ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 4 ਜਨਵਰੀ ਨੂੰ ਮਣੀਪੁਰ ਅਤੇ ਤ੍ਰਿਪੁਰਾ ਦੇ ਦੌਰੇ ‘ਤੇ ਜਾਣਗੇ

ਪ੍ਰਧਾਨ ਮੰਤਰੀ ਮਣੀਪੁਰ ‘ਚ 4,800 ਕਰੋੜ ਰੁਪਏ ਕੀਮਤ ਦੇ 22 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ



1,700 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਰਾਸ਼ਟਰੀ ਰਾਜਮਾਰਗਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ; ਜੋ ਕਿ ਦੇਸ਼ ਦੇ ਸਾਰੇ ਭਾਗਾਂ ‘ਚ ਕਨੈਕਟੀਵਿਟੀ ‘ਚ ਸੁਧਾਰ ਲਿਆਉਣ ਦੀ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਅਨੁਸਾਰ ਹੈ



ਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 2,350 ਤੋਂ ਵੱਧ ਮੋਬਾਈਲ ਟਾਵਰ ਜਨਤਾ ਨੂੰ ਸਮਰਪਿਤ ਕੀਤੇ ਜਾਣੇ ਹਨ; ਇਸ ਨਾਲ ਮੋਬਾਈਲ ਕਨੈਕਟੀਵਿਟੀ ਨੂੰ ਮਿਲੇਗਾ ਵੱਡਾ ਹੁਲਾਰਾ



ਸਿਹਤ ਖੇਤਰ ਨੂੰ ਮਿਲੇਗਾ ਵੱਡਾ ਹੁਲਾਰਾ; ‘ਅਤਿ ਆਧੁਨਿਕ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ; ਨਵੇਂ ਉਸਾਰੇ ਗਏ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ ਜਾਵੇਗਾ



ਮਣੀਪੁਰ ਦੀ ਸਭ ਤੋਂ ਵੱਡੀ ਪਹਿਲ, ਰੋਜ਼ਗਾਰ ਦੇ ਮੌਕਿਆਂ ‘ਚ ਵਾਧਾ ਕਰਨ ਲਈ‘ਸੈਂਟਰ ਫੌਰ ਇਨਵੈਂਸ਼ਨ, ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਟ੍ਰੇਨਿੰਗ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ



‘ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟਸ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ; ਇਸ ਦੀ ਸ਼ੁਰੂਆਤ ਲਈ ਪਹਿਲੀ ਵਾਰ 1990 ‘ਚ ਵਿਚਾਰ ਕੀਤਾ ਗਿਆ ਸੀ ਪਰ ਉਸ ਨੂੰ ਕਈ ਵਰ੍ਹੇ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ



ਪ੍ਰਧਾਨ ਮੰਤਰੀ ਦੇ ਮੰਤਰ ‘ਸਬਕਾ ਸਾਥ – ਸਬਕਾ ਵਿਕਾਸ – ਸਬਕਾ ਵਿਸ਼ਵਾਸ’ ਅਨੁਸਾਰ ਘੱਟ–ਗਿਣਤੀ ਭਾਈਚਾਰਿਆਂ ਦੇ ਫਾਇਦੇ ਲਈ ‘ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ’ ਦੇ ਤਹਿਤ 130 ਕਰੋੜ ਰੁਪਏ ਕੀਮਤ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ



ਉੱਤਰ–ਪੂਰਬ ਦੇ ਸਮੁੱਚੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ, ਸ਼ਹਿਰੀ ਵਿਕਾਸ, ਆਵਾਸ, ਹੱਥ–ਖੱਡੀਆਂ ਤੇ ਹੁਨਰ ਵਿਕਾਸ ਜਿਹੇ ਬਹੁਤ ਸਾਰੇ ਖੇਤਰਾਂ ਨੂੰ ਵੀ ਲਾਭ ਪਹੁੰਚੇਗਾ



ਪ੍ਰਧਾਨ ਮੰਤਰੀ ਤ੍ਰਿਪੁਰਾ ‘ਚ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਸੰਗਠਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ, ਜੋ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ‘ਤੇ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਅਨੁਸਾਰ ਹੈ



ਪ੍ਰਧਾਨ ਮੰਤਰੀ ਤ੍ਰਿਪੁਰਾ ‘ਚ ‘ਮੁਖਯ–ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ ਦੀ ਸ਼ੁਰੂਆਤ ਵੀ ਕਰਨਗੇ

Posted On: 02 JAN 2022 3:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਨਵਰੀ, 2022 ਨੂੰ ਮਣੀਪੁਰ ਤੇ ਤ੍ਰਿਪੁਰਾ ਰਾਜਾਂ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜੇ ਪ੍ਰਧਾਨ ਮੰਤਰੀ ਇੰਫ਼ਾਲ ਚ 4,800 ਕਰੋੜ ਰੁਪਏ ਕੀਮਤ ਦੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਉਸ ਤੋਂ ਬਾਅਦ ਅਗਰਤਲਾ ਚ ਬਾਅਦ ਦੁਪਹਿਰ ਵਜੇ ਉਹ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਸੰਗਠਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ ਅਤੇ ਦੋ ਪ੍ਰਮੁੱਖ ਵਿਕਾਸ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ।

ਮਣੀਪੁਰ ਵਿੱਚ ਪ੍ਰਧਾਨ ਮੰਤਰੀ

ਮਣੀਪੁਰ ਵਿੱਚ ਪ੍ਰਧਾਨ ਮੰਤਰੀ 1,850 ਕਰੋੜ ਰੁਪਏ ਕੀਮਤ ਦੇ 13 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਲਗਭਗ 2,950 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਹੋਰਨਾਂ ਤੋਂ ਇਲਾਵਾ ਸੜਕ ਬੁਨਿਆਦੀ ਢਾਂਚਾਪੀਣ ਵਾਲੇ ਪਾਣੀ ਦੀ ਸਪਲਾਈਸਿਹਤਸ਼ਹਿਰੀ ਵਿਕਾਸਆਵਾਸਸੂਚਨਾ ਟੈਕਨੋਲੋਜੀਹੁਨਰ ਵਿਕਾਸਕਲਾ ਤੇ ਸੱਭਿਆਚਾਰ ਜਿਹੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਹਨ।

ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿਆਪੀ ਪ੍ਰੋਜੈਕਟਾਂ ਦੇ ਅਨੁਸਾਰਪ੍ਰਧਾਨ ਮੰਤਰੀ 1,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। 110 ਕਿਲੋਮੀਟਰ ਤੋਂ ਵੱਧ ਦੀ ਕੁੱਲ ਲੰਬਾਈ ਵਾਲੇ ਇਨ੍ਹਾਂ ਹਾਈਵੇਅਜ਼ ਦਾ ਨਿਰਮਾਣ ਇਸ ਖੇਤਰ ਚ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਹੋਵੇਗਾ। ਇਕ ਹੋਰ ਅਹਿਮ ਬੁਨਿਆਦੀ ਢਾਂਚਾਜੋ ਇੰਫਾਲ ਤੋਂ ਸਿਲਚਰ ਤੱਕ ਸਾਲ ਭਰ ਬੇਰੋਕ ਸੰਪਰਕ ਨੂੰ ਵਧਾਏਗਾ ਅਤੇ ਆਵਾਜਾਈ ਦੀ ਭੀੜ ਘਟਾਏਗਾ, 75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਐੱਨਐੱਚ-37 'ਤੇ ਬਰਾਕ ਨਦੀ 'ਤੇ ਬਣੇ ਸਟੀਲ ਬ੍ਰਿਜ ਦਾ ਨਿਰਮਾਣ ਹੈ। ਇਸ ਸਟੀਲ ਬ੍ਰਿਜ ਦਾ ਉਦਘਾਟਨ ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ ਕਰਨਗੇ।

ਪ੍ਰਧਾਨ ਮੰਤਰੀ ਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 2,387 ਮੋਬਾਈਲ ਟਾਵਰ ਵੀ ਮਣੀਪੁਰ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਇਹ ਰਾਜ ਦੀ ਮੋਬਾਈਲ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਵੱਡਾ ਕਦਮ ਹੋਵੇਗਾ।

ਸੂਬੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਉਦਘਾਟਨ ਨਾਲ ਹਰ ਘਰ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ 280 ਕਰੋੜ ਰੁਪਏ ਦੀ 'ਥੌਬਲ ਮਲਟੀ-ਪਰਪਜ਼ ਪ੍ਰੋਜੈਕਟ ਦਾ ਵਾਟਰ ਟ੍ਰਾਂਸਮਿਸ਼ਨ ਸਿਸਟਮਸ਼ਾਮਲ ਹੈਜੋ ਇੰਫਾਲ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰੇਗਾਤਾਮੇਂਗਲੌਂਗ ਜ਼ਿਲ੍ਹੇ ਦੀਆਂ 10 ਬਸਤੀਆਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਤਾਮੇਂਗਲੌਂਗ ਹੈੱਡਕੁਆਰਟਰ ਹਿਤਜਲ ਸੰਭਾਲ਼ ਦੁਆਰਾ ਜਲ ਸਪਲਾਈ ਯੋਜਨਾ ਪ੍ਰੋਜੈਕਟਅਤੇ 'ਸੈਨਾਪਤੀ ਜ਼ਿਲ੍ਹਾ ਹੈੱਡਕੁਆਰਟਰ ਵਾਟਰ ਸਪਲਾਈ ਸਕੀਮ ਦਾ ਵਾਧਾਇਲਾਕਾ ਵਾਸੀਆਂ ਨੂੰ ਨਿਯਮਤ ਪਾਣੀ ਦੀ ਸਪਲਾਈ ਦੇਣ ਲਈ 51 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਰਾਜ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚਪ੍ਰਧਾਨ ਮੰਤਰੀ ਇੰਫਾਲ ਵਿੱਚ ਪੀਪੀਪੀ ਆਧਾਰ 'ਤੇ ਲਗਭਗ 160 ਕਰੋੜ ਰੁਪਏ ਦੀ ਲਾਗਤ ਵਾਲੇ ਅਤਿਆਧੁਨਿਕ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਰੱਖਣਗੇ। ਇਹ ਕੈਂਸਰ ਹਸਪਤਾਲ ਰਾਜ ਦੇ ਲੋਕਾਂ ਨੂੰ ਜੇਬ ਤੋਂ ਹੋਣ ਵਾਲੇ ਖਰਚਿਆਂ ਨੂੰ ਘਟਾਉਣ ਵਿੱਚ ਬਹੁਤ ਲਾਭ ਪਹੁੰਚਾਏਗਾਜਿਨ੍ਹਾਂ ਨੂੰ ਕੈਂਸਰ ਸਬੰਧੀ ਜਾਂਚ ਅਤੇ ਇਲਾਜ ਸੇਵਾਵਾਂ ਪ੍ਰਾਪਤ ਕਰਨ ਲਈ ਰਾਜ ਤੋਂ ਬਾਹਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾਰਾਜ ਵਿੱਚ ਕੋਵਿਡ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈਪ੍ਰਧਾਨ ਮੰਤਰੀ 'ਕਿਆਮਗੇਈ ਵਿਖੇ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲਦਾ ਉਦਘਾਟਨ ਕਰਨਗੇਜੋ ਕਿ ਡੀਆਰਡੀਓ ਦੇ ਸਹਿਯੋਗ ਨਾਲ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ।

ਭਾਰਤੀ ਸ਼ਹਿਰਾਂ ਦੇ ਕਾਇਆਕਲਪ ਅਤੇ ਪਰਿਵਰਤਨ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਨੂੰ ਸਾਕਾਰ ਕਰਨ ਵੱਲ ਇੱਕ ਕਦਮ, 'ਇੰਫਾਲ ਸਮਾਰਟ ਸਿਟੀ ਮਿਸ਼ਨਦੇ ਤਹਿਤ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੋਵੇਗਾ। ਪ੍ਰਧਾਨ ਮੰਤਰੀ 170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਮਿਸ਼ਨ ਦੇ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇਜਿਸ ਵਿੱਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ), 'ਇੰਫਾਲ ਨਦੀ (ਫੇਜ਼ I) 'ਤੇ ਪੱਛਮੀ ਰਿਵਰਫਰੰਟ ਦਾ ਵਿਕਾਸਅਤੇ 'ਥੰਗਲ ਬਜ਼ਾਰ (ਫੇਜ਼ I) ਵਿਖੇ ਮਾਲ ਰੋਡ ਦਾ ਵਿਕਾਸਸ਼ਾਮਲ ਹਨ। ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨਠੋਸ ਕਚਰਾ ਪ੍ਰਬੰਧਨ ਅਤੇ ਸ਼ਹਿਰ ਦੀ ਨਿਗਰਾਨੀ ਸਮੇਤ ਕਈ ਤਰ੍ਹਾਂ ਦੀਆਂ ਟੈਕਨੋਲੋਜੀ ਅਧਾਰਿਤ ਸੇਵਾਵਾਂ ਪ੍ਰਦਾਨ ਕਰੇਗਾ। ਮਿਸ਼ਨ ਦੇ ਤਹਿਤ ਹੋਰ ਵਿਕਾਸ ਪ੍ਰੋਜੈਕਟ ਟੂਰਿਜ਼ਮ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣਗੇ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਰਾਜ ਵਿੱਚ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸੈਂਟਰ ਫੌਰ ਇਨਵੈਂਸ਼ਨਇਨੋਵੇਸ਼ਨਇਨਕਿਊਬੇਸ਼ਨ ਐਂਡ ਟ੍ਰੇਨਿੰਗ (ਸੀਆਈਆਈਆਈਟੀ)’ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਰਾਜ ਵਿੱਚ ਪੀਪੀਪੀ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਰਾਜ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ ਖੇਤਰ ਨੂੰ ਵੀ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਹਰਿਆਣਾ ਦੇ ਗੁੜਗਾਓਂ ਵਿਖੇ ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟਸ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਣਗੇ। ਹਰਿਆਣਾ ਵਿੱਚ ਮਣੀਪੁਰ ਦੇ ਅਜਿਹੇ ਸੱਭਿਆਚਾਰਕ ਸੰਸਥਾਨ ਦਾ ਵਿਚਾਰ ਪਹਿਲੀ ਵਾਰ 1990 ਵਿੱਚ ਰੱਖਿਆ ਗਿਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਇਹ ਇੰਸਟੀਟਿਊਟ 240 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਰਾਜ ਦੀ ਸਮ੍ਰਿੱਘਧ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ। ਰਾਜ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈਪ੍ਰਧਾਨ ਮੰਤਰੀ ਇੰਫਾਲ ਵਿਖੇ ਨਵੀਨੀਕਰਣ ਅਤੇ ਮੁਰੰਮਤ ਕੀਤੇ ਗੋਵਿੰਦਾਜੀ ਮੰਦਰ ਦਾ ਉਦਘਾਟਨ ਕਰਨਗੇ। ਉਹ ਮੋਇਰਾਂਗ ਵਿਖੇ ਆਈਐਨਏ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ ਜੋ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਪ੍ਰਦਰਸ਼ਿਤ ਕਰੇਗਾ।

'ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸਦੇ ਮੰਤਰ ਅਨੁਸਾਰਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ ਤਹਿਤ 130 ਕਰੋੜ ਰੁਪਏ ਤੋਂ ਵੱਧ ਦੇ 72 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਘੱਟ ਗਿਣਤੀ ਭਾਈਚਾਰਿਆਂ ਦੇ ਸਰਬਪੱਖੀ ਵਿਕਾਸ ਲਈ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਨਗੇ।

ਰਾਜ ਵਿੱਚ ਹੱਥਖੱਡੀ ਉਦਯੋਗ ਨੂੰ ਮਜ਼ਬੂਤ ਕਰਨ ਲਈਪ੍ਰਧਾਨ ਮੰਤਰੀ 36 ਕਰੋੜ ਰੁਪਏ ਕੀਮਤ ਦੇ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇਜਿਨ੍ਹਾਂ ਵਿੱਚੋਂ ਇੱਕ ਇੰਫਾਲ ਪੂਰਬੀ ਜ਼ਿਲ੍ਹੇ ਦੇ ਨੋਂਗਪੋਕਕਚਿੰਗ ਵਿਖੇ 'ਮੈਗਾ ਹੈਂਡਲੂਮ ਕਲਸਟਰ', ਜਿਸ ਨਾਲ ਇੰਫਾਲ ਪੂਰਬੀ ਜ਼ਿਲ੍ਹੇ ਦੇ ਲਗਭਗ 17,000 ਬੁਣਕਰਾਂ ਅਤੇ ਮੋਇਰਾਂਗ ਦੇ 'ਕ੍ਰਾਫਟ ਐਂਡ ਹੈਂਡਲੂਮ ਵਿਲੇਜਨੂੰ ਲਾਭ ਹੋਵੇਗਾਜੋ ਬੁਣਕਰ ਪਰਿਵਾਰਾਂ ਦੀ ਮਦਦ ਕਰੇਗਾਲੋਕਟਕ ਝੀਲ ਦੇ ਨਾਲ ਲਗਦੇ ਮੋਇਰਾਂਗ ਦੀ ਟੂਰਿਜ਼ਮ ਸੰਭਾਵਨਾ ਨੂੰ ਵਧਾਏਗਾ ਅਤੇ ਇਨ੍ਹਾਂ ਨਾਲ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਲਗਭਗ 390 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਿਊ ਚੈਕੌਨ ਵਿਖੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਆਧੁਨਿਕ ਸੁਵਿਧਾਵਾਂ ਵਾਲੀ ਏਕੀਕ੍ਰਿਤ ਹਾਊਸਿੰਗ ਕਲੋਨੀ ਹੋਵੇਗੀ। ਉਹ ਇੰਫਾਲ ਪੂਰਬ ਦੇ ਇਬੂਧੌ ਮਰਜਿੰਗ (Ibudhou Marjing) ਵਿਖੇ ਰੋਪਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਹੋਰ ਪ੍ਰੋਜੈਕਟਾਂ ਵਿੱਚ ਨਵਾਂ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ)ਹੁਨਰ ਵਿਕਾਸ ਬੁਨਿਆਦੀ ਢਾਂਚੇ (ਈਐੱਸਡੀਆਈ) ਦੇ ਤਹਿਤ ਕਾਂਗਪੋਕਪੀ ਅਤੇ ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਦੇ ਨਵੇਂ ਦਫ਼ਤਰ ਦੀ ਇਮਾਰਤ ਸ਼ਾਮਲ ਹੈ।

ਤ੍ਰਿਪੁਰਾ ਵਿੱਚ ਪ੍ਰਧਾਨ ਮੰਤਰੀ

ਰਾਜ ਦੇ ਆਪਣੇ ਦੌਰੇ ਦੌਰਾਨਪ੍ਰਧਾਨ ਮੰਤਰੀ ਮਹਾਰਾਜਾ ਬੀਰ ਬਿਕਰਮ (MBB) ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ ਅਤੇ ਮੁੱਖ ਪਹਿਲਾਂ: ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਦੀ ਸ਼ੁਰੂਆਤ ਕਰਨਗੇ।

ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਬਣੀ, 30,000 ਵਰਗ ਮੀਟਰ ਵਿੱਚ ਫੈਲੀ ਇੱਕ ਅਤਿ-ਆਧੁਨਿਕ ਇਮਾਰਤ ਹੈਜੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ਅਤੇ ਨਵੀਨਤਮ ਆਈਟੀ ਨੈੱਟਵਰਕ ਏਕੀਕ੍ਰਿਤ ਪ੍ਰਣਾਲੀ ਦੁਆਰਾ ਸਮਰਥਤ ਹੈ। ਨਵੀਂ ਟਰਮੀਨਲ ਇਮਾਰਤ ਦਾ ਵਿਕਾਸ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਵਿੱਚ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਅਨੁਸਾਰ ਇੱਕ ਯਤਨ ਹੈ।

ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਦਾ ਉਦੇਸ਼ 100 ਮੌਜੂਦਾ ਹਾਈ/ਹਾਇਰ ਸੈਕੰਡਰੀ ਸਕੂਲਾਂ ਨੂੰ ਅਤਿ-ਆਧੁਨਿਕ ਸੁਵਿਧਾਵਾਂ ਅਤੇ ਮਿਆਰੀ ਸਿੱਖਿਆ ਵਾਲੇ ਵਿਦਯਾਜਯੋਤੀ ਸਕੂਲਾਂ ਵਿੱਚ ਤਬਦੀਲ ਕਰਕੇ ਰਾਜ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਇਹ ਪ੍ਰੋਜੈਕਟ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਲਗਭਗ 1.2 ਲੱਖ ਵਿਦਿਆਰਥੀਆਂ ਨੂੰ ਕਵਰ ਕਰੇਗਾ ਅਤੇ ਅਗਲੇ ਤਿੰਨ ਸਾਲਾਂ ਵਿੱਚ ਲਗਭਗ 500 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਦਾ ਉਦੇਸ਼ ਪਿੰਡ ਪੱਧਰ 'ਤੇ ਮੁੱਖ ਵਿਕਾਸ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਨ ਲਈ ਮਾਪਦੰਡਾਂ ਨੂੰ ਪ੍ਰਾਪਤ ਕਰਨਾ ਹੈ। ਇਸ ਯੋਜਨਾ ਲਈ ਚੁਣੇ ਗਏ ਮੁੱਖ ਖੇਤਰਾਂ ਵਿੱਚ ਘਰੇਲੂ ਟੂਟੀ ਕਨੈਕਸ਼ਨਘਰੇਲੂ ਬਿਜਲੀ ਕਨੈਕਸ਼ਨਹਰ ਮੌਸਮ ਵਿੱਚ ਸੜਕਾਂਹਰ ਘਰ ਲਈ ਕਾਰਜਸ਼ੀਲ ਪਖਾਨੇਹਰ ਬੱਚੇ ਲਈ ਸਿਫ਼ਾਰਸ਼ ਕੀਤੇ ਟੀਕਾਕਰਣਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਆਦਿ ਸ਼ਾਮਲ ਹਨ। ਇਹ ਸਕੀਮ ਪਿੰਡਾਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ। ਵੱਖ-ਵੱਖ ਸੈਕਟਰਾਂ ਵਿੱਚ ਸੇਵਾ ਪ੍ਰਦਾਨ ਕਰਨ ਲਈ ਬੈਂਚਮਾਰਕ ਮਿਆਰ ਅਤੇ ਬੁਨਿਆਦੀ ਪੱਧਰ 'ਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਪਿੰਡਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੀ ਆਸ ਰੱਖੀ ਜਾਂਦੀ ਹੈ।

 

 

 ************

ਡੀਐੱਸ/ਏਕੇਜੇ/ਏਕੇ


(Release ID: 1786978) Visitor Counter : 182