿਡ ਤੋਂ ਇਸਦੀ ਸਹਾਇਕ ਕੰਪਨੀ ਵਜੋਂ ਵੱਖ ਹੋਣ ਤੋਂ ਬਾਅਦ ਬਿਜਲੀ ਮੰਤਰਾਲੇ ਦੇ ਅਧੀਨ ਪਾਵਰ ਪੀਐੱਸਯੂ’ਸ ਵਿੱਚੋਂ ਇੱਕ ਵਜੋਂ ਇਸ ਦੇ ਸੁਤੰਤਰ ਕੰਮਕਾਜ ਦੀ ਯਾਦ ਵਿੱਚ 3 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਗਰਿੱਡ ਦੇ ਭਰੋਸੇਯੋਗ, ਦਕਸ਼ ਅਤੇ ਸੁਰੱਖਿਅਤ ਢੰਗ ਨਾਲ ਇੰਟੀਗ੍ਰੇਟਿਡ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ। ਇਸ ਵਿੱਚ 5 ਖੇਤਰੀ ਲੋਡ ਡਿਸਪੈਚ ਸੈਂਟਰ (ਆਰਐੱਲਡੀਸੀ’ਸ) ਅਤੇ ਨੈਸ਼ਨਲ ਲੋਡਡਿਸਪੈਚ ਸੈਂਟਰ (ਐੱਸਐੱਲਡੀਸੀ) ਸ਼ਾਮਲ ਹਨ।

 

***********


 

ਐੱਮਵੀ/ਆਈਜੀ(Release ID: 1787515) Visitor Counter : 175