ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
02 JAN 2022 5:56PM by PIB Chandigarh
ਭਾਰਤ ਮਾਤਾ ਕੀ, ਜੈ।
ਭਾਰਤ ਮਾਤਾ ਕੀ, ਜੈ।
ਯੂਪੀ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸੰਜੀਵ ਬਾਲਯਾਨ ਜੀ, ਵੀਕੇ ਸਿੰਘ ਜੀ, ਮੰਤਰੀ ਸ਼੍ਰੀ ਦਿਨੇਸ਼ ਖਟੀਕ ਜੀ, ਸ਼੍ਰੀ ਉਪੇਂਦਰ ਤਿਵਾਰੀ ਜੀ, ਸ਼੍ਰੀ ਕਪਿਲ ਦੇਵ ਅਗਰਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸਤਯਪਾਲ ਸਿੰਘ ਜੀ, ਰਾਜੇਂਦਰ ਅਗਰਵਾਲ ਜੀ, ਵਿਜਯਪਾਲ ਸਿੰਘ ਤੋਮਰ ਜੀ, ਸ਼੍ਰੀਮਤੀ ਕਾਂਤਾ ਕਰਦਮ ਜੀ, ਵਿਧਾਇਕ ਭਾਈ ਸੋਮੇਂਦਰ ਤੋਮਰ ਜੀ, ਸੰਗੀਤ ਸੋਮ ਜੀ, ਜਿਤੇਂਦਰ ਸਤਵਾਲ ਜੀ, ਸਤਯ ਪ੍ਰਕਾਸ਼ ਅਗਰਵਾਲ ਜੀ, ਮੇਰਠ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਗੌਰਵ ਚੌਧਰੀ ਜੀ, ਮੁਜ਼ੱਫਰਨਗਰ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਵੀਰਪਾਲ ਜੀ, ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਮੇਰਠ-ਮੁਜ਼ੱਫਰਨਗਰ, ਦੂਰ-ਦੂਰ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ ਸਾਲ 2022 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸਾਲ ਦੀ ਸ਼ੁਰੂਆਤ ਵਿੱਚ ਮੇਰਠ ਆਉਣਾ, ਆਪਣੇ ਆਪ ਵਿੱਚ ਮੇਰੇ ਲਈ ਬਹੁਤ ਅਹਿਮ ਹੈ। ਭਾਰਤ ਦੇ ਇਤਿਹਾਸ ਵਿੱਚ ਮੇਰਠ ਦਾ ਸਥਾਨ ਸਿਰਫ਼ ਇੱਕ ਸ਼ਹਿਰ ਦਾ ਨਹੀਂ ਹੈ, ਬਲਕਿ ਮੇਰਠ ਸਾਡੇ ਸੱਭਿਆਚਾਰ, ਸਾਡੀ ਸਮਰੱਥਾ ਦਾ ਵੀ ਮਹੱਤਵਪੂਰਨ ਕੇਂਦਰ ਰਿਹਾ ਹੈ। ਰਾਮਾਇਣ ਅਤੇ ਮਹਾਭਾਰਤ ਕਾਲ ਤੋਂ ਲੈ ਕੇ ਜੈਨ ਤੀਰਥੰਕਰਾਂ ਅਤੇ ਪੰਜ-ਪਿਆਰਿਆਂ ਵਿੱਚੋਂ ਇੱਕ ਭਾਈ, ਭਾਈ ਧਰਮਸਿੰਘ ਤੱਕ, ਮੇਰਠ ਨੇ ਦੇਸ਼ ਦੀ ਆਸਥਾ ਨੂੰ ਊਰਜਾਵਾਨ ਕੀਤਾ ਹੈ।
ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਦੇਸ਼ ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਤੱਕ ਇਸ ਖੇਤਰ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਭਾਰਤ ਦੀ ਸਮਰੱਥਾ ਕੀ ਹੁੰਦੀ ਹੈ। 1857 ਵਿੱਚ ਬਾਬਾ ਔਘੜਨਾਥ ਮੰਦਿਰ ਤੋਂ ਆਜ਼ਾਦੀ ਦੀ ਜੋ ਲਲਕਾਰ ਉੱਠੀ, ਦਿੱਲੀ ਕੂਚ ਦਾ ਜੋ ਐਲਾਨ ਹੋਇਆ, ਉਸ ਨੇ ਗੁਲਾਮੀ ਦੀ ਹਨੇਰੀ ਸੁਰੰਗ ਵਿੱਚ ਦੇਸ਼ ਨੂੰ ਨਵੀਂ ਰੋਸ਼ਨੀ ਦਿਖਾ ਦਿੱਤੀ। ਕ੍ਰਾਂਤੀ ਦੀ ਇਸੇ ਪ੍ਰੇਰਣਾ ਤੋਂ ਅੱਗੇ ਵਧਦੇ ਹੋਏ ਅਸੀਂ ਆਜ਼ਾਦ ਹੋਏ ਅਤੇ ਅੱਜ ਮਾਣ ਨਾਲ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਮੇਰਾ ਸੁਭਾਗ ਹੈ ਕਿ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਬਾਬਾ ਔਘੜਨਾਥ ਮੰਦਿਰ ਜਾਣ ਦਾ ਅਵਸਰ ਮਿਲਿਆ। ਮੈਂ ਅਮਰ ਜਵਾਨ ਜਯੋਤੀ ਵੀ ਗਿਆ, ਸੁਤੰਤਰਤਾ ਸੰਗ੍ਰਾਮ ਅਜਾਇਬ-ਘਰ ਵਿੱਚ ਉਸ ਅਨੁਭੂਤੀ ਨੂੰ ਮਹਿਸੂਸ ਕੀਤਾ, ਜੋ ਦੇਸ਼ ਦੀ ਆਜ਼ਾਦੀ ਦੇ ਲਈ ਕੁਝ ਕਰ ਗੁਜਰਨ ਵਾਲਿਆਂ ਦੇ ਦਿਲਾਂ ਵਿੱਚ ਲਾਲਾਇਤ ਸੀ।
ਭਾਈਓ ਅਤੇ ਭੈਣੋਂ,
ਮੇਰਠ ਅਤੇ ਆਸਪਾਸ ਦੇ ਇਸ ਖੇਤਰ ਨੇ ਸੁਤੰਤਰ ਭਾਰਤ ਨੂੰ ਵੀ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਰਾਸ਼ਟਰ ਰੱਖਿਆ ਲਈ ਸੀਮਾ ’ਤੇ ਬਲੀਦਾਨ ਹੋਵੇ ਜਾਂ ਫਿਰ ਖੇਡ ਦੇ ਮੈਦਾਨ ਵਿੱਚ ਰਾਸ਼ਟਰ ਦੇ ਲਈ ਸਨਮਾਨ, ਰਾਸ਼ਟਰ ਭਗਤੀ ਦੀ ਅਲਖ ਨੂੰ ਇਸ ਖੇਤਰ ਨੇ ਸਦਾ-ਸਰਵਦਾ ਪ੍ਰੱਜਵਲਿਤ ਰੱਖਿਆ ਹੈ। ਨੂਰਪੁਰ ਮੜੈਯਾ ਨੇ ਚੌਧਰੀ ਚਰਨ ਸਿੰਘ ਜੀ ਦੇ ਰੂਪ ਵਿੱਚ ਦੇਸ਼ ਨੂੰ ਇੱਕ ਵਿਜ਼ਨਰੀ ਅਗਵਾਈ ਵੀ ਦਿੱਤੀ। ਮੈਂ ਇਸ ਪ੍ਰੇਰਣਾ ਸਥਲੀ ਦਾ ਵੰਦਨ ਕਰਦਾ ਹਾਂ, ਮੇਰਠ ਅਤੇ ਇਸ ਖੇਤਰ ਦੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ।
ਭਾਈਓ ਅਤੇ ਭੈਣੋਂ,
ਮੇਰਠ, ਦੇਸ਼ ਦੀ ਇੱਕ ਹੋਰ ਮਹਾਨ ਸੰਤਾਨ, ਮੇਜਰ ਧਿਆਨ ਚੰਦ ਜੀ ਦੀ ਵੀ ਕਰਮਸਥਲੀ ਰਿਹਾ ਹੈ। ਕੁਝ ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ਦੇ ਸਭ ਤੋਂ ਬੜੇ ਖੇਲ ਪੁਰਸਕਾਰ ਦਾ ਨਾਮ ਦੱਦਾ ਦੇ ਨਾਮ ’ਤੇ ਕਰ ਦਿੱਤਾ। ਅੱਜ ਮੇਰਠ ਦੀ ਸਪੋਰਟਸ ਯੂਨੀਵਰਸਿਟੀ ਮੇਜਰ ਧਿਆਨਚੰਦ ਜੀ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਅਤੇ ਜਦੋਂ ਇਸ ਯੂਨੀਵਰਸਿਟੀ ਦਾ ਨਾਮ ਮੇਜਰ ਧਿਆਨਚੰਦ ਜੀ ਨਾਲ ਜੁੜ ਜਾਂਦਾ ਹੈ ਤਾਂ ਉਨ੍ਹਾਂ ਦਾ ਪਰਾਕ੍ਰਮ ਤਾਂ ਪ੍ਰੇਰਣਾ ਦਿੰਦਾ ਹੀ ਹੈ, ਲੇਕਿਨ ਉਨ੍ਹਾਂ ਦੇ ਨਾਮ ਵਿੱਚ ਵੀ ਇੱਕ ਸੰਦੇਸ਼ ਹੈ। ਉਨ੍ਹਾਂ ਦੇ ਨਾਮ ਵਿੱਚ ਜੋ ਸ਼ਬਦ ਹੈ ਧਿਆਨ, ਬਿਨਾ ਧਿਆਨ ਕੇਂਦ੍ਰਿਤ ਕੀਤੇ, ਬਿਨਾ ਫੋਕਸ ਐਕਟੀਵਿਟੀ ਕੀਤੇ, ਕਦੇ ਵੀ ਸਫ਼ਲਤਾ ਨਹੀਂ ਮਿਲਦੀ ਹੈ। ਅਤੇ ਇਸ ਲਈ ਜਿਸ ਯੂਨੀਵਰਸਿਟੀ ਦਾ ਨਾਮ ਧਿਆਨਚੰਦ ਨਾਲ ਜੁੜਿਆ ਹੋਇਆ ਹੋਵੇ ਉੱਥੇ ਪੂਰੇ ਧਿਆਨ ਨਾਲ ਕੰਮ ਕਰਨ ਵਾਲੇ ਨੌਜਵਾਨ ਦੇਸ਼ ਦਾ ਨਾਮ ਰੋਸ਼ਨ ਕਰਨਗੇ, ਇਹ ਮੈਨੂੰ ਪੱਕਾ ਵਿਸ਼ਵਾਸ ਹੈ।
ਮੈਂ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਯੂਪੀ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। 700 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਆਧੁਨਿਕ ਯੂਨੀਵਰਸਿਟੀ ਦੁਨੀਆ ਦੀ ਸ੍ਰੇਸ਼ਠ ਸਪੋਰਟਸ ਯੂਨੀਵਰਸਿਟੀਜ਼ ਵਿੱਚੋਂ ਇੱਕ ਹੋਵੇਗੀ। ਇੱਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜੀਆਂ ਅੰਤਰਰਾਸ਼ਟਰੀ ਸੁਵਿਧਾਵਾਂ ਤਾਂ ਮਿਲਣਗੀਆਂ ਹੀ, ਇਹ ਇੱਕ ਕਰੀਅਰ ਦੇ ਰੂਪ ਵਿੱਚ ਸਪੋਰਟਸ ਨੂੰ ਅਪਣਾਉਣ ਲਈ ਜ਼ਰੂਰੀ ਸਕਿੱਲਸ ਦਾ ਨਿਰਮਾਣ ਕਰੇਗੀ। ਇੱਥੋਂ ਹਰ ਸਾਲ 1000 ਤੋਂ ਅਧਿਕ ਬੇਟੇ-ਬੇਟੀਆਂ ਬਿਹਤਰੀਨ ਖਿਡਾਰੀ ਬਣ ਕੇ ਨਿਕਲਣਗੇ। ਯਾਨੀ ਕ੍ਰਾਂਤੀਵੀਰਾਂ ਦੀ ਨਗਰੀ, ਖੇਲਵੀਰਾਂ ਦੀ ਨਗਰੀ ਦੇ ਰੂਪ ਵਿੱਚ ਵੀ ਆਪਣੀ ਪਹਿਚਾਣ ਨੂੰ ਹੋਰ ਸਸ਼ਕਤ ਕਰੇਗੀ।
ਸਾਥੀਓ,
ਪਹਿਲਾਂ ਦੀਆਂ ਸਰਕਾਰਾਂ ਵਿੱਚ ਯੂਪੀ ਵਿੱਚ ਅਪਰਾਧੀ ਆਪਣਾ ਖੇਲ ਖੇਲਦੇ ਸਨ, ਮਾਫੀਆ ਆਪਣਾ ਖੇਲ ਖੇਲਦੇ ਸਨ। ਪਹਿਲਾਂ ਇੱਥੇ ਅਵੈਧ ਕਬਜ਼ੇ ਦੇ ਟੂਰਨਾਮੈਂਟ ਹੁੰਦੇ ਸਨ, ਬੇਟੀਆਂ ’ਤੇ ਫ਼ਬਤੀਆਂ ਕਸਨ ਵਾਲੇ ਖੁਲ੍ਹੇਆਮ ਘੁੰਮਦੇ ਸਨ। ਸਾਡੇ ਮੇਰਠ ਅਤੇ ਆਸਪਾਸ ਦੇ ਖੇਤਰਾਂ ਦੇ ਲੋਕ ਕਦੇ ਭੁੱਲ ਨਹੀਂ ਸਕਦੇ ਕਿ ਲੋਕਾਂ ਦੇ ਘਰ ਜਲਾ ਦਿੱਤੇ ਜਾਂਦੇ ਸਨ ਅਤੇ ਪਹਿਲਾਂ ਦੀ ਸਰਕਾਰ ਆਪਣੇ ਖੇਲਵਿੱਚ ਲਗੀ ਰਹਿੰਦੀ ਸੀ। ਪਹਿਲਾਂ ਦੀਆਂ ਸਰਕਾਰਾਂ ਦੇ ਖੇਲ ਦਾ ਹੀ ਨਤੀਜਾ ਸੀ ਕਿ ਲੋਕ ਆਪਣਾ ਪੁਸ਼ਤੈਨੀ ਘਰ ਛੱਡ ਕੇ ਪਲਾਇਨ ਦੇ ਲਈ ਮਜਬੂਰ ਹੋ ਗਏ ਸਨ।
ਪਹਿਲਾਂ ਕੀ-ਕੀ ਖੇਲ ਖੇਲੇ ਜਾਂਦੇ ਸਨ, ਹੁਣ ਯੋਗੀ ਜੀ ਦੀ ਸਰਕਾਰ ਅਜਿਹੇ ਅਪਰਾਧੀਆਂ ਦੇ ਨਾਲ ਜੇਲ੍ਹ - ਜੇਲ੍ਹ ਖੇਲ ਰਹੀ ਹੈ। ਪੰਜ ਸਾਲ ਪਹਿਲਾਂ ਇਸੇ ਮੇਰਠ ਦੀਆਂ ਬੇਟੀਆਂ ਸ਼ਾਮ ਹੋਣ ਦੇ ਬਾਅਦ ਆਪਣੇ ਘਰ ਤੋਂ ਨਿਕਲਣ ਤੋਂ ਡਰਦੀਆਂ ਸਨ। ਅੱਜ ਮੇਰਠ ਦੀਆਂ ਬੇਟੀਆਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇੱਥੇ ਮੇਰਠ ਦੇ ਸੋਤੀਗੰਜ ਬਜ਼ਾਰ ਵਿੱਚ ਗੱਡੀਆਂ ਦੇ ਨਾਲ ਹੋਣ ਵਾਲੇ ਖੇਲ ਦਾ ਵੀ ਹੁਣ ਦ ਐਂਡ ਹੋ ਰਿਹਾ ਹੈ। ਹੁਣ ਯੂਪੀ ਵਿੱਚ ਅਸਲੀ ਖੇਲ ਨੂੰ ਹੁਲਾਰਾ ਮਿਲ ਰਿਹਾ ਹੈ, ਯੂਪੀ ਦੇ ਨੌਜਵਾਨਾਂ ਨੂੰ ਖੇਲ ਦੀ ਦੁਨੀਆ ਵਿੱਚ ਛਾ ਜਾਣ ਦਾ ਮੌਕਾ ਮਿਲ ਰਿਹਾ ਹੈ।
ਸਾਥੀਓ,
ਸਾਡੇ ਇੱਥੇ ਕਿਹਾ ਜਾਂਦਾ ਹੈ - ਮਹਾਜਨੋ ਯੇਨ ਗਤਾ: ਸ ਪੰਥਾ: (महाजनो येन गताः स पंथाः)
ਅਰਥਾਤ, ਜਿਸ ਪਥ ’ਤੇ ਮਹਾਨ ਜਨ, ਮਹਾਨ ਵਿਭੂਤੀਆਂ ਚਲੀਆਂ ਉਹੀ ਸਾਡਾ ਪਥ ਹੈ। ਲੇਕਿਨ ਹੁਣ ਹਿੰਦੁਸਤਾਨ ਬਦਲ ਚੁੱਕਿਆ ਹੈ, ਹੁਣ ਅਸੀਂ 21ਵੀਂ ਸਦੀ ਵਿੱਚ ਹਾਂ। ਅਤੇ ਇਸ 21ਵੀਂ ਸਦੀ ਦੇ ਨਵੇਂ ਭਾਰਤ ਵਿੱਚ ਸਭ ਤੋਂ ਬੜੀ ਜ਼ਿੰਮੇਵਾਰੀ ਸਾਡੇ ਨੌਜਵਾਨਾਂ ਦੇ ਪਾਸ ਹੀ ਹੈ। ਅਤੇ ਇਸ ਲਈ, ਹੁਣ ਮੰਤਰ ਬਦਲ ਗਿਆ ਹੈ-21ਵੀਂ ਸਦੀ ਦਾ ਤਾਂ ਮੰਤਰ ਹੈ - ਯੁਵਾ ਜਨੋ ਯੇਨ ਗਤਾ: ਸ ਪੰਥਾ: (युवा जनो येन गताः स पंथाः)।
ਜਿਸ ਮਾਰਗ ’ਤੇ ਯੁਵਾ ਚਲ ਦੇਣ, ਉਹੀ ਮਾਰਗ ਦੇਸ਼ ਦਾ ਮਾਰਗ ਹੈ। ਜਿੱਧਰ ਨੌਜਵਾਨਾਂ ਦੇ ਕਦਮ ਵਧ ਜਾਣ, ਮੰਜ਼ਿਲ ਆਪਣੇ-ਆਪ ਚਰਨ ਚੁੰਮਣ ਲਗ ਜਾਂਦੀ ਹੈ। ਯੁਵਾ ਨਵੇਂ ਭਾਰਤ ਦਾ ਕਰਣਧਾਰ ਵੀ ਹਨ, ਯੁਵਾ ਨਵੇਂ ਭਾਰਤ ਦਾ ਵਿਸਤਾਰ ਵੀ ਹਨ। ਯੁਵਾ ਨਵੇਂ ਭਾਰਤ ਦਾ ਨਿਯੰਤਾ ਵੀ ਹੈ, ਅਤੇ ਯੁਵਾ ਨਵੇਂ ਭਾਰਤ ਦਾ ਅਗਵਾਈਕਰਤਾ ਵੀ ਹੈ। ਸਾਡੇ ਅੱਜ ਦੇ ਨੌਜਵਾਨਾਂ ਦੇ ਪਾਸ ਪ੍ਰਾਚੀਨਤਾ ਦੀ ਵਿਰਾਸਤ ਵੀ ਹੈ, ਆਧੁਨਿਕਤਾ ਦਾ ਬੋਧ ਵੀ ਹੈ। ਅਤੇ ਇਸ ਲਈ, ਜਿਧਰ ਯੁਵਾ ਚਲੇਗਾ ਉੱਧਰ ਭਾਰਤ ਚਲੇਗਾ। ਅਤੇ ਜਿੱਧਰ ਭਾਰਤ ਚਲੇਗਾ ਉੱਧਰ ਹੀ ਹੁਣ ਦੁਨੀਆ ਚਲਣ ਵਾਲੀ ਹੈ। ਅੱਜ ਅਸੀਂ ਦੇਖੀਏ ਤਾਂ ਸਾਇੰਸ ਤੋਂ ਲੈ ਕੇ ਸਾਹਿਤ ਤੱਕ, ਸਟਾਰਟ-ਅੱਪਸ ਤੋਂ ਲੈ ਕੇ ਸਪੋਰਟਸ ਤੱਕ, ਹਰ ਤਰਫ਼ ਭਾਰਤ ਦੇ ਯੁਵਾ ਹੀ ਛਾਏ ਹੋਏ ਹਨ।
ਭਾਈਓ ਅਤੇ ਭੈਣੋਂ,
ਖੇਡਾਂ ਦੀ ਦੁਨੀਆ ਵਿੱਚ ਆਉਣ ਵਾਲੇ ਸਾਡੇ ਯੁਵਾ ਪਹਿਲਾਂ ਵੀ ਸਮਰੱਥਾਵਾਨ ਸਨ, ਉਨ੍ਹਾਂ ਦੀ ਮਿਹਨਤ ਵਿੱਚ ਪਹਿਲਾਂ ਵੀ ਕਮੀ ਨਹੀਂ ਸੀ। ਸਾਡੇ ਦੇਸ਼ ਵਿੱਚ ਖੇਡ ਸੱਭਿਆਚਾਰ ਵੀ ਬਹੁਤ ਸਮ੍ਰਿੱਧ ਰਿਹਾ ਹੈ। ਸਾਡੇ ਪਿੰਡਾਂ ਵਿੱਚ ਹਰ ਉਤਸਵ, ਹਰ ਤਿਉਹਾਰ ਵਿੱਚ ਖੇਡਾਂ ਇੱਕ ਅਹਿਮ ਹਿੱਸਾ ਰਹਿੰਦਾ ਹੈ। ਮੇਰਠ ਵਿੱਚ ਹੋਣ ਵਾਲੇ ਦੰਗਲ ਅਤੇ ਉਸ ਵਿੱਚ ਜੋ ਘੀ ਦੇ ਪੀਪੇ ਅਤੇ ਲੱਡੂਆਂ ਦੀ ਜਿੱਤ ਦਾ ਪੁਰਸਕਾਰ ਮਿਲਦਾ ਹੈ, ਉਸ ਸਵਾਦ ਲਈ ਕਿਸ ਦਾ ਮਨ ਮੈਦਾਨ ਵਿੱਚ ਉੱਤਰਨ ਲਈ ਨਾ ਹੋਵੇ।
ਲੇਕਿਨ ਇਹ ਵੀ ਸਹੀ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਵਜ੍ਹਾ ਨਾਲ, ਖੇਡ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਤਰਫ਼ ਦੇਖਣ ਦਾ ਨਜ਼ਰੀਆ ਬਹੁਤ ਅਲਗ ਰਿਹਾ। ਪਹਿਲਾਂ ਸ਼ਹਿਰਾਂ ਵਿੱਚ ਜਦੋਂ ਕੋਈ ਯੁਵਾ ਆਪਣੀ ਪਹਿਚਾਣ ਇੱਕ ਖਿਡਾਰੀ ਦੇ ਰੂਪ ਵਿੱਚ ਦੱਸਦਾ ਸੀ, ਅਗਰ ਉਹ ਕਹਿੰਦਾ ਸੀ ਮੈਂ ਖਿਡਾਰੀ ਹਾਂ, ਮੈਂ ਫਲਾਣੀ ਖੇਡ ਖੇਡਦਾ ਹਾਂ, ਮੈਂ ਉਸ ਖੇਡ ਵਿੱਚ ਅੱਗੇ ਵਧਿਆ ਹਾਂ, ਤਾਂ ਸਾਹਮਣੇ ਵਾਲੇ ਕੀ ਪੁੱਛਦੇ ਸਨ, ਪਤਾ ਹੈ? ਸਾਹਮਣੇ ਵਾਲਾ ਪੁੱਛਦਾ ਸੀ - ਅਰੇ ਬੇਟੇ ਖੇਡਦੇ ਹੋ ਇਹ ਤਾਂ ਠੀਕ ਹੈ, ਲੇਕਿਨ ਕੰਮ ਕੀ ਕਰਦੇ ਹੋ? ਯਾਨੀ ਖੇਡਾਂ ਦੀ ਕੋਈ ਇੱਜ਼ਤ ਹੀ ਨਹੀਂ ਮੰਨੀ ਜਾਂਦੀ ਸੀ।
ਪਿੰਡ ਵਿੱਚ ਜੇਕਰ ਕੋਈ ਖ਼ੁਦ ਨੂੰ ਖਿਡਾਰੀ ਦੱਸਦਾ - ਤਾਂ ਲੋਕ ਕਹਿੰਦੇ ਸਨ ਚਲੋ ਫੌਜ ਜਾਂ ਪੁਲਿਸ ਵਿੱਚ ਨੌਕਰੀ ਲਈ ਖੇਡ ਰਿਹਾ ਹੋਵੇਗਾ। ਯਾਨੀ ਖੇਡਾਂ ਦੇ ਪ੍ਰਤੀ ਸੋਚ ਅਤੇ ਸਮਝ ਦਾ ਦਾਇਰਾ ਬਹੁਤ ਸੀਮਿਤ ਹੋ ਗਿਆ ਸੀ। ਪਹਿਲਾਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਦੀ ਇਸ ਸਮਰੱਥਾ ਨੂੰ ਮਹੱਤਵ ਹੀ ਨਹੀਂ ਦਿੱਤਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਸਮਾਜ ਵਿੱਚ ਖੇਲ ਦੇ ਪ੍ਰਤੀ ਜੋ ਸੋਚ ਹੈ, ਉਸ ਸੋਚ ਨੂੰ ਬਦਲ ਕਰਕੇ ਖੇਲ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਲੇਕਿਨ ਹੋਇਆ ਉਲਟਾ, ਜ਼ਿਆਦਾਤਰ ਖੇਡਾਂ ਦੇ ਪ੍ਰਤੀ ਦੇਸ਼ ਵਿੱਚ ਬੇਰੁਖੀ ਵਧਦੀ ਗਈ। ਨਤੀਜਾ ਇਹ ਹੋਇਆ ਕਿ ਜਿਸ ਹਾਕੀ ਵਿੱਚ ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਮੇਜਰ ਧਿਆਨਚੰਦ ਜੀ ਜੈਸੀ ਪ੍ਰਤਿਭਾਵਾਂ ਨੇ ਦੇਸ਼ ਨੂੰ ਗੌਰਵ ਦਿਵਾਇਆ, ਉਸ ਵਿੱਚ ਵੀ ਮੈਡਲ ਲਈ ਸਾਨੂੰ ਦਹਾਕਿਆਂ ਦਾ ਇੰਤਜ਼ਾਰ ਕਰਨਾ ਪਿਆ।
ਦੁਨੀਆ ਦੀ ਹਾਕੀ ਕੁਦਰਤੀ ਮੈਦਾਨ ਤੋਂ ਐਸਟ੍ਰੋ ਟਰਫ ਦੀ ਤਰਫ਼ ਵਧ ਗਈ, ਲੇਕਿਨ ਅਸੀਂ ਉੱਥੇ ਹੀ ਰਹਿ ਗਏ। ਜਦੋਂ ਤੱਕ ਅਸੀਂ ਜਾਗੇ, ਤਦ-ਤੱਕ ਬਹੁਤ ਦੇਰ ਹੋ ਚੁੱਕੀ ਸੀ। ਉੱਪਰ ਤੋਂ ਟ੍ਰੇਨਿੰਗ ਤੋਂ ਲੈ ਕੇ ਟੀਮ ਸਿਲੈਕਸ਼ਨ ਤੱਕ ਹਰ ਪੱਧਰ ’ਤੇ ਭਾਈ-ਭਤੀਜਾਵਾਦ, ਬਿਰਾਦਰੀ ਦਾ ਖੇਲ, ਭ੍ਰਿਸ਼ਟਾਚਾਰ ਦਾ ਖੇਲ, ਲਗਾਤਾਰ ਹਰ ਕਦਮ ’ਤੇ ਭੇਦਭਾਵ ਅਤੇ ਪਾਰਦਰਸ਼ਤਾ ਦਾ ਤਾਂ ਨਾਮੋਨਿਸ਼ਾਨ ਨਹੀਂ। ਸਾਥੀਓ, ਹਾਕੀ ਤਾਂ ਇੱਕ ਉਦਾਹਰਣ ਹੈ, ਇਹ ਹਰ ਖੇਲ ਦੀ ਕਹਾਣੀ ਸੀ। ਬਦਲਦੀ ਟੈਕਨੋਲੋਜੀ, ਬਦਲਦੀ ਡਿਮਾਂਡ, ਬਦਲਦੀਆਂ ਸਕਿੱਲਸ ਲਈ ਦੇਸ਼ ਵਿੱਚ ਪਹਿਲਾਂ ਦੀਆਂ ਸਰਕਾਰਾਂ, ਬਿਹਤਰੀਨ ਈਕੋਸਿਸਟਮ ਤਿਆਰ ਹੀ ਨਹੀਂ ਕਰ ਪਾਈਆਂ ।
ਸਾਥੀਓ,
ਦੇਸ਼ ਦੇ ਨੌਜਵਾਨਾਂ ਦਾ ਜੋ ਅਸੀਮ ਟੈਲੰਟ ਸੀ, ਉਹ ਸਰਕਾਰੀ ਬੇਰੁਖੀ ਦੇ ਕਾਰਨ ਬੰਦਿਸ਼ਾਂ ਵਿੱਚ ਜਕੜਿਆ ਹੋਇਆ ਸੀ। 2014 ਦੇ ਬਾਅਦ ਉਸ ਨੂੰ ਜਕੜਨ ਤੋਂ ਬਾਹਰ ਕੱਢਣ ਲਈ ਅਸੀਂ ਹਰ ਪੱਧਰ ’ਤੇ ਰਿਫਾਰਮ ਕੀਤੇ। ਖਿਡਾਰੀਆਂ ਦੀ ਸਮਰੱਥਾ ਨੂੰ ਵਧਾਉਣ ਲਈ ਸਾਡੀ ਸਰਕਾਰ ਨੇ ਆਪਣੇ ਖਿਡਾਰੀਆਂ ਨੂੰ ਚਾਰ ਸ਼ਸਤਰ ਦਿੱਤੇ ਹਨ। ਖਿਡਾਰੀਆਂ ਨੂੰ ਚਾਹੀਦਾ ਹੈ - ਸੰਸਾਧਨ, ਖਿਡਾਰੀਆਂ ਨੂੰ ਚਾਹੀਦਾ ਹੈ - ਟ੍ਰੇਨਿੰਗ ਦੀਆਂ ਆਧੁਨਿਕ ਸੁਵਿਧਾਵਾਂ, ਖਿਡਾਰੀਆਂ ਨੂੰ ਚਾਹੀਦੀਆਂ ਹਨ- ਅੰਤਰਰਾਸ਼ਟਰੀ ਐਕਸਪੋਜਰ, ਖਿਡਾਰੀਆਂ ਨੂੰ ਚਾਹੀਦੀ ਹੈ – ਚੋਣ ਵਿੱਚ ਪਾਰਦਰਸ਼ਤਾ। ਸਾਡੀ ਸਰਕਾਰ ਨੇ ਬੀਤੇ ਵਰ੍ਹਿਆਂ ਵਿੱਚ ਭਾਰਤ ਦੇ ਖਿਡਾਰੀਆਂ ਨੂੰ ਇਹ ਚਾਰ ਸ਼ਸਤਰ ਜ਼ਰੂਰ ਮਿਲੇ, ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਅਸੀਂ ਸਪੋਰਟਸ ਨੂੰ ਨੌਜਵਾਨਾਂ ਦੀ ਫਿਟਨਸ ਅਤੇ ਨੌਜਵਾਨਾਂ ਦੇ ਰੋਜ਼ਗਾਰ, ਸਵੈਰੋਜ਼ਗਾਰ, ਉਨ੍ਹਾਂ ਦੇ ਕਰੀਅਰ ਨਾਲ ਜੋੜਿਆ ਹੈ। ਟਾਰਗੇਟ ਓਲੰਪਿਕ ਪੋਡੀਅਮ ਸਕੀਮ ਯਾਨੀ Tops ਐਸਾ ਹੀ ਇੱਕ ਪ੍ਰਯਾਸ ਰਿਹਾ ਹੈ।
ਅੱਜ ਸਰਕਾਰ ਦੇਸ਼ ਦੇ ਸਿਖਰਲੇ ਖਿਡਾਰੀਆਂ ਨੂੰ ਉਨ੍ਹਾਂ ਦੇ ਖਾਣ-ਪੀਣ, ਫਿਟਨਸ ਤੋਂ ਲੈ ਕੇ ਟ੍ਰੇਨਿੰਗ ਤੱਕ, ਲੱਖਾਂ-ਕਰੋੜਾਂ ਰੁਪਏ ਦੀ ਮਦਦ ਦੇ ਰਹੀ ਹੈ। ਖੇਲੋ ਇੰਡੀਆ ਅਭਿਯਾਨ ਦੇ ਮਾਧਿਅਮ ਨਾਲ ਅੱਜ ਬਹੁਤ ਘੱਟ ਉਮਰ ਵਿੱਚ ਹੀ ਦੇਸ਼ ਦੇ ਕੋਨੇ-ਕੋਨੇ ਵਿੱਚ ਟੈਲੰਟ ਦੀ ਪਹਿਚਾਣ ਕੀਤੀ ਜਾ ਰਹੀ ਹੈ। ਐਸੇ ਖਿਡਾਰੀਆਂ ਨੂੰ ਇੰਟਰਨੈਸ਼ਨਲ ਲੈਵਲ ਦਾ ਐਥਲੀਟ ਬਣਾਉਣ ਲਈ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰਯਾਸਾਂ ਦੀ ਵਜ੍ਹਾ ਨਾਲ ਅੱਜ ਜਦੋਂ ਭਾਰਤ ਦਾ ਖਿਡਾਰੀ ਅੰਤਰਰਾਸ਼ਟਰੀ ਮੈਦਾਨ ’ਤੇ ਉਤਰਦਾ ਹੈ, ਤਾਂ ਫਿਰ ਉਸ ਦੇ ਪ੍ਰਦਰਸ਼ਨ ਦੀ ਦੁਨੀਆ ਵੀ ਸ਼ਲਾਘਾ ਕਰਦੀ ਹੈ, ਦੇਖਦੀ ਹੈ। ਪਿਛਲੇ ਸਾਲ ਅਸੀਂ ਓਲੰਪਿਕਸ ਵਿੱਚ ਦੇਖਿਆ, ਅਸੀਂ ਪੈਰਾਲੰਪਿਕਸ ਵਿੱਚ ਦੇਖਿਆ। ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ, ਉਹ ਪਿਛਲੇ ਓਲੰਪਿਕਸ ਵਿੱਚ ਮੇਰੇ ਦੇਸ਼ ਦੇ ਵੀਰ ਬੇਟੇ-ਬੇਟੀਆਂ ਨੇ ਕਰਕੇ ਦਿਖਾਇਆ। ਮੈਡਲ ਦੀ ਐਸੀ ਝੜੀ ਲਗਾ ਦਿੱਤੀ ਕਿ ਪੂਰਾ ਦੇਸ਼ ਕਹਿ ਉੱਠਿਆ, ਇੱਕ ਸਵਰ ਨਾਲ ਉਹ ਬੋਲ ਉਠਿਆ- ਖੇਲ ਦੇ ਮੈਦਾਨ ਵਿੱਚ ਭਾਰਤ ਦਾ ਉਦੈ ਹੋ ਗਿਆ ਹੈ।
ਭਾਈਓ ਅਤੇ ਭੈਣੋਂ,
ਅੱਜ ਅਸੀਂ ਦੇਖ ਰਹੇ ਹਾਂ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਅਨੇਕ ਛੋਟੇ-ਛੋਟੇ ਪਿੰਡਾਂ-ਕਸਬਿਆਂ ਤੋਂ, ਸਾਧਾਰਣ ਪਰਿਵਾਰਾਂ ਤੋਂ ਬੇਟੇ-ਬੇਟੀਆਂ ਭਾਰਤ ਦਾ ਪ੍ਰਤੀਨਿਧੀਤਵ ਕਰ ਰਹੇ ਹਨ। ਐਸੇ ਖੇਡਾਂ ਵਿੱਚ ਵੀ ਸਾਡੇ ਬੇਟੇ-ਬੇਟੀਆਂ ਅੱਗੇ ਆ ਰਹੇ ਹਨ, ਜਿਨ੍ਹਾਂ ਵਿੱਚ ਪਹਿਲਾਂ ਸੰਸਾਧਨ ਸੰਪੰਨ ਪਰਿਵਾਰਾਂ ਦੇ ਯੁਵਾ ਹੀ ਹਿੱਸਾ ਲੈ ਪਾਉਂਦੇ ਸਨ। ਇਸ ਖੇਤਰ ਦੇ ਅਨੇਕ ਖਿਡਾਰੀਆਂ ਨੇ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਦੇਸ਼ ਦਾ ਪ੍ਰਤੀਨਿਧੀਤਵ ਕੀਤਾ ਹੈ। ਸਰਕਾਰ ਪਿੰਡ-ਪਿੰਡ ਵਿੱਚ ਜੋ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰ ਰਹੀ ਹੈ, ਉਸ ਦਾ ਹੀ ਇਹ ਨਤੀਜਾ ਹੈ। ਪਹਿਲਾਂ ਬਿਹਤਰ ਸਟੇਡੀਅਮ, ਸਿਰਫ਼ ਬੜੇ ਸ਼ਹਿਰਾਂ ਵਿੱਚ ਹੀ ਉਪਲਬਧ ਸਨ, ਅੱਜ ਪਿੰਡ ਦੇ ਪਾਸ ਹੀ ਖਿਡਾਰੀਆਂ ਨੂੰ ਇਹ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।
ਸਾਥੀਓ,
ਅਸੀਂ ਜਦੋਂ ਵੀ ਇੱਕ ਨਵੇਂ ਕਾਰਜ ਸੱਭਿਆਚਾਰ ਨੂੰ ਵਧਾਉਣ ਦਾ ਪ੍ਰਯਾਸ ਕਰਦੇ ਹਾਂ, ਤਾਂ ਇਸ ਦੇ ਲਈ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ- ਨਿਕਟਤਾ, ਸੋਚ ਅਤੇ ਸੰਸਾਧਨ! ਖੇਡਾਂ ਨਾਲ ਸਾਡੀ ਨਿਕਟਤਾ ਸਦੀਆਂ ਪੁਰਾਣੀ ਰਹੀ ਹੈ। ਲੇਕਿਨ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਲਈ ਖੇਡਾਂ ਨਾਲ ਸਾਡੇ ਪੁਰਾਣੇ ਸਬੰਧ ਨਾਲ ਹੀ ਕੰਮ ਨਹੀਂ ਚਲੇਗਾ। ਸਾਨੂੰ ਇਸ ਦੇ ਲਈ ਇੱਕ ਨਵੀਂ ਸੋਚ ਵੀ ਚਾਹੀਦੀ ਹੈ। ਦੇਸ਼ ਵਿੱਚ ਖੇਡਾਂ ਲਈ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਵਿੱਚ ਖੇਡਾਂ ਨੂੰ ਲੈ ਕੇ ਵਿਸ਼ਵਾਸ ਪੈਦਾ ਹੋਵੇ, ਖੇਡ ਨੂੰ ਆਪਣਾ ਪ੍ਰੋਫ਼ੈਸ਼ਨ ਬਣਾਉਣ ਦਾ ਹੌਸਲਾ ਵਧੇ। ਅਤੇ ਇਹੀ ਮੇਰਾ ਸੰਕਲਪ ਵੀ ਹੈ, ਅਤੇ ਇਹ ਮੇਰਾ ਸੁਪਨਾ ਵੀ ਹੈ! ਮੈਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੂਸਰੇ ਪ੍ਰੋਫੈਸ਼ਨਸ ਹਨ, ਵੈਸੇ ਹੀ ਸਾਡੇ ਯੁਵਾ ਸਪੋਰਟਸ ਨੂੰ ਵੀ ਦੇਖਣ।
ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਜੋ ਕੋਈ ਸਪੋਰਟਸ ਵਿੱਚ ਜਾਵੇਗਾ, ਉਹ ਵਰਲਡ ਨੰਬਰ 1 ਬਣੇਗਾ, ਇਹ ਜ਼ਰੂਰੀ ਨਹੀਂ ਹੈ। ਅਰੇ, ਦੇਸ਼ ਵਿੱਚ ਜਦੋਂ ਸਪੋਰਟਸ eco-system ਤਿਆਰ ਹੁੰਦਾ ਹੈ ਤਾਂ ਸਪੋਰਟਸ ਮੈਨੇਜਮੇਂਟ ਤੋਂ ਲੈ ਕੇ ਸਪੋਰਟਸ ਰਾਇਟਿੰਗ ਅਤੇ ਸਪੋਰਟਸ ਸਾਇਕਲੋਜੀ ਤੱਕ, ਸਪੋਰਟਸ ਨਾਲ ਜੁੜੀਆਂ ਕਿੰਨੀਆਂ ਹੀ ਸੰਭਾਵਨਾਵਾਂ ਖੜ੍ਹੀਆਂ ਹੁੰਦੀਆਂ ਹਨ। ਹੌਲ਼ੀ-ਹੌਲ਼ੀ ਸਮਾਜ ਵਿੱਚ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਨੌਜਵਾਨਾਂ ਦਾ ਸਪੋਰਟਸ ਦੀ ਤਰਫ਼ ਜਾਣਾ ਇੱਕ ਸਹੀ ਨਿਰਣਾ ਹੈ। ਇਸ ਤਰ੍ਹਾਂ ਦਾ eco-system ਤਿਆਰ ਕਰਨ ਲਈ ਜ਼ਰੂਰਤ ਹੁੰਦੀ ਹੈ- ਸੰਸਾਧਨਾਂ ਦੀ। ਜਦੋਂ ਅਸੀਂ ਜ਼ਰੂਰੀ ਸੰਸਾਧਨ, ਜ਼ਰੂਰੀ ਇਨਫ੍ਰਾਸਟ੍ਰਕਚਰ ਵਿਕਸਿਤ ਕਰ ਲੈਂਦੇ ਹਾਂ ਤਾਂ ਖੇਡਾਂ ਦਾ ਸੱਭਿਆਚਾਰ ਮਜ਼ਬੂਤ ਹੋਣ ਲਗਦਾ ਹੈ। ਅਗਰ ਖੇਡਾਂ ਲਈ ਜ਼ਰੂਰੀ ਸੰਸਾਧਨ ਹੋਣਗੇ ਤਾਂ ਦੇਸ਼ ਵਿੱਚ ਖੇਡਾਂ ਦਾ ਸੱਭਿਆਚਾਰ ਵੀ ਆਕਾਰ ਲਵੇਗਾ, ਵਿਸਤਾਰ ਲਵੇਗਾ।
ਇਸੇ ਲਈ, ਅੱਜ ਇਸ ਤਰ੍ਹਾਂ ਦੀਆਂ ਸਪੋਰਟਸ ਯੂਨੀਵਰਸਿਟੀਜ਼ ਇਤਨੀ ਹੀ ਜ਼ਰੂਰੀ ਹਨ। ਇਹ ਸਪੋਰਟਸ ਯੂਨੀਵਰਸਿਟੀਜ਼ ਖੇਡਾਂ ਦੇ ਸੱਭਿਆਚਾਰ ਦੇ ਪੁਸ਼ਪਿਤ-ਪੱਲਵਿਤ ਹੋਣ ਲਈ ਨਰਸਰੀ ਦੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਲਈ ਹੀ ਆਜ਼ਾਦੀ ਦੇ 7 ਦਹਾਕੇ ਬਾਅਦ 2018 ਵਿੱਚ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਸਾਡੀ ਸਰਕਾਰ ਨੇ ਮਣੀਪੁਰ ਵਿੱਚ ਸਥਾਪਿਤ ਕੀਤੀ । ਬੀਤੇ 7 ਸਾਲਾਂ ਵਿੱਚ ਦੇਸ਼ ਭਰ ਵਿੱਚ ਸਪੋਰਟਸ ਐਜੂਕੇਸ਼ਨ ਅਤੇ ਸਕਿੱਲਸ ਨਾਲ ਜੁੜੇ ਅਨੇਕਾਂ ਸੰਸਥਾਨਾਂ ਨੂੰ ਆਧੁਨਿਕ ਬਣਾਇਆ ਗਿਆ ਹੈ। ਅਤੇ ਹੁਣ ਅੱਜ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ, ਸਪੋਰਟਸ ਵਿੱਚ ਹਾਇਰ ਐਜੂਕੇਸ਼ਨ ਦਾ ਇੱਕ ਹੋਰ ਸ੍ਰੇਸ਼ਠ ਸੰਸਥਾਨ ਦੇਸ਼ ਨੂੰ ਮਿਲਿਆ ਹੈ।
ਸਾਥੀਓ ,
ਖੇਡਾਂ ਦੀ ਦੁਨੀਆ ਨਾਲ ਜੁੜੀ ਇੱਕ ਹੋਰ ਗੱਲ ਸਾਨੂੰ ਯਾਦ ਰੱਖਣੀ ਹੈ। ਅਤੇ ਮੇਰਠ ਦੇ ਲੋਕ ਤਾਂ ਇਸ ਨੂੰ ਅੱਛੀ ਤਰ੍ਹਾਂ ਜਾਣਦੇ ਹਨ। ਖੇਡਾਂ ਨਾਲ ਜੁੜੀ ਸਰਵਿਸ ਅਤੇ ਸਮਾਨ ਦਾ ਗਲੋਬਲ ਬਜ਼ਾਰ ਲੱਖਾਂ ਕਰੋੜ ਰੁਪਏ ਦਾ ਹੈ। ਇੱਥੇ ਮੇਰਠ ਤੋਂ ਹੁਣੇ 100 ਤੋਂ ਅਧਿਕ ਦੇਸ਼ਾਂ ਨੂੰ ਸਪੋਰਟਸ ਦਾ ਸਮਾਨ ਨਿਰਯਾਤ ਹੁੰਦਾ ਹੈ। ਮੇਰਠ, ਲੋਕਲ ਲਈ ਵੋਕਲ ਤਾਂ ਹੈ ਹੀ, ਲੋਕਲ ਨੂੰ ਗਲੋਬਲ ਵੀ ਬਣਾ ਰਿਹਾ ਹੈ। ਦੇਸ਼ ਭਰ ਵਿੱਚ ਐਸੇ ਅਨੇਕ ਸਪੋਰਟਸ ਕਲਸਟਰਸ ਨੂੰ ਵੀ ਅੱਜ ਵਿਕਸਿਤ ਕੀਤਾ ਜਾ ਰਿਹਾ ਹੈ। ਮਕਸਦ ਇਹੀ ਹੈ ਕਿ ਦੇਸ਼ ਸਪੋਰਟਸ ਦੇ ਸਮਾਨ ਅਤੇ ਉਪਕਰਣਾਂ ਦੀ ਮੈਨੂਫੈਕਚਰਿੰਗ ਵਿੱਚ ਵੀ ਆਤਮਨਿਰਭਰ ਬਣ ਸਕੇ।
ਹੁਣ ਜੋ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਹੋ ਰਹੀ ਹੈ, ਉਸ ਵਿੱਚ ਵੀ ਖੇਡਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਸਪੋਰਟਸ ਨੂੰ ਹੁਣ ਉਸੇ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਵੇਂ ਸਾਇੰਸ, ਕਮਰਸ, ਮੈਥੇਮੈਟਿਕਸ, ਜਿਓਗ੍ਰਾਫੀ ਜਾਂ ਦੂਸਰੀ ਪੜ੍ਹਾਈ ਹੋਵੇ। ਪਹਿਲਾਂ ਖੇਡਾਂ ਨੂੰ ਐਕਸਟ੍ਰਾ ਐਕਟੀਵਿਟੀ ਮੰਨਿਆ ਜਾਂਦਾ ਸੀ, ਲੇਕਿਨ ਹੁਣ ਸਪੋਰਟਸ ਸਕੂਲ ਵਿੱਚ ਬਾਕਾਇਦਾ ਇੱਕ ਵਿਸ਼ਾ ਹੋਵੇਗਾ। ਉਸ ਦਾ ਉਤਨਾ ਹੀ ਮਹੱਤਵ ਹੋਵੇਗਾ ਜਿਤਨਾ ਬਾਕੀ ਵਿਸ਼ਿਆਂ ਦਾ।
ਸਾਥੀਓ,
ਯੂਪੀ ਦੇ ਨੌਜਵਾਨਾਂ ਵਿੱਚ ਤਾਂ ਇਤਨੀ ਪ੍ਰਤਿਭਾ ਹੈ, ਸਾਡੇ ਯੂਪੀ ਦੇ ਯੁਵਾ ਇਤਨੇ ਪ੍ਰਤਿਭਾਵਾਨ ਹਨ ਕਿ ਅਸਮਾਨ ਛੋਟਾ ਪੈ ਜਾਵੇ। ਇਸ ਲਈ ਯੂਪੀ ਵਿੱਚ ਡਬਲ ਇੰਜਣ ਸਰਕਾਰ ਕਈ ਯੂਨੀਵਰਸਿਟੀਆਂ ਦੀ ਸਥਾਪਨਾ ਕਰ ਰਹੀ ਹੈ। ਗੋਰਖਪੁਰ ਵਿੱਚ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ, ਪ੍ਰਯਾਗਰਾਜ ਵਿੱਚ ਡਾ. ਰਾਜੇਂਦਰ ਪ੍ਰਸਾਦ ਵਿਧੀ (ਲਾਅ) ਯੂਨੀਵਰਸਿਟੀ, ਲਖਨਊ ਵਿੱਚ ਸਟੇਟ ਇੰਸਟੀਟਿਊਟ ਆਵ੍ ਫਾਰੈਂਸਿਕ ਸਾਇੰਸਿਜ਼, ਅਲੀਗੜ੍ਹ ਵਿੱਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਰਾਜ ਯੂਨੀਵਰਸਿਟੀ, ਸਹਾਰਨਪੁਰ ਵਿੱਚ ਮਾਂ ਸ਼ਾਕੁੰਬਰੀ ਯੂਨੀਵਰਸਿਟੀ ਅਤੇ ਇੱਥੇ ਮੇਰਠ ਵਿੱਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ, ਸਾਡਾ ਟੀਚਾ ਸਾਫ਼ ਹੈ। ਸਾਡਾ ਯੁਵਾ ਨਾ ਸਿਰਫ਼ ਰੋਲ ਮਾਡਲ ਬਣੇ ਉਹ ਆਪਣੇ ਰੋਲ ਮਾਡਲ ਪਹਿਚਾਣੇ ਵੀ।
ਸਾਥੀਓ,
ਸਰਕਾਰਾਂ ਦੀ ਭੂਮਿਕਾ ਅਭਿਭਾਵਕ ਦੀ ਤਰ੍ਹਾਂ ਹੁੰਦੀ ਹੈ। ਯੋਗਤਾ ਹੋਣ ’ਤੇ ਹੁਲਾਰਾ ਵੀ ਦਿਉ ਅਤੇ ਗ਼ਲਤੀ ਹੋਣ ’ਤੇ ਇਹ ਕਹਿ ਕਾਰਨਾ ਟਾਲ ਦਵੇ ਕਿ ਲੜਕਿਆਂ ਤੋਂ ਗ਼ਲਤੀ ਹੋ ਜਾਂਦੀ ਹੈ। ਅੱਜ ਯੋਗੀ ਜੀ ਦੀ ਸਰਕਾਰ, ਨੌਜਵਾਨਾਂ ਦੀ ਰਿਕਾਰਡ ਸਰਕਾਰੀ ਨਿਯੁਕਤੀਆਂ ਕਰ ਰਹੀ ਹੈ। ITI ਤੋਂ ਟ੍ਰੇਨਿੰਗ ਪਾਉਣ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਰੋਜ਼ਗਾਰ ਦਿਵਾਇਆ ਗਿਆ ਹੈ। ਨੈਸ਼ਨਲ ਅਪ੍ਰੈਂਟਿਸਸ਼ਿਪ ਯੋਜਨਾ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਲੱਖਾਂ ਨੌਜਵਾਨਾਂ ਨੂੰ ਇਸ ਦਾ ਲਾਭ ਦਿੱਤਾ ਗਿਆ ਹੈ। ਅਟਲ ਜੀ ਦੀ ਜਯੰਤੀ ’ਤੇ ਯੂਪੀ ਸਰਕਾਰ ਨੇ ਵਿਦਿਆਰਥੀਆਂ ਨੂੰ ਟੈਬਲੇਟ ਅਤੇ ਸਮਾਰਟਫੋਨ ਦੇਣ ਦਾ ਵੀ ਅਭਿਯਾਨ ਸ਼ੁਰੂ ਕੀਤਾ ਹੈ।
ਸਾਥੀਓ ,
ਕੇਂਦਰ ਸਰਕਾਰ ਦੀ ਇੱਕ ਹੋਰ ਯੋਜਨਾ ਬਾਰੇ ਵੀ ਯੂਪੀ ਦੇ ਨੌਜਵਾਨਾਂ ਨੂੰ ਜਾਣਨਾ ਜ਼ਰੂਰੀ ਹੈ। ਇਹ ਯੋਜਨਾ ਹੈ - ਸਵਾਮਿਤਵ ਯੋਜਨਾ। ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ, ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ, ਉਨ੍ਹਾਂ ਦੀ ਪ੍ਰਾਪਰਟੀ ਦੇ ਮਾਲਿਕਾਨਾ ਹੱਕ ਨਾਲ ਜੁੜੇ ਕਾਗਜ਼ - ਘਰੌਨੀ ਦੇ ਰਹੀ ਹੈ। ਘਰੌਨੀ ਮਿਲਣ ’ਤੇ, ਪਿੰਡ ਦੇ ਨੌਜਵਾਨਾਂ ਨੂੰ, ਆਪਣਾ ਕੰਮ-ਧੰਧਾ ਸ਼ੁਰੂ ਕਰਨ ਲਈ ਬੈਂਕਾਂ ਤੋਂ ਅਸਾਨੀ ਨਾਲ ਮਦਦ ਮਿਲ ਪਾਏਗੀ। ਇਹ ਘਰੌਨੀ, ਗ਼ਰੀਬ, ਦਲਿਤ, ਵੰਚਿਤ, ਪੀੜਿਤ, ਪਿਛੜੇ, ਸਮਾਜ ਦੇ ਹਰ ਵਰਗ ਨੂੰ ਆਪਣੇ ਘਰ ’ਤੇ ਗ਼ੈਰ ਕਾਨੂੰਨੀ ਕਬਜ਼ੇ ਦੀ ਚਿੰਤਾ ਤੋਂ ਵੀ ਮੁਕਤੀ ਦਿਵਾਏਗੀ। ਮੈਨੂੰ ਖੁਸ਼ੀ ਹੈ ਕਿ ਸਵਾਮਿਤਵ ਯੋਜਨਾ ਨੂੰ ਯੋਗੀ ਜੀ ਦੀ ਸਰਕਾਰ ਬਹੁਤ ਤੇਜ਼ੀ ਨਾਸ ਅੱਗੇ ਵਧਾ ਰਹੀ ਹੈ। ਯੂਪੀ ਦੇ 75 ਜ਼ਿਲ੍ਹਿਆਂ ਵਿੱਚ 23 ਲੱਖ ਤੋਂ ਅਧਿਕ ਘਰੌਨੀ ਦਿੱਤੀ ਜਾ ਚੁੱਕੀ ਹੈ। ਚੋਣ ਦੇ ਬਾਅਦ, ਯੋਗੀ ਜੀ ਦੀ ਸਰਕਾਰ, ਇਸ ਅਭਿਯਾਨ ਨੂੰ ਹੋਰ ਤੇਜ਼ ਕਰੇਗੀ।
ਭਾਈਓ ਅਤੇ ਭੈਣੋਂ,
ਇਸ ਖੇਤਰ ਦੇ ਜ਼ਿਆਦਾਤਰ ਯੁਵਾ ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੇ ਹਨ। ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੀ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਰਾਹੀਂ ਕੱਲ੍ਹ ਹੀ, ਯੂਪੀ ਦੇ ਲੱਖਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਇਸ ਦਾ ਬਹੁਤ ਬੜਾ ਲਾਭ, ਇਸ ਖੇਤਰ ਦੇ ਛੋਟੇ ਕਿਸਾਨਾਂ ਨੂੰ ਵੀ ਹੋ ਰਿਹਾ ਹੈ।
ਸਾਥੀਓ,
ਜੋ ਪਹਿਲਾਂ ਸੱਤਾ ਵਿੱਚ ਸਨ, ਉਨ੍ਹਾਂ ਨੇ ਤੁਹਾਨੂੰ ਗੰਨੇ ਦਾ ਮੁੱਲ, ਕਿਸ਼ਤਾਂ ਵਿੱਚ ਤਰਸਾ-ਤਰਸਾ ਕੇ ਦਿੱਤਾ। ਯੋਗੀ ਜੀ ਸਰਕਾਰ ਵਿੱਚ ਜਿਤਨਾ ਗੰਨਾ ਕਿਸਾਨਾਂ ਨੂੰ ਭੁਗਤਾਨ ਕੀਤਾ ਗਿਆ ਹੈ, ਉਤਨਾ ਪਿਛਲੀਆਂ ਦੋਵੇਂ ਸਰਕਾਰ ਦੇ ਦੌਰਾਨ ਕਿਸਾਨਾਂ ਨੂੰ ਨਹੀਂ ਮਿਲਿਆ ਸੀ। ਪਹਿਲਾਂ ਦੀਆਂ ਸਰਕਾਰਾਂ ਵਿੱਚ ਚੀਨੀ ਮਿੱਲਾਂ ਕੌਡੀਆਂ ਦੇ ਭਾਅ ਵੇਚੀਆਂ ਜਾਂਦੀਆਂ ਸਨ, ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ, ਜਾਣਦੇ ਹੋ ਕਿ ਨਹੀਂ ਜਾਣਦੇ ਹੋ? ਚੀਨੀ ਮਿੱਲਾਂ ਵੇਚੀਆਂ ਗਈਆਂ ਕਿ ਨਹੀਂ ਵੇਚੀਆਂ ਗਈਆਂ? ਭ੍ਰਿਸ਼ਟਾਚਾਰ ਹੋਇਆ ਕਿ ਨਹੀਂ ਹੋਇਆ?
ਯੋਗੀ ਜੀ ਦੀ ਸਰਕਾਰ ਵਿੱਚ ਮਿੱਲਾਂ ਬੰਦ ਨਹੀਂ ਹੁੰਦੀਆਂ, ਇੱਥੇ ਤਾਂ ਉਨ੍ਹਾਂ ਦਾ ਵਿਸਤਾਰ ਹੁੰਦਾ ਹੈ, ਨਵੀਆਂ ਮਿੱਲਾਂ ਖੋਲ੍ਹੀਆਂ ਜਾਂਦੀਆਂ ਹਨ। ਹੁਣ ਯੂਪੀ, ਗੰਨੇ ਤੋਂ ਬਣਨ ਵਾਲੇ ਈਥੇਨੌਲ ਦੇ ਉਤਪਾਦਨ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਬੀਤੇ ਸਾਢੇ 4 ਸਾਲ ਵਿੱਚ ਲਗਭਗ 12 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਯੂਪੀ ਤੋਂ ਖਰੀਦਿਆ ਗਿਆ ਹੈ। ਸਰਕਾਰ ਕ੍ਰਿਸ਼ੀ ਇਨਫ੍ਰਾਸਟ੍ਰਕਚਰ ਅਤੇ ਫੂਡ ਪ੍ਰੋਸੈੱਸਿੰਗ, ਐਸੇ ਉਦਯੋਗਾਂ ਨੂੰ ਵੀ ਤੇਜ਼ੀ ਨਾਲ ਵਿਸਤਾਰ ਦੇ ਰਹੀ ਹੈ। ਅੱਜ ਗ੍ਰਾਮੀਣ ਇਨਫ੍ਰਾਸਟ੍ਰਕਚਰ ’ਤੇ, ਭੰਡਾਰਣ ਦੀ ਵਿਵਸਥਾ ਬਣਾਉਣ ’ਤੇ, ਪਾਸਡ ਸਟੋਰੇਜ ’ਤੇ ਇੱਕ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਭਾਈਓ ਅਤੇ ਭੈਣੋਂ,
ਡਬਲ ਇੰਜਣ ਦੀ ਸਰਕਾਰ ਨੌਜਵਾਨਾਂ ਦੀ ਸਮਰੱਥਾ ਦੇ ਨਾਲ ਹੀ ਇਸ ਖੇਤਰ ਦੀ ਸਮਰੱਥਾ ਨੂੰ ਵੀ ਵਧਾਉਣ ਦੇ ਲਈ ਕੰਮ ਕਰ ਰਹੀ ਹੈ। ਮੇਰਠ ਦਾ ਰੇਵੜੀ-ਗਜਕ, ਹੈਂਡਲੂਮ, ਬ੍ਰਾਸ ਬੈਂਡ, ਗਹਿਣਾ, ਐਸੇ ਕਾਰੋਬਾਰ ਇੱਥੋਂ ਦੀ ਸ਼ਾਨ ਹਨ। ਮੇਰਠ-ਮੁਜ਼ੱਫਰਨਗਰ ਵਿੱਚ ਛੋਟੇ ਅਤੇ ਲਘੂ ਉਦਯੋਗਾਂ ਦਾ ਹੋਰ ਵਿਸਤਾਰ ਹੋਵੇ, ਇੱਥੇ ਬੜੇ ਉਦਯੋਗਾਂ ਦਾ ਮਜ਼ਬੂਤ ਅਧਾਰ ਬਣੇ, ਇੱਥੋਂ ਦੇ ਕ੍ਰਿਸ਼ੀ ਉਤਪਾਦਾਂ, ਇੱਥੋਂ ਦੀ ਉਪਜ ਨੂੰ ਨਵੇਂ ਬਜ਼ਾਰ ਮਿਲਣ, ਇਸ ਦੇ ਲਈ ਵੀ ਅੱਜ ਅਨੇਕਵਿਧ ਪ੍ਰਯਾਸ ਕੀਤੇ ਜਾ ਰਹੇ ਹਨ। ਇਸ ਲਈ, ਇਸ ਖੇਤਰ ਨੂੰ ਦੇਸ਼ ਦਾ ਸਭ ਤੋਂ ਆਧੁਨਿਕ ਅਤੇ ਸਭ ਤੋਂ ਕਨੈਕਟਡ ਰੀਜਨ ਬਣਾਉਣ ਲਈ ਕੰਮ ਹੋ ਰਿਹਾ ਹੈ।
ਦਿੱਲੀ-ਮੇਰਠ ਐਕਸਪ੍ਰੈੱਸਵੇ ਦੀ ਵਜ੍ਹਾ ਨਾਲ ਦਿੱਲੀ ਹੁਣ ਇੱਕ ਘੰਟੇ ਦੀ ਦੂਰੀ ’ਤੇ ਰਹਿ ਗਈ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਜੋ ਗੰਗਾ ਐਕਸਪ੍ਰੈੱਸਵੇ ਦਾ ਕੰਮ ਸ਼ੁਰੂ ਹੋਇਆ ਹੈ, ਉਹ ਵੀ ਮੇਰਠ ਤੋਂ ਹੀ ਸ਼ੁਰੂ ਹੋਵੇਗਾ। ਇਹ ਮੇਰਠ ਦੀ ਕਨੈਕਟੀਵਿਟੀ ਯੂਪੀ ਦੇ ਦੂਸਰੇ ਸ਼ਹਿਰਾਂ ਨਾਲ ਅਤੇ ਸਬੰਧਾਂ ਨੂੰ, ਵਿਵਹਾਰ ਨੂੰ ਅਸਾਨ ਬਣਾਉਣ ਵਿੱਚ ਕੰਮ ਕਰੇਗੀ। ਦੇਸ਼ ਦਾ ਪਹਿਲਾ ਰੀਜਨਲ ਰੈਪਿਡ ਰੇਲ ਟ੍ਰਾਂਜਿਟ ਸਿਸਟਮ ਵੀ ਮੇਰਠ ਨੂੰ ਰਾਜਧਾਨੀ ਨਾਲ ਜੋੜ ਰਿਹਾ ਹੈ। ਮੇਰਠ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿੱਥੇ ਮੈਟਰੋ ਅਤੇ ਹਾਈ ਸਪੀਡ ਰੈਪਿਡ ਰੇਲ ਇਕੱਠਿਆਂ ਦੌੜਨਗੀਆਂ। ਮੇਰਠ ਦਾ ਆਈਟੀ ਪਾਰਕ ਜੋ ਪਹਿਲਾਂ ਦੀ ਸਰਕਾਰ ਦਾ ਸਿਰਫ਼ ਐਲਾਨ ਬਣ ਕੇ ਰਹਿ ਗਿਆ ਸੀ, ਉਸ ਦਾ ਵੀ ਲੋਕਅਰਪਣ ਹੋ ਚੁੱਕਿਆ ਹੈ।
ਸਾਥੀਓ,
ਇਹੀ ਡਬਲ ਬੈਨਿਫਿਟ, ਡਬਲ ਸਪੀਡ, ਡਬਲ ਇੰਜਣ ਦੀ ਸਰਕਾਰ ਦੀ ਪਹਿਚਾਣ ਹੈ। ਇਸ ਪਹਿਚਾਣ ਨੂੰ ਹੋਰ ਸਸ਼ਕਤ ਕਰਨਾ ਹੈ। ਮੇਰੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕ ਜਾਣਦੇ ਹਨ ਕਿ ਤੁਸੀਂ ਉੱਧਰ ਹੱਥ ਲੰਬਾ ਕਰੋਗੇ ਤਾਂ ਲਖਨਊ ਵਿੱਚ ਯੋਗੀ ਜੀ, ਅਤੇ ਇੱਧਰ ਹੱਥ ਲੰਬਾ ਕਰੋਗੇ ਤਾਂ ਦਿੱਲੀ ਵਿੱਚ ਮੈਂ ਹੈ ਹੀ ਤੁਹਾਡੇ ਲਈ। ਵਿਕਾਸ ਦੀ ਗਤੀ ਨੂੰ ਹੋਰ ਵਧਾਉਣਾ ਹੈ। ਨਵੇਂ ਸਾਲ ਵਿੱਚ ਅਸੀਂ ਨਵੇਂ ਜੋਸ਼ ਦੇ ਨਾਲ ਅੱਗੇ ਵਧਾਂਗੇ। ਮੇਰੇ ਨੌਜਵਾਨ ਸਾਥੀਓ, ਅੱਜ ਪੂਰਾ ਹਿੰਦੁਸਤਾਨ ਮੇਰਠ ਦੀ ਤਾਕਤ ਦੇਖ ਰਿਹਾ ਹੈ, ਪੱਛਮੀ ਉੱਤਰ ਪ੍ਰਦੇਸ਼ ਦੀ ਤਾਕਤ ਦੇਖ ਰਿਹਾ ਹੈ, ਨੌਜਵਾਨਾਂ ਦੀ ਤਾਕਤ ਦੇਖ ਰਿਹਾ ਹੈ। ਇਹ ਤਾਕਤ ਦੇਸ਼ ਦੀ ਤਾਕਤ ਹੈ ਅਤੇ ਇਸ ਤਾਕਤ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਨਵੇਂ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦੇ ਲਈ ਬਹੁਤ-ਬਹੁਤ ਵਧਾਈ !
ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਵੰਦੇ ਮਾਤਰਮ! ਵੰਦੇ ਮਾਤਰਮ!
*****
ਡੀਐੱਸ/ਏਕੇਜੇ/ਏਕੇ/ਐੱਨਐੱਸ
(Release ID: 1787120)
Visitor Counter : 257
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam