ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਸਕੱਤਰ ਨੇ ਗ੍ਰਹਿ ਮੰਤਰਾਲੇ ਦੇ ਅਧੀਨ ਸਾਈਬਰ ਅਤੇ ਸੂਚਨਾ ਸੁਰੱਖਿਆ ਡਿਵੀਜ਼ਨ ਦੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਦੀ ਨਿਯਮਾਵਲੀ ਅਤੇ ਇੱਕ ਨਿਊਜ਼ਲੈਟਰ ਜਾਰੀ ਕੀਤਾ
Posted On:
03 JAN 2022 6:53PM by PIB Chandigarh
ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੀ ਸਾਈਬਰ ਅਤੇ ਸੂਚਨਾ ਸੁਰੱਖਿਆ ਡਿਵੀਜ਼ਨ (ਸੀਆਈਐੱਸ) ਦੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਦੇ ਅਧੀਨ ਨਿਯਮਾਵਲੀ ਅਤੇ ਇੱਕ ਨਿਊਜ਼ਲੈਟਰ ਜਾਰੀ ਕੀਤਾ।
ਜਾਰੀ ਕੀਤੀ ਗਈ ਨਿਯਮਾਵਲੀ ਅਤੇ ਨਿਊਜ਼ਲੈਟਰ ਇਹ ਹੈ:
1. ਸਾਈਬਰ ਸਪੇਸ ਲਈ ਸਾਈਬਰ ਸਵੱਛਤਾ-ਕੀ ਕਰੀਏ ਅਤੇ ਕੀ ਨਾ ਕਰੀਏ-ਮੂਲ ਨਿਯਮਾਵਲੀ
2. ਸਾਈਬਰ ਸਪੇਸ ਲਈ ਸਾਈਬਰ ਸਵੱਛਤਾ-ਕੀ ਕਰੀਏ ਅਤੇ ਕੀ ਨਾ ਕਰੀਏ-ਉੱਨਤ ਨਿਯਮਾਵਲੀ
3. ਤ੍ਰੈਮਾਸਿਕ ਨਿਊਜ਼ਲੈਟਰ-ਸਾਈਬਰ ਪ੍ਰਵਾਹ
ਇਹ ਨਿਯਮਾਵਲੀ ਦਰਅਸਲ ਸਾਈਬਰ ਅਪਰਾਧਾਂ ਦੀ ਰੋਕਥਾਮ ਅਤੇ ਗ੍ਰਾਮੀਣ ਖੇਤਰਾਂ, ਉਦਯੋਗਿਕ ਸੰਸਥਾਵਾਂ ਅਤੇ ਆਮ ਜਨਤਾ ਵਿੱਚ ਸਾਈਬਰ ਸਵੱਛਤਾ ਨੂੰ ਵਿਕਸਿਤ ਕਰਨ ਲਈ ਇੱਕ ਕੇਂਦਰਿਤ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ। ਤ੍ਰੈਮਾਸਿਕ ਨਿਊਜ਼ਲੈਟਰ- ‘ਸਾਈਬਰ ਪ੍ਰਵਾਹ’ ਵਿੱਚ ਆਈ4ਸੀ ਦੀ ਜਾਣ ਪਛਾਣ ਦਿੱਤੀ ਗਈ ਹੈ, ਦੋ ਤਿਮਾਹੀਆਂ (ਅਪ੍ਰੈਲ-ਜੂਨ, 2021 ਅਤੇ ਜੁਲਾਈ-ਸਤੰਬਰ, 2021) ਵਿੱਚ ਆਈ4ਸੀ ਦੀਆਂ ਵਿਭਿੰਨ ਗਤੀਵਿਧੀਆਂ, ਸਾਈਬਰ ਅਪਰਾਧ ਦੇ ਰੁਖ-ਸਵਰੂਪ, ਅੰਕੜੇ, ਆਈ4ਸੀ ਵੱਲੋਂ ਸਿਰਜੀਆਂ ਗਈਆਂ ਸੁਵਿਧਾਵਾਂ, ਸਾਰੇ ਹਿਤਧਾਰਕਾਂ ਨੂੰ ਜਾਗਰੂਕ ਕਰਨ ਅਤੇ ਸਾਈਬਰ ਅਪਰਾਧਾਂ ਦੀ ਰੋਕਥਾਮ, ਪਤਾ ਲਗਾਉਣ ਅਤੇ ਜਾਂਚ ਦੇ ਖੇਤਰ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸਾਈਬਰ ਅਪਰਾਧਾਂ ਬਾਰੇ ਜਾਣਕਾਰੀਆਂ ਦੇਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਵਿਭਿੰਨ ਪਲੈਟਫਾਰਮਾਂ ਦੇ ਸਬੰਧ ਵਿੱਚ ਦੱਸਿਆ ਗਿਆ ਹੈ। ਇਸ ਦਾ ਉਦੇਸ਼ ਸਾਈਬਰ ਅਪਰਾਧਾਂ ਦੇ ਖੇਤਰ ਵਿੱਚ ਹਾਲੀਆ ਘਟਨਾਕ੍ਰਮਾਂ ਅਤੇ ਸਾਈਬਰ ਅਪਰਾਧਾਂ ਨਾਲ ਜੁੜੀ ਸ਼ਬਦਾਵਲੀ ਬਾਰੇ ਜਾਗਰੂਕਤਾ ਵਧਾਉਣਾ ਵੀ ਹੈ।
ਆਈ4ਸੀ ਨੂੰ ਸਾਲ 2018 ਵਿੱਚ ਸੀਆਈਐੱਸ ਡਿਵੀਜ਼ਨ ਦੇ ਤਹਿਤ ਕੇਂਦਰੀ ਪੱਧਰ ’ਤੇ ਤਾਲਮੇਲ ਅਤੇ ਸਾਈਬਰ ਅਪਰਾਧਾਂ ਦੇ ਖਿਲਾਫ਼ ਲੜਾਈ ਵਿੱਚ ਇੱਕ ਆਮ ਰੂਪਰੇਖਾ ਪ੍ਰਦਾਨ ਕਰਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਾਜ਼ਮੀ ਸਹਿਯੋਗ ਦੇਣ ਲਈ ਇੱਕ ਏਜੰਸੀ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ।
ਆਈ4ਸੀ ਆਮ ਜਨਤਾ ਨੂੰ ਸਮੇਂ ਸਮੇਂ ’ਤੇ ਸਾਈਬਰ ਸੁਰੱਖਿਆ ਟਿਪਸ ਪ੍ਰਦਾਨ ਕਰਕੇ ‘ਸਾਈਬਰ ਦੋਸਤ’ ਦੇ ਨਾਮ ਨਾਲ ਵਿਭਿੰਨ ਸੋਸ਼ਲ ਮੀਡੀਆ ਹੈਂਡਲਾਂ ਜ਼ਰੀਏ ਜਨ ਜਾਗਰੂਕਤਾ ਵਧਾ ਰਿਹਾ ਹੈ।
********
ਐੱਨਡਬਲਿਊ/ਏਵਾਈ/ਆਰਆਰ
(Release ID: 1787285)
Visitor Counter : 237