ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ



ਪ੍ਰਾਥਮਿਕ ਗਲਿਆਰੇ ਦੇ ਸਾਰੇ 9 ਸਟੇਸ਼ਨ ‘ਗ੍ਰੀਨ ਬਿਲਡਿੰਗ ਕੌਂਸਲ’ ਦ ਪਲਾਟੀਨਮ ਰੇਟਿੰਗ ਨਾਲ ਪ੍ਰਮਾਣਿਤ ਹਨ



ਪ੍ਰਾਥਮਿਕ ਗਲਿਆਰੇ ਦਾ ਕੰਮ 2 ਸਾਲਾਂ ਤੋਂ ਵੀ ਘੱਟ ਸਮੇਂ ’ਚ ਮੁਕੰਮਲ ਹੋਇਆ

Posted On: 28 DEC 2021 4:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਮੁਕੰਮਲ ਹੋਏ ਸੈਕਸ਼ਨ ਦਾ ਉਦਘਾਟਨ ਕੀਤਾ। ਸ਼ਹਿਰੀ ਆਵਾਗਮਨ ’ਚ ਸੁਧਾਰ, ਸਰਕਾਰ ਦੇ ਪ੍ਰਮੁੱਖ ਫੋਕਸ ਖੇਤਰਾਂ ’ਚੋਂ ਇੱਕ ਰਿਹਾ ਹੈ। ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਮੁਕੰਮਲ ਹੋਏ ਸੈਕਸ਼ਨ ਦਾ ਉਦਘਾਟਨ ਇਸ ਦਿਸ਼ਾ ’ਚ ਇੱਕ ਹੋਰ ਕਦਮ ਹੈ।

ਮੁਕੰਮਲ ਹੋਇਆ 9 ਕਿਲੋਮੀਟਰ ਲੰਮਾ ਇਹ ਸੈਕਸ਼ਨ ਆਈਆਈਟੀ ਕਾਨਪੁਰ ਤੋਂ ਮੋਤੀ ਝੀਲ ਤੱਕ ਹੈ। ਕਾਨਪੁਰ ’ਚ ਮੈਟਰੋਲ ਰੇਲ ਪ੍ਰੋਜੈਕਟ ਦੀ ਕੁੱਲ ਲੰਬਾਈ 32 ਕਿਲੋਮੀਟਰ ਹੈ, ਜਿਸ ਵਿੱਚ ਦੋ ਗਲਿਆਰੇ ਹਨ, ਜਿਨ੍ਹਾਂ ਵਿੱਚੋਂ 13 ਕਿਲੋਮੀਟਰ ਜ਼ਮੀਨਦੋਜ਼ ਹੋਣਗੇ। ਇਸ ਦੀ ਉਸਾਰੀ  11,000 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ। ਇਸ ਗਲਿਆਰਾ–1 ’ਚ 21 ਮੈਟਰੋ ਸਟੇਸ਼ਨ ਤੇ ਗਲਿਆਰਾ–2 ’ਚ 8 ਮੈਟਰੋ ਸਟੇਸ਼ਨ ਹੋਣਗੇ।

ਕਾਨਪੁਰ ਉੱਤਰ ਪ੍ਰਦੇਸ਼ ਦਾ ਇੱਕ ਉਦਯੋਗਿਕ ਸ਼ਹਿਰ ਹੈ, ਜੋ ਗੰਗਾ ਨਦੀ ਦੇ ਕੰਢੇ ਸਥਿਤ ਹੈ। ਇਹ ਸ਼ਹਿਰ ਆਪਣੇ ਉਦਯੋਗਾਂ, ਖਾਸ ਤੌਰ 'ਤੇ ਚਮੜੇ ਅਤੇ ਉੱਨ ਲਈ ਮਸ਼ਹੂਰ ਹੈ। ਕਾਨਪੁਰ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਆਪਣੀ ਭੂਮਿਕਾ ਲਈ ਵੀ ਜਾਣਿਆ ਜਾਂਦਾ ਹੈ। ਕਈ ਪ੍ਰਮੁੱਖ ਸੰਸਥਾਵਾਂ ਦੇ ਨਾਲ, ਇਹ ਸ਼ਹਿਰ ਸਿੱਖਿਆ ਦੇ ਖੇਤਰ ਵਿੱਚ ਵੀ ਇੱਕ ਮੋਹਰੀ ਹੈ। ਕਾਨਪੁਰ ਦੀ ਮੌਜੂਦਾ ਆਬਾਦੀ ਲਗਭਗ 51 ਲੱਖ ਹੈ ਜੋ 2041 ਤੱਕ ਵਧ ਕੇ 65 ਲੱਖ ਹੋ ਜਾਣ ਦੀ ਸੰਭਾਵਨਾ ਹੈ।

ਕਾਨਪੁਰ ਸ਼ਹਿਰ ਵਿਚ ਵੱਡੇ ਪੱਧਰ 'ਤੇ ਵਿਕਾਸ ਹੋਣ ਕਾਰਨ ਉਥੇ ਵਾਹਨਾਂ ਦੀ ਗਿਣਤੀ ਵਿਚ ਵੱਡਾ ਵਿਸਤਾਰ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਰੁਕਾਵਟ ਰਹਿਤ ਜਨਤਕ ਆਵਾਜਾਈ ਪ੍ਰਣਾਲੀ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਦੀ ਜ਼ਰੂਰਤ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਕੇਂਦਰ ਅਤੇ ਰਾਜ ਸਰਕਾਰ ਨੇ ਵਿਸ਼ਵ ਪੱਧਰੀ ਕਾਨਪੁਰ ਮੈਟਰੋ ਰੇਲ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਉਦਘਾਟਨ ਕੀਤੇ ਗਏ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ 9 ਕਿਲੋਮੀਟਰ ਲੰਬੇ ਭਾਗ ਵਿੱਚ ਕਾਨਪੁਰ ਅਤੇ ਮੋਤੀਝੀਲ ਵਿਚਕਾਰ 9 ਮੈਟਰੋ ਸਟੇਸ਼ਨ ਹਨ। ਪੰਜ ਵਰ੍ਹੇ ਮੁਕੰਮਲ ਹੋਣ ’ਤੇ ਪ੍ਰੋਜੈਕਟ ਦੀ ਮੁਕੰਮਲ ਲਾਗਤ 11076.48 ਕਰੋੜ ਰੁਪਏ ਹੈ।

ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਵਿੱਚ ਦੋ ਕੌਰੀਡੋਰ ਭਾਵ ਗਲਿਆਰੇ ਸ਼ਾਮਲ ਹਨ। ਪਹਿਲਾ ਕੋਰੀਡੋਰ ‘ਆਈਆਈਟੀ ਕਾਨਪੁਰ ਤੋਂ ਨੌਬਸਤਾ’ 23.8 ਕਿਲੋਮੀਟਰ ਲੰਮਾ ਹੈ ਜਦੋਂ ਕਿ ‘ਚੰਦਰਸ਼ੇਖਰ ਆਜ਼ਾਦ ਐਗਰੀਕਲਚਰ ਯੂਨੀਵਰਸਿਟੀ ਤੋਂ ਬਰਾੜਾ-8’ ਤੱਕ ਦੂਜਾ ਕੋਰੀਡੋਰ 8.6 ਕਿਲੋਮੀਟਰ ਲੰਮਾ ਹੈ।

 

ਗਲਿਆਰੇ ਦਾ ਨਾਮ

ਗਲਿਆਰੇ ਦੀ ਲੰਬਾਈ (ਕਿਲੋਮੀਟਰ)

ਸਟੇਸ਼ਨਾਂ ਦੀ ਗਿਣਤੀ

ਜ਼ਮੀਨ ਤੋਂ ਉੱਤੇ

ਜ਼ਮੀਨਦੋਜ਼

ਕੁੱਲ ਜੋੜ

ਜ਼ਮੀਨ ਤੋਂ ਉੱਤੇ

ਜ਼ਮੀਨਦੋਜ਼

Total

ਆਈਆਈਟੀ ਕਾਨਪੁਰ ਤੋਂ ਨੌਬਸਤਾ

15-2

8-6

23-8

14

7

21

ਖੇਤੀਬਾੜੀ ਯੂਨੀਵਰਸਿਟੀ ਤੋਂ ਬਾੜਾ–8

4-2

4-4

8-6

4

4

8

 

ਆਈਆਈਟੀ ਕਾਨਪੁਰ ਤੋਂ ਮੋਤੀਝੀਲ (9 ਐਲੀਵੇਟਿਡ ਭਾਵ ਜ਼ਮੀਨ ਤੋਂ ਉੱਤੇ ਉੱਠੇ ਸਟੇਸ਼ਨਾਂ) ਤੱਕ ਪ੍ਰੋਜੈਕਟ ਦੇ ਗਲਿਆਰੇ-1 ਦੇ 9 ਕਿਲੋਮੀਟਰ ਲੰਬੇ ਪ੍ਰਾਥਮਿਕ ਸੈਕਸ਼ਨ 'ਤੇ ਨਿਰਮਾਣ ਕਾਰਜ ਦਾ ਉਦਘਾਟਨ 15.11.2019 ਨੂੰ ਮੁੱਖ ਮੰਤਰੀ, ਉੱਤਰ ਪ੍ਰਦੇਸ਼ ਦੁਆਰਾ ਕੀਤਾ ਗਿਆ ਸੀ। ਕੋਵਿਡ ਦੀਆਂ ਦੋ ਲਹਿਰਾਂ ਦੇ ਬਾਵਜੂਦ, ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਨੇ ਨਿਰਮਾਣ ਕਾਰਜ ਦੀ ਤੇਜ਼ ਰਫ਼ਤਾਰ ਬਣਾਈ ਰੱਖੀ ਅਤੇ ਸਾਰੀਆਂ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਪਾਰ ਕੀਤਾ। UPMRC ਟੀਮ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਾਥਮਿਕਤਾ ਵਾਲੇ ਗਲਿਆਰੇ ਦੇ ਸਿਵਲ, ਸਿਸਟਮ, ਟ੍ਰੈਕ, ਸਿਗਨਲਿੰਗ, ਲਿਫਟਾਂ ਅਤੇ ਐਸਕੇਲੇਟਰ, ਟ੍ਰੈਕਸ਼ਨ ਵਰਕ ਜਿਹੇ ਸਾਰੇ ਕੰਮ ਨੂੰ ਪੂਰਾ ਕਰਨ ਦੇ ਯੋਗ ਹੋ ਗਈ ਹੈ।

ਕੋਵਿਡ-19 ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪ੍ਰੋਜੈਕਟ ਦੇ ਕੰਮਾਂ ਵਿੱਚ ਰੁਕਾਵਟਾਂ ਦੇ ਬਾਵਜੂਦ, ਨਿਰਮਾਣ ਕਾਰਜਾਂ ਦੀ ਸ਼ੁਰੂਆਤ ਤੋਂ 2 ਸਾਲਾਂ ਤੋਂ ਘੱਟ ਸਮੇਂ ਵਿੱਚ ‘ਟਰਾਇਲ ਰਨ’ ਕੀਤਾ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਵੇਗਾ।

ਪ੍ਰਾਥਮਿਕ ਗਲਿਆਰੇ ਦੇ ਸਾਰੇ 9 ਸਟੇਸ਼ਨਾਂ ਨੂੰ 'ਗ੍ਰੀਨ ਬਿਲਡਿੰਗ ਕੌਂਸਲ' ਦੀ ਪਲੈਟੀਨਮ ਰੇਟਿੰਗ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਕਾਨਪੁਰ ਮੈਟਰੋ ਦੇ ਪੂਰੇ 9 ਕਿਲੋਮੀਟਰ ਦੇ ਹਿੱਸੇ ਨੂੰ ਗ੍ਰੀਨ ਬਿਲਡਿੰਗ ਕੋਡ ਅਨੁਸਾਰ ਵਿਕਸਿਤ ਕੀਤਾ ਗਿਆ ਹੈ ਜੋ ਇਸ ਨੂੰ ਵਾਤਾਵਰਣ ਲਈ ਸੁਰੱਖਿਅਤ ਬਣਾਉਂਦਾ ਹੈ। ਗ੍ਰੀਨ ਬਿਲਡਿੰਗ ਕੋਡਾਂ ਅਤੇ ਮਾਪਦੰਡਾਂ ਦੀ ਸਖਤ ਪਾਲਣਾ ਦੇ ਕਾਰਨ, ਇਸ ਨੂੰ ਵਾਤਾਵਰਣ ਪ੍ਰਬੰਧਨ ਲਈ ISO-14001 ਪ੍ਰਮਾਣੀਕਰਣ ਅਤੇ ਸੁਰੱਖਿਆ ਪ੍ਰਬੰਧਨ ਲਈ ISO-45001 ਪ੍ਰਮਾਣੀਕਰਣ ਨਾਲ ਪ੍ਰਮਾਣਿਤ ਕੀਤਾ ਗਿਆ ਹੈ।

ਡਬਲ ਟੀ-ਗਾਰਡਰ: ਦੇਸ਼ ਵਿੱਚ ਪਹਿਲੀ ਵਾਰ, ਐਲੀਵੇਟਿਡ ਮੈਟਰੋ ਸਟੇਸ਼ਨਾਂ ਦੇ ਕੰਕੋਰਸ ਦੇ ਨਿਰਮਾਣ ਲਈ ਡਬਲ ਟੀ-ਗਾਰਡਰਾਂ ਦੀ ਵਰਤੋਂ ਕੀਤੀ ਗਈ ਹੈ।

ਟਵਿਨ ਪੀਅਰ ਕੈਪ: ਭਾਰਤ ਵਿੱਚ ਪਹਿਲੀ ਵਾਰ, ਡੀਪੂ ਐਂਟਰੀ/ਐਗਜ਼ਿਟ ਲਾਈਨ ਲਈ ਪੋਰਟਲ ਵਿਵਸਥਾ ਦੀ ਬਜਾਏ ਟਵਿਨ ਪੀਅਰ ਕੈਪ ਦੀ ਵਰਤੋਂ।

 


 

*****

 

ਵਾਈਬੀ



(Release ID: 1785947) Visitor Counter : 167