ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪ੍ਰਧਾਨ ਮੰਤਰੀ ਨੇ ਬੀਨਾ (ਮੱਧ ਪ੍ਰਦੇਸ਼) - ਪਨਕੀ (ਉੱਤਰ ਪ੍ਰਦੇਸ਼) ਬਹੁ-ਉਤਪਾਦ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕੀਤਾ


ਪ੍ਰੋਜੈਕਟ ਦੀ ਕੁੱਲ ਲਾਗਤ 1524 ਕਰੋੜ ਰੁਪਏ ਹੈ

ਇਸ ਪ੍ਰੋਜੈਕਟ ਨਾਲ ਪੂਰਬੀ ਉੱਤਰ ਪ੍ਰਦੇਸ਼, ਮੱਧ ਉੱਤਰ ਪ੍ਰਦੇਸ਼, ਉੱਤਰੀ ਬਿਹਾਰ ਅਤੇ ਦੱਖਣੀ ਉੱਤਰਾਖੰਡ ਵਿੱਚ ਉਤਪਾਦਾਂ ਦੀ ਉਪਲਬਧਤਾ ਵਧ ਜਾਵੇਗੀ

ਨਿਰਮਾਣ ਪੜਾਅ ਦੌਰਾਨ 5 ਲੱਖ ਕਾਰਜ ਦਿਵਸਾਂ ਦਾ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪ੍ਰਦਾਨ ਕੀਤਾ ਗਿਆ

Posted On: 28 DEC 2021 4:22PM by PIB Chandigarh

ਬੀਨਾ ਰਿਫਾਇਨਰੀ (ਮੱਧ ਪ੍ਰਦੇਸ਼) ਤੋਂ ਪਨਕੀ, ਕਾਨਪੁਰ (ਉੱਤਰ ਪ੍ਰਦੇਸ਼) ਸਥਿਤ ਪੀਓਐੱਲ ਟਰਮੀਨਲ ਤੱਕ ਬਹੁ-ਉਤਪਾਦ ਪਾਈਪਲਾਈਨ ਨੂੰ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। 356 ਕਿਲੋਮੀਟਰ ਲੰਬੇ ਪ੍ਰੋਜੈਕਟ ਦੀ ਸਮਰੱਥਾ ਲਗਭਗ 3.45 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਇਸ ਪ੍ਰੋਜੈਕਟ ਵਿੱਚ ਟੈਂਕੇਜ ਸਮਰੱਥਾ ਵਿੱਚ ਵਾਧਾ ਕਰਨਾ ਅਤੇ ਪਨਕੀ ਪੀਓਐੱਲ ਟਰਮੀਨਲ ’ਤੇ ਰੇਲ ਲੋਡਿੰਗ ਗੈਂਟਰੀ ਦਾ ਨਿਰਮਾਣ ਕਰਨਾ ਵੀ ਸ਼ਾਮਲ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 1524 ਕਰੋੜ ਰੁਪਏ (ਉੱਤਰ ਪ੍ਰਦੇਸ਼ ਵਿੱਚ 1227 ਕਰੋੜ ਰੁਪਏ ਅਤੇ ਮੱਧ ਪ੍ਰਦੇਸ਼ ਵਿੱਚ 297 ਕਰੋੜ ਰੁਪਏ) ਹੈ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਇਨ੍ਹਾਂ 5 ਜ਼ਿਲ੍ਹਿਆਂ ਨੂੰ ਕਵਰ ਕਰੇਗਾ: ਲਲਿਤਪੁਰ, ਝਾਂਸੀ, ਜਾਲੌਨ, ਕਾਨਪੁਰ ਦੇਹਾਤ ਅਤੇ ਕਾਨਪੁਰ ਨਗਰ, ਅਤੇ ਮੱਧ ਪ੍ਰਦੇਸ਼ ਦੇ ਇਨ੍ਹਾਂ 2 ਜ਼ਿਲ੍ਹਿਆਂ ਨੂੰ ਕਵਰ ਕਰੇਗਾ: ਸਾਗਰ ਅਤੇ ਟੀਕਮਗੜ੍ਹ।

ਇਹ ਪ੍ਰੋਜੈਕਟ ਦਸੰਬਰ 2021 (ਪੀਐੱਨਜੀਆਰਬੀ ਦੀ ਆਗਿਆ ਨਾਲ 3 ਸਾਲ) ਤੱਕ ਦੇ ਸਵੀਕ੍ਰਿਤ ਸਮਾਪਤੀ ਪ੍ਰੋਗਰਾਮ ਤੋਂ ਇੱਕ ਮਹੀਨਾ ਪਹਿਲਾਂ ਹੀ ਪੂਰਾ ਹੋਗਿਆ ਹੈ ਅਤੇ ਇਸ ਦੇ ਨਾਲ ਹੀ ਇਹ ਪ੍ਰੋਜੈਕਟ ਕੁੱਲ ਸਵੀਕ੍ਰਿਤ ਲਾਗਤ ਦੇ ਅੰਦਰ ਹੀ ਚਾਲੂ ਹੋ ਗਿਆ ਹੈ। ਇਸ ਨਾਲ ਬੀਨਾ ਰਿਫਾਇਨਰੀ ਤੋਂ ਉਤਪਾਦਾਂ ਦੀ ਸੁਰੱਖਿਅਤ ਅਤੇ ਸੁਵਿਵਸਥਿਤ ਨਿਕਾਸੀ ਯਕੀਨੀ ਹੋਵੇਗੀ ਅਤੇ ਇਸ ਨਾਲ ਹੀ ਪੂਰਬੀ ਯੂਪੀ, ਮੱਧ ਯੂਪੀ, ਉੱਤਰੀ ਬਿਹਾਰ ਅਤੇ ਦੱਖਣੀ ਉੱਤਰਾਖੰਡ ਵਿੱਚ ਉਤਪਾਦਾਂ ਦੀ ਉਪਲਬਧਤਾ ਵਧ ਜਾਵੇਗੀ।

 

 

ਇਸ ਪ੍ਰੋਜੈਕਟ ਵਿੱਚ ਐੱਮਐੱਸ, ਐੱਚਐੱਸਡੀ ਅਤੇ ਐੱਸਕੇਓ ਦੀ ਢੁਆਈ ਲਈ ਬੀਨਾ (ਐੱਮਪੀ) ਸਥਿਤ ਬੀਨਾ ਡਿਸਪੈਚ ਟਰਮੀਨਲ ਤੋਂ ਪਨਕੀ, ਕਾਨਪੁਰ (ਯੂਪੀ) ਸਥਿਤ ਪੀਓਐੱਲ ਟਰਮੀਨਲ ਤੱਕ 3.5 ਐੱਮਐੱਮਟੀਪੀਏ ਦੀ ਡਿਜ਼ਾਈਨ ਸਮਰੱਥਾ ਵਾਲੀ 18 ਇੰਚ ਵਿਆਸ ਅਤੇ 356 ਕਿਲੋਮੀਟਰ ਲੰਬੀ ਬਹੁ-ਉਤਪਾਦ ਪਾਈਪਲਈਨ (ਯੂਪੀ ਵਿੱਚ 283 ਕਿਲੋਮੀਟਰ ਅਤੇ ਐੱਮਪੀ ਵਿੱਚ 73 ਕਿਲੋਮੀਟਰ) ਨੂੰ ਵਿਛਾਉਣਾ ਸ਼ਾਮਲ ਹੈ। ਇਸ ਪ੍ਰੋਜੈਕਟ ਵਿੱਚ ਨਿਮਨਲਿਖਤ ਸੁਵਿਧਾਵਾਂ ਜਾਂ ਇਕਾਈਆਂ ਵੀ ਸ਼ਾਮਲ ਹਨ;

ੳ. ਬੀਨਾ ਵਿੱਚ ਪਾਈਪਲਾਈਨ ਡਿਸਪੈਚ ਟਰਮੀਨਲ ਦਾ ਨਿਰਮਾਣ।

ਅ. ਪਨਕੀ (ਕਾਨਪੁਰ) ਵਿੱਚ ਪਾਈਪਲਈਨ ਰਿਸੀਟ ਟਰਮੀਨਲ ਅਤੇ ਇਸ ਦੇ ਨਾਲ ਹੀ ਟੈਂਕੇਜ ਸਮਰੱਥਾ ਨੂੰ 30400 ਕੇਐੱਲ ਤੋਂ ਵਧਾ ਕੇ 167200 ਕੇਐੱਲ ਕਰਨਾ।

ੲ. ਰੇਲ ਲੋਡਿੰਗ ਗੈਂਟਰੀ

ਸ. ਪਾਈਪਲਈਨ ਮਾਰਗ ’ਤੇ ਹੀ 11 ਐੱਸਵੀ ਸਟੇਸ਼ਨ ਅਤੇ 1 ਇੰਟਰਮੀਡੀਏਟ ਪਿਗਿੰਗ ਸਟੇਸ਼ਨ

ਇਸ ਪ੍ਰੋਜੈਕਟ ਦੇ ਤਹਿਤ ਨਿਰਮਾਣ ਪੜਾਅ ਦੌਰਾਨ ਲਗਭਗ 5 ਲੱਖ ਕਾਰਜ ਦਿਵਸਾਂ ਦਾ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪ੍ਰਦਾਨ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਸੰਚਾਲਨ ਅਤੇ ਸਾਂਭ-ਸੰਭਾਲ਼ ਲਈ ਵੀ ਲਗਭਗ 200  ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ।

ਪਾਈਪਲਾਈਨਾਂ ਦਰਅਸਲ ਕਿਫਾਇਤੀ ਅਤੇ ਭਰੋਸੇਯੋਗ ਤਰੀਕੇ ਨਾਲ ਵੱਡੀ ਮਾਤਰਾ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਢੁਆਈ ਕਰਨ ਲਈ ਬੇਹੱਦ ਸੁਰੱਖਿਅਤ ਅਤੇ ਵਾਤਾਵਰਣ ਅਨੁਕੂਲ ਮੰਨੀਆਂ ਜਾਂਦੀਆਂ ਹਨ। ਇਸ ਦੇ ਇਲਾਵਾ ਟੈਂਕ ਵੈਗਨ ਅਤੇ ਟੈਂਕ ਲੌਰੀ ਦੀ ਆਵਾਜਾਈ ਦੀ ਜ਼ਰੂਰਤ ਨਾ ਪੈਣ ਨਾਲ ਕਾਰਬਨ ਫੁੱਟ ਪ੍ਰਿੰਟ ਜਾਂ ਉਤਸਰਜਨ ਨੂੰ ਘੱਟ ਕਰਨਾ ਵੀ ਸੰਭਵ ਹੋ ਜਾਂਦਾ ਹੈ।

 

 

************

ਵਾਈਬੀ/ਆਰਕੇਐੱਮ



(Release ID: 1786027) Visitor Counter : 146